ਕਈ ਪ੍ਰਤਿਭਾਵਾਂ ਇੱਕ VCE (Many Talents One VCE) - ਪੰਜਾਬੀ (Punjabi)

VCE ਬਦਲ ਰਿਹਾ ਹੈ

ਨਵੇਂ ਵਿਕਲਪ ਉਪਲਬਧ ਹਨ। ਤੁਹਾਡੀ ਪ੍ਰਤਿਭਾ ਚਾਹੇ ਕੁੱਝ ਵੀ ਹੋਵੇ, ਤੁਸੀਂ ਹੁਣ ਇੱਕੋ VCE ਦੇ ਅਧੀਨ ਇਸ ਨੂੰ ਅੱਗੇ ਵਧਾ ਸਕਦੇ ਹੋ।

ਇਹ ਨਵਾਂ VCE ਵੋਕੇਸ਼ਨਲ ਮੇਜਰ VCE ਵਿੱਚ ਇੱਕ 2-ਸਾਲ ਦਾ ਪ੍ਰੋਗਰਾਮ ਹੈ। ਵਿਦਿਆਰਥੀ ਕੰਮ ਅਤੇ ਜੀਵਨ ਲਈ ਗਿਆਨ, ਆਤਮ-ਵਿਸ਼ਵਾਸ ਅਤੇ ਹੁਨਰ ਵਿਕਸਿਤ ਕਰਦੇ ਹਨ।

ਇਸਦਾ ਮਤਲਬ ਹੈ ਕਿ ਇਹ VCE ਵੱਖ-ਵੱਖ ਵਿਦਿਆਰਥੀਆਂ ਨੂੰ ਬਰਾਬਰ ਦੀ ਮਾਨਤਾ ਦੇਵੇਗਾ।

ਇਹ ਨਵਾਂ ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC) ਇੱਕ ਲਚਕਦਾਰ ਬੁਨਿਆਦੀ ਸੈਕੰਡਰੀ ਕੋਰਸ ਹੈ ਜੋ 11ਵੀਂ ਅਤੇ 12ਵੀਂ ਜਮਾਤ ਦੇ ਥੋੜ੍ਹੇ ਜਿਹੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਕਈ ਕਾਰਨਾਂ ਕਰਕੇ, VCE ਜਾਂ VCE ਵੋਕੇਸ਼ਨਲ ਮੇਜਰ ਕਰਨ ਲਈ ਯੋਗ ਜਾਂ ਤਿਆਰ ਨਹੀਂ ਹਨ।

ਤੁਹਾਡੇ ਕੋਲ ਹੁਣ ਉੱਚ-ਗੁਣਵੱਤਾ ਵਾਲੇ ਪਾਠਕ੍ਰਮ ਅਤੇ ਪਹਿਲਾਂ ਨਾਲੋਂ ਬਿਹਤਰ ਕੰਮ ਵਾਲੀ ਥਾਂ ਦੇ ਤਜ਼ਰਬਿਆਂ ਤੱਕ ਪਹੁੰਚ ਦੇ ਨਾਲ ਵਧੇਰੇ ਸਿੱਖਿਆ ਵਿਕਲਪ ਹਨ - ਜੋ ਤੁਹਾਨੂੰ ਅਗਲੇਰੀ ਪੜ੍ਹਾਈ, TAFE ਜਾਂ ਕੰਮ 'ਤੇ ਸਿਖਲਾਈ ਲਈ ਤਿਆਰ ਕਰ ਰਹੇ ਹਨ।

Updated