ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ’ਤੇ 20% ਵਾਪਸ ਪ੍ਰਾਪਤ ਕਰੋ
ਵਿਕਟੋਰੀਆ ਵਿੱਚ ਵਾਹਨ ਮਾਲਕ ਹੁਣ ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ’ਤੇ 20% ਛੋਟ ਲਈ ਅਰਜ਼ੀ ਦੇ ਸਕਦੇ ਹਨ।
ਅਰਜ਼ੀਆਂ 1 ਜੂਨ ਤੋਂ ਖੁੱਲ੍ਹ ਰਹੀਆਂ ਹਨ, ਅਤੇ 31 ਜੁਲਾਈ 2026 ਨੂੰ ਬੰਦ ਹੋਣਗੀਆਂ।
ਇਹ ਛੋਟ ਵਿੱਤੀ ਸਾਲ 2025-2026 ਲਈ ਯੋਗ ਵਾਹਨ ਰਜਿਸਟ੍ਰੇਸ਼ਨਾਂ ਲਈ ਲਾਗੂ ਹੁੰਦੀ ਹੈ।
ਤੁਸੀਂ Service Victoria ਐਪ ਜਾਂ ਵੈੱਬਸਾਈਟ ਰਾਹੀਂ ਅਰਜ਼ੀ ਦੇ ਸਕਦੇ ਹੋ।
ਅਰਜ਼ੀ ਦੇਣ ਤੋਂ ਪਹਿਲਾਂ
ਤੁਹਾਨੂੰ ਇਹ ਜਾਣਕਾਰੀ ਚਾਹੀਦੀ ਹੋਵੇਗੀ:
- ਤੁਹਾਡੀ ਗੱਡੀ ਦਾ ਰਜਿਸਟ੍ਰੇਸ਼ਨ ਨੰਬਰ
- ਤੁਹਾਡਾ ਵਿਕਟੋਰੀਆਈ ਡਰਾਈਵਰ ਲਾਇਸੈਂਸ ਨੰਬਰ ਜਾਂ VicRoads ਗਾਹਕ ਨੰਬਰ
- ਤੁਹਾਡਾ ਪੂਰਾ ਨਾਮ
- ਤੁਹਾਡੇ ਬੈਂਕ ਖਾਤੇ ਦੀ ਜਾਣਕਾਰੀ (BSB ਅਤੇ ਖਾਤਾ ਨੰਬਰ)
ਛੋਟ ਦੀ ਰਕਮ ਤੁਹਾਡੇ ਬੈਂਕ ਖਾਤੇ ਵਿੱਚ ਅਦਾ ਕੀਤੀ ਜਾਵੇਗੀ।
ਕਦਮ 1: Service Victoria ਖਾਤਾ ਬਣਾਓ
ਛੋਟ ਲਈ ਅਰਜ਼ੀ ਦੇਣ ਤੋਂ ਪਹਿਲਾਂ, ਤੁਹਾਡੇ ਕੋਲ Service Victoria ਖਾਤਾ ਹੋਣਾ ਲਾਜ਼ਮੀ ਹੈ।
ਤੁਸੀਂ ਇਨ੍ਹਾਂ ਰਾਹੀਂ ਖਾਤਾ ਬਣਾ ਸਕਦੇ ਹੋ:
- Service Victoria ਵੈੱਬਸਾਈਟ ਰਾਹੀਂ
- ਤੁਹਾਡੇ ਫ਼ੋਨ ’ਤੇ Service Victoria ਐਪ ਰਾਹੀਂ
ਖਾਤਾ ਬਣਾਉਣ ਲਈ:
- service.vic.gov.au/account ’ਤੇ ਜਾਓ
- ਆਪਣਾ ਈਮੇਲ ਪਤਾ, ਪੂਰਾ ਨਾਮ ਅਤੇ ਗੋਤ ਭਰੋ
- ਤੁਹਾਡੀ ਈਮੇਲ ’ਤੇ ਭੇਜੇ ਗਏ ਸੁਰੱਖਿਆ ਕੋਡ ਨੂੰ ਦਰਜ ਕਰਨ ਲਈ ਦਿੱਤੇ ਗਏ ਕਦਮਾਂ ਦੀ ਪਾਲਣਾ ਕਰੋ
- ਆਪਣੇ ਖਾਤੇ ਦੀ ਸੁਰੱਖਿਆ ਲਈ 6 ਅੰਕਾਂ ਵਾਲਾ ਪਾਸਵਰਡ ਬਣਾਓ
- ਆਪਣੇ ਈਮੇਲ ਅਤੇ ਪਾਸਵਰਡ ਨਾਲ ਲੌਗ ਇਨ ਕਰੋ
ਇਹ ਜਾਣਕਾਰੀ ਤਿਆਰ ਰੱਖੋ:
- ਤੁਹਾਡਾ ਰਜਿਸਟ੍ਰੇਸ਼ਨ ਨੰਬਰ
- ਤੁਹਾਡਾ ਵਿਕਟੋਰੀਆਈ ਡਰਾਈਵਰ ਲਾਇਸੈਂਸ ਨੰਬਰ ਜਾਂ VicRoads ਗਾਹਕ ਨੰਬਰ
- ਤੁਹਾਡੇ ਬੈਂਕ ਦੀ ਜਾਣਕਾਰੀ
ਕਦਮ 2: ਛੋਟ ਲਈ ਅਰਜ਼ੀ ਦਿਓ
ਆਪਣਾ ਖਾਤਾ ਬਣਾਉਣ ਤੋਂ ਬਾਅਦ:
- Service Victoria ਐਪ ਖੋਲ੍ਹੋ ਅਤੇ ‘20% off rego’ ਤੇ ਟੈਪ ਕਰੋ, ਜਾਂ service.vic.gov.au/rego-rebate ’ਤੇ ਜਾਓ
- ‘Get started’ ’ਤੇ ਟੈਪ ਕਰੋ
- ਆਪਣੀ ਗੱਡੀ ਦੀ ਕਿਸਮ ਚੁਣ ਕੇ ਅਤੇ ਆਪਣਾ ਰਜਿਸਟ੍ਰੇਸ਼ਨ ਨੰਬਰ ਦਰਜ ਕਰਕੇ ਵੇਖੋ ਕਿ ਤੁਸੀਂ ਅਰਜ਼ੀ ਦੇਣ ਲਈ ਯੋਗ ਹੋ ਜਾਂ ਨਹੀਂ
- ਆਪਣਾ ਪੂਰਾ ਨਾਮ ਅਤੇ ਵਿਕਟੋਰੀਆਈ ਡਰਾਈਵਰ ਲਾਇਸੈਂਸ ਨੰਬਰ ਜਾਂ VicRoads ਗਾਹਕ ਨੰਬਰ ਦਰਜ ਕਰੋ
- ਆਪਣੇ ਬੈਂਕ ਦੀ ਜਾਣਕਾਰੀ ਭਰੋ। ਛੋਟ ਦੀ ਰਕਮ ਇਸ ਖਾਤੇ ਵਿੱਚ ਜਮ੍ਹਾਂ ਕੀਤੀ ਜਾਵੇਗੀ।
- ਆਪਣੀ ਜਾਣਕਾਰੀ ਦੀ ਜਾਂਚ ਕਰੋ ਅਤੇ ‘Submit’ ’ਤੇ ਟੈਪ ਕਰੋ।
ਤੁਹਾਨੂੰ ਇੱਕ ਈਮੇਲ ਮਿਲੇਗੀ ਜਿਸ ਵਿੱਚ ਪੁਸ਼ਟੀ ਕੀਤੀ ਜਾਵੇਗੀ ਕਿ ਸਾਨੂੰ ਤੁਹਾਡੀ ਅਰਜ਼ੀ ਮਿਲ ਗਈ ਹੈ।
ਜੇਕਰ ਤੁਸੀਂ ਹਾਲੇ ਤੱਕ 2025–26 ਲਈ ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ਦਾ ਭੁਗਤਾਨ ਨਹੀਂ ਕੀਤਾ ਹੈ, ਤਾਂ VicRoads ਵੱਲੋਂ ਤੁਹਾਡੀ ਰਜਿਸਟ੍ਰੇਸ਼ਨ ਭੁਗਤਾਨ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਤੁਹਾਡੀ ਅਰਜ਼ੀ ਦੀ ਸਮੀਖਿਆ ਕੀਤੀ ਜਾਵੇਗੀ।
ਕੌਣ ਅਰਜ਼ੀ ਦੇ ਸਕਦਾ ਹੈ?
ਤੁਸੀਂ ਆਪਣੇ ਨਾਮ ’ਤੇ ਰਜਿਸਟਰ ਹੋਈਆਂ ਵੱਧ ਤੋਂ ਵੱਧ 2 ਯੋਗ ਗੱਡੀਆਂ ਲਈ ਅਰਜ਼ੀ ਦੇ ਸਕਦੇ ਹੋ।
ਯੋਗ ਗੱਡੀਆਂ ਵਿੱਚ ਇਹ ਸ਼ਾਮਲ ਹਨ:
- ਕਾਰਾਂ
- ਵੈਗਨ
- ਮੋਟਰਸਾਈਕਲ
- ਯੂਟ
- ਹਲਕੀਆਂ ਵੈਨਾਂ
ਕਾਰੋਬਾਰਾਂ ਜਾਂ ਸੰਸਥਾਵਾਂ ਦੇ ਨਾਮ ’ਤੇ ਰਜਿਸਟਰਡ ਗੱਡੀਆਂ ਯੋਗ ਨਹੀਂ ਹਨ।
ਮਹੱਤਵਪੂਰਨ ਜਾਣਕਾਰੀ
Service Victoria ਰਾਹੀਂ ਛੋਟ ਲਈ ਅਰਜ਼ੀ ਦੇਣ ਤੋਂ ਪਹਿਲਾਂ, ਤੁਹਾਨੂੰ VicRoads ਰਾਹੀਂ ਆਪਣੀ ਗੱਡੀ ਦੀ ਰਜਿਸਟ੍ਰੇਸ਼ਨ ਦਾ ਭੁਗਤਾਨ ਕਰਨਾ ਲਾਜ਼ਮੀ ਹੈ।
ਜੇਕਰ ਤੁਸੀਂ ਆਪਣੀ ਰਜਿਸਟ੍ਰੇਸ਼ਨ ਦਾ ਭੁਗਤਾਨ ਕਿਸ਼ਤਾਂ ਵਿੱਚ ਕਰਦੇ ਹੋ, ਤਾਂ ਵੀ ਤੁਸੀਂ ਛੋਟ ਲਈ ਅਰਜ਼ੀ ਦੇ ਸਕਦੇ ਹੋ, ਭਾਵੇਂ ਤੁਹਾਡੀ ਆਖਰੀ ਕਿਸ਼ਤ ਦਾ ਭੁਗਤਾਨ ਜੁਲਾਈ 2026 ਤੋਂ ਬਾਅਦ ਦੇਣਾ ਹੋਵੇ।
ਜੇਕਰ ਤੁਹਾਡੇ ਰਜਿਸਟ੍ਰੇਸ਼ਨ ਦਾ ਨਵੀਨੀਕਰਨ 1 ਜੁਲਾਈ 2026 ਤੋਂ ਬਾਅਦ ਸ਼ੁਰੂ ਹੋਣ ਵਾਲੇ ਨਵੇਂ ਵਿੱਤੀ ਸਾਲ ਲਈ ਹੈ, ਤਾਂ ਤੁਹਾਨੂੰ ਇਹ ਛੋਟ ਨਹੀਂ ਮਿਲ ਸਕਦੀ ਹੈ।
ਰੀਬੇਟ ਮਿਲਣ ਵਿੱਚ ਕਿੰਨਾ ਸਮਾਂ ਲੱਗੇਗਾ?
ਭੁਗਤਾਨ ਸਿੱਧਾ ਬੈਂਕ ਟ੍ਰਾਂਸਫਰ ਰਾਹੀਂ ਕੀਤੇ ਜਾਣਗੇ।
ਜ਼ਿਆਦਾਤਰ ਭੁਗਤਾਨਾਂ 'ਤੇ 30 ਦਿਨਾਂ ਦੇ ਅੰਦਰ ਪ੍ਰਕਿਰਿਆ ਕੀਤੀ ਜਾਵੇਗੀ।
ਜੇਕਰ ਤੁਸੀਂ ਹਾਲ ਹੀ ਵਿੱਚ ਆਪਣੀ ਰਜਿਸਟ੍ਰੇਸ਼ਨ ਦਾ ਭੁਗਤਾਨ ਕੀਤਾ ਹੈ, ਤਾਂ ਤੁਹਾਡੀ ਅਰਜ਼ੀ ਨੂੰ 30 ਦਿਨਾਂ ਤੋਂ ਵੱਧ ਸਮਾਂ ਲੱਗ ਸਕਦਾ ਹੈ ਕਿਉਂਕਿ ਤੁਹਾਡੀ ਜਾਣਕਾਰੀ ਅੱਪਡੇਟ ਕੀਤੀ ਜਾ ਰਹੀ ਹੈ।
ਕਿਰਪਾ ਕਰਕੇ ਸਬਰ ਰੱਖੋ।
ਕੀ ਤੁਹਾਨੂੰ ਸਹਾਇਤਾ ਚਾਹੀਦੀ ਹੈ?
ਸਹਾਇਤਾ ਲੈਣ ਦੇ ਵੱਖ-ਵੱਖ ਤਰੀਕੇ ਹਨ।
ਆਪਣੀ ਭਾਸ਼ਾ ਵਿੱਚ ਸਹਾਇਤਾ ਲੈਣ ਲਈ
ਪੰਜਾਬੀ ਵਿੱਚ ਦੁਭਾਸ਼ੀਏ ਨਾਲ ਗੱਲ ਕਰਨ ਲਈ 03 9280 3116 ’ਤੇ ਫ਼ੋਨ ਕਰੋ।.
ਦੁਭਾਸ਼ੀਆ ਤੁਹਾਡੀ ਇਨ੍ਹਾਂ ਕੰਮਾਂ ਵਿੱਚ ਮਦਦ ਕਰ ਸਕਦਾ ਹੈ:
- Service Victoria ਐਪ ਡਾਊਨਲੋਡ ਕਰਨ ਵਿੱਚ
- Service Victoria ਖਾਤਾ ਬਣਾਉਣ ਵਿੱਚ
- ਛੋਟ ਲਈ ਅਰਜ਼ੀ ਦੇਣ ਦੇ ਕਦਮ ਸਮਝਣ ਵਿੱਚ
- ਔਨਲਾਈਨ ਅਰਜ਼ੀ ਦੇਣ ਵਿੱਚ
ਤੁਸੀਂ ਅਰਜ਼ੀ ਦੇਣ ਵਿੱਚ ਕਿਸੇ ਭਰੋਸੇਯੋਗ ਵਿਅਕਤੀ ਤੋਂ ਵੀ ਮਦਦ ਲੈ ਸਕਦੇ ਹੋ।
ਔਨਲਾਈਨ ਸਹਾਇਤਾ
ਤੁਸੀਂ ਕਿਸੇ ਵੀ ਵੇਲੇ ਸਾਨੂੰ service.vic.gov.au/message ’ਤੇ ਸੁਨੇਹਾ ਭੇਜ ਸਕਦੇ ਹੋ।
ਹੋਰ ਸਹਾਇਤਾ
ਸਹਾਇਤਾ ਦੇ ਹੋਰ ਤਰੀਕਿਆਂ ਲਈ Get help applying for the vehicle registration rebate ’ਤੇ ਜਾਓ।
ਹੁਣੇ ਅਰਜ਼ੀ ਦਿਓ
ਅਰਜ਼ੀਆਂ 31 ਜੁਲਾਈ 2026 ਨੂੰ ਬੰਦ ਹੋਣਗੀਆਂ।
ਆਪਣੀ ਯੋਗਤਾ ਦੀ ਜਾਂਚ ਕਰੋ ਅਤੇ ਆਪਣੀ ਅਰਜ਼ੀ ਇੱਥੇ ਜਮ੍ਹਾਂ ਕਰੋ: service.vic.gov.au/rego-rebate
ਆਪਣੇ ਫ਼ੋਨ 'ਤੇ Service Victoria ਐਪ ਡਾਊਨਲੋਡ ਕਰਨ ਲਈ ਇਸ QR ਕੋਡ ਨੂੰ ਸਕੈਨ ਕਰੋ।
Updated
