ਇਸ ਦੌਰਾਨ, ਪੂਰੇ ਕਿਰਾਏ (Full Fare) ਵਾਲੀ ਰੋਜ਼ਾਨਾ ਯਾਤਰਾ ਦੀ ਵੱਧ ਤੋਂ ਵੱਧ ਲਾਗਤ $11.40 ਤੋਂ ਘੱਟ ਕੇ $5.70 ਹੋ ਜਾਵੇਗੀ, ਜਦਕਿ ਰਿਆਇਤੀ ਕਿਰਾਏ (Concession Fares) $5.70 ਤੋਂ ਘੱਟ ਕੇ $2.85 ਰਹਿ ਜਾਣਗੇ, ਜਿਸ ਨਾਲ ਰਹਿਣ-ਸਹਿਣ ਦੇ ਵਧਦੇ ਖ਼ਰਚਿਆਂ ਤੋਂ ਤੁਰੰਤ ਰਾਹਤ ਮਿਲੇਗੀ।
ਇਹ ਛੋਟ ਸਾਰੀਆਂ ਟ੍ਰੇਨਾਂ, ਟਰਾਮਾਂ ਅਤੇ ਬੱਸਾਂ; ਅਤੇ ਖੇਤਰੀ ਇਲਾਕਿਆਂ ਵਾਲੀਆਂ ਟ੍ਰੇਨਾਂ, ਕੋਚਾਂ ਅਤੇ ਬੱਸਾਂ (ਇੰਟਰਟਾਊਨ ਅਤੇ ਖੇਤਰੀ ਇਲਾਕਿਆਂ ਵਾਲੀਆਂ ਸ਼ਹਿਰੀ ਬੱਸ ਸੇਵਾਵਾਂ ਸਮੇਤ) ‘ਤੇ ਯਾਤਰਾ ਕਰਨ ਲਈ ਲਾਗੂ ਹੈ। ਇਹ SkyBus, ਫੈਰੀ ਸੇਵਾਵਾਂ ਅਤੇ ਸਬਸਿਡੀ-ਰਹਿਤ ਖੇਤਰੀ ਇਲਾਕਿਆਂ ਵਾਲੀਆਂ ਬੱਸ ਸੇਵਾਵਾਂ ‘ਤੇ ਲਾਗੂ ਨਹੀਂ ਹੁੰਦੀ ਹੈ।
ਇਹ ਰਿਆਇਤੀ ਯਾਤਰਾ ਵਿਕਟੋਰੀਆ ਭਰ ਦੇ ਹਰ ਵਿਅਕਤੀ ਲਈ ਹੈ, ਜਿਸ ਵਿੱਚ ਰਿਆਇਤੀ ਕਾਰਡ ਧਾਰਕ (ਜਿਵੇਂ ਕਿ ਵਿਦਿਆਰਥੀ ਅਤੇ ਬਜ਼ੁਰਗ) ਵੀ ਸ਼ਾਮਲ ਹਨ, ਜਿਨ੍ਹਾਂ ਦੇ ਪਹਿਲਾਂ ਤੋਂ ਰਿਆਇਤੀ ਕਿਰਾਏ ਵੀ ਹੁਣ ਅੱਧੇ ਹੋ ਜਾਣਗੇ।
ਇਸ ਛੋਟ ਦਾ ਲਾਭ ਲੈਣ ਲਈ, ਯਾਤਰੀ ਪਹਿਲਾਂ ਵਾਂਗ ਆਪਣਾ myki ਟੈਪ ਕਰਦੇ ਰਹਿਣ। ਕਿਰਾਇਆ ਆਪਣੇ ਆਪ ਅੱਧੇ ਰੇਟ ‘ਤੇ ਗਿਣਿਆ ਜਾਵੇਗਾ।
18 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਯੁਵਕ, ਆਪਣੇ Youth myki ਨਾਲ ਪਹਿਲਾਂ ਵਾਂਗ ਮੁਫ਼ਤ ਯਾਤਰਾ ਕਰ ਸਕਦੇ ਹਨ, ਅਤੇ ਬਜ਼ੁਰਗ ਨਾਗਰਿਕ ਸ਼ਨੀ-ਐਤਵਾਰ ਦੌਰਾਨ ਪਹਿਲਾਂ ਵਾਂਗ ਮੁਫ਼ਤ ਯਾਤਰਾ ਕਰ ਸਕਦੇ ਹਨ।
V/Line ਅਤੇ ਖੇਤਰੀ ਸੇਵਾਵਾਂ
ਸੋਮਵਾਰ, 1 ਜੂਨ 2026 ਤੋਂ V/Line ਬੁਕਿੰਗਾਂ ਅਤੇ ਸੀਟ ਰਾਖਵਾਂਕਰਨ ਦੀ ਸੇਵਾ ਦੁਬਾਰਾ ਸ਼ੁਰੂ ਹੋਵੇਗੀ, ਅਤੇ ਇਹ ਅੱਧੇ ਕਿਰਾਏ ‘ਤੇ ਉਪਲਬਧ ਹੋਵੇਗੀ।
ਸਮੂਹਿਕ ਯਾਤਰਾ ਲਈ ਬੁਕਿੰਗਾਂ ਵੀ ਇਸ ਰਿਆਇਤੀ ਕਿਰਾਏ ‘ਤੇ ਕਰਵਾਈਆਂ ਜਾ ਸਕਦੀਆਂ ਹਨ।
ਖੇਤਰੀ ਇਲਾਕਿਆਂ ਵਾਲੀਆਂ ਕੋਚ ਸੇਵਾਵਾਂ ਦੀਆਂ ਟਿਕਟਾਂ ਸਟਾਫ਼ ਵਾਲੇ ਖੇਤਰੀ ਅਤੇ ਮਹਾਨਗਰੀ ਰੇਲਵੇ ਸਟੇਸ਼ਨਾਂ, ਅਤੇ V/Line ਬੁਕਿੰਗ ਏਜੰਟਾਂ ਰਾਹੀਂ ਬੁੱਕ ਕੀਤੀਆਂ ਜਾ ਸਕਦੀਆਂ ਹਨ।
ਜੇਕਰ ਤੁਸੀਂ 1 ਜੂਨ 2026 ਤੋਂ ਬਾਅਦ ਦੀ ਯਾਤਰਾ ਲਈ ਪਹਿਲਾਂ ਹੀ ਬੁਕਿੰਗ ਕਰਵਾ ਚੁੱਕੇ ਹੋ, ਤਾਂ ਤੁਸੀਂ vline.com.au/contact-us(opens in a new window) ‘ਤੇ ਉਪਲਬਧ ਗਾਹਕ ਫੀਡਬੈਕ ਫਾਰਮ ਭਰਕੇ ਔਨਲਾਈਨ ਅੰਸ਼ਕ ਰਿਫੰਡ ਲਈ ਅਰਜ਼ੀ ਦੇ ਸਕਦੇ ਹੋ, ਜਾਂ ਕਿਸੇ ਸਟਾਫ਼ ਵਾਲੇ ਸਟੇਸ਼ਨ ‘ਤੇ ਜਾ ਸਕਦੇ ਹੋ।
ਵਧੇਰੇ ਜਾਣਕਾਰੀ ਲਈ Transport Victoria ਦੀ ਵੈੱਬਸਾਈਟ ਵੇਖੋ।
Updated
