ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (Victorian Pathways Certificate) - ਪੰਜਾਬੀ (Punjabi)

VPC ਬਾਰੇ

ਇਹ ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC) ਇੱਕ ਨਵਾਂ ਸੰਮਲਿਤ ਅਤੇ ਲਚਕੀਲਾ ਸਰਟੀਫ਼ਿਕੇਟ ਹੈ।

ਇਹ ਤੁਹਾਡੇ ਲਈ ਕੰਮ ਨਾਲ ਸੰਬੰਧਿਤ ਹੁਨਰ ਅਤੇ ਸਮਰੱਥਾਵਾਂ ਨੂੰ ਵਿਕਸਤ ਕਰਨ ਲਈ ਦਿਲਚਸਪ ਪਾਠਕ੍ਰਮ ਅਤੇ ਵਧੀਕ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ ਜਿਸਦੀ ਤੁਹਾਨੂੰ ਸਫ਼ਲ ਹੋਣ ਲਈ ਲੋੜ ਹੈ।

VPC ਆਮ ਤੌਰ 'ਤੇ ਸਾਲ 11ਵੀਂ ਅਤੇ 12ਵੀਂ ਜਮਾਤ ਵਿੱਚ ਪੂਰਾ ਕੀਤਾ ਜਾਂਦਾ ਹੈ, ਪਰ ਇਹ ਲਚਕਦਾਰ ਹੈ ਇਸ ਲਈ ਇਸਨੂੰ ਪਹਿਲਾਂ ਸ਼ੁਰੂ ਕੀਤਾ ਜਾ ਸਕਦਾ ਹੈ ਜਾਂ ਵਧੇਰੇ ਸਮੇਂ ਵਿੱਚ 2 ਸਾਲਾਂ ਦੌਰਾਨ ਪੂਰਾ ਕੀਤਾ ਜਾ ਸਕਦਾ ਹੈ। ਇਸ ਕੋਰਸਵਰਕ ਨੂੰ VCE ਅਤੇ VCE ਵੋਕੇਸ਼ਨਲ ਮੇਜਰ ਨਾਲੋਂ ਵਧੇਰੇ ਪਹੁੰਚਯੋਗ ਪੱਧਰ 'ਤੇ ਡਿਜ਼ਾਈਨ ਕੀਤਾ ਅਤੇ ਡਿਲੀਵਰ ਕੀਤਾ ਗਿਆ ਹੈ। ਤੁਸੀਂ ਆਪਣੀ ਰਫ਼ਤਾਰ 'ਤੇ VPC ਦੀ ਪੜ੍ਹਾਈ ਕਰ ਸਕਦੇ ਹੋ ਅਤੇ ਤੁਹਾਡੇ ਅਧਿਆਪਕ ਕਿ ਕਿਸਮ ਦੀਆਂ ਕਲਾਸਰੂਮ ਸਿੱਖਿਆ ਗਤੀਵਿਧੀਆਂ ਦੁਆਰਾ ਤੁਹਾਡੀ ਤਰੱਕੀ ਦਾ ਮੁਲਾਂਕਣ ਕਰਨਗੇ।

ਤੁਹਾਡਾ ਸਕੂਲ ਤੁਹਾਨੂੰ ਸਕੂਲੀ ਸਾਲ ਦੌਰਾਨ ਕਿਸੇ ਵੀ ਸਮੇਂ VPC ਸ਼ੁਰੂ ਕਰਨ ਦੀ ਆਗਿਆ ਦੇ ਸਕਦਾ ਹੈ। VPC ਨੂੰ ਪੂਰਾ ਕਰਨ ਲਈ ਜੋ ਸਮਾਂ ਤੁਸੀਂ ਲੈ ਸਕਦੇ ਹੋ ਉਹ ਲਚਕਦਾਰ ਹੈ।

ਤੁਹਾਨੂੰ ਆਪਣੇ ਲਈ VPC ਦੀ ਢੁੱਕਵੇਂਪਨ ਬਾਰੇ ਆਪਣੇ ਸਕੂਲ ਅਤੇ ਆਪਣੇ ਪਰਿਵਾਰ ਨਾਲ ਚਰਚਾ ਕਰਨੀ ਚਾਹੀਦੀ ਹੈ।

VPC ਨੇ ਫਾਊਂਡੇਸ਼ਨ VCAL ਨੂੰ ਬਦਲ ਦਿੱਤਾ ਹੈ।

VPC ਵਿੱਚ ਪੜ੍ਹਾਈ ਦੇ ਵਿਕਲਪ

ਤੁਹਾਡੇ VPC ਵਿੱਚ ਸ਼ਾਮਲ ਹੋਣਗੇ:

 • VPC Literacy (VPC ਸਾਖਰਤਾ) (ਜਾਂ VCE ਅੰਗਰੇਜ਼ੀ ਵਿਕਲਪ ਜਿਵੇਂ VCE VM Literacy)
 • VPC Numeracy (VPC ਸੰਖਿਆ-ਗਿਆਨ) (ਜਾਂ VCE ਗਣਿਤ ਵਿਕਲਪ ਜਿਵੇਂ VCE VM Numeracy)
 • VPC Work Related Skills (VPC ਕੰਮ ਨਾਲ ਸੰਬੰਧਿਤ ਹੁਨਰ)
 • VPC Personal Development Skills (VPC ਨਿੱਜੀ ਵਿਕਾਸ ਹੁਨਰ)
 • ਆਪਣੀ ਸਿਖਲਾਈ ਦੇ ਹਿੱਸੇ ਵਜੋਂ ਕੰਮ ਵਾਲੀ ਥਾਂ 'ਤੇ ਕੁੱਝ ਸਮਾਂ ਬਿਤਾਉਣਾ। ਇਸ ਨੂੰ ਸਟ੍ਰਕਚਰਡ ਵਰਕਪਲੇਸ ਲਰਨਿੰਗ (ਕੰਮ ਵਾਲੀ ਥਾਂ 'ਤੇ ਢਾਂਚਾਗਤ ਸਿਖਲਾਈ) ਕਿਹਾ ਜਾਂਦਾ ਹੈ।

ਤੁਸੀਂ ਹੋਰ VCE ਜਾਂ VCE VM ਵਿਕਲਪ ਵੀ ਸ਼ਾਮਲ ਕਰ ਸਕਦੇ ਹੋ, ਜਾਂ VPC ਵਿੱਚ ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ (VET) ਨੂੰ ਸ਼ਾਮਲ ਕਰਨਾ ਚੁਣ ਸਕਦੇ ਹੋ। ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ ਵਿੱਚ VET ਬਾਰੇ ਹੋਰ ਜਾਣੋ।

ਤੁਹਾਡਾ ਅਧਿਆਪਕ ਜਾਂ ਕੈਰੀਅਰ ਕਾਉਂਸਲਰ ਤੁਹਾਡੀ ਇੱਕ ਅਜਿਹਾ ਪ੍ਰੋਗਰਾਮ ਵਿਕਸਿਤ ਕਰਨ ਵਿੱਚ ਮੱਦਦ ਕਰੇਗਾ ਜੋ ਤੁਹਾਡੀਆਂ ਸਿੱਖਿਆ ਦੀਆਂ ਲੋੜਾਂ ਅਤੇ ਰੁਚੀਆਂ ਦੇ ਮੁਤਾਬਕ ਹੋਵੇ।

VPC ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ

ਜੇ ਤੁਸੀਂ ਸਕੂਲ ਵਿੱਚੋਂ ਕਾਫ਼ੀ ਸਮਾਂ ਗ਼ੈਰ-ਹਾਜ਼ਰ ਰਹੇ ਹੋ ਜਾਂ ਤੁਹਾਡੀਆਂ ਕੋਈ ਵਧੀਕ ਸਿੱਖਿਆ ਲੋੜਾਂ ਹਨ, ਤਾਂ VPC ਤੁਹਾਡੀ VCE ਵੋਕੇਸ਼ਨਲ ਮੇਜਰ, ਐਂਟਰੀ ਲੈਵਲ TAFE, VET ਜਾਂ ਨੌਕਰੀ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗਾ।

VPC ਪਾਥਵੇਅ - ਬ੍ਰੈਂਡਨ ਦਾ ਸਫ਼ਰ

ਬ੍ਰੈਂਡਨ ਨੂੰ ਲਚਕਤਾ ਦੀ ਲੋੜ ਹੈ। ਉਹ ਆਪਣੀ ਸਿਹਤ ਸੰਬੰਧੀ ਸਮੱਸਿਆ ਹੋਣ ਕਾਰਨ ਛੁੱਟੀ 'ਤੇ ਹੋਣ ਤੋਂ ਬਾਅਦ ਸਕੂਲ ਪਰਤ ਰਿਹਾ ਹੈ। ਬ੍ਰੈਂਡਨ ਦੇ ਅਧਿਆਪਕ ਨੇ ਉਸਦੇ ਅਤੇ ਉਸਦੇ ਮਾਪਿਆਂ ਨਾਲ VPC ਬਾਰੇ ਗੱਲ ਕੀਤੀ।

ਬ੍ਰੈਂਡਨ ਨੂੰ VPC ਪਸੰਦ ਹੈ ਕਿਉਂਕਿ ਉਹ ਜਦੋਂ ਚਾਹੇ ਆਪਣਾ ਸਿੱਖਣ ਦਾ ਪ੍ਰੋਗਰਾਮ ਸ਼ੁਰੂ ਕਰ ਸਕਦਾ ਹੈ। ਬ੍ਰੈਂਡਨ VPC ਅਧਿਐਨ ਕਰਨ ਦਾ ਫ਼ੈਸਲਾ ਕਰਦਾ ਹੈ ਕਿਉਂਕਿ ਉਹਨਾਂ ਵਿੱਚ ਕਮਿਊਨਿਟੀ ਪ੍ਰੋਜੈਕਟ ਅਤੇ ਇੱਕ ਟੀਮ ਵਿੱਚ ਕੰਮ ਕਰਨਾ ਸ਼ਾਮਲ ਹੈ। ਬ੍ਰੈਂਡਨ ਨੂੰ ਆਪਣੇ ਸਿੱਖਣ ਦੇ ਪ੍ਰੋਗਰਾਮ ਨੂੰ ਪੂਰਾ ਕਰਨ ਵਿੱਚ 2 ਸਾਲ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ।

10ਵੀਂ ਜਮਾਤ ਵਿੱਚ ਅੰਗਰੇਜ਼ੀ ਅਤੇ ਗਣਿਤ ਦੀ ਬਜਾਏ, ਬ੍ਰੈਂਡਨ ਨੇ ਸਾਖਰਤਾ ਅਤੇ ਸੰਖਿਆ-ਗਿਆਨ ਦੀ VPC ਯੂਨਿਟ 1 ਕੀਤੀ ਹੈ। ਜਦੋਂ ਉਹ 11ਵੀਂ ਅਤੇ 12ਵੀਂ ਜਮਾਤ ਲਈ ਆਪਣੀਆਂ ਚੋਣਾਂ ਕਰਦਾ ਹੈ, ਤਾਂ ਬ੍ਰੈਂਡਨ ਜਾਣਦਾ ਹੈ ਕਿ VPC ਉਸਦੇ ਲਈ ਸਹੀ ਪ੍ਰੋਗਰਾਮ ਹੈ ਕਿਉਂਕਿ ਉਸਨੂੰ ਅਜੇ ਵੀ ਲਚਕਤਾ ਦੀ ਲੋੜ ਹੈ।

11ਵੀਂ ਜਮਾਤ ਵਿੱਚ ਉਹ Certificate II in Small Business (ਛੋਟੇ ਕਾਰੋਬਾਰਾਂ ਵਿੱਚ ਸਰਟੀਫ਼ਿਕੇਟ II) ਕਰਨਾ ਸ਼ੁਰੂ ਕਰਦਾ ਹੈ ਕਿਉਂਕਿ ਇਹ VET ਪ੍ਰੋਗਰਾਮ ਸਕੂਲ ਵਿੱਚ ਹੀ ਚਲਾਇਆ ਜਾਂਦਾ ਹੈ ਜੋ ਉਸ ਲਈ ਇਸ ਵਿੱਚ ਹਾਜ਼ਰ ਹੋਣਾ ਆਸਾਨ ਬਣਾਉਂਦਾ ਹੈ। 12ਵੀਂ ਜਮਾਤ ਵਿੱਚ ਜਾਣ ਤੱਕ, ਬ੍ਰੈਂਡਨ ਨਿਯਮਿਤ ਤੌਰ 'ਤੇ ਸਕੂਲ ਜਾ ਰਿਹਾ ਹੈ ਅਤੇ ਸੈਲੂਨ ਅਸਿਸਟੈਂਟ ਲਈ ਸਰਟੀਫ਼ਿਕੇਟ II (Certificate II in Salon Assistant) ਵਿੱਚ ਦਾਖਲਾ ਲੈ ਰਿਹਾ ਹੈ। ਉਹ ਹੇਅਰ ਸੈਲੂਨ ਵਿੱਚ ਸਟ੍ਰਕਚਰਡ ਵਰਕਪਲੇਸ ਲਰਨਿੰਗ ਕਰਦਾ ਹੈ ਜਿਸਦਾ ਮਤਲਬ ਹੈ ਕਿ ਉਸਨੂੰ ਆਪਣੇ ਕੰਮ ਦੀ ਪਲੇਸਮੈਂਟ ਲਈ ਕ੍ਰੈਡਿਟ ਮਿਲੇਗਾ।

ਬ੍ਰੈਂਡਨ ਸਕੂਲ ਛੱਡਣ 'ਤੇ ਹੇਅਰ ਡ੍ਰੈਸਰ ਵਜੋਂ ਅਪ੍ਰੈਂਟਿਸਸ਼ਿਪ ਸ਼ੁਰੂ ਕਰਨਾ ਚਾਹੁੰਦਾ ਹੈ।

ਬ੍ਰੈਂਡਨ ਦੀ 10ਵੀਂ ਜਮਾਤ ਦੀ ਪੜ੍ਹਾਈ

 • VPC ਸਾਖਰਤਾ ਯੂਨਿਟ 1 (VPC Literacy Unit 1)
 • VPC ਸੰਖਿਆ-ਗਿਆਨ ਯੂਨਿਟ 1 (VPC Numeracy Unit 1)

ਬ੍ਰੈਂਡਨ ਦੀ 11ਵੀਂ ਜਮਾਤ ਦੀ ਪੜ੍ਹਾਈ

 • VPC ਸਾਖਰਤਾ ਯੂਨਿਟ 2 (VPC Literacy Unit 2)
 • VPC ਸੰਖਿਆ-ਗਿਆਨ ਯੂਨਿਟ 2 (VPC Numeracy Unit 2)
 • VPC ਨਿੱਜੀ ਵਿਕਾਸ ਹੁਨਰ ਯੂਨਿਟ 1 (VPC Personal Development Skills Unit 1)
 • VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 1(VPC Work Related Skills Unit 1)
 • ਸਮਾਲ ਬਿਜ਼ਨਸ (ਓਪਰੇਸ਼ਨਜ਼/ਇਨੋਵੇਸ਼ਨ) ਯੂਨਿਟ 1 ਅਤੇ 2 ਵਿੱਚ VET ਸਰਟੀਫਿਕੇਟ II

ਬ੍ਰੈਂਡਨ ਦੀ 12ਵੀਂ ਜਮਾਤ ਦੀ ਪੜ੍ਹਾਈ

 • VPC ਸਾਖਰਤਾ ਯੂਨਿਟ 3 (VPC Literacy Unit 3)
 • VPC ਨਿੱਜੀ ਵਿਕਾਸ ਹੁਨਰ ਯੂਨਿਟ 2 (VPC Personal Development Skills Unit 2)
 • VPC ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 2 (VPC Work Related Skills Unit 2)
 • ਸੈਲੂਨ ਅਸਿਸਟੈਂਟ ਵਿੱਚ VET ਸਰਟੀਫਿਕੇਟ II ਯੂਨਿਟ 1 ਅਤੇ 2
 • VET ਸਟ੍ਰਕਚਰਡ ਵਰਕਪਲੇਸ ਲਰਨਿੰਗ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ) ਯੂਨਿਟ 1 (90 ਘੰਟੇ)

Updated