ਸੀਨੀਅਰ ਸੈਕੰਡਰੀ ਵਿੱਚ ਕੀ ਬਦਲ ਰਿਹਾ ਹੈ (What’s changing in senior secondary) - ਪੰਜਾਬੀ (Punjabi)

ਤੁਹਾਡੇ ਸੀਨੀਅਰ ਸਰਟੀਫਿਕੇਟ ਕਰਨ ਦੇ ਵਿਕਲਪ ਬਦਲ ਰਹੇ ਹਨ। ਜਾਣੋ ਕਿ ਇਸਦਾ ਤੁਹਾਡੇ ਲਈ ਕੀ ਮਤਲਬ ਹੈ।

ਵਿਕਟੋਰੀਆ ਦੀ ਸੀਨੀਅਰ ਸੈਕੰਡਰੀ ਸਿੱਖਿਆ ਬਦਲ ਰਹੀ ਹੈ।

ਹੁਣ ਆਪਣਾ ਵਿਕਟੋਰੀਅਨ ਸਰਟੀਫਿਕੇਟ ਆਫ਼ ਐਜੂਕੇਸ਼ਨ (VCE) ਪ੍ਰਾਪਤ ਕਰਨ ਦਾ ਇੱਕ ਨਵਾਂ ਤਰੀਕਾ ਉਪਲਬਧ ਹੈ।

ਇਹ VCE ਵਿੱਚ ਹੁਣ ਵੋਕੇਸ਼ਨਲ ਮੇਜਰ ਸ਼ਾਮਲ ਹੈ, ਜੋ ਇੱਕ ਨਵਾਂ ਦੋ ਸਾਲਾਂ ਦਾ ਪ੍ਰੋਗਰਾਮ ਹੈ ਜੋ VCE ਅਧੀਨ ਆਉਂਦਾ ਹੈ।

ਇਹ ਨਵਾਂ ਵਿਕਟੋਰੀਅਨ ਪਾਥਵੇਜ਼ ਸਰਟੀਫਿਕੇਟ ਉਹਨਾਂ ਲਈ ਵੀ ਉਪਲਬਧ ਹੈ ਜਿਨ੍ਹਾਂ ਨੂੰ ਆਪਣੀ ਸਿਖਲਾਈ ਵਿੱਚ ਲਚਕਤਾ ਦੀ ਲੋੜ ਹੈ।

ਇਹ ਨਵੇਂ ਵਿਕਲਪ ਵਿਕਟੋਰੀਅਨ ਸਰਟੀਫਿਕੇਟ ਆਫ਼ ਅਪਲਾਈਡ ਲਰਨਿੰਗ (VCAL) ਨੂੰ ਪਹਿਲਾਂ ਨਾਲੋਂ ਬਿਹਤਰ ਪਾਠਕ੍ਰਮ ਨਾਲ ਬਦਲਦੇ ਹਨ, ਜੋ ਤੁਹਾਨੂੰ ਅਗਲੇਰੀ ਪੜ੍ਹਾਈ, TAFE ਜਾਂ ਕੰਮ 'ਤੇ ਸਿਖਲਾਈ ਲਈ ਤਿਆਰ ਕਰਦੇ ਹਨ।

VCE ਵੋਕੇਸ਼ਨਲ ਮੇਜਰ

ਇਹ VCE ਵੋਕੇਸ਼ਨਲ ਮੇਜਰ VCE ਵਿੱਚ ਇੱਕ 2-ਸਾਲ ਦਾ ਅਪਲਾਈਡ ਲਰਨਿੰਗ ਪ੍ਰੋਗਰਾਮ ਹੈ। ਤੁਸੀਂ ਕੰਮ ਅਤੇ ਜੀਵਨ ਲਈ ਗਿਆਨ, ਆਤਮ-ਵਿਸ਼ਵਾਸ ਅਤੇ ਹੁਨਰ ਵਿਕਸਿਤ ਵਿਕਾਸ ਕਰੋਗੇ। ਇਹ ਤੁਹਾਨੂੰ ਕੰਮ ਅਤੇ ਅਗਲੇਰੀ ਸਿੱਖਿਆ ਅਤੇ ਸਿਖਲਾਈ ਲਈ ਤਿਆਰ ਕਰੇਗਾ।

ਜਦੋਂ ਤੁਸੀਂ ਸੈਕੰਡਰੀ ਸਕੂਲ ਤੋਂ ਗ੍ਰੈਜੂਏਟ ਹੋ ਜਾਂਦੇ (ਪੜ੍ਹਾਈ ਪੂਰੀ ਕਰ ਲੈਂਦੇ) ਹੋ, ਤਾਂ ਤੁਸੀਂ ਵਧੀਕ ਸ਼ਬਦਾਂ 'ਵੋਕੇਸ਼ਨਲ ਮੇਜਰ' ਵਾਲੇ ਵਿਕਟੋਰੀਅਨ ਸਰਟੀਫਿਕੇਟ ਆਫ਼ ਐਜੂਕੇਸ਼ਨ ਨਾਲ ਗ੍ਰੈਜੂਏਟ ਹੋਵੋਗੇ।

ਜੇਕਰ ਤੁਸੀਂ ਅਸਲ-ਸੰਸਾਰ ਵਾਤਾਵਰਣ ਵਿੱਚ ਸਿੱਖਣਾ ਅਤੇ ਵਿਹਾਰਕ ਜੀਵਨ ਦੇ ਹੁਨਰ ਨੂੰ ਅਮਲ ਵਿੱਚ ਲਿਆਉਣ ਨੂੰ ਤਰਜੀਹ ਦਿੰਦੇ ਹੋ ਤਾਂ ਇਹ VCE ਵੋਕੇਸ਼ਨਲ ਮੇਜਰ ਬਹੁਤ ਵਧੀਆ ਵਿਕਲਪ ਹੈ, ਅਤੇ ਜਦੋਂ ਤੁਸੀਂ ਸਕੂਲ ਮੁਕੰਮਲ ਕਰਦੇ ਹੋ ਤਾਂ ਤੁਹਾਨੂੰ ATAR ਦੀ ਲੋੜ ਨਹੀਂ ਹੁੰਦੀ ਹੈ।

ਇਸ VCE ਵੋਕੇਸ਼ਨਲ ਮੇਜਰ ਲਈ ਤੁਹਾਨੂੰ ਜਨਰਲ ਅਚੀਵਮੈਂਟ ਟੈਸਟ (GAT) ਤੋਂ ਇਲਾਵਾ ਕੋਈ ਹੋਰ ਪ੍ਰੀਖਿਆਵਾਂ ਦੇਣ ਦੀ ਲੋੜ ਨਹੀਂ ਹੈ।

ਇਸ VCE ਵੋਕੇਸ਼ਨਲ ਮੇਜਰ ਬਾਰੇ ਹੋਰ ਪੜ੍ਹੋ।

ਵਿਕਟੋਰੀਅਨ ਪਾਥਵੇਜ਼ ਸਰਟੀਫਿਕੇਟ

ਵਿਕਟੋਰੀਅਨ ਪਾਥਵੇਜ਼ ਸਰਟੀਫਿਕੇਟ ਇੱਕ ਲਚਕਦਾਰ ਪ੍ਰੋਗਰਾਮ ਹੈ। 11ਵੀਂ ਅਤੇ 12ਵੀਂ ਜਮਾਤ ਦੇ ਥੋੜ੍ਹੇ ਜਿਹੇ ਵਿਦਿਆਰਥੀਆਂ ਲਈ ਤਿਆਰ ਕੀਤਾ ਗਿਆ ਹੈ, ਜੋ ਕਿ ਕਈ ਕਾਰਨਾਂ ਕਰਕੇ, VCE ਜਾਂ VCE ਵੋਕੇਸ਼ਨਲ ਮੇਜਰ ਕਰਨ ਲਈ ਯੋਗ ਜਾਂ ਤਿਆਰ ਨਹੀਂ ਹਨ।

ਇਹ ਤੁਹਾਨੂੰ VCE ਸਮੇਤ ਕੰਮ ਅਤੇ ਅਗਲੇਰੀ ਪੜ੍ਹਾਈ ਅਤੇ ਸਿਖਲਾਈ ਲਈ ਤਿਆਰ ਕਰੇਗਾ।

ਤੁਹਾਡਾ ਸਕੂਲ ਇਹ ਫ਼ੈਸਲਾ ਕਰਨ ਵਿੱਚ ਤੁਹਾਡੀ ਮੱਦਦ ਕਰ ਸਕਦਾ ਹੈ ਕਿ ਕੀ ਵਿਕਟੋਰੀਅਨ ਪਾਥਵੇਜ਼ ਸਰਟੀਫਿਕੇਟ ਤੁਹਾਡੇ ਲਈ ਸਹੀ ਹੈ ਜਾਂ ਨਹੀਂ।

ਵਿਕਟੋਰੀਅਨ ਪਾਥਵੇਜ਼ ਸਰਟੀਫਿਕੇਟ ਬਾਰੇ ਹੋਰ ਪੜ੍ਹੋ।

VCAL ਨੂੰ ਕਿਉਂ ਬਦਲਿਆ ਗਿਆ ਹੈ

ਇਹ ਬਦਲਾਅ ਸੀਨੀਅਰ ਸੈਕੰਡਰੀ ਸਕੂਲਿੰਗ ਵਿੱਚ ਵੋਕੇਸ਼ਨਲ ਅਤੇ ਅਪਲਾਈਡ ਲਰਨਿੰਗ ਮਾਰਗਾਂ ਦੀ ਸਮੀਖਿਆ(ਦ ਫਿਰਥ ਰੀਵਿਊ) ਦੇ ਨਤੀਜੇ ਵਜੋਂ ਹਨ। ਇਸ ਸਮੀਖਿਆ ਵਿੱਚ ਪਾਇਆ ਗਿਆ ਹੈ ਕਿ ਸਾਨੂੰ ਸਕੂਲਾਂ ਵਿੱਚ ਵੋਕੇਸ਼ਨਲ ਸਿੱਖਿਆ ਵਿੱਚ ਸੁਧਾਰ ਕਰਨ ਦੀ ਲੋੜ ਹੈ।

ਹੁਣ ਤੁਹਾਡੇ ਕੋਲ ਉੱਚ-ਗੁਣਵੱਤਾ, ਢੁੱਕਵੀਂ ਵੋਕੇਸ਼ਨਲ ਸਿੱਖਿਆ ਅਤੇ ਅਪਲਾਈਡ ਲਰਨਿੰਗ ਦੇ ਮੌਕਿਆਂ ਤੱਕ ਵਧੇਰੇ ਪਹੁੰਚ ਹੋਵੇਗੀ। ਤੁਸੀਂ ਇਸ ਨਵੇਂ VCE ਅਧੀਨ ਆਪਣੀਆਂ ਬਹੁਤ ਸਾਰੀਆਂ ਪ੍ਰਤਿਭਾਵਾਂ ਨੂੰ ਨਵੇਂ ਤਰੀਕਿਆਂ ਨਾਲ ਵਰਤਣ ਦੇ ਯੋਗ ਹੋਵੋਗੇ।

ਜ਼ਿਆਦਾਤਰ ਵਿਦਿਆਰਥੀ ਜੋ 2022 ਵਿੱਚ VCAL ਕਰ ਰਹੇ ਸਨ, ਉਹ ਜਾਂ ਤਾਂ VCAL ਮੁਕੰਮਲ ਕਰ ਚੁੱਕੇ ਹਨ ਜਾਂ ਨਵੇਂ ਵਿਕਲਪਾਂ ਵਿੱਚੋਂ ਕਿਸੇ ਵਿੱਚ ਤਬਦੀਲ ਹੋ ਗਏ ਹਨ। 2023 ਵਿੱਚ ਬਹੁਤ ਘੱਟ ਵਿਦਿਆਰਥੀ ਇੰਟਰਮੀਡੀਏਟ VCAL ਕਰਨਗੇ।

ਆਪਣਾ ਮਾਰਗ ਚੁਣਨਾ

ਤੁਹਾਡੇ ਸਕੂਲ ਦੇ ਕੋਰਸ ਕਾਉਂਸਲਿੰਗ ਸੈਸ਼ਨ ਤੁਹਾਨੂੰ ਇਸ ਮਾਰਗ ਦੇ ਵਿਕਲਪਾਂ ਬਾਰੇ ਜਾਣਕਾਰੀ ਦੇਣਗੇ।

ਇਹ ਦੇਖਣ ਲਈ ਆਪਣੇ ਸਕੂਲ ਨਾਲ ਗੱਲ ਕਰੋ ਕਿ ਉਹ ਕੀ ਪੇਸ਼ ਕਰਦੇ ਹਨ। ਉਦਾਹਰਨ ਲਈ, ਤੁਸੀਂ ਆਪਣੇ ਮਾਰਗ ਵਿੱਚ ਇੱਕ ਵੋਕੇਸ਼ਨਲ ਸਿੱਖਿਆ ਅਤੇ ਸਿਖਲਾਈ ਯੋਗਤਾ ਸ਼ਾਮਲ ਕਰਨ ਦੇ ਯੋਗ ਹੋ ਸਕਦੇ ਹੋ।

ਇਸ ਅਤੇ ਹੋਰ ਸੀਨੀਅਰ ਸੈਕੰਡਰੀ ਵੋਕੇਸ਼ਨਲ ਸਿੱਖਿਆ ਸੁਧਾਰਾਂ ਅਤੇ ਵਿਕਲਪਾਂ ਬਾਰੇ ਹੋਰ ਪੜ੍ਹੋ।

Updated