JavaScript is required
Relief and recovery support is available for people impacted by the January 2026 Victorian bushfires.
Visit Emergency Recovery Victoria

ਐਨੀਮੇਸ਼ਨ (Animation - Punjabi)

(ਸ਼ਾਂਤ ਸੰਗੀਤ)

- [ਬੁਲਾਰਾ] ਭਾਵਨਾਵਾਂ ਨੂੰ ਸਮਝਣ
ਅਤੇ ਉਹਨਾਂ ਨਾਲ ਨਜਿੱਠਣ ਦੀ ਯੋਗਤਾ

ਕਿਸ਼ੋਰ ਉਮਰ ਵਿੱਚ ਸੁਧਰਦੀ ਹੈ।

ਪਰ ਗਭਰੇਟ ਅਵਸਥਾ ਬਹੁਤ ਸਾਰੀਆਂ
ਭਾਵਨਾਤਮਕ ਚੁਣੌਤੀਆਂ ਪੈਦਾ ਕਰ ਸਕਦੀ ਹੈ।

ਕੁੱਝ ਕਿਸ਼ੋਰ ਇਸ ਸਮੇਂ ਵਿੱਚੋਂ ਸਹਿਜਤਾ ਨਾਲ ਹੀ

ਗੁਜ਼ਰਦੇ ਜਾਪਦੇ ਹਨ।

ਪਰ, ਬਹੁਤ ਸਾਰਿਆਂ ਲਈ ਚਿੰਤਾ
ਹੋਰ ਵੱਧਦੀ ਜਾਂਦੀ ਲੱਗਦੀ ਹੈ।

ਅਸੀਂ ਅਕਸਰ ਵਧਿਆ ਹੋਇਆ ਚਿੜਚਿੜਾਪਨ
ਅਤੇ ਗੁੱਸਾ ਦੇਖਦੇ ਹਾਂ,

ਖ਼ਾਸ ਕਰਕੇ ਮਾਪਿਆਂ
ਅਤੇ ਪਰਿਵਾਰ ਦੇ ਹੋਰ ਮੈਂਬਰਾਂ ਪ੍ਰਤੀ।

ਜਾਂ ਕਈ ਵਾਰ ਜਦੋਂ ਉਹ ਪੂਰੀ ਤਰ੍ਹਾਂ ਨਿਰਮੋਹੇ ਅਤੇ

ਪਹੁੰਚ ਕਰਨ ਲਈ ਔਖੇ ਦਿਖਾਈ ਦਿੰਦੇ ਹਨ।

(ਬੀਂਡੇ ਬੋਲ ਰਹੇ ਹਨ)

ਜਦੋਂ ਤੱਕ ਕੁੱਝ ਅਜਿਹਾ ਨਹੀਂ ਹੁੰਦਾ ਜਿਸ ਬਾਰੇ ਉਹ
ਬਹੁਤ ਜ਼ਿਆਦਾ ਭਾਵਨਾਤਮਕ ਮਹਿਸੂਸ ਕਰਦੇ ਹਨ।

(ਪ੍ਰਦਰਸ਼ਨਕਾਰੀ ਨਾਅਰੇਬਾਜ਼ੀ ਕਰਦੇ ਹੋਏ)

ਖੋਜ ਨੇ ਦਿਖਾਇਆ ਹੈ
ਕਿ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਹਨ

ਜੋ ਥਕਾਵਟ ਅਤੇ ਭਾਵਨਾਵਾਂ ਵਿੱਚ
ਵਾਧੇ ਦੀ ਵਿਆਖਿਆ ਕਰਦੀਆਂ ਹਨ।

ਉਦੋਂ ਬਹੁਤ ਜ਼ਿਆਦਾ ਸਰੀਰਕ ਵਾਧਾ ਹੁੰਦਾ ਹੈ।

ਦਿਲ ਦਾ ਆਕਾਰ ਦੁੱਗਣਾ ਹੋ ਜਾਂਦਾ ਹੈ।

ਨੀਂਦ ਆਉਣ ਦੇ ਸਮਿਆਂ ਵਿੱਚ ਤਬਦੀਲੀ ਆਉਂਦੀ ਹੈ।

(ਘੜੀ ਦੀ ਟਿੱਕ-ਟਿੱਕ)

(ਅਲਾਰਮ ਵੱਜ ਰਿਹਾ ਹੈ)

ਨਤੀਜੇ ਵਜੋਂ ਹੁੰਦੀ ਥਕਾਵਟ,
ਚੰਗਾ ਮਹਿਸੂਸ ਕਰਨ ਵਾਲੇ ਰਸਾਇਣਾਂ

ਡੋਪਾਮਾਈਨ ਅਤੇ ਸੇਰੋਟੌਨਿਨ
ਦੇ ਘਟੇ ਪੱਧਰਾਂ ਦੁਆਰਾ ਹੋਰ ਵਿਗੜ ਜਾਂਦੀ ਹੈ,

ਜੋ ਕਿਸ਼ੋਰਾਂ ਨੂੰ ਉਦਾਸ, ਨਾਖੁਸ਼, ਅਤੇ ਆਸਾਨੀ ਨਾਲ

ਚਿੜਚਿੜੇ ਮਹਿਸੂਸ ਕਰਵਾ ਸਕਦੇ ਹਨ।

ਦਿਮਾਗ ਆਪਣੇ ਆਪ ਨੂੰ ਬਦਲਣਾ ਸ਼ੁਰੂ ਕਰਦਾ ਹੈ,

ਵਧੇਰੇ ਅਨੁਕੂਲ ਅਤੇ ਕੁਸ਼ਲ ਬਣ ਜਾਂਦਾ ਹੈ।

ਇਹ ਦਿਮਾਗ ਦੇ ਭਾਵਨਾਵਾਂ ਵਾਲੇ ਕੇਂਦਰ
ਵਿੱਚ ਤਬਦੀਲੀਆਂ ਹੋਣ ਨਾਲ ਸ਼ੁਰੂ ਹੁੰਦਾ ਹੈ।

ਬੱਚਿਆਂ ਅਤੇ ਬਾਲਗਾਂ ਦੇ ਮੁਕਬਲੇ, ਕਿਸ਼ੋਰਾਂ ਨੂੰ

ਭਾਵਨਾਵਾਂ ਵੱਧ ਤੀਬਰਤਾ ਨਾਲ ਅਨੁਭਵ ਹੁੰਦੀਆਂ ਹਨ।

ਜਦੋਂ ਕਿ ਦਿਮਾਗ ਦੇ ਉਹ ਹਿੱਸੇ ਜਿਨ੍ਹਾਂ ਦੀ ਸਾਨੂੰ

ਉਹਨਾਂ ਭਾਵਨਾਵਾਂ ਨਾਲ ਨਜਿੱਠਣ ਵਿੱਚ ਮੱਦਦ ਲਈ ਲੋੜ
ਹੁੰਦੀ ਹੈ, ਉਹ ਅਜੇ ਵੀ ਵਿਕਸਤ ਹੋ ਰਹੇ ਹੁੰਦੇ ਹਨ

ਅਤੇ 20 ਦੇ ਦਹਾਕੇ ਦੇ ਅੱਧ ਤੋਂ ਲੈ ਕੇ
ਅੰਤ ਤੱਕ ਵੱਧਣਾ ਖ਼ਤਮ ਨਹੀਂ ਕਰਦੇ ਹਨ।

ਕਿਸ਼ੋਰ ਅਕਸਰ ਭਾਵਨਾਵਾਂ ਨੂੰ ਮਨ ਵਿੱਚ ਰੱਖ ਲੈਂਦੇ
ਹਨ ਜਾਂ ਨਜ਼ਰਅੰਦਾਜ਼ ਕਰਦੇ ਹਨ,

ਜਦੋਂ ਭਾਵਨਾਤਮਕ ਦਬਾਅ ਬਹੁਤ ਵੱਧ ਜਾਂਦਾ ਹੈ

ਤਾਂ ਉਹਨਾਂ ਦੇ ਫੱਟਣ ਦਾ
ਜ਼ਿਆਦਾ ਖ਼ਤਰਾ ਹੁੰਦਾ ਹੈ।

ਇੱਥੋਂ ਤੱਕ ਕਿ ਥੋੜ੍ਹਾ ਜਿਹਾ ਤਣਾਅ ਵੀ

ਕਿਸ਼ੋਰਾਂ 'ਤੇ ਜਲਦੀ ਭਾਰੂ ਹੋ ਸਕਦਾ ਹੈ।

ਬਹੁਤ ਸਾਰੀਆਂ ਸਰੀਰਕ ਅਤੇ ਭਾਵਨਾਤਮਕ ਤਬਦੀਲੀਆਂ

ਸ਼ਰਮ ਅਤੇ ਨਮੋਸ਼ੀ ਦੀਆਂ ਤੀਬਰ ਭਾਵਨਾਵਾਂ
ਦੇ ਨਾਲ ਆ ਸਕਦੀਆਂ ਹਨ,

ਜਿਨ੍ਹਾਂ ਨੂੰ ਪ੍ਰਗਟ ਕਰਨਾ ਬਹੁਤ ਔਖਾ ਹੁੰਦਾ ਹੈ

ਅਤੇ ਇਸਦੀ ਬਜਾਏ ਗੁੱਸੇ ਜਾਂ ਤਨਹਾ
ਹੋਣ ਦੇ ਰੂਪ ਵਿੱਚ ਨਿੱਕਲਦਾ ਹੈ।

ਉਨ੍ਹਾਂ ਦਾ ਰੋਜ਼ਮਰ੍ਹਾ ਜੀਵਨ ਵੱਖ-ਵੱਖ
ਭਾਵਨਾਵਾਂ ਨਾਲ ਭਰਿਆ ਹੁੰਦਾ ਹੈ।

ਬਹੁਤ ਜ਼ਿਆਦਾ ਅਨਿਸ਼ਚਿਤਤਾ ਅਤੇ ਚਿੰਤਾ, ਉਦਾਸੀ

ਅਤੇ ਅਫ਼ਸੋਸ, ਨਿਰਾਸ਼ਾ ਅਤੇ ਗੁੱਸਾ ਹੁੰਦਾ ਹੈ।

ਪਰ ਉਹਨਾਂ ਚੀਜ਼ਾਂ ਬਾਰੇ ਉਤਸ਼ਾਹ ਵੀ ਹੁੰਦਾ ਹੈ

ਜਿੰਨ੍ਹਾਂ ਦਾ ਉਹ ਆਨੰਦ ਮਾਣਦੇ ਹਨ,

ਜਿਵੇਂ ਕਿ ਦੋਸਤਾਂ ਨਾਲ ਜੁੜਨਾ

ਜਾਂ ਨਵੇਂ ਅਨੁਭਵ ਹੋਣ ਦੀ ਉਮੀਦ ਕਰਨਾ।

ਹਾਲਾਂਕਿ ਕਿਸ਼ੋਰ ਪਹਿਲਾਂ ਨਾਲੋਂ ਵੱਧ
ਤੇਜ਼ੀ ਨਾਲ ਸੋਚ ਸਕਦੇ ਹਨ,

ਹਰ ਚੀਜ਼ ਦਾ ਆਲੋਚਨਾਤਮਕ ਮੁਲਾਂਕਣ ਕਰ ਸਕਦੇ ਹਨ,

ਤੇ ਵਧੇਰੇ ਗੁੰਝਲ ਮੁੱਦਿਆਂ 'ਚ ਨਿਪੁੰਨ ਹੁੰਦੇ ਹਨ

ਪਰ ਉਹ ਅਜੇ ਵੀ ਇਹਨਾਂ ਹੁਨਰਾਂ
ਨੂੰ ਵਿਕਸਤ ਕਰ ਰਹੇ ਹੁੰਦੇ ਹਨ।

ਜ਼ਿਆਦਾਤਰ, ਉਹ ਚੇਤੰਨ ਰਹਿੰਦੇ ਹਨ ਅਤੇ


ਫ਼ੈਸਲੇ ਲੈਣ ਲਈ ਆਪਣੇ ਤਰਕਸ਼ੀਲ ਦਿਮਾਗ ਦੀ ਬਜਾਏ

ਆਪਣੇ ਭਾਵਨਾਤਮਕ ਦਿਮਾਗ 'ਤੇ ਭਰੋਸਾ ਕਰਨਗੇ,

ਖ਼ਾਸ ਕਰਕੇ ਜਦੋਂ ਉਹ ਆਪਣੇ ਸਾਥੀਆਂ ਨਾਲ ਹੁੰਦੇ ਹਨ।

ਇਹ ਉਹਨਾਂ ਨੂੰ ਹੈਰਾਨਕੁੰਨ ਸੁਭਾਵਕ ਬਣਾਉਂਦਾ ਹੈ

ਪਰ ਕਈ ਵਾਰ ਕੁੱਝ ਮੁਸ਼ਕਲ ਸਥਿਤੀਆਂ
ਵਿੱਚ ਪੈਣ ਦੀ ਵੀ ਸੰਭਾਵਨਾ ਹੁੰਦੀ ਹੈ।

(ਭੀੜ ਤਾੜੀਆਂ ਮਾਰ ਰਹੀ ਹੈ)

(ਸਕੇਟਬੋਰਡਰ ਧੜੰਮ ਕਰਕੇ ਡਿਗਦਾ ਹੈ) - ਆਉ!

- [ਬੁਲਾਰਾ] ਇਸ ਸਮੇਂ ਦੌਰਾਨ ਉਨ੍ਹਾਂ
ਦੇ ਦਿਮਾਗ ਦਾ ਇਨਾਮ ਕੇਂਦਰ ਵੱਡਾ

ਅਤੇ ਵਧੇਰੇ ਸੰਵੇਦਨਸ਼ੀਲ ਹੁੰਦਾ ਹੈ।

ਉਹ ਨਵੀਆਂ, ਮਿੱਠੀਆਂ ਜਾਂ ਜ਼ੋਖਮ ਭਰੀਆਂ
ਚੀਜ਼ਾਂ ਨੂੰ ਪਸੰਦ ਕਰਦੇ ਹਨ।

ਇਹ ਅਸਰ ਰਸੂਖ ਅਤੇ ਪ੍ਰਸ਼ੰਸਾ ਦੀ ਇੱਛਾ ਰੱਖਦਾ ਹੈ,

ਇਨਾਮਾਂ ਦੀ ਜ਼ਿਆਦਾ ਕਦਰ ਕਰਦਾ ਹੈ,
ਅਤੇ ਲੰਬੇ ਸਮੇਂ ਦੇ ਸਿੱਟਿਆਂ ਜਾਂ

ਉਹਨਾਂ ਦੇ ਕੰਮਾਂ ਦੇ ਨਤੀਜਿਆਂ ਨੂੰ ਘੱਟ ਆਂਕਦਾ ਹੈ

(ਇੰਜਣ ਦੀ ਗਤੀ ਵਧਣ ਦੀ ਆਵਾਜ਼ ਆਉਂਦੀ ਹੋਈ)

ਯੰਤਰ ਦੀ ਵਰਤੋਂ ਉਹਨਾਂ ਦੀਆਂ ਇਹ ਸਾਰੀਆਂ ਸ਼ਰਤਾਂ

ਪੂਰਾ ਕਰਦੀ ਹੋ ਸਕਦੀ ਹੈ, ਅਤੇ ਕਿਸ਼ੋਰ ਤੇਜ਼ੀ ਨਾਲ
ਊਰਜਾਵਾਨ ਅਤੇ ਉਤਸ਼ਾਹਿਤ ਮਹਿਸੂਸ ਕਰ ਸਕਦੇ ਹਨ।

ਪਰ ਉਹ ਅਕਸਰ ਆਪਣੇ ਯੰਤਰ ਦੀ ਵਰਤੋਂ ਕਰਦੇ ਰਹਿੰਦੇ
ਹਨ ਜਦੋਂ ਕਿ ਉਹਨਾਂ ਨੂੰ ਇਹ ਬੰਦ ਕਰਨਾ ਚਾਹੀਦਾ ਹੈ

ਅਤੇ ਜਦੋਂ ਇਸਨੂੰ ਵਾਪਸ ਲੈ ਲਿਆ ਜਾਂਦਾ
ਹੈ ਤਾਂ ਉਹ ਸਖ਼ਤ ਪ੍ਰਤੀਕਿਰਿਆ ਕਰ ਸਕਦੇ ਹਨ।

ਕਈ ਵਾਰ ਉਹਨਾਂ ਨੂੰ ਅਸਲ ਸੰਸਾਰ 'ਚ ਵਾਪਸ ਆਉਣ 'ਚ

ਮੱਦਦ ਕਰਨ ਲਈ ਭੋਜਨ ਜਾਂ ਸਾਂਝ ਦੀ ਲੋੜ ਹੁੰਦੀ ਹੈ।

ਇੱਥੇ ਆਜ਼ਾਦੀ
ਅਤੇ ਖ਼ੁਦਮੁਖਤਿਆਰੀ ਲਈ ਨਵਾਂ ਧੱਕਾ ਹੁੰਦਾ ਹੈ,

ਕਿਉਂਕਿ ਸਾਥੀ ਵਧੇਰੇ ਅਹਿਮ ਬਣ ਜਾਂਦੇ ਹਨ

ਅਤੇ ਉਹ ਜਾਣ ਲੈਂਦੇ ਹਨ ਕਿ ਉਹ ਕੌਣ ਹਨ
ਅਤੇ ਉਹ ਕੀ ਬਣਨਾ ਚਾਹੁੰਦੇ ਹਨ।

ਭਾਵੇਂ ਇਹ ਅਜਿਹਾ ਨਾ ਜਾਪਦਾ ਹੋਵੇ,

ਮਾਪਿਆਂ ਨਾਲ ਜੁੜਿਆ ਹੋਣਾ ਉਹਨਾਂ ਦੀਆਂ ਲੋੜਾਂ
ਅਤੇ ਇੱਛਾਵਾਂ ਨੂੰ ਸੁਰੱਖਿਅਤ ਤਰੀਕਿਆਂ ਨਾਲ

ਸੇਧ ਦੇਣ ਵਿੱਚ ਮੱਦਦ ਕਰਨ
ਲਈ ਬਹੁਤ ਅਹਿਮ ਰਹਿੰਦਾ ਹੈ।

ਜਦੋਂ ਅਸੀਂ ਇਸ ਸਮੇਂ ਦੌਰਾਨ ਵਾਪਰਨ ਵਾਲੀਆਂ

ਆਮ ਤਬਦੀਲੀਆਂ ਅਤੇ ਭਾਵਨਾਵਾਂ ਦੇ ਅਨੁਭਵ 'ਤੇ

ਪੈਣ ਵਾਲੇ ਪ੍ਰਭਾਵ ਨੂੰ ਸਮਝ ਲੈਂਦੇ ਹਾਂ,

ਤਾਂ ਇਹ ਸਾਨੂੰ ਚੀਜ਼ਾਂ
ਨੂੰ ਨਿੱਜੀ ਤੌਰ 'ਤੇ ਨਾ ਲੈਣ

ਅਤੇ ਸਾਨੂੰ ਵਧੇਰੇ ਹਮਦਰਦੀ, ਧੀਰਜ
ਅਤੇ ਦਿਆਲਤਾ ਵੱਲ ਬਦਲਣ ਵਿੱਚ ਮੱਦਦ ਕਰ ਸਕਦਾ ਹੈ

ਤਾਂ ਜੋ ਅਸੀਂ ਇਸ ਤਬਦੀਲੀ ਦੌਰਾਨ ਇੱਕ
ਮਾਰਗਦਰਸ਼ਕ ਵਜੋਂ ਮੌਜੂਦਗੀ ਬਣਾਈ ਰੱਖ ਸਕੀਏ।

(ਸ਼ਾਂਤ ਸੰਗੀਤ)

Updated