ਸਕੂਲ ਵਿੱਚ ਕਿੱਤਾਮਈ ਸਿੱਖਿਆ ਅਤੇ ਸਿਖਲਾਈ (ਵੋਕੇਸ਼ਨਲ ਐਜੂਕੇਸ਼ਨ ਐਂਡ ਟਰੇਨਿੰਗ) (VET) (Vocational Education and Training (VET) at school) - ਪੰਜਾਬੀ (Punjabi)

ਕਿੱਤਾਮਈ ਸਿੱਖਿਆ ਅਤੇ ਸਿਖਲਾਈ ਬਾਰੇ ਵਿਸਥਾਰ ਵਿੱਚ ਜਾਣਕਾਰੀ

ਕਿੱਤਾਮਈ ਸਿੱਖਿਆ ਅਤੇ ਸਿਖਲਾਈ (VET) ਉਹ ਪੜ੍ਹਾਈ ਹੈ ਜਿੱਥੇ ਤੁਸੀਂ ਟੀਚਾਗਤ ਅਤੇ ਵਿਹਾਰਕ ਹੁਨਰ ਵਿਕਸਿਤ ਕਰਦੇ ਹੋ। ਜੋ ਹੁਨਰ ਤੁਸੀਂ ਸਿੱਖਦੇ ਹੋ ਉਹ ਕਿਸੇ ਕਿੱਤੇ ਦੇ ਮਾਰਗ ਨਾਲ ਸੰਬੰਧਿਤ ਹੁੰਦੇ ਹਨ, ਇਸ ਲਈ ਉਨ੍ਹਾਂ ਹੁਨਰਾਂ ਨੂੰ ਕੰਮ 'ਤੇ ਜਾਂ ਅੱਗੇ ਦੀ ਸਿੱਖਿਆ ਅਤੇ ਸਿਖਲਾਈ ਵਿੱਚ ਲਾਗੂ ਕੀਤਾ ਜਾ ਸਕਦਾ ਹੈ।

ਜਦੋਂ ਤੁਸੀਂ 11ਵੀਂ ਜਾਂ 12ਵੀਂ ਜਮਾਤ ਵਿੱਚ ਹੁੰਦੇ ਹੋ ਤਾਂ ਤੁਸੀਂ ਆਪਣੀ ਪੜ੍ਹਾਈ ਵਿੱਚ VET ਕੋਰਸ ਜਾਂ ਸਰਟੀਫ਼ਿਕੇਟ ਸ਼ਾਮਲ ਕਰ ਸਕਦੇ ਹੋ। ਤੁਸੀਂ 10ਵੀਂ ਜਮਾਤ ਵਿੱਚ ਵੀ VET ਸ਼ੁਰੂ ਕਰ ਸਕਦੇ ਹੋ।

ਆਪਣੀ ਪੜ੍ਹਾਈ ਵਿੱਚ VET ਸ਼ਾਮਲ ਕਰਨਾ

VET ਤੁਹਾਡੀ ਸੀਨੀਅਰ ਸੈਕੰਡਰੀ ਸਕੂਲ ਪੜ੍ਹਾਈ ਵਿੱਚ ਸਿੱਖਿਆ ਦਾ ਇੱਕ ਹੋਰ ਪੱਧਰ ਜੋੜਦਾ ਹੈ। ਜਦੋਂ ਤੁਸੀਂ ਉਸ ਉਦਯੋਗ ਵਿੱਚ ਵਿਹਾਰਕ ਹੁਨਰ ਪ੍ਰਾਪਤ ਕਰਦੇ ਹੋ ਜਿਸ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ, ਤਾਂ ਤੁਸੀਂ ਆਪਣੀ ਰੁਜ਼ਗਾਰ ਪ੍ਰਾਪਤੀ ਯੋਗਤਾ ਵਿੱਚ ਵਾਧਾ ਕਰਦੇ ਹੋ।

ਆਪਣੇ VCE, VCE ਵੋਕੇਸ਼ਨਲ ਮੇਜਰ ਜਾਂ ਵਿਕਟੋਰੀਅਨ ਪਾਥਵੇਜ਼ ਸਰਟੀਫ਼ਿਕੇਟ (VPC) ਪ੍ਰੋਗਰਾਮ ਵਿੱਚ VET ਸ਼ਾਮਲ ਕਰਨ ਬਾਰੇ ਆਪਣੇ ਅਧਿਆਪਕ ਜਾਂ ਕੈਰੀਅਰ ਕਾਉਂਸਲਰ (ਕਿੱਤਾ ਸਲਾਹਕਾਰ) ਨਾਲ ਗੱਲ ਕਰੋ।

VET ਕੋਰਸ:

  • ਕਿਸੇ ਵਿਸ਼ੇਸ਼ ਉਦਯੋਗ ਵਿੱਚ ਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਯੋਗਤਾ ਪ੍ਰਦਾਨ ਕਰਦੇ ਹਨ, ਜਾਂ ਕਿਸੇ ਯੋਗਤਾ ਲਈ ਕ੍ਰੈਡਿਟ ਪ੍ਰਦਾਨ ਕਰਦੇ ਹਨ
  • ਤੁਹਾਡੇ VCE, VCE ਵੋਕੇਸ਼ਨਲ ਮੇਜਰ ਜਾਂ VPC ਨੂੰ ਪੂਰਾ ਕਰਨ ਵਿੱਚ ਯੋਗਦਾਨ ਪਾਉਂਦੇ ਹਨ
  • VET ਕੋਰਸ ਤੁਹਾਨੂੰ ਤਨਖ਼ਾਹ ਸਹਿਤ ਸਕੂਲ-ਅਧਾਰਿਤ ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਦੁਆਰਾ ਆਪਣੀ ਪੜ੍ਹਾਈ ਪੂਰੀ ਕਰਨ ਦਾ ਵਿਕਲਪ ਦਿੰਦੇ ਹਨ।

ਤੁਹਾਡੇ VET ਵਿਕਲਪ

ਜ਼ਿਆਦਾਤਰ ਸਕੂਲ ਉਸ ਸਿਖਲਾਈ ਦੀ ਪੇਸ਼ਕਸ਼ ਕਰ ਰਹੇ ਹਨ ਜੋ 12 ਤਰਜੀਹੀ ਪੜ੍ਹਾਈ ਮਾਰਗਾਂ ਵਿੱਚ ਉੱਚ-ਮੰਗ ਵਾਲੇ ਹੁਨਰ ਪ੍ਰਦਾਨ ਕਰਦੀ ਹੈ।

* ਅੰਕ ਪ੍ਰਾਪਤੀ ਮਾਰਗ ਉਪਲਬਧ ਹੈ

^ ਯੂਨਿਟ 3 ਅਤੇ 4 ਕ੍ਰਮ ਉਪਲਬਧ ਹਨ

ਆਪਣੇ ਸਕੂਲ ਦੇ ਕੈਰੀਅਰ ਕਾਉਂਸਲਰ (ਕਿੱਤਾ ਸਲਾਹਕਾਰ) ਨੂੰ ਤੁਹਾਡੇ ਸਕੂਲ ਦੁਆਰਾ ਪੇਸ਼ ਕੀਤੇ ਜਾਂਦੇ VET ਵਿਕਲਪਾਂ ਬਾਰੇ ਪੁੱਛੋ।

ਪ੍ਰੇਰਿਤ ਕਰਨ ਲਈ ਕੁੱਝ ਲੱਭ ਰਹੇ ਹੋ? ਸਾਡੇ VET ਚੈਂਪੀਅਨਜ਼ ਨੂੰ ਦੇਖੋ। ਇਹ ਉੱਚ-ਪ੍ਰਾਪਤੀ ਕਰਨ ਵਾਲੇ ਵਿਕਟੋਰੀਆਈ ਵਿਦਿਆਰਥੀ VET ਮਾਰਗਾਂ ਰਾਹੀਂ ਸਫ਼ਲਤਾ ਵੱਲ ਵਧੇ ਹਨ।

ਸਕੂਲ ਵਿੱਚ ਅਪ੍ਰੈਂਟਿਸਸ਼ਿਪ ਅਤੇ ਟ੍ਰੇਨੀਸ਼ਿਪ

ਤੁਹਾਡੇ VCE, VCE ਵੋਕੇਸ਼ਨਲ ਮੇਜਰ ਜਾਂ VPC ਵਿੱਚ ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਕਰਨੀ ਸ਼ਾਮਲ ਹੋ ਸਕਦੀ ਹੈ। ਸਕੂਲ ਵਿੱਚ ਪੜ੍ਹਦਿਆਂ ਹੋਇਆ ਹੀ ਅਪ੍ਰੈਂਟਿਸਸ਼ਿਪ ਜਾਂ ਟ੍ਰੇਨੀਸ਼ਿਪ ਸ਼ੁਰੂ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਤਨਖ਼ਾਹ ਸਮੇਤ ਨੌਕਰੀ 'ਤੇ ਸਿਖਲਾਈ ਦਿੱਤੀ ਜਾਂਦੀ ਹੈ ਜੋ ਯੋਗਤਾ ਪੂਰੀ ਕਰਨ ਵੱਲ ਲੈ ਜਾਂਦੀ ਹੈ। ਸਕੂਲ-ਅਧਾਰਿਤ ਅਪ੍ਰੈਂਟਿਸਸ਼ਿਪਾਂ ਅਤੇ ਟ੍ਰੇਨੀਸ਼ਿਪਾਂ ਤੁਹਾਨੂੰ ਆਤਮ-ਵਿਸ਼ਵਾਸ ਅਤੇ ਕਿੱਤਾਮੁਖੀ ਹੁਨਰ ਪ੍ਰਦਾਨ ਕਰਦੀਆਂ ਹਨ ਜਿਨ੍ਹਾਂ ਦੀ ਰੁਜ਼ਗਾਰਦਾਤਾਵਾਂ ਨੂੰ ਲੋੜ ਹੁੰਦੀ ਹੈ।

ਹੋਰ ਜਾਣਕਾਰੀ

ਸਕੂਲਾਂ ਵਿੱਚ VET ਮਾਰਗ
VET ਵਿਦਿਆਰਥੀ ਗਾਈਡ ਪ੍ਰਾਪਤ ਕਰੋ | VCAA ਵੈੱਬਸਾਈਟ
VCE VET ਪ੍ਰੋਗਰਾਮ | VCAA ਵੈੱਬਸਾਈਟ

Updated