Victoria government logo

Victoria 2026 Commonwealth Games - (Punjabi) ਪੰਜਾਬੀ

ਅਜਿਹੀਆਂ ਖੇਡਾਂ ਜਿਵੇਂ ਦੀਆਂ ਕੋਈ ਹੋਰ ਨਹੀਂ, ਅਜਿਹੀ ਜਗ੍ਹਾ ਵਿੱਚ ਜਿਵੇਂ ਦੀ ਕੋਈ ਹੋਰ ਨਹੀਂ

Victoria 2026

ਅਜਿਹੀਆਂ ਖੇਡਾਂ ਜਿਵੇਂ ਦੀਆਂ ਕੋਈ ਹੋਰ ਨਹੀਂ, ਅਜਿਹੀ ਜਗ੍ਹਾ ਵਿੱਚ ਜਿਵੇਂ ਦੀ ਕੋਈ ਹੋਰ ਨਹੀਂ

Victoria 2026 ਲਈ ਬਹੁਤ ਕੁੱਝ ਕਰਨ ਲਈ, ਅਸੀਂ ਵਿਕਟੋਰੀਆ ਵਾਸੀਆਂ ਨੂੰ ਪੁੱਛ ਰਹੇ ਹਾਂ ਕਿ ਉਹ ਆਪਣੀਆਂ ਖੇਡਾਂ ਦਾ ਜਸ਼ਨ ਕਿਵੇਂ ਮਨਾਉਣਾ ਚਾਹੁੰਦੇ ਹਨ। ਦਰਸ਼ਕ ਬਣਨ ਤੋਂ ਲੈ ਕੇ ਵਪਾਰਕ ਅਤੇ ਸੱਭਿਆਚਾਰਕ ਪ੍ਰੋਗਰਾਮ ਤੱਕ ਲਈ ਵਲੰਟੀਅਰ ਬਣਨ ਤੱਕ, Victoria 2026 ਵਿੱਚ ਮੌਕਿਆਂ ਦੀ ਕੋਈ ਕਮੀ ਨਹੀਂ ਹੈ।

Commonwealth Games ਵਿਕਟੋਰੀਆ ਵਿੱਚ ਆ ਰਹੀਆਂ ਹਨ, ਅਤੇ ਅਸੀਂ ਅਜਿਹੀਆਂ ਖੇਡਾਂ ਜਿਵੇਂ ਦੀਆਂ ਕੋਈ ਹੋਰ ਨਹੀਂ ਲਈ ਐਥਲੀਟਾਂ (ਖਿਡਾਰੀਆਂ) ਅਤੇ ਵਿਕਟੋਰੀਆ ਦੇ ਖੇਤਰੀ ਇਲਾਕਿਆਂ ਵਿੱਚ ਆਉਣ ਵਾਲੇ ਦਰਸ਼ਕਾਂ ਦਾ ਸਵਾਗਤ ਕਰਨ ਲਈ ਬੇਸ਼ਬਰੀ ਨਾਲ ਉਡੀਕ ਕਰ ਰਹੇ ਹਾਂ।

Victoria 2026 17-29 ਮਾਰਚ 2026 ਤੱਕ ਚੱਲਣਗੀਆਂ, ਜਿਸ ਵਿੱਚ ਬੈਲਾਰਟ, ਬੈਂਡੀਗੋ, ਜੀਲੋਂਗ ਅਤੇ ਗਿਪਸਲੈਂਡ ਵਿੱਚ ਚਾਰ ਖੇਤਰੀ ਹੱਬ ਹੋਣਗੇ ਤਾਂ ਜੋ ਵਿਕਟੋਰੀਆ ਦੇ ਲੋਕਾਂ ਲਈ ਇੱਕ ਬਹੁ-ਸ਼ਹਿਰੀ ਮਾਡਲ ਪੇਸ਼ ਕੀਤਾ ਜਾ ਸਕੇ।

Victoria 2026 ਓਹੀ ਦਿਖਾਏਗਾ ਜੋ ਚੀਜ਼ ਸਾਡੇ ਰਾਜ ਦੇ ਲੋਕਾਂ ਨੂੰ ਪਸੰਦ ਆਉਂਦੀ ਹੈ। ਇਹ ਖੇਤਰੀ ਵਿਕਟੋਰੀਆ ਦੁਆਰਾ ਦੁਨੀਆ ਨੂੰ ਪੇਸ਼ ਕੀਤੇ ਜਾ ਸਕਣ ਵਾਲੀ ਹਰ ਚੀਜ਼ ਨੂੰ ਵੀ ਉਤਸ਼ਾਹਿਤ ਕਰੇਗਾ - ਜੋ ਕਿ ਬੇਹਤਰੀਨ ਭੋਜਨ ਅਤੇ ਵਾਈਨ, ਸ਼ਾਨਦਾਰ ਕਲਾ ਅਤੇ ਸੱਭਿਆਚਾਰ, ਅਤੇ ਸ਼ਾਨਦਾਰ ਕੁਦਰਤੀ ਨਜ਼ਾਰੇ ਹਨ।

ਇਹ ਖੇਡਾਂ ਵਿਕਟੋਰੀਆ ਵਾਸੀਆਂ ਨੂੰ ਚਿਰ-ਸਥਾਈ ਵਿਰਾਸਤ ਵੀ ਦੇਣਗੀਆਂ ਜੋ ਇਸ ਮੁਕਾਬਲੇ ਦੀ ਮਿਆਦ ਤੋਂ ਅੱਗੇ ਵੱਧ ਸਮੇਂ ਲਈ ਰਹੇਗੀ, ਜਿਸ ਵਿੱਚ ਵਿਕਟੋਰੀਅਨ ਐਥਲੀਟਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ ਲਈ ਕਮਿਊਨਿਟੀ ਵਿੱਚ ਨਿਵੇਸ਼ ਅਤੇ ਕਿਫਾਇਤੀ ਰਿਹਾਇਸ਼ ਅਤੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਸ਼ਾਮਲ ਹਨ।

ਅਕਸਰ ਪੁੱਛੇ ਜਾਣ ਵਾਲੇ ਸਵਾਲ

ਆਮ

 • ਤੁਸੀਂ ਖੇਡਾਂ ਬਾਰੇ ਤਾਜ਼ਾ ਜਾਣਕਰੀ ਲੈਣ ਲਈ ਰਜਿਸਟਰ ਕਰ ਸਕਦੇ ਹੋ, ਜਿਵੇਂ ਕਿ ਵਲੰਟੀਅਰ ਬਣਨ ਦੇ ਮੌਕੇ, ਟਿਕਟਾਂ ਅਤੇ ਸੱਭਿਆਚਾਰਕ ਪ੍ਰੋਗਰਾਮ।

 • ਹੁਣ ਤੱਕ ਦੀਆਂ Commonwealth Games ਵਿੱਚ ਪਹਿਲੀ ਵਾਰ, Victoria 2026 ਇੱਕ ਨਵਾਂ ਬੁਹ-ਸ਼ਹਿਰੀ ਮਾਡਲ ਪੇਸ਼ ਕਰੇਗਾ, ਜਿਸ ਵਿੱਚ ਗਲੋਬਲ ਖੇਡਾਂ ਨੂੰ ਚਾਰ ਖੇਤਰੀ ਹੱਬਾਂ: ਜੀਲੋਂਗ, ਬੈਂਡੀਗੋ, ਬੈਲਾਰਟ ਅਤੇ ਗਿਪਸਲੈਂਡ ਵਿੱਚ ਲਿਆਂਦਾ ਜਾਵੇਗਾ।

 • ਖੇਡਾਂ ਬਾਰੇ ਸਾਰੀਆਂ ਤਾਜ਼ਾ ਖ਼ਬਰਾਂ ਨਾਲ ਅੱਪ-ਟੂ-ਡੇਟ ਰਹੋ।

 • Victoria 2026 ਲਈ ਸਮਾਂ ਸਾਰਣੀ ਅਜੇ ਜਾਰੀ ਕੀਤੀ ਜਾਣੀ ਹੈ। ਨਵੀਨਤਮ ਜਾਣਕਾਰੀ ਨਾਲ ਅੱਪ-ਟੂ-ਡੇਟ ਰਹਿਣ ਲਈ ਸਾਈਨ ਅੱਪ ਕਰੋ।

 • ਇਨ੍ਹਾਂ ਖੇਡਾਂ ਲਈ ਬੈਲਾਰਟ, ਬੈਂਡੀਗੋ, ਜੀਲੋਂਗ ਅਤੇ ਗਿਪਸਲੈਂਡ ਖੇਡਾਂ ਦੇ ਚਾਰ ਮੇਜ਼ਬਾਨ ਸ਼ਹਿਰ ਹੋਣਗੇ। ਇਹਨਾਂ ਚਾਰ ਸ਼ਹਿਰਾਂ ਤੋਂ ਬਾਹਰ, ਅਸੀਂ ਹੋਰ ਖੇਤਰੀ ਕਸਬਿਆਂ ਨੂੰ ਸ਼ਾਮਲ ਕਰਨ ਦੇ ਮੌਕਿਆਂ ਦਾ ਪਤਾ ਲਗਾ ਰਹੇ ਹਾਂ।

 • Business and Community Organisations – Expressions of Interest form. (ਵਪਾਰ ਅਤੇ ਭਾਈਚਾਰਕ ਸੰਸਥਾਵਾਂ - ਦਿਲਚਸਪੀ ਦਾ ਪ੍ਰਗਟਾਵੇ ਫਾਰਮ) ਨੂੰ ਭਰੋ। ਇਨ੍ਹਾਂ ਖੇਡਾਂ ਵਿੱਚ ਲੋਕਾਂ ਦੀ ਬਹੁਤ ਦਿਲਚਸਪੀ ਹੈ, ਇਸ ਲਈ ਸਾਡੀ ਟੀਮ ਨੂੰ ਤੁਹਾਡੇ ਨਾਲ ਸੰਪਰਕ ਕਰਨ ਵਿੱਚ 15 ਕੰਮਕਾਜੀ ਦਿਨ ਲੱਗ ਸਕਦੇ ਹਨ।

 • Victoria 2026 ਦੀਆਂ ਤਾਰੀਖਾਂ 17-29 ਮਾਰਚ 2026 ਹਨ। ਅਸੀਂ Commonwealth Games ਦਾ ਪਛਾਣੇ ਗਏ ਪ੍ਰਮੁੱਖ ਖੇਡ ਸਮਾਗਮਾਂ ਨਾਲ 2026 ਲਈ ਉਨ੍ਹਾਂ ਦੀ ਯੋਜਨਾਬੰਦੀ 'ਤੇ ਪੈਣ ਵਾਲੇ ਪ੍ਰਭਾਵਾਂ ਬਾਰੇ ਸਹਿਯੋਗ ਕਰਨਾ ਜਾਰੀ ਰੱਖਾਂਗੇ।

 • ਸਾਡੀ ਟੀਮ ਸਕੂਲਾਂ ਅਤੇ ਸਕੂਲੀ ਭਾਈਚਾਰਿਆਂ ਨੂੰ Victoria 2026 ਦਾ ਹਿੱਸਾ ਬਣਨ ਲਈ ਇਸ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾਉਣ ਲਈ ਸਖ਼ਤ ਮਿਹਨਤ ਕਰ ਰਹੀ ਹੈ। ਸਾਡੇ ਸੋਸ਼ਲ ਮੀਡੀਆ ਚੈਨਲਾਂ 'ਤੇ ਨਜ਼ਰ ਰੱਖੋ, ਅਤੇ ਅੱਪਡੇਟ ਉਪਲਬਧ ਹੋਣ 'ਤੇ ਸਾਡੀ ਵੈੱਬਸਾਈਟ 'ਤੇ ਚੈੱਕ ਇਨ ਕਰਦੇ ਰਹੋ।

ਨੌਕਰੀਆਂ

 • ਤੁਹਾਡੀ ਦਿਲਚਸਪੀ ਲਈ ਧੰਨਵਾਦ। ਜਿਵੇਂ-ਜਿਵੇਂ ਖੇਡਾਂ ਦੀ ਤਿਆਰੀ ਚੱਲ ਰਹੀ ਹੈ, ਨੌਕਰੀਆਂ ਉਪਲਬਧ ਹੋਣ 'ਤੇ ਇਸ਼ਤਿਹਾਰ ਦਿੱਤਾ ਜਾਵੇਗਾ। ਨੌਕਰੀ ਦੇ ਇਸ਼ਤਿਹਾਰਾਂ ਨਾਲ ਅਪ-ਟੂ-ਡੇਟ ਰਹਿਣ ਲਈ ਸਾਈਨ ਅੱਪ ਕਰੋ।

ਵਲੰਟੀਅਰ ਬਣਨਾ

 • ਇਹ ਗੱਲ ਜਾਣ ਕੇ ਬਹੁਤ ਵਧੀਆ ਲੱਗਿਆ ਹੈ! ਖੇਡਾਂ ਬਾਰੇ ਤਾਜ਼ਾ ਜਾਣਕਾਰੀ ਲਈ ਸਾਈਨ ਅੱਪ ਕਰੋ, ਜਿਸ ਵਿੱਚ ਵਲੰਟੀਅਰ ਬਣਨ ਦੇ ਮੌਕੇ ਉਪਲਬਧ ਹੋਣ 'ਤੇ ਜਾਣਕਾਰੀ ਦੇਣੀ ਵੀ ਸ਼ਾਮਲ ਹੈ।

ਟਿਕਟਾਂ ਦੀ ਖ਼ਰੀਦ

ਮੀਡੀਆ

 • ਸੰਪਰਕ ਕਰਨ ਲਈ ਧੰਨਵਾਦ। ਸਾਡੀ ਟੀਮ ਨਾਲ commonwealthgames@sport.vic.gov.au 'ਤੇ ਸੰਪਰਕ ਕਰੋ ਅਤੇ ਉਹ ਤੁਹਾਡੀ ਪੁੱਛਗਿੱਛ ਵਿੱਚ ਮੱਦਦ ਕਰਨਗੇ। ਕਿਰਪਾ ਕਰਕੇ ਆਪਣਾ ਨਾਮ, ਸੰਸਥਾ, ਮਾਧਿਅਮ (ਟੀਵੀ, ਰੇਡੀਓ, ਪੋਡਕਾਸਟ, ਵੀਡੀਓ, ਔਨਲਾਈਨ ਆਦਿ) ਅਤੇ ਇਸ ਲਈ ਆਪਣੀ ਅੰਤਮ ਤਾਰੀਖ਼ ਦੱਸੋ।

ਖੇਡਾਂ

 • ਇਨ੍ਹਾਂ ਖੇਡਾਂ ਵਿੱਚ ਕਿਹੜੀਆਂ ਖੇਡਾਂ ਸ਼ਾਮਲ ਕੀਤੀਆਂ ਗਈਆਂ ਹਨ, ਇਹ ਦੇਖਣ ਲਈ ਖੇਡ ਪੰਨੇ 'ਤੇ ਜਾਓ। ਇਸ ਪ੍ਰੋਗਰਾਮ ਵਿੱਚ ਹੋਰ ਖੇਡਾਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।

 • ਹੁਣ ਜਦੋਂ ਖੇਡਾਂ ਹੋਣ ਦਾ ਐਲਾਨ ਹੋ ਗਿਆ ਹੈ, ਅਸੀਂ ਇਸ ਪ੍ਰੋਗਰਾਮ ਵਿੱਚ ਹੋਰ ਵਾਧੂ ਖੇਡਾਂ ਨੂੰ ਸ਼ਾਮਲ ਕਰਨ ਦੇ ਮੌਕਿਆਂ ਦਾ ਪਤਾ ਲਗਾ ਰਹੇ ਹਾਂ। ਅਸੀਂ ਇਸ ਸਾਲ ਦੇ ਅੰਤ ਵਿੱਚ ਖੇਡ ਪ੍ਰੋਗਰਾਮ ਨੂੰ ਅੰਤਿਮ ਰੂਪ ਦੇਵਾਂਗੇ।

Queen's Baton Relay (ਖੇਡਾਂ ਦੀ ਜੋਤ ਦਾ ਸਾਰੇ ਦੇਸ਼ਾਂ ਵਿੱਚ ਲਿਜਾਇਆ ਜਾਣਾ)

 • ਕੁਈਨਜ਼ ਬੈਟਨ ਰੀਲੇਅ Commonwealth Games ਦੀ ਇੱਕ ਪਰੰਪਰਾ ਹੈ ਜੋ Commonwealth Games ਲਈ ਉਲਟੀ ਗਿਣਤੀ ਵਜੋਂ ਕੰਮ ਕਰਦੇ ਹੋਏ, ਰਾਸ਼ਟਰਮੰਡਲ ਦੇ ਸਾਰੇ ਭਾਈਚਾਰਿਆਂ ਦਾ ਜਸ਼ਨ ਮਨਾਉਂਦੀ, ਗਲੇ ਲਗਾਉਂਦੀ ਅਤੇ ਆਪਸ ਵਿੱਚ ਜੋੜਦੀ ਹੈ।

  ਇਹ ਦੁਨੀਆ ਭਰ ਵਿੱਚ ਕੱਢੀ ਜਾਣ ਵਾਲੀ ਸੂਰਬੀਰਤਾ ਯਾਤਰਾ ਹੈ, ਜਿਸ ਵਿੱਚ ਇਹ ਬੈਟਨ (ਜੋਤ) ਰਾਸ਼ਟਰਮੰਡਲ ਦੇ ਸਾਰੇ 72 ਦੇਸ਼ਾਂ ਅਤੇ ਖੇਤਰਾਂ ਦਾ ਦੌਰਾ ਕਰਦਾ ਹੈ, ਅਫਰੀਕਾ, ਅਮਰੀਕਾ, ਕੈਰੇਬੀਅਨ, ਯੂਰਪ, ਏਸ਼ੀਆ ਅਤੇ ਓਸ਼ੀਆਨੀਆ ਤੱਕ ਜਾਂਦਾ ਹੈ।

  ਇਹ ਬੈਟਨ ਆਪਣੇ ਆਪ ਵਿੱਚ ਹੀ ਮਹਾਰਾਣੀ ਦਾ ਰਾਸ਼ਟਰਮੰਡਲ ਅਤੇ ਇਸਦੇ ਐਥਲੀਟਾਂ ਲਈ ਦਿੱਤਾ ਇੱਕ ਸੰਦੇਸ਼ ਰੱਖਦਾ ਹੈ।

Reviewed 26 October 2022

Was this page helpful?