What is Servo Saver?
Servo Saver, Service Victoria ਐਪ ਦੀ ਇੱਕ ਫੀਚਰ ਹੈ।
ਇਹ ਤੁਹਾਨੂੰ ਆਪਣੇ ਨੇੜੇ ਅਤੇ ਵਿਕਟੋਰੀਆ ਭਰ ਵਿੱਚ ਤੇਲ ਦੀਆਂ ਕੀਮਤਾਂ ਦੀ ਤੁਲਨਾ ਕਰਨ ਦੀ ਸਹੂਲਤ ਦਿੰਦਾ ਹੈ।
ਵਿਕਟੋਰੀਆ ਸਰਕਾਰ ਨੇ ਨਵੇਂ ਕਾਨੂੰਨ ਲਾਗੂ ਕੀਤੇ ਹਨ ਤਾਂ ਜੋ ਡਰਾਈਵਰ ਤੇਲ ਦੀਆਂ ਤਾਜ਼ਾ ਕੀਮਤਾਂ ਬਾਰੇ ਜਾਣਕਾਰੀ ਲੱਭ ਸਕਣ।
ਇਸਦਾ ਮਤਲਬ ਹੈ ਕਿ ਹੁਣ ਵਿਕਟੋਰੀਆ ਵਿਚਲੇ ਸਰਵਿਸ ਸਟੇਸ਼ਨਾਂ ਨੂੰ ਆਪਣੀਆਂ ਤੇਲ ਦੀਆਂ ਕੀਮਤਾਂ ਵਿੱਚ ਬਦਲਾਅ ਹੋਣ ‘ਤੇ ਉਨ੍ਹਾਂ ਨੂੰ Service Victoria 'ਤੇ ਸੂਚਿਤ ਕਰਨਾ ਲਾਜ਼ਮੀ ਹੈ।
ਸਰਵਿਸ ਸਟੇਸ਼ਨਾਂ ਨੂੰ ਅਗਲੇ ਦਿਨ ਲਈ ਚਾਰਜ ਕਰਨ ਦੀ ਯੋਜਨਾ ਬਣਾਈ ਗਈ ਆਪਣੀ ਉੱਚਤਮ ਕੀਮਤ ਵੀ ਦੱਸਣੀ ਪੈਂਦੀ ਹੈ (ਜਿਸਨੂੰ ਵੱਧ ਤੋਂ ਵੱਧ ਰੇਟ ਕਿਹਾ ਜਾਂਦਾ ਹੈ)।
ਘਰੋਂ ਨਿਕਲਣ ਤੋਂ ਪਹਿਲਾਂ Servo Saver ਦੇਖੋ ਤਾਂ ਜੋ ਤੁਸੀਂ ਅਗਾਊਂ ਯੋਜਨਾ ਬਣਾਕੇ ਪੈਸੇ ਬਚਾ ਸਕੋ।
Servo Saver ਹੀ ਇੱਕੋ-ਇੱਕ ਤੇਲ ਦੀ ਤੁਲਨਾ ਕਰਨ ਵਾਲਾ ਅਜਿਹਾ ਟੂਲ ਹੈ ਜਿਸਨੂੰ ਕਾਨੂੰਨ ਅਨੁਸਾਰ ਅੱਪਡੇਟ ਕਰਨਾ ਲਾਜ਼ਮੀ ਹੈ।
Service Victoria ਐਪ ਨੂੰ ਡਾਊਨਲੋਡ ਕਰਨ ਲਈ ਇਸ QR ਕੋਡ ਨੂੰ ਸਕੈਨ ਕਰੋ।
ਤੁਸੀਂ ਇਸ ਐਪ ਨੂੰ ਐਪਲ ਐਪ ਸਟੋਰ (ਬਾਹਰੀ ਲਿੰਕ) ਜਾਂ ਐਂਡਰਾਇਡ ਲਈ ਗੂਗਲ ਪਲੇ (ਬਾਹਰੀ ਲਿੰਕ) ਰਾਹੀਂ ਵੀ ਡਾਊਨਲੋਡ ਕਰ ਸਕਦੇ ਹੋ।
ਤੇਲ ਦੀਆਂ ਉੱਚਤਮ ਕੀਮਤ ਸੀਮਾਵਾਂ ਨੂੰ ਸਮਝਣਾ
ਤੁਹਾਡੀ ਭਾਸ਼ਾ ਵਿੱਚ ਮੁਫ਼ਤ ਸਹਾਇਤਾ
ਆਪਣੀ ਭਾਸ਼ਾ ਵਿੱਚ ਦੁਭਾਸ਼ੀਏ ਨਾਲ ਗੱਲ ਕਰਨ ਲਈ ਹੇਠਾਂ ਦਿੱਤੇ ਨੰਬਰ 'ਤੇ ਕਾਲ ਕਰੋ। ਉਹ Service Victoria ਐਪ ਨੂੰ ਡਾਊਨਲੋਡ ਕਰਨ ਵਿੱਚ ਤੁਹਾਡੀ ਮਦਦ ਕਰ ਸਕਦੇ ਹਨ।
ਪੰਜਾਬੀ – 03 9280 3116
ਸਹੀ ਜਾਣਕਾਰੀ ਅਤੇ ਰਿਪੋਰਟ ਕਰਨ ਨਾਲ ਸੰਬੰਧਿਤ ਸਮੱਸਿਆ
Updated

