JavaScript is required
Relief and recovery support is available for people impacted by the January 2026 Victorian bushfires.
Visit Emergency Recovery Victoria

ਨਿਰਭਰਤਾ (Depends - Punjabi)

(ਊਰਜਾ ਭਰਪੂਰ ਸੰਗੀਤ)

- ਭਾਵਨਾਵਾਂ ਨੂੰ ਸੇਧ ਦੇਣਾ ਹਮੇਸ਼ਾ ਪਹਿਲੇ
ਚਾਰ ਕਦਮਾਂ ਨਾਲ ਸ਼ੁਰੂ ਹੁੰਦਾ ਹੈ

ਜੋ ਭਾਵਨਾਵਾਂ ਨੂੰ (ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

ਘੱਟ ਪ੍ਰਬਲ ਹੋਣ ਦਿੰਦੇ ਹਨ।
(ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

(ਲਾਈਨ ਟਨ-ਟਨ ਕਰਕੇ ਆਉਂਦੀ ਹੈ)

(ਸਕ੍ਰੀਨ ਬਦਲਦੀ ਹੈ)

ਇਸ ਅਕਸਰ ਚੁੱਪ-ਚਾਪ ਸੁਣਨ ਤੋਂ ਬਾਅਦ ਆਉਂਦਾ ਹੈ,
ਜਿਸ ਨਾਲ ਤੁਹਾਡੇ ਕਿਸ਼ੋਰ ਨੂੰ

ਸ਼ਾਂਤ ਹੋਣ ਜਾਂ ਜੋ ਹੋ ਰਿਹਾ ਹੈ ਉਸਨੂੰ

ਤੁਹਾਡੇ ਨਾਲ ਸਾਂਝਾ ਕਰਨ ਦਾ ਸਮਾਂ ਮਿਲਦਾ ਹੈ।

ਭਾਵਨਾਵਾਂ ਨੂੰ ਸੇਧ ਦੇਣ ਦਾ
ਆਖਰੀ ਪੜਾਅ ਉਹ ਹੁੰਦਾ ਹੈ

ਜਿੱਥੇ ਤੁਸੀਂ ਉਹਨਾਂ ਨੂੰ ਸਮੱਸਿਆਵਾਂ
ਹੱਲ ਕਰਨ 'ਚ ਮੱਦਦ ਕਰ ਸਕਦੇ ਹੋ

ਜਾਂ ਹੱਦਾਂ ਬਾਰੇ ਵੀ ਗੱਲਬਾਤ ਕਰ ਸਕਦੇ ਹੋ।

ਅਤੇ ਇਹ ਸਭ ਤੋਂ ਵਧੀਆ ਉਦੋਂ ਕੀਤਾ ਜਾਂਦਾ ਹੈ
ਜਦੋਂ ਕਿਸ਼ੋਰ ਸ਼ਾਂਤ ਹੋ ਜਾਂਦਾ ਹੈ

ਅਤੇ ਤੁਹਾਡੇ ਵਿਚਕਾਰ ਵਧੇਰੇ ਸਾਂਝ ਹੁੰਦੀ ਹੈ।

(ਸਕ੍ਰੀਨ ਬਦਲਦੀ ਹੈ)

ਅਸੀਂ ਅਕਸਰ ਭਾਵਨਾਵਾਂ
ਨੂੰ ਸੇਧ ਦੇਣ 'ਚ ਕਾਹਲ ਕਰਦੇ ਹਾਂ।

ਜਦੋਂ ਕਿਸ਼ੋਰ ਆਪਣੀਆਂ

ਭਾਵਨਾਵਾਂ ਨਾਲ ਭਰਿਆ ਹੁੰਦਾ ਹੈ
ਤਾਂ ਅਸੀਂ ਵਿੱਚ ਕੁੱਦਦੇ ਅਤੇ

ਬਹੁਤ ਸਾਰੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ।

ਇਹ ਕਿਸ਼ੋਰਾਂ ਨੂੰ ਅਸਲ ਵਿੱਚ ਦਬਾਅ
ਵਿੱਚ ਮਹਿਸੂਸ ਕਰਵਾ ਸਕਦਾ ਹੈ।

ਨਤੀਜਾ ਇਹ ਹੁੰਦਾ ਹੈ ਕਿ ਉਹ ਗੁੱਸੇ ਹੋ ਜਾਂਦੇ ਹਨ,

(ਕਿਸ਼ੋਰ ਬੁੜ ਬੁੜ ਕਰ ਰਿਹਾ ਹੈ)

ਉਹ ਚੀਕਦੇ ਹਨ, ਅਤੇ ਉਹ ਰੁੱਸ ਕੇ ਚਲੇ ਜਾਂਦੇ ਹਨ।

(ਸਕ੍ਰੀਨ ਬਦਲਦੀ ਹੈ)

ਅਤੇ ਕਈ ਵਾਰ ਤੁਸੀਂ ਦੇਖ ਸਕਦੇ ਹੋ
ਕਿ ਉਹ ਬਹੁਤ ਚਿੜਚਿੜੇ ਹਨ

ਪਰ ਹੋ ਸਕਦਾ ਹੈ ਕਿ ਤੁਸੀਂ ਤੁਰੰਤ ਜਵਾਬ ਨਾ ਦਿਓ

ਅਤੇ ਤੁਸੀਂ ਇਸਦੀ ਬਜਾਏ ਬਾਅਦ
ਵਿੱਚ ਉਹਨਾਂ ਨਾਲ ਗੱਲ ਕਰੋ।

ਇਸ ਲਈ ਕਈ ਵਾਰ ਇਹ

ਹੌਲੀ ਹੋਣਾ ਅਤੇ ਬਹੁਤ ਜ਼ਿਆਦਾ
ਨਾ ਬੋਲਣਾ ਠੀਕ ਹੁੰਦਾ ਹੈ।

ਭਾਵਨਾਵਾਂ ਨੂੰ

ਸੇਧ ਦੇਣ ਦਾ ਅਹਿਮ ਹਿੱਸਾ
(ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

ਤੁਹਾਡੇ ਲਈ ਅਤੇ ਤੁਹਾਡੇ ਕਿਸ਼ੋਰਾਂ ਲਈ ਵੀ

ਗੱਲ ਕਰਨ ਦਾ ਸਹੀ ਸਮਾਂ ਲੱਭਣਾ ਹੈ।

(ਸ਼ਬਦ ਤਿੱਖੀ ਆਵਾਜ਼ ਨਾਲ ਹਿੱਲਦੇ ਹਨ)

ਤਾਂ ਦੇਖੋ ਕਿ ਕੀ ਤੁਸੀਂ ਉਨ੍ਹਾਂ ਸਮਿਆਂ ਦੀ

ਪਛਾਣ ਕਰ ਸਕਦੇ ਹੋ ਜਦੋਂ ਤੁਹਾਡਾ ਕਿਸ਼ੋਰ
ਗੱਲ ਕਰਨ ਲਈ ਵਧੇਰੇ ਤਿਆਰ ਹੁੰਦਾ ਹੈ।

ਅਕਸਰ ਇਹ ਸੌਣ ਦੇ ਸਮੇਂ ਜਾਂ ਜਦੋਂ
ਅੱਖਾਂ ਦਾ ਸੰਪਰਕ ਨਹੀਂ ਹੁੰਦਾ ਹੈ।

ਤੁਹਾਡੀਆਂ ਆਪਣੀਆਂ ਭਾਵਨਾਵਾਂ ਦੀ ਤੀਬਰਤਾ

ਦੇ ਨਾਲ-ਨਾਲ ਤੁਹਾਡੇ ਕਿਸ਼ੋਰ ਦੀਆਂ
ਭਾਵਨਾਵਾਂ ਦੀਆਂ ਵੱਖ-ਵੱਖ ਤੀਬਰਤਾਵਾਂ

ਨਾਲ ਕਿਵੇਂ ਨਜਿੱਠਣਾ ਹੈ,

ਇਸ ਲਈ ਕੁੱਝ ਲਿਖਤੀ ਸੁਝਾਵਾਂ 'ਤੇ ਨਜ਼ਰ ਮਾਰੋ।

(ਸਕ੍ਰੀਨ ਬਦਲਦੀ ਹੈ)

-ਜਦੋਂ ਭਾਵਨਾਵਾਂ ਨੂੰ ਸੇਧ ਦੇਣ ਦੀ ਗੱਲ ਆਉਂਦੀ ਹੈ

ਤਾਂ ਜੋ ਕਾਰਗਰ ਹੁੰਦਾ ਹੈ
ਉਹ ਕਿਸ਼ੋਰਾਂ ਲਈ ਵੱਖਰਾ ਹੁੰਦਾ ਹੈ।

ਕੁੱਝ ਲੋਕ ਆਪਣੀਆਂ ਭਾਵਨਾਵਾਂ
ਨੂੰ ਨਾਮ ਦੇਣਾ ਪਸੰਦ ਕਰਦੇ ਹਨ

ਜਦੋਂ ਦੂਜਿਆਂ
ਨੂੰ ਇਹ ਸਰਪ੍ਰਸਤੀ ਕਰਨਾ ਲੱਗ ਸਕਦਾ ਹੈ।

ਅਤੇ ਉਹ ਭਾਵਨਾਵਾਂ
ਨੂੰ ਨਾਮ ਦਿੱਤੇ ਬਿਨਾਂ ਹਮਦਰਦੀ ਚਾਹੁੰਦੇ ਹਨ।

ਹੋ ਸਕਦਾ ਹੈ ਕਿ ਕੁੱਝ ਉਸ ਸਮੇਂ ਚੀਜ਼ਾਂ ਬਾਰੇ

ਗੱਲ ਕਰਨਾ ਚਾਹੁਣ ਜਦੋਂ ਉਹ ਭਾਵੁਕ ਹੁੰਦੇ ਹਨ

ਅਤੇ ਦੂਜਿਆਂ ਨੂੰ ਵੱਧ ਸਮਾਂ ਚਾਹੀਦਾ ਹੁੰਦਾ ਹੈ

ਅਤੇ ਗੱਲਬਾਤ ਰੁਕ-ਰੁਕ ਕੇ ਕਰਦੇ ਹਨ।

ਇਸ ਲਈ ਤੁਸੀਂ ਅਸਲ 'ਚ ਸਮਾਂ ਬੀਤਣ ਨਾਲ ਭਾਵਨਾਵਾਂ
ਨੂੰ ਸੇਧ ਦੇਣ ਦੀ ਵਰਤੋਂ ਕਰ ਸਕਦੇ ਹੋ।

ਇਹ ਸਭ ਇੱਕ ਵਾਰ ਵਿੱਚ ਹੋਣਾ ਜ਼ਰੂਰੀ ਨਹੀਂ ਹੈ।

ਕਈ ਕਿਸ਼ੋਰ ਜ਼ਿਆਦਾ ਗੱਲ ਕਰਨਾ ਪਸੰਦ ਨਹੀਂ ਕਰਦੇ

ਅਤੇ ਇਸਦਾ ਮਤਲਬ ਇਹ ਨਹੀਂ ਹੈ

ਕਿ ਉਹਨਾਂ ਨੂੰ ਭਾਵਨਾਵਾਂ
ਨੂੰ ਸੇਧ ਦੇਣ ਤੋਂ ਕੋਈ ਲਾਭ ਨਹੀਂ ਹੁੰਦਾ

ਪਰ ਹੋ ਸਕਦਾ ਹੈ
ਕਿ ਮਾਪੇ ਉਹਨਾਂ ਨਾਲ ਇੱਕ ਡੂੰਘੀ ਅਤੇ ਅਰਥਪੂਰਨ

ਗੱਲਬਾਤ ਹੋਣ ਦੀ ਭਾਵਨਾ ਨਾ ਪ੍ਰਾਪਤ ਕਰ ਸਕਣ।

ਇਸ ਸਭ ਦੇ ਬਾਵਜੂਦ, ਹਮਦਰਦੀ, ਜਿੱਥੇ
ਤੁਸੀਂ ਭਾਸ਼ਾ ਦੀ ਵਰਤੋਂ ਕਰ ਰਹੇ ਹੋ ਜਿਵੇਂ ਕਿ,

"ਇਹ ਬਹੁਤ ਔਖਾ ਹੈ... ਵਾਹ।

"ਓਹ ਨਹੀਂ! ਸੱਚਮੁੱਚ?

"ਕਿੰਨਾ ਵਧੀਆ ਹੈ!

"ਆਹ, ਬਕਵਾਸ!"

ਤਾਂ ਇਹ ਭਾਵ ਜੋ ਤੁਸੀਂ ਪ੍ਰਗਟਾਅ ਰਹੇ ਹੋ

ਉਹਨਾਂ ਨੂੰ ਆਪਣੇ ਕਿਸ਼ੋਰ ਨੂੰ ਪਤਾ ਲੱਗਣ ਦਿਓ

ਕਿ ਤੁਸੀਂ ਉਹਨਾਂ ਦੇ ਨਾਲ ਹੋ,
ਕਿ ਤੁਸੀਂ ਗੱਲ ਸੁਣ ਰਹੇ ਹੋ,

ਇਹ ਭਾਵਨਾਵਾਂ ਨੂੰ ਨਾਮ ਦੇਣ ਦੇ ਬਹੁਤ ਸਾਰੇ

ਵਿਰੋਧਤਾ ਨਾ ਪੈਦਾ ਕਰਨ ਵਾਲੇ ਤਰੀਕੇ ਹਨ।

ਅਤੇ ਤੁਸੀਂ ਵੀ ਭਾਵਨਾਵਾਂ ਦੀ ਵਰਤੋਂ ਕਰ ਸਕਦੇ ਹੋ,
ਪਰ ਤੁਸੀਂ ਉਹਨਾਂ ਨੂੰ ਇਸ ਤਰੀਕੇ ਨਾਲ

ਵਰਤ ਰਹੇ ਹੋ ਜਿੱਥੇ ਤੁਸੀਂ ਦਿਲ
ਤੋਂ ਗੱਲ ਕਰ ਰਹੇ ਹੋ।

ਇਸ ਲਈ ਕੁੱਝ ਕਹਿਣ ਦੀ ਬਜਾਏ

"ਤੁਸੀਂ ਇਸ ਸਮੇਂ ਬਹੁਤ ਗੁੱਸੇ ਵਿੱਚ ਲੱਗ ਰਹੇ ਹੋ"

ਤੁਸੀਂ ਸ਼ਾਇਦ ਕੁੱਝ ਅਜਿਹਾ ਕਹਿ ਸਕਦੇ ਹੋ,
"ਆਹ, ਕਿੰਨਾ ਚਿੜਚਿੜਾ ਕਰਨ ਵਾਲਾ ਹੈ!

"ਉਹ ਬੇਹੱਦ ਨਿਰਾਸ਼ਾ ਭਰਿਆ ਹੈ"

"ਹਾਂ, ਬਹੁਤ ਤਣਾਅਪੂਰਨ ਹੈ।

"ਆਹ, ਮੈਨੂੰ ਬਹੁਤ ਗੁੱਸਾ ਆਵੇਗਾ!"

ਅਤੇ ਜਦੋਂ ਤੁਸੀਂ ਦਿਲ ਤੋਂ ਗੱਲ ਕਰ ਰਹੇ ਹੁੰਦੇ ਹੋ

ਅਤੇ ਜਦੋਂ ਤੁਹਾਡਾ ਸੱਚਮੁੱਚ ਏਹੀ ਮਤਲਬ ਹੁੰਦਾ ਹੈ

ਤਾਂ ਇਹ ਤੁਹਾਡੇ ਕਿਸ਼ੋਰ ਨੂੰ ਵਧੇਰੇ ਸਵੀਕਾਰ,

ਵਧੇਰੇ ਸਮਝਿਆ ਜਾਂਦਾ,
(ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

ਅਤੇ ਤੁਹਾਡੇ ਬਹੁਤ ਜ਼ਿਆਦਾ ਨੇੜੇ
(ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

ਮਹਿਸੂਸ ਕਰਨ ਵਿੱਚ ਮੱਦਦ ਕਰ ਸਕਦਾ ਹੈ।
(ਸ਼ਬਦ ਟਨ-ਟਨ ਕਰਕੇ ਆਉਂਦੇ ਹਨ)

(ਹਲਕਾ ਸੰਗੀਤ)

Updated