JavaScript is required

Savings Finder (ਸੇਵਿੰਗਜ਼ ਫਾਈਂਡਰ) ਕੀ ਹੈ? (What is the Savings Finder?) - ਪੰਜਾਬੀ (Punjabi)

Savings Finder ਇੱਕ ਟੂਲ ਹੈ, ਜੋ ਵਿਕਟੋਰੀਆ ਸਰਕਾਰ ਵੱਲੋਂ ਤੁਹਾਡੀ ਮੱਦਦ ਕਰਨ ਲਈ ਤਿਆਰ ਕੀਤਾ ਗਿਆ ਹੈ ਤਾਂ ਜੋ ਤੁਸੀਂ ਜਲਦੀ ਅਤੇ ਆਸਾਨੀ ਨਾਲ ਸਮਝ ਸਕੋ ਕਿ ਤੁਹਾਨੂੰ ਕਿਹੜੇ ਰੀਬੇਟ, ਛੋਟਾਂ ਅਤੇ ਬੱਚਤਾਂ ਮਿਲ ਸਕਦੀਆਂ ਹਨ। ਆਪਣੇ ਬਾਰੇ ਕੁੱਝ ਸਵਾਲਾਂ ਦੇ ਜਵਾਬ ਦੇ ਕੇ, ਤੁਹਾਨੂੰ ਬਿਜਲੀ-ਗੈਸ, ਸਿਹਤ, ਸਿੱਖਿਆ, ਆਵਾਜਾਈ, ਪਰਿਵਾਰ ਆਦਿ ਅਤੇ ਹੋਰ ਬਹੁਤ ਸਾਰੀਆਂ ਉਪਲਬਧ ਬੱਚਤਾਂ ਦੀ ਸੂਚੀ ਪ੍ਰਾਪਤ ਹੋਵੇਗੀ।

Savings Finder ਦੀ ਵਰਤੋਂ ਕਿਵੇਂ ਕਰੀਏ?

  1. Service Victoria ਵੈੱਬਸਾਈਟ ਜਾਂ ਐਪ 'ਤੇ ਜਾ ਕੇ Savings Finder ਟੂਲ ਖੋਲ੍ਹੋ।
  2. ਕੁੱਝ ਸਧਾਰਨ ਸਵਾਲਾਂ ਦੇ ਜਵਾਬ ਦਿਓ: Savings Finder ਟੂਲ ਤੁਹਾਡੀ ਸਥਿਤੀ ਨੂੰ ਸਮਝਣ ਲਈ ਤੁਹਾਨੂੰ ਹੇਠਾਂ ਦਿੱਤੇ ਸਵਾਲ ਪੁੱਛੇਗਾ:
    1. ਤੁਹਾਡੀ ਉਮਰ ਕਿੰਨੀ ਹੈ?
    2. ਕੀ ਤੁਸੀਂ ਕਿਸੇ ਬੱਚੇ ਜਾਂ ਹੋਰ ਕਾਨੂੰਨੀ ਨਿਰਭਰਾਂ ਲਈ ਜ਼ਿੰਮੇਵਾਰ ਹੋ?
    3. ਕੀ ਤੁਸੀਂ ਮੌਜੂਦਾ ਸਮੇਂ ਵਿੱਚ ਵਿਦਿਆਰਥੀ ਹੋ ਜਾਂ ਨਜ਼ਦੀਕੀ ਭਵਿੱਖ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਹੈ? ਜਾਂ ਕੀ ਤੁਹਾਡਾ ਕੋਈ ਬੱਚਾ ਜਾਂ ਨਿਰਭਰ ਵਿਦਿਆਰਥੀ ਹੈ?
    4. ਕੀ ਤੁਸੀਂ ਆਪਣੀ ਸਿਹਤ ਅਤੇ ਭਲਾਈ ਲਈ ਸੰਭਾਵੀ ਲਾਭਾਂ ਅਤੇ ਬੱਚਤਾਂ ਬਾਰੇ ਜਾਣਨ ਵਿੱਚ ਦਿਲਚਸਪੀ ਰੱਖਦੇ ਹੋ?
    5. ਕੀ ਤੁਸੀਂ ਹੇਠਾਂ ਦਿੱਤੇ ਕਿਸੇ ਵੀ ਬਿੱਲ ਜਾਂ ਖ਼ਰਚਿਆਂ ਲਈ ਭੁਗਤਾਨ ਕਰਦੇ ਹੋ?
    6. ਤੁਸੀਂ ਅਕਸਰ ਆਵਾਜਾਈ ਕਿਵੇਂ ਕਰਦੇ ਹੋ?
    7. ਕੀ ਤੁਸੀਂ ਆਪਣਾ ਪਹਿਲਾ ਘਰ ਖ਼ਰੀਦਣਾ ਚਾਹੁੰਦੇ ਹੋ ਜਾਂ ਕੀ ਤੁਹਾਡੇ ਹੇਠ ਲਿਖਿਆਂ ਵਿੱਚੋਂ ਕੋਈ ਘਰੇਲੂ ਖ਼ਰਚੇ ਹਨ?
    8. ਕੀ ਤੁਹਾਡੇ ਕੋਲ ਇਨ੍ਹਾਂ ਵਿੱਚੋਂ ਕੋਈ ਰਿਆਇਤ ਜਾਂ ਪੈਨਸ਼ਨ ਕਾਰਡ ਹੈ?
  3. ਵਿਅਕਤੀਗਤ ਨਤੀਜੇ ਪ੍ਰਾਪਤ ਕਰੋ: ਸਾਨੂੰ ਆਪਣੇ ਬਾਰੇ ਕੁੱਝ ਜਾਣਕਾਰੀ ਦੇਣ ਨਾਲ, ਅਸੀਂ ਤੁਹਾਨੂੰ ਦੱਸ ਸਕਦੇ ਹਾਂ ਕਿ ਤੁਸੀਂ ਕਿਸ ਲਈ ਯੋਗ ਹੋ।
  4. ਆਪਣੇ ਨਤੀਜੇ ਸੰਭਾਲ ਕੇ ਰੱਖਣ ਦਾ ਤਰੀਕਾ: ਆਪਣੇ ਆਪ ਨੂੰ ਇੱਕ ਈਮੇਲ ਭੇਜੋ ਤਾਂ ਜੋ ਤੁਸੀਂ ਕਿਸੇ ਵੀ ਸਮੇਂ ਆਪਣੀ ਵਿਅਕਤੀਗਤ ਬੱਚਤ ਸੂਚੀ ਵਾਪਸ ਆ ਕੇ ਵੇਖ ਸਕੋ।

ਤੁਹਾਡੀ ਭਾਸ਼ਾ ਵਿੱਚ ਮੁਫ਼ਤ ਸਹਾਇਤਾ

ਜੇਕਰ ਤੁਸੀਂ ਆਪਣੀ ਭਾਸ਼ਾ ਵਿੱਚ Savings Finder ਟੂਲ ਦੀ ਸਹਾਇਤਾ ਚਾਹੁੰਦੇ ਹੋ, ਤਾਂ ਦੁਭਾਸ਼ੀਏ ਦੀ ਸਹਾਇਤਾ ਲੈਣ ਲਈ ਹੇਠਾਂ ਦਿੱਤੇ ਨੰਬਰਾਂ ਵਿੱਚੋਂ ਆਪਣੇ ਭਾਸ਼ਾ ਦੇ ਨੰਬਰ 'ਤੇ ਫ਼ੋਨ ਕਰੋ:

ਪੰਜਾਬੀ03 9280 3116

ਬੱਚਤ, ਲਾਭ ਅਤੇ ਛੋਟਾਂ ਵੇਖੋ

ਊਰਜਾ ਅਤੇ ਸਹੂਲਤਾਂ

ਆਪਣੇ ਬਿਜਲੀ, ਗੈਸ ਅਤੇ ਪਾਣੀ ਦੇ ਬਿੱਲਾਂ 'ਤੇ ਛੋਟ ਪ੍ਰਾਪਤ ਕਰੋ।

ਆਵਾਜਾਈ

ਦੇਖੋ ਕਿ ਕੀ ਤੁਸੀਂ ਸਸਤੀ ਪਬਲਿਕ ਟ੍ਰਾਂਸਪੋਰਟ ਜਾਂ ਕਾਰ ਰਜਿਸਟ੍ਰੇਸ਼ਨ ਲਈ ਯੋਗ ਹੋ।

ਸਿਹਤ ਅਤੇ ਭਲਾਈ

ਸਿਹਤ ਸੰਭਾਲ ਛੋਟਾਂ ਅਤੇ ਮੁਫ਼ਤ ਪ੍ਰੋਗਰਾਮਾਂ ਨਾਲ ਆਪਣਾ ਧਿਆਨ ਰੱਖੋ।

ਬਜ਼ੁਰਗ

ਬਜ਼ੁਰਗ ਆਸਟ੍ਰੇਲੀਆਈ ਅਤੇ ਪੈਨਸ਼ਨਰ ਹਰ ਰੋਜ਼ ਬੱਚਤ ਕਰ ਸਕਦੇ ਹਨ।

ਘਰ

ਆਪਣੇ ਘਰ ਨੂੰ ਅਪਗ੍ਰੇਡ ਕਰਨ ਅਤੇ ਮੁਰੰਮਤ ਕਰਨ ਵਿੱਚ ਤੁਹਾਡੀ ਮੱਦਦ ਕਰਨ ਲਈ ਪ੍ਰੋਗਰਾਮਾਂ ਦੀ ਭਾਲ ਕਰੋ।

ਪਰਿਵਾਰ

ਆਪਣੇ ਪਰਿਵਾਰ ਦੀ ਦੇਖਭਾਲ ਕਰਨ ਵਿੱਚ ਮੱਦਦ ਕਰਨ ਲਈ ਪ੍ਰੋਗਰਾਮ ਵੇਖੋ।

ਸਿੱਖਿਆ

ਫ਼ੀਸਾਂ, ਵਰਦੀਆਂ ਅਤੇ ਹੋਰ ਖ਼ਰਚਿਆਂ ਦੀ ਲਾਗਤ ਘਟਾਉਣ ਲਈ ਅਰਜ਼ੀ ਦਿਓ।

ਮਨੋਰੰਜਨ ਅਤੇ ਖ਼ਾਲੀ ਸਮਾਂ

ਖਾਣੇ ਅਤੇ ਮਨੋਰੰਜਨ ਦੀਆਂ ਡੀਲਾਂ ਨਾਲ ਘੱਟ ਕੀਮਤ 'ਤੇ ਮਨੋਰੰਜਨ ਦਾ ਆਨੰਦ ਲਵੋ।

Updated