Victoria government logo

ਬੱਚਿਆਂ ਨੂੰ ਜ਼ਿਆਦਾ ਗਤੀਸ਼ੀਲ ਹੋਣ ਦੀ ਲੋੜ ਕਿਉਂ ਹੈ (Why kids need to get their move on) - ਪੰਜਾਬੀ (Punjabi)

ਸਿਹਤਮੰਦ ਆਦਤਾਂ ਵਿਕਸਿਤ ਕਰਨ ਲਈ, ਬੱਚਿਆਂ ਅਤੇ ਨੌਜਵਾਨ ਲੋਕਾਂ ਨੂੰ ਜ਼ਿਆਦਾ ਗਤੀਸ਼ੀਲ ਹੋਣ ਦੀ ਲੋੜ ਹੈ। ਪੜ੍ਹੋ ਕਿ ਕਿੰਨੀ ਗਤੀਵਿਧੀ ਬੱਚਿਆਂ ਅਤੇ ਨੌਜਵਾਨ ਲੋਕਾਂ ਨੂੰ ਹਰ ਰੋਜ਼ ਕਰਨੀ ਚਾਹੀਦੀ ਹੈ, ਅਤੇ ਇਸਦੇ ਕੀ ਲਾਭ ਹਨ।

ਬੱਚਿਆਂ ਨੂੰ ਜ਼ਿਆਦਾ ਗਤੀਸ਼ੀਲ ਹੋਣ ਦੀ ਲੋੜ ਕਿਉਂ ਹੈ

ਇਸਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿ 5-12 ਸਾਲ ਦੇ ਬੱਚੇ ਅਤੇ 13-17 ਸਾਲ ਦੇ ਨੌਜਵਾਨ ਹਰ ਰੋਜ਼ 60 ਮਿੰਟ ਦੀ ਸਰੀਰਿਕ ਗਤੀਵਿਧੀ ਕਰਨ। ਇਸਨੂੰ ਹੋਰ ਆਸਾਨ ਕਰਨ ਲਈ, ਅਸੀਂ ਇਸਨੂੰ ਦਿਨ ਵਿੱਚ 4 ਵਾਰ, 15 ਮਿੰਟਾਂ ਵਿੱਚ ਵੰਡਣ ਦੀ ਸਿਫ਼ਾਰਿਸ਼ ਕਰਦੇ ਹਾਂ।

ਸਰੀਰਕ ਗਤੀਵਿਧੀ ਉਹ ਚੀਜ਼ ਹੈ ਜੋ ਤੁਹਾਡੇ ਸਰੀਰ ਵਿੱਚ ਹਰਕਤ ਲਿਆਉਂਦੀ ਹੈ, ਤੁਹਾਡੇ ਸਾਹ ਨੂੰ ਤੇਜ਼ ਕਰਦੀ ਹੈ ਅਤੇ ਤੁਹਾਡੀ ਦਿਲ ਦੀ ਧੜਕਣ ਵਧਾਉਂਦੀ ਹੈ। ਸਰੀਰਿਕ ਗਤੀਵਿਧੀ ਤੁਹਾਡੇ ਬੱਚਿਆਂ ਨੂੰ ਖੁਸ਼ ਅਤੇ ਸਿਹਤਮੰਦ ਬਣਾਉਂਦੀ ਹੈ, ਅਤੇ ਉਹਨਾਂ ਨੂੰ ਜੀਵਨ ਭਰ ਲਈ ਸਿਹਤਮੰਦ ਆਦਤਾਂ ਵਿਕਸਿਤ ਕਰਨ ਵਿੱਚ ਮਦਦ ਕਰਦੀ ਹੈ

ਹਰ ਰੋਜ਼ ਘੁੰਮਣ ਦੇ ਬਹੁਤ ਸਾਰੇ ਫਾਇਦੇ ਹਨ, ਜਿਸ ਵਿੱਚ ਸ਼ਾਮਲ ਹਨ:

 • ਸਮੁੱਚੀ ਸਿਹਤ ਵਿੱਚ ਸੁਧਾਰ
 • ਜ਼ਿਆਦਾ ਊਰਜਾ
 • ਮਾੜੀ ਸਿਹਤ, ਬਿਮਾਰੀਆਂ ਅਤੇ ਗੈਰ-ਸਿਹਤਮੰਦ ਭਾਰ ਵਧਣ ਦਾ ਘੱਟ ਜੋਖਮ
 • ਚੰਗਾ ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਅਤੇ ਬਲੱਡ ਸ਼ੂਗਰ ਲੈਵਲ
 • ਦੋਸਤਾਂ ਅਤੇ ਪਰਿਵਾਰ ਨਾਲ ਮਸਤੀ ਕਰਨਾ
 • ਘੱਟ ਗੈਰ-ਸਮਾਜਿਕ ਵਿਵਹਾਰ
 • ਵਧੇਰੇ ਸਹਿਯੋਗ ਅਤੇ ਟੀਮ ਵਰਕ ਦੇ ਹੁਨਰ
 • ਬਿਹਤਰ ਸਵੈ-ਸਨਮਾਨ ਅਤੇ ਵਿਸ਼ਵਾਸ
 • ਘੱਟ ਥਕਾਵਟ ਅਤੇ ਤਣਾਅ
 • ਬਿਹਤਰ ਧਿਆਨ
 • ਸਿਹਤਮੰਦ ਪ੍ਰਗਤੀ ਅਤੇ ਵਿਕਾਸ
 • ਮਜ਼ਬੂਤ ਮਾਸਪੇਸ਼ੀਆਂ ਅਤੇ ਹੱਡੀਆਂ
 • ਚੰਗੀ ਤੰਦਰੁਸਤੀ, ਸਹਿਯੋਗ ਅਤੇ ਗਤੀਸ਼ੀਲਤਾ

15 ਮਿੰਟ, 4 ਵਾਰ ਪ੍ਰਤੀ ਦਿਨ

ਅਸੀਂ 15-ਮਿੰਟ ਲਈ ਦਿਨ ਵਿੱਚ ਚਾਰ ਵਾਰ ਸਰੀਰਿਕ ਗਤੀਵਿਧੀ ਦੀ ਸਿਫਾਰਿਸ਼ ਕਰਦੇ ਹਾਂ।

ਇਹਨਾਂ ਗਤੀਵਿਧੀਆਂ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਿਲ ਹੋ ਸਕਦੀਆਂ ਹਨ:

 • ਸਕੂਲ ਜਾਂ ਆਪਣੇ ਆਂਢ-ਗੁਆਂਢ ਵਿੱਚ ਤੁਰਨਾ ਜਾਂ ਸਾਈਕਲ ਚਲਾਉਣਾ
 • ਕੁੱਤੇ ਨੂੰ ਲੈ ਕੇ ਜਾਣਾ
 • ਦੋਸਤਾਂ ਨਾਲ ਪਾਰਕ ਵਿੱਚ ਜਾਣਾ
 • ਫੁੱਟਬਾਲ
 • ਸਕੇਟਬੋਰਡਿੰਗ
 • ਵਿਹੜੇ ਵਿੱਚ ਖੇਡਣਾ
 • ਟੈਨਿਸ
 • ਤੈਰਾਕੀ
 • ਨੱਚਣਾ
 • ਦੌੜਨਾ ਜਾਂ ਜਾਗਿੰਗ ਕਰਨਾ
 • ਬਾਸਕਿਟਬਾਲ
 • ਚੜ੍ਹਾਈ ਕਰਨਾ
 • ਯੋਗਾ
 • ਭਾਰ ਚੁੱਕਣਾ
 • ਨੈੱਟਬਾਲ

Reviewed 07 December 2022

Education

Was this page helpful?