VCE ਅਤੇ VCE ਵੋਕੇਸ਼ਨਲ ਮੇਜਰ (VCE and VCE Vocational Major) - ਪੰਜਾਬੀ (Punjabi)

VCE ਵੋਕੇਸ਼ਨਲ ਮੇਜਰ ਬਦਲ ਰਿਹਾ ਹੈ, VCE ਵੋਕੇਸ਼ਨਲ ਮੇਜਰ ਨੂੰ ਇੱਕ ਨਵੇਂ 2-ਸਾਲ ਦੇ ਪ੍ਰੋਗਰਾਮ ਵਜੋਂ ਪੇਸ਼ ਕਰਨ ਲਈ ਵੀ। ਇਹ ਤੁਹਾਨੂੰ ਕੰਮ ਨਾਲ ਸੰਬੰਧਿਤ ਹੁਨਰ ਪ੍ਰਦਾਨ ਕਰੇਗਾ ਅਤੇ ਤੁਹਾਨੂੰ ਅਗਲੇਰੀ ਸਿੱਖਿਆ ਅਤੇ ਸਿਖਲਾਈ ਲਈ ਤਿਆਰ ਕਰੇਗਾ।

VCE ਅਤੇ ਵੋਕੇਸ਼ਨਲ ਮੇਜਰ ਬਾਰੇ

ਵਿਕਟੋਰੀਅਨ ਸਰਟੀਫਿਕੇਟ ਆਫ਼ ਐਜੂਕੇਸ਼ਨ (VCE) ਵਿਕਟੋਰੀਆ ਦੀ ਸੀਨੀਅਰ ਸੈਕੰਡਰੀ ਯੋਗਤਾ ਹੈ। ਇਹ ਯੂਨੀਵਰਸਿਟੀ, ਉੱਚ-ਪੱਧਰੀ TAFE ਜਾਂ VET ਸਰਟੀਫ਼ਿਕੇਟ ਕੋਰਸਾਂ, ਅਪ੍ਰੈਂਟਿਸਸ਼ਿਪਾਂ, ਟ੍ਰੇਨੀਸ਼ਿਪਾਂ ਅਤੇ ਰੁਜ਼ਗਾਰ ਪ੍ਰਾਪਤੀ ਲਈ ਰਾਹ ਖੋਲ੍ਹਦਾ ਹੈ।

VCE ਨੇ ਵੋਕੇਸ਼ਨਲ ਮੇਜਰ ਨੂੰ ਸ਼ਾਮਲ ਕਰਨ ਲਈ ਵਿਸਤਾਰ ਕੀਤਾ ਹੈ, ਇਸਦਾ ਮਤਲਬ ਹੈ ਕਿ ਤੁਸੀਂ VCE ਅੰਦਰ ਇੱਕ ਨਵੇਂ 2-ਸਾਲ ਦੇ ਵੋਕੇਸ਼ਨਲ ਅਤੇ ਅਪਲਾਈਡ ਲਰਨਿੰਗ ਪ੍ਰੋਗਰਾਮ ਦੀ ਪੜ੍ਹਾਈ ਕਰ ਸਕਦੇ ਹੋ।

VCE ਵੋਕੇਸ਼ਨਲ ਮੇਜਰ ਤੁਹਾਡੇ ਨਿੱਜੀ ਅਤੇ ਵਿਹਾਰਕ ਜੀਵਨ ਦੇ ਹੁਨਰ ਨੂੰ ਵਿਕਸਤ ਕਰੇਗਾ। ਇਹ ਤੁਹਾਨੂੰ ਤੁਹਾਡੇ ਜੀਵਨ ਦੇ ਅਗਲੇ ਮਹੱਤਵਪੂਰਨ ਪੜਾਅ ਲਈ ਤਿਆਰ ਕਰਨ ਵਿੱਚ ਮੱਦਦ ਕਰੇਗਾ।

ਪੜ੍ਹਾਈ ਦੇ ਵਿਕਲਪ

ਤੁਸੀਂ VCE ਜਾਂ VCE ਵੋਕੇਸ਼ਨਲ ਮੇਜਰ ਵਿੱਚ ਵੀ VET ਨੂੰ ਪੂਰਾ ਕਰ ਸਕਦੇ ਹੋ। ਇੱਥੇ ਪੜ੍ਹਾਈ ਲਈ ਚੋਣ ਕਰਨ ਲਈ 27 VCE VET ਪ੍ਰੋਗਰਾਮ ਉਪਲਬਧ ਹਨ, ਅਤੇ ਹੁਣ ਵਿਕਟੋਰੀਆ ਵਿੱਚ ਪਹਿਲਾਂ ਨਾਲੋਂ ਵਧੇਰੇ ਸਕੂਲ ਤਰਜੀਹੀ VET ਪ੍ਰੋਗਰਾਮਾਂ ਕਰਵਾ ਰਹੇ ਹਨ।

VCE ਵੋਕੇਸ਼ਨਲ ਮੇਜਰ ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ

VCE ਵੋਕੇਸ਼ਨਲ ਮੇਜਰ ਇਨ੍ਹਾਂ ਵਿੱਚ ਇੱਕ ਮਾਰਗ ਪੇਸ਼ ਕਰਦਾ ਹੈ:

  • ਅਪ੍ਰੈਂਟਿਸਸ਼ਿਪਾਂ ਵਿੱਚ
  • ਟ੍ਰੇਨੀਸ਼ਿਪਾਂ ਵਿੱਚ
  • ਅਗਲੇਰੀ ਸਿੱਖਿਆ ਅਤੇ ਸਿਖਲਾਈ ਵਿੱਚ
  • ਯੂਨੀਵਰਸਿਟੀ ਵਿੱਚ (ਵਿਕਲਪਕ ਦਾਖਲਾ ਪ੍ਰੋਗਰਾਮਾਂ ਰਾਹੀਂ)
  • ਰੁਜ਼ਗਾਰ ਪ੍ਰਾਪਤੀ ਵਿੱਚ।

ਯਾਦ ਰੱਖੋ ਕਿ ਤੁਹਾਡੇ ਕੋਲ ਪਹਿਲਾਂ ਹੀ ਬਹੁਤ ਸਾਰੀਆਂ ਪ੍ਰਤਿਭਾਵਾਂ ਹਨ ਅਤੇ ਤੁਸੀਂ ਹੁਣ ਨਵੇਂ VCE ਅਧੀਨ ਉਨ੍ਹਾਂ ਨੂੰ ਹੋਰ ਅੱਗੇ ਲਿਜਾ ਸਕਦੇ ਹੋ।

VCE ਵੋਕੇਸ਼ਨਲ ਮੇਜਰ ਪ੍ਰਾਪਤ ਕਰਨਾ

ਆਪਣਾ VCE ਵੋਕੇਸ਼ਨਲ ਮੇਜਰ ਪ੍ਰਾਪਤ ਕਰਨ ਲਈ, ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨਾ ਚਾਹੀਦਾ ਹੈ। ਇੰਨ੍ਹਾਂ ਵਿੱਚ ਹੇਠ ਲਿਖੇ ਯੂਨਿਟ ਸ਼ਾਮਲ ਹੋਣਗੇ:

  • VCE VM ਸਾਖਰਤਾ ਜਾਂ VCE ਅੰਗਰੇਜ਼ੀ
  • VCE VM ਸੰਖਿਆ-ਗਿਆਨ ਜਾਂ VCE ਗਣਿਤ
  • VCE VM ਕੰਮ ਨਾਲ ਸੰਬੰਧਿਤ ਹੁਨਰ
  • VCE VM ਨਿੱਜੀ ਵਿਕਾਸ ਹੁਨਰ
  • ਸਰਟੀਫਿਕੇਟ II ਜਾਂ ਇਸ ਤੋਂ ਵੱਧ ਪੱਧਰ (180 ਘੱਟੋਂ-ਘੱਟ ਘੰਟੇ) 'ਤੇ VET

ਬਹੁਤ ਸਾਰੇ VCE ਵੋਕੇਸ਼ਨਲ ਮੇਜਰ ਕਰਨ ਵਾਲੇ ਵਿਦਿਆਰਥੀ ਆਪਣੇ ਪ੍ਰੋਗਰਾਮ ਵਿੱਚ ਹੋਰ VCE ਅਧਿਐਨ ਵੀ ਸ਼ਾਮਲ ਕਰਦੇ ਹਨ।

ਤੁਹਾਡਾ ਅਧਿਆਪਕ ਜਾਂ ਕੈਰੀਅਰ ਕਾਉਂਸਲਰ ਤੁਹਾਡੇ ਪ੍ਰੋਗਰਾਮ ਦੀ ਯੋਜਨਾ ਬਣਾਉਣ ਵਿੱਚ ਤੁਹਾਡੀ ਸਹਾਇਤਾ ਕਰੇਗਾ। ਜ਼ਿਆਦਾਤਰ ਵਿਦਿਆਰਥੀ ਆਪਣੇ VCE ਵੋਕੇਸ਼ਨਲ ਮੇਜਰ ਨੂੰ 2 ਸਾਲਾਂ ਵਿੱਚ ਪੂਰਾ ਕਰਨਗੇ।

ਤੁਸੀਂ ਗਿਆਨ ਅਤੇ ਹੁਨਰ ਦੀ ਵਰਤੋਂ ਵਿਹਾਰਕ ਸੈਟਿੰਗਾਂ ਜਿਵੇਂ ਕਿ ਕੰਮ ਦੇ ਸਥਾਨਾਂ 'ਤੇ ਕਰੋਗੇ। ਤੁਸੀਂ ਕਮਿਊਨਿਟੀ-ਆਧਾਰਿਤ ਗਤੀਵਿਧੀਆਂ ਅਤੇ ਪ੍ਰੋਜੈਕਟ ਕਰੋਗੇ ਜਿਸ ਵਿੱਚ ਇੱਕ ਟੀਮ ਵਿੱਚ ਕੰਮ ਕਰਨਾ ਸ਼ਾਮਲ ਹੈ। ਤੁਸੀਂ ਨੌਕਰੀ 'ਤੇ ਸਿਖਲਾਈ ਕਰਨ ਲਈ ਆਪਣੀ ਯੋਗਤਾ ਲਈ ਕ੍ਰੈਡਿਟ ਵੀ ਪ੍ਰਾਪਤ ਕਰ ਸਕਦੇ ਹੋ।

ਤੁਹਾਡੇ ਅਧਿਆਪਕ ਕਈ ਗਤੀਵਿਧੀਆਂ ਰਾਹੀਂ ਤੁਹਾਡੀ ਤਰੱਕੀ ਦਾ ਮੁਲਾਂਕਣ ਕਰਨਗੇ। ਤੁਹਾਨੂੰ VCE ਵੋਕੇਸ਼ਨਲ ਮੇਜਰ ਵਿਸ਼ਿਆਂ ਲਈ ਸਟੱਡੀ ਸਕੋਰ (ਪੜ੍ਹਾਈ ਲਈ ਅੰਕ) ਪ੍ਰਾਪਤ ਨਹੀਂ ਹੋਵੇਗਾ, ਜਿਸਦਾ ਮਤਲਬ ਹੈ ਕਿ ਇਹ ਵਿਸ਼ਿਆਂ ਨੂੰ ATAR ਵਿੱਚ ਨਹੀਂ ਗਿਣਿਆ ਜਾਵੇਗਾ। ਇਹ ਇਸ ਲਈ ਹੈ ਕਿਉਂਕਿ ਇਸ ਵਿੱਚ ਜਨਰਲ ਅਚੀਵਮੈਂਟ ਟੈਸਟ ਅਤੇ ਕੁੱਝ ਕੁ ਅੰਕ ਦਿੱਤੇ ਜਾਣ ਵਾਲੇ VCE VET ਪ੍ਰੋਗਰਾਮਾਂ ਤੋਂ ਇਲਾਵਾ ਕੋਈ ਹੋਰ ਪ੍ਰੀਖਿਆਵਾਂ ਜਾਂ ਬਾਹਰੀ ਮੁਲਾਂਕਣ ਨਹੀਂ ਹੁੰਦੇ ਹਨ।

ਜਦੋਂ ਤੁਸੀਂ ਆਪਣਾ ਕੋਰਸ ਪੂਰਾ ਕਰ ਲੈਂਦੇ ਹੋ, ਤਾਂ ਤੁਹਾਨੂੰ 'ਵੋਕੇਸ਼ਨਲ ਮੇਜਰ' ਲਿਖੇ ਹੋਰ ਵਧੀਕ ਸ਼ਬਦਾਂ ਸਮੇਤ 'ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ' ਮਿਲੇਗਾ।

VCE ਵੋਕੇਸ਼ਨਲ ਮੇਜਰ ਪਾਥਵੇਅ - ਕਮਲਾ ਦੀ ਯਾਤਰਾ

ਕਮਲਾ ਨੂੰ ਨੌਕਰੀ 'ਤੇ ਸਿੱਖਣਾ ਪਸੰਦ ਹੈ ਅਤੇ ਉਹ ਮੈਟਲ ਫੈਬਰੀਕੇਟਰ ਬਣਨਾ ਚਾਹੁੰਦੀ ਹੈ, ਇਸ ਲਈ ਉਹ VCE ਵੋਕੇਸ਼ਨਲ ਮੇਜਰ (VCE VM) ਵਿੱਚ ਦਾਖਲਾ ਲੈਣ ਜਾ ਰਹੀ ਹੈ। ਉਹ VCE VM ਅਧਿਐਨ ਅਤੇ ਇੰਜੀਨੀਅਰਿੰਗ ਵਿੱਚ VCE VET ਸਰਟੀਫ਼ਿਕੇਟ II ਕਰੇਗੀ। ਕਮਲਾ ਆਪਣੇ ਵਿਕਟੋਰੀਅਨ ਸਰਟੀਫ਼ਿਕੇਟ ਆਫ਼ ਐਜੂਕੇਸ਼ਨ - ਵੋਕੇਸ਼ਨਲ ਮੇਜਰ ਨਾਲ ਸੈਕੰਡਰੀ ਸਕੂਲ ਮੁਕੰਮਲ ਕਰੇਗੀ। ਉਸਨੇ ਆਪਣੇ ਪਰਿਵਾਰ, ਅਧਿਆਪਕ ਅਤੇ ਸਕੂਲ ਦੇ ਕਿੱਤਾ ਸਲਾਹਕਾਰ ਨਾਲ ਇਸ ਸਭ ਬਾਰੇ ਚਰਚਾ ਕੀਤੀ।

ਇਸ ਤੋਂ ਪਹਿਲਾਂ ਕਮਲਾ ਨੇ ਆਪਣੇ ਦਾਦਾ-ਦਾਦੀ ਦੇ ਖੇਤ ਵਿੱਚ ਥੋੜ੍ਹਾ ਸਮਾਂ ਬਿਤਾਇਆ ਸੀ ਅਤੇ ਕੁੱਝ ਸ਼ੈੱਡ ਬਣਾਉਣ 'ਚ ਉਨ੍ਹਾਂ ਦੀ ਮੱਦਦ ਕੀਤੀ ਸੀ। 10ਵੀਂ ਵਿੱਚ, ਕਮਲਾ ਨੇ ਇੱਕ TAFE ਟੈਸਟਰ ਦਿਵਸ (ਅਜਮਾਇਸ਼ ਦਿਵਸ) ਵਿੱਚ ਭਾਗ ਲਿਆ ਅਤੇ VET ਇੰਜੀਨੀਅਰਿੰਗ ਦਾ ਅਨੁਭਵ ਕੀਤਾ। ਫਿਰ ਉਹ ਸਥਾਨਕ ਕੈਰਾਵਨ ਨਿਰਮਾਤਾ ਕੋਲ ਕੈਰੀਅਰ ਦੌਰੇ 'ਤੇ ਗਈ ਅਤੇ ਪੁੱਛਿਆ ਕਿ ਕੀ ਉਹ 11ਵੀਂ ਜਮਾਤ ਵਿੱਚ ਕੰਪਨੀ ਵਿੱਚ ਸਟ੍ਰਕਚਰਡ ਵਰਕਪਲੇਸ ਲਰਨਿੰਗ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ) ਕਰ ਸਕਦੀ ਹੈ। ਇਸਦਾ ਮਤਲਬ ਹੈ ਕਿ ਉਹ ਸਕੂਲ ਦਾ ਕੁੱਝ ਸਮਾਂ ਕੰਮ 'ਤੇ ਸਿੱਖਣ ਲਈ ਕੈਰਾਵਨ ਨਿਰਮਾਤਾ ਕੋਲ ਕੰਮ ਸਿੱਖਣ ਲਈ ਬਿਤਾਏਗੀ। ਉਸ ਨੂੰ ਇਸ ਸਮੇਂ ਲਈ ਉਸ ਦੇ VCE ਵੋਕੇਸ਼ਨਲ ਮੇਜਰ ਵਿੱਚ ਕ੍ਰੈਡਿਟ ਮਿਲੇਗਾ। ਜਦੋਂ ਉਹ 12ਵੀਂ ਦੀ ਪੜ੍ਹਾਈ ਪੂਰੀ ਕਰ ਲੈਂਦੀ ਹੈ, ਤਾਂ ਕਮਲਾ ਨੂੰ ਇਸ ਕੰਪਨੀ ਵਿੱਚ ਅਪ੍ਰੈਂਟਿਸਸ਼ਿਪ ਹਾਸਲ ਕਰਨ ਦੀ ਉਮੀਦ ਹੈ।

ਕਮਲਾ ਦੀ 11ਵੀਂ ਦੀ ਪੜ੍ਹਾਈ

  • VCE VM ਸਾਖਰਤਾ ਯੂਨਿਟ 1 ਅਤੇ 2
  • VCE ਆਮ ਗਣਿਤ ਯੂਨਿਟ 1 ਅਤੇ 2
  • VCE VM ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 1 ਅਤੇ 2
  • ਇੰਜੀਨੀਅਰਿੰਗ ਸਟੱਡੀਜ਼ ਵਿੱਚ VCE VET ਸਰਟੀਫ਼ਿਕੇਟ II ਯੂਨਿਟ 1 ਅਤੇ 2
  • VET ਸਟ੍ਰਕਚਰਡ ਵਰਕਪਲੇਸ ਲਰਨਿੰਗ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ) ਯੂਨਿਟ 1 (90 ਘੰਟੇ)

ਕਮਲਾ ਦੀ 12ਵੀਂ ਦੀ ਪੜ੍ਹਾਈ

  • VCE VM ਸਾਖਰਤਾ ਯੂਨਿਟ 3 ਅਤੇ 4
  • VCE ਆਮ ਗਣਿਤ ਯੂਨਿਟ 3 ਅਤੇ 4
  • VCE VM ਨਿੱਜੀ ਵਿਕਾਸ ਹੁਨਰ ਯੂਨਿਟ 3 ਅਤੇ 4
  • VCE VM ਕੰਮ ਨਾਲ ਸੰਬੰਧਿਤ ਹੁਨਰ ਯੂਨਿਟ 3 ਅਤੇ 4
  • ਇੰਜੀਨੀਅਰਿੰਗ ਸਟੱਡੀਜ਼ ਵਿੱਚ VCE VET ਸਰਟੀਫ਼ਿਕੇਟ II ਯੂਨਿਟ 3 ਅਤੇ 4
  • VET ਸਟ੍ਰਕਚਰਡ ਵਰਕਪਲੇਸ ਲਰਨਿੰਗ (ਕੰਮ ਦੇ ਸਥਾਨ ਤੇ ਢਾਂਚਾਗਤ ਸਿੱਖਿਆ) ਯੂਨਿਟ 2 (90 ਘੰਟੇ)

VCE ਤੁਹਾਨੂੰ ਕਿੱਥੇ ਲੈ ਜਾ ਸਕਦਾ ਹੈ

VCE ਯੂਨੀਵਰਸਿਟੀ ਲਈ ਸਿੱਧਾ ਰਸਤਾ ਪ੍ਰਦਾਨ ਕਰਦਾ ਹੈ ਅਤੇ ਤੁਹਾਨੂੰ ATAR ਪ੍ਰਦਾਨ ਕਰ ਸਕਦਾ ਹੈ।

VCE ਪ੍ਰਾਪਤ ਕਰਨਾ

ਆਪਣਾ VCE ਪ੍ਰਾਪਤ ਕਰਨ ਲਈ, ਤੁਹਾਨੂੰ ਘੱਟੋ-ਘੱਟ 16 ਯੂਨਿਟਾਂ ਨੂੰ ਸਫ਼ਲਤਾਪੂਰਵਕ ਪੂਰਾ ਕਰਨਾ ਲਾਜ਼ਮੀ ਹੈ, ਜਿਸ ਵਿੱਚ ਸ਼ਾਮਲ ਹਨ:

  • 3 ਯੂਨਿਟਾਂ ਇੰਗਲਿਸ਼ ਗਰੁੱਪ ਤੋਂ, ਇੱਕ ਯੂਨਿਟ 3 ਅਤੇ 4 ਕ੍ਰਮ ਤੋਂ ਹੋਣ ਸਮੇਤ
  • ਯੂਨਿਟ 3 ਅਤੇ 4 ਅਧਿਐਨਾਂ ਦੇ ਘੱਟੋ-ਘੱਟ 3 ਕੋਈ ਹੋਰ ਕ੍ਰਮ।

11ਵੀਂ ਅਤੇ 12ਵੀਂ ਜਮਾਤ ਵਿੱਚ, ਜ਼ਿਆਦਾਤਰ ਵਿਦਿਆਰਥੀ 20 ਤੋਂ 24 ਯੂਨਿਟਾਂ ਦੇ ਵਿਚਕਾਰ ਪੜ੍ਹਦੇ ਹਨ, ਆਮ ਤੌਰ 'ਤੇ 11ਵੀਂ ਵਿੱਚ 6 ਪੜ੍ਹਦੇ ਹਨ ਅਤੇ 12ਵੀਂ ਵਿੱਚ 5 ਤੱਕ ਵਾਪਸ ਆ ਜਾਂਦੇ ਹਨ।

ਜੇਕਰ ਤੁਸੀਂ VCE ਵੋਕੇਸ਼ਨਲ ਮੇਜਰ ਵਿੱਚ ਦਾਖਲ ਹੋ ਕੇਵਲ ਤਾਂ ਹੀ ਤੁਸੀਂ ਸਾਖਰਤਾ, ਸੰਖਿਆ-ਗਿਆਨ, ਕੰਮ ਨਾਲ ਸੰਬੰਧਿਤ ਹੁਨਰ ਅਤੇ ਨਿੱਜੀ ਵਿਕਾਸ ਹੁਨਰ ਦੇ ਇਹ ਨਵੇਂ ਅਧਿਐਨ ਕਰ ਸਕਦੇ ਹੋ।

ਆਪਣੇ ਅਧਿਆਪਕ ਜਾਂ ਕਿੱਤਾ ਸਲਾਹਕਾਰ ਨਾਲ ਇਸ ਬਾਰੇ ਗੱਲ ਕਰੋ ਕਿ ਤੁਹਾਡੇ VCE ਪ੍ਰੋਗਰਾਮ ਨੂੰ ਤੁਹਾਡੇ ਲਈ ਸਭ ਤੋਂ ਵੱਧ ਢੁੱਕਵਾਂ ਕਿਵੇਂ ਬਣਾਇਆ ਜਾਵੇ।

VCE ਪਾਥਵੇਅ - ਡੇਸ਼ੀ ਦਾ ਸਫ਼ਰ

ਡੇਸ਼ੀ ਇੱਕ ਵਕੀਲ ਬਣਨਾ ਚਾਹੁੰਦਾ ਹੈ ਇਸ ਲਈ ਉਹ ਅੰਗਰੇਜ਼ੀ, ਗਣਿਤ, ਕਾਨੂੰਨੀ ਅਧਿਐਨ, ਸਰੀਰਕ ਸਿੱਖਿਆ, ਇਤਿਹਾਸ ਅਤੇ VCE VET ਵਪਾਰ ਵਰਗੀਆਂ VCE ਪੜ੍ਹਾਈਆਂ ਵਿੱਚ ਦਾਖਲਾ ਲੈਣ ਜਾ ਰਿਹਾ ਹੈ। ਉਹ ਆਪਣੀ VCE ਨਾਲ ਸੈਕੰਡਰੀ ਸਕੂਲ ਖਤਮ ਕਰੇਗਾ।

ਡੇਸ਼ੀ ਨੇ ਅਜਿਹੇ ਅਧਿਐਨਾਂ ਦੀ ਚੋਣ ਕੀਤੀ ਹੈ ਜੋ ਉਸਦੇ ਭਵਿੱਖ ਦੇ ਕੈਰੀਅਰ ਲਈ ਢੁੱਕਵੇਂ ਹਨ ਅਤੇ ਜਿਨ੍ਹਾਂ ਵਿੱਚ ਉਸਦੀ ਅਸਲ ਦਿਲਚਸਪੀ ਹੈ। ਉਸਨੇ ਆਪਣੇ ਅਧਿਆਪਕ ਅਤੇ ਸਕੂਲ ਦੇ ਕਿੱਤਾ ਸਲਾਹਕਾਰ ਨਾਲ ਆਪਣੀਆਂ ਚੋਣਾਂ ਬਾਰੇ ਚਰਚਾ ਕੀਤੀ ਤਾਂ ਜੋ ਉਹ ਕਾਨੂੰਨ ਦਾ ਅਧਿਐਨ ਕਰਨ ਲਈ ਯੂਨੀਵਰਸਿਟੀ ਕੋਰਸ ਦੀਆਂ ਸ਼ਰਤਾਂ ਨੂੰ ਪੂਰਾ ਕਰ ਸਕੇ।

ਡੇਸ਼ੀ ਦੀ 10ਵੀਂ ਦੀ ਪੜ੍ਹਾਈ

  • VCE ਸਰੀਰਕ ਸਿੱਖਿਆ ਯੂਨਿਟ 1 ਅਤੇ 2

ਡੇਸ਼ੀ ਦੀ 11ਵੀਂ ਦੀ ਪੜ੍ਹਾਈ

  • VCE ਅੰਗਰੇਜ਼ੀ ਯੂਨਿਟ 1 ਅਤੇ 2
  • VCE ਗਣਿਤਕ ਵਿਧੀਆਂ ਯੂਨਿਟ 1 ਅਤੇ 2
  • VCE ਲੀਗਲ ਸਟੱਡੀਜ਼ ਯੂਨਿਟ 1 ਅਤੇ 2
  • VCE ਆਧੁਨਿਕ ਇਤਿਹਾਸ ਯੂਨਿਟ 1 ਅਤੇ 2
  • VCE ਸਰੀਰਕ ਸਿੱਖਿਆ ਯੂਨਿਟ 3 ਅਤੇ 4
  • VCE VET ਕਾਰੋਬਾਰ ਵਿੱਚ ਸਰਟੀਫ਼ਿਕੇਟ III ਯੂਨਿਟ 1 ਅਤੇ 2

ਡੇਸ਼ੀ ਦੀ 12ਵੀਂ ਦੀ ਪੜ੍ਹਾਈ

  • VCE ਅੰਗਰੇਜ਼ੀ ਯੂਨਿਟ 3 ਅਤੇ 4
  • VCE ਗਣਿਤਿਕ ਵਿਧੀਆਂ ਯੂਨਿਟ 3 ਅਤੇ 4
  • VCE ਹਿਸਟਰੀ ਰਿਵੋਲਿਊਸ਼ਨ ਯੂਨਿਟ 3 ਅਤੇ 4
  • VCE ਲੀਗਲ ਸਟੱਡੀਜ਼ ਯੂਨਿਟ 3 ਅਤੇ 4
  • ਕਾਰੋਬਾਰ ਵਿੱਚ VCE VET ਸਰਟੀਫ਼ਿਕੇਟ III ਯੂਨਿਟ 3 ਅਤੇ 4

ਹੋਰ ਜਾਣਕਾਰੀ

VCE ਨਤੀਜੇ ਅਤੇ ATAR

ਜਨਰਲ ਅਚੀਵਮੈਂਟ ਟੈਸਟ (GAT)

VCE VM ਪਾਠਕ੍ਰਮ

ਮੇਰੀ VCE ਵਿਦਿਆਰਥੀ ਗਾਈਡ

Updated