ਸਰਗਰਮ ਦਰਸ਼ਕ ਲਈ ਸਹਾਇਕ ਟੂਲਕਿੱਟ – ਪੰਜਾਬੀ (Punjabi)

ਨਸਲਵਾਦ ਦਾ ਸਾਹਮਣਾ ਕਰਨ ਵਿੱਚ ਅਸੀਂ ਸਭ ਆਪਣੀ ਭੂਮਿਕਾ ਨਿਭਾਉਂਦੇ ਹਾਂ। ਚੁੱਪ ਰਹਿਣ ਨਾਲ ਇਸਲਾਮੋਫੋਬੀਆ ਜਾਰੀ ਰਹਿੰਦਾ ਹੈ — ਸਰਗਰਮ ਦਰਸ਼ਕ ਇਸਨੂੰ ਰੋਕਣ ਵਿੱਚ ਮਦਦ ਕਰਦੇ ਹਨ।

ਸਰਗਰਮ ਦਰਸ਼ਕ ਲਈ ਸਹਾਇਕ ਟੂਲਕਿੱਟ
PDF 662.25 KB
(opens in a new window)

ਇੱਕ ਸਰਗਰਮ ਦਰਸ਼ਕ ਕੀ ਹੁੰਦਾ ਹੈ?

ਇੱਕ ਬਾਈਸਟੈਂਡਰ ਉਹ ਵਿਅਕਤੀ ਹੁੰਦਾ ਹੈ ਜੋ ਜ਼ੁਬਾਨੀ ਦੁਰਵਿਵਹਾਰ, ਵਿਤਕਰੇ, ਧੱਕੇਸ਼ਾਹੀ, ਹਿੰਸਾ, ਪਰੇਸ਼ਾਨੀ ਜਾਂ ਇਸਲਾਮੋਫੋਬੀਆ ਜਾਂ ਨਸਲਵਾਦ ਦੇ ਕਿਸੇ ਹੋਰ ਰੂਪ ਦਾ ਗਵਾਹ ਹੁੰਦਾ ਹੈ ਪਰ ਸਿੱਧੇ ਤੌਰ 'ਤੇ ਇਸ ਵਿੱਚ ਸ਼ਾਮਲ ਨਹੀਂ ਹੁੰਦਾ।

ਇੱਕ ਸਰਗਰਮ ਦਰਸ਼ਕ ਉਹ ਹੁੰਦਾ ਹੈ ਜੋ ਦਖਲ ਦਿੰਦਾ ਹੈ ਅਤੇ ਕਾਰਵਾਈ ਕਰਦਾ ਹੈ। ਸਰਗਰਮ ਦਰਸ਼ਕ ਇਸਲਾਮੋਫੋਬੀਆ ਅਤੇ ਹੋਰ ਸਾਰੇ ਰੂਪਾਂ ਦੇ ਵਿਤਕਰੇ, ਨਫ਼ਰਤ, ਪੱਖਪਾਤ ਅਤੇ ਨਸਲਵਾਦ ਦਾ ਮੁਕਾਬਲਾ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਜੇਕਰ ਤੁਸੀਂ ਇਸਲਾਮੋਫੋਬੀਆ ਨੂੰ ਹੁੰਦਾ ਹੋਏ ਦੇਖਦੇ ਹੋ, ਤਾਂ ਤੁਸੀਂ ਕੀ ਕਰ ਸਕਦੇ ਹੋ?

ਨਸਲਵਾਦ ਦੇ ਖਿਲਾਫ਼ ਖੜ੍ਹਾ ਹੋਣਾ ਹਰ ਕਿਸੇ ਦੀ ਜ਼ਿੰਮੇਵਾਰੀ ਹੈ। ਜੇਕਰ ਤੁਸੀਂ ਇਸਲਾਮੋਫੋਬੀਆ ਹੁੰਦਾ ਦੇਖਦੇ ਹੋ ਅਤੇ ਚੁੱਪ ਰਹਿੰਦੇ ਹੋ, ਤਾਂ ਇਸਦਾ ਮਤਲਬ ਹੈ ਕਿ ਨਾ ਤਾਂ ਨਸਲਵਾਦ ਨੂੰ ਚੁਣੌਤੀ ਮਿਲਦੀ ਹੈ ਅਤੇ ਨਾ ਹੀ ਕੋਈ ਬਦਲਾਅ ਆਉਂਦਾ ਹੈ। ਮਦਦ ਕਰਨ ਦਾ ਇੱਕ ਤਰੀਕਾ ਇੱਕ ਸਰਗਰਮ ਦਰਸ਼ਕ ਬਣਨਾ ਹੈ।

ਇਸਲਾਮੋਫੋਬੀਆ ਦੇ ਖਿਲਾਫ਼ ਖੜ੍ਹੇ ਹੋਣ ਦੇ ਕਈ ਤਰੀਕੇ ਹਨ। ਤੁਹਾਡੀ ਪ੍ਰਤੀਕਿਰਿਆ ਇਸ ਗੱਲ ‘ਤੇ ਨਿਰਭਰ ਕਰੇਗੀ ਕਿ ਕੀ ਹੋਇਆ ਹੈ, ਤੁਸੀਂ ਆਪਣੇ ਆਪ ਨੂੰ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਹੋ ਅਤੇ ਇਹ ਘਟਨਾ ਕਿੱਥੇ ਵਾਪਰਦੀ ਹੈ।

ਇੱਕ ਸਰਗਰਮ ਦਰਸ਼ਕ ਹੋਣ ਦੇ ਨਾਤੇ, ਧਿਆਨ ਵਿੱਚ ਰੱਖਣ ਵਾਲੀਆਂ ਸਭ ਤੋਂ ਮਹੱਤਵਪੂਰਨ ਗੱਲਾਂ ਵਿੱਚ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਆਪ ਖੁਦ ਸੁਰੱਖਿਅਤ ਮਹਿਸੂਸ ਕਰਦੇ ਹੋ।

ਮੈਂ ਇੱਕ ਸਰਗਰਮ ਦਰਸ਼ਕ ਕਿਵੇਂ ਬਣ ਸਕਦਾ/ਸਕਦੀ ਹਾਂ?

ਜੇ ਮੈਨੂੰ ਔਨਲਾਈਨ ਇਸਲਾਮੋਫੋਬੀਆ ਦਿਖਾਈ ਦੇਵੇ, ਤਾਂ ਮੈਂ ਕੀ ਕਰ ਸਕਦਾ/ਸਕਦੀ ਹਾਂ?

ਔਨਲਾਈਨ ਥਾਵਾਂ, ਜਿਵੇਂ ਕਿ ਸੋਸ਼ਲ ਮੀਡੀਆ, ਉਹ ਆਮ ਥਾਵਾਂ ਹਨ ਜਿੱਥੇ ਇਸਲਾਮੋਫੋਬੀਆ ਵਾਪਰਦਾ ਹੈ। ਔਨਲਾਈਨ ਇਸਲਾਮੋਫੋਬੀਆ ਨਾਲ ਨਜਿੱਠਣ ਲਈ ਤੁਸੀਂ ਕਈ ਤਰ੍ਹਾਂ ਦੇ ਕਦਮ ਚੁੱਕ ਸਕਦੇ ਹੋ। ਇਹਨਾਂ ਵਿੱਚ ਸ਼ਾਮਲ ਹਨ:

  • ਜ਼ਿਆਦਾਤਰ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਉਪਲਬਧ ‘ਰਿਪੋਰਟ’ ਫੰਕਸ਼ਨ ਦੀ ਵਰਤੋਂ ਕਰਕੇ ਇਸਲਾਮੋਫੋਬੀਆ ਨਾਲ ਸੰਬੰਧਿਤ ਘਟਨਾ ਦੀ ਰਿਪੋਰਟ ਕਰਨਾ
  • ਇਸ ਘਟਨਾ ਦੇ ਸਕ੍ਰੀਨਸ਼ਾਟ ਸਮੇਤ ਇਸ ਦੀ ਰਿਪੋਰਟ ਕਿਸੇ ਕਮਿਊਨਿਟੀ ਸੰਸਥਾ ਨੂੰ ਕਰਨਾ, ਜਿਵੇਂ ਕਿ ਇਸਲਾਮੋਫੋਬੀਆ ਸਪੋਰਟ ਸਰਵਿਸ, ਇਸਲਾਮੋਫੋਬੀਆ ਰਜਿਸਟਰ ਆਸਟ੍ਰੇਲੀਆ ਜਾਂ ਐਕਸ਼ਨ ਅਗੇਂਸਟ ਇਸਲਾਮੋਫੋਬੀਆ।
  • ਈ-ਸੇਫਟੀ ਕਮਿਸ਼ਨਰ ਨੂੰ ਔਨਲਾਈਨ ਦੁਰਵਿਵਹਾਰ ਦੀ ਰਿਪੋਰਟ ਕਰਨਾ।

ਆਪਣੇ ਅਨੁਭਵ ਨੂੰ ਸਾਂਝਾ ਕਰਨ ਨਾਲ ਵਿਕਟੋਰੀਆ ਵਿੱਚ ਇਸਲਾਮੋਫੋਬੀਆ ਦੀ ਦਰ ਨੂੰ ਸਮਝਣ ਅਤੇ ਦਰਜ ਕਰਨ ਵਿੱਚ ਮਦਦ ਮਿਲਦੀ ਹੈ।

Updated