ਜਾਣੋ ਕਿ ਵਾਲੰਟੀਅਰ ਵਜੋਂ ਕੰਮ ਕਰਨਾ ਕੀ ਹੈ, ਇਹ ਕੌਣ ਕਰ ਸਕਦਾ ਹੈ ਅਤੇ ਅਤੇ ਇਸ ਦੇ ਕੀ ਲਾਭ ਹਨ।
ਵਿਕਟੋਰੀਆ ਦੇ ਲੋਕਾਂ ਦਾ ਭਾਈਚਾਰਕ ਸੰਸਥਾਵਾਂ ਲਈ ਵਾਲੰਟੀਅਰ ਵਜੋਂ ਕੰਮ ਕਰਨ ਲਈ ਹੱਥ ਅੱਗੇ ਵਧਾਉਣ ਦਾ ਮਾਣਮੱਤਾ ਇਤਿਹਾਸ ਰਿਹਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੀਆਂ ਸੰਸਥਾਵਾਂ ਮਹੱਤਵਪੂਰਨ ਕੰਮ ਕਰਨ ਲਈ ਵਾਲੰਟੀਅਰਾਂ ‘ਤੇ ਨਿਰਭਰ ਕਰਦੀਆਂ ਹਨ।
ਵਾਲੰਟੀਅਰ ਵਜੋਂ ਕੰਮ ਕਰਨ ਵਿੱਚ ਬਿਨਾਂ ਕਿਸੇ ਭੁਗਤਾਨ ਦੇ ਦੂਜਿਆਂ ਦੀ ਮੱਦਦ ਕਰਨ ਲਈ ਆਪਣਾ ਸਮਾਂ ਅਤੇ ਮਿਹਨਤ ਦੇਣਾ ਸ਼ਾਮਲ ਹੈ। ਇਹ ਕੰਮ ਇੱਕ-ਵਾਰ ਕੀਤਾ ਜਾਣ ਵਾਲਾ, ਸਵੈ-ਇੱਛਾ ਨਾਲ ਅਚਾਨਕ ਕੀਤਾ ਜਾਣ ਵਾਲਾ ਜਾਂ ਢਾਂਚਾਗਤ ਹੋ ਸਕਦਾ ਹੈ। ਇਹ ਕੰਮ ਵਿਅਕਤੀਗਤ ਤੌਰ ‘ਤੇ, ਸਮੂਹਾਂ ਵਿੱਚ ਜਾਂ ਸੰਸਥਾਵਾਂ ਵਿੱਚ ਕੀਤਾ ਜਾ ਸਕਦਾ ਹੈ।
ਹਰ ਸਾਲ 3.3 ਮਿਲੀਅਨ ਤੋਂ ਵੱਧ ਵਿਕਟੋਰੀਆ ਵਾਸੀ ਵਾਲੰਟੀਅਰ ਵਜੋਂ ਕੰਮ ਕਰਦੇ ਹਨ।
ਵਾਲੰਟੀਅਰ ਵਜੋਂ ਕੰਮ ਕਰਨ ਦੇ ਬਹੁਤ ਸਾਰੇ ਫਾਇਦੇ ਹਨ। ਵਾਲੰਟੀਅਰ ਵਜੋਂ ਕੰਮ ਕਰਕੇ, ਲੋਕ ਨਵੇਂ ਹੁਨਰ ਸਿੱਖ ਸਕਦੇ ਹਨ ਅਤੇ ਤਨਖ਼ਾਹ ਵਾਲੇ ਕੰਮ ਜਾਂ ਅੱਗੇ ਦੀ ਪੜ੍ਹਾਈ ਲਈ ਰਸਤੇ ਕੱਢ ਸਕਦੇ ਹਨ। ਇਹ ਆਪਣੇ ਭਾਈਚਾਰੇ ਨਾਲ ਜੁੜਨ ਅਤੇ ਉਸਦੀ ਸਹਾਇਤਾ ਕਰਨ ਦਾ ਮੌਕਾ ਵੀ ਹੋ ਸਕਦਾ ਹੈ।
ਮੈਂ ਵਾਲੰਟੀਅਰ ਵਜੋਂ ਕਿਹੜਾ ਕੰਮ ਕਰ ਸਕਦਾ/ਸਕਦੀ ਹਾਂ?
ਤੁਸੀਂ ਕਈ ਤਰੀਕਿਆਂ ਨਾਲ ਵਾਲੰਟੀਅਰ ਕਰ ਸਕਦੇ ਹੋ। ਵੱਖ-ਵੱਖ ਰੁਚੀਆਂ ਅਤੇ ਟੀਚਿਆਂ ਲਈ ਭੂਮਿਕਾਵਾਂ ਮੌਜੂਦ ਹਨ। ਤੁਸੀਂ ਸਥਾਨਕ ਖੇਡ ਟੀਮ ਨੂੰ ਕੋਚਿੰਗ ਦੇ ਸਕਦੇ ਹੋ, ਰੁੱਖ ਲਗਾ ਸਕਦੇ ਹੋ, ਨੌਜਵਾਨਾਂ ਦਾ ਮਾਰਗਦਰਸ਼ਨ ਕਰ ਸਕਦੇ ਹੋ, ਅਤੇ ਐਮਰਜੈਂਸੀ ਸੇਵਾਵਾਂ ਦੀ ਮੱਦਦ ਕਰ ਸਕਦੇ ਹੋ।
ਹਰ ਵਾਲੰਟੀਅਰ ਕੁੱਝ ਨਾ ਕੁੱਝ ਬਦਲਾਵ ਲਿਆਉਂਦਾ ਹੈ।
ਵਾਲੰਟੀਅਰ ਵਜੋਂ ਕੰਮ ਕਰਨਾ
ਵਾਲੰਟੀਅਰਿੰਗ ਆਸਟ੍ਰੇਲੀਆ ਦੀ ਵਾਲੰਟੀਅਰ ਵਜੋਂ ਕੰਮ ਕਰਰਨ ਦੀ ਪਰਿਭਾਸ਼ਾ ਹੈ: ‘ਬਿਨਾਂ ਕਿਸੇ ਵਿੱਤੀ ਲਾਭ ਦੇ ਸਭ ਦੀ ਭਲਾਈ ਲਈ ਆਪਣਾ ਸਮਾਂ ਆਪਣੀ ਮਰਜ਼ੀ ਨਾਲ ਦੇਣਾ।
ਇਸ ਪਰਿਭਾਸ਼ਾ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਦੀਆਂ ਕਈ ਕਿਸਮਾਂ ਸ਼ਾਮਲ ਹਨ। ਇਸ ਵਿੱਚ ਰਸਮੀ ਅਤੇ ਗ਼ੈਰ-ਰਸਮੀ, ਭਾਈਚਾਰਕ ਅਤੇ ਕਾਰਪੋਰੇਟ ਵਾਲੰਟੀਅਰ ਵਜੋਂ ਕੰਮ ਕਰਨਾ ਸ਼ਾਮਲ ਹੈ। ਇਸ ਵਿੱਚ ਨੌਕਰੀ ਵਾਲੀ ਥਾਂ ਜਾਂ ਸੰਸਥਾ ਰਾਹੀਂ ਵਾਲੰਟੀਅਰ ਵਜੋਂ ਕੰਮ ਕਰਨਾ ਵੀ ਸ਼ਾਮਲ ਹੈ।
ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ
ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ ਆਮ ਤੌਰ ‘ਤੇ ਸਰਕਾਰੀ, ਪ੍ਰਾਈਵੇਟ, ਗ਼ੈਰ-ਸਰਕਾਰੀ ਅਤੇ ਕਮਿਊਨਿਟੀ ਸੰਸਥਾਵਾਂ ਰਾਹੀਂ ਹੁੰਦਾ ਹੈ। ਇਨ੍ਹਾਂ ਨੂੰ ਵਾਲੰਟੀਅਰ ਸ਼ਾਮਲ ਕਰਨ ਵਾਲੀਆਂ ਸੰਸਥਾਵਾਂ ਵੀ ਕਿਹਾ ਜਾਂਦਾ ਹੈ।
ਰਸਮੀ ਭੂਮਿਕਾਵਾਂ ਵਿੱਚ, ਵਾਲੰਟੀਅਰਾਂ ਕੋਲ ਅਕਸਰ ਅਹੁਦੇ ਦਾ ਨਾਮ ਜਾਂ ਕੰਮਾਂ ਦੀ ਸੂਚੀ ਹੁੰਦੀ ਹੈ। ਉਹ ਹਰ ਹਫ਼ਤੇ ਜਾਂ ਮਹੀਨੇ ਵਿੱਚ ਨਿਰਧਾਰਤ ਘੰਟਿਆਂ ਲਈ ਵਾਲੰਟੀਅਰ ਵਜੋਂ ਕੰਮ ਕਰ ਸਕਦੇ ਹਨ।
ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਵਾਲੀਆਂ ਭੂਮਿਕਾਵਾਂ ਲਈ ਅਰਜ਼ੀ ਦੇਣਾ ਕੁੱਝ ਹੱਦ ਤੱਕ ਨੌਕਰੀ ਲਈ ਅਰਜ਼ੀ ਦੇਣ ਵਰਗਾ ਹੁੰਦਾ ਹੈ।
ਗ਼ੈਰ-ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ
ਗ਼ੈਰ-ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ ਕਿਸੇ ਸੰਸਥਾ ਤੋਂ ਬਾਹਰ ਕੰਮ ਕਰਨਾ ਹੁੰਦਾ ਹੈ। ਇਹ ਅਕਸਰ ਭਾਈਚਾਰੇ ਵਿੱਚ ਖ਼ਾਸ ਸਮਾਜਿਕ ਲੋੜਾਂ ਨੂੰ ਪੂਰਾ ਕਰਨ ਲਈ ਹੁੰਦਾ ਹੈ। ਇਸ ਵਿੱਚ ਕਿਸੇ ਗੁਆਂਢੀ ਦੀ ਯਾਰਡ ਦੇ ਕੰਮ ਵਿੱਚ ਮੱਦਦ ਕਰਨਾ, ਕਿਸੇ ਦੋਸਤ ਦੇ ਬੱਚੇ ਦੀ ਦੇਖਭਾਲ ਕਰਨਾ ਜਾਂ ਐਮਰਜੈਂਸੀ ਵਿੱਚ ਮੱਦਦ ਕਰਨਾ ਸ਼ਾਮਲ ਹੋ ਸਕਦਾ ਹੈ।
ਬਹੁਤ ਸਾਰੇ ਲੋਕ ਜੋ ਗ਼ੈਰ-ਰਸਮੀ ਤਰੀਕੇ ਨਾਲ ਵਾਲੰਟੀਅਰ ਵਜੋਂ ਕੰਮ ਕਰਦੇ ਹਨ, ਉਹ ਆਪਣੇ ਆਪ ਨੂੰ ਵਾਲੰਟੀਅਰ ਨਹੀਂ ਸਮਝਦੇ ਹਨ।
ਵਿਕਟੋਰੀਆ ਦੇ 3.3 ਮਿਲੀਅਨ ਵਾਲੰਟੀਅਰਾਂ ਵਿੱਚੋਂ, 47.5% (1.57 ਮਿਲੀਅਨ) ਗ਼ੈਰ-ਰਸਮੀ ਤਰੀਕੇ ਨਾਲ ਵਾਲੰਟੀਅਰ ਵਜੋਂ ਕੰਮ ਕਰਦੇ ਹਨ। ਬਾਕੀ ਦੇ 30.4% (1 ਮਿਲੀਅਨ) ਭਾਈਚਾਰੇ ਵਿੱਚ ਰਸਮੀ ਅਤੇ ਗ਼ੈਰ-ਰਸਮੀ ਦੋਵੇਂ ਤਰੀਕਿਆਂ ਨਾਲ ਵਾਲੰਟੀਅਰ ਵਜੋਂ ਕੰਮ ਕਰਦੇ ਹਨ।
ਵਾਲੰਟੀਅਰ ਕੌਣ ਬਣ ਸਕਦਾ ਹੈ?
ਵਲੰਟੀਅਰਿੰਗ ਹਰ ਕਿਸੇ ਲਈ ਹੈ। ਵਾਲੰਟੀਅਰ ਵਜੋਂ ਕੰਮ ਕਰਨਾ ਹਰ ਕਿਸੇ ਲਈ ਹੈ। ਚਾਹੇ ਪਿਛੋਕੜ, ਹੁਨਰ, ਅਨੁਭਵ ਜਾਂ ਸਮਰੱਥਾ ਜੋ ਵੀ ਹੋਵੇ, ਹਰ ਕਿਸੇ ਲਈ ਭੂਮਿਕਾਵਾਂ ਹਨ। ਤੁਸੀਂ ਕੋਈ ਅਜਿਹੀ ਭੂਮਿਕਾ ਲੱਭ ਸਕਦੇ ਹੋ, ਜੋ ਤੁਹਾਡੀ ਵਚਨਬੱਧਤਾ ਦੇ ਪੱਧਰ ਅਤੇ ਤੁਹਾਡੇ ਵੱਲੋਂ ਦਿੱਤੇ ਜਾ ਸਕਣ ਵਾਲੇ ਸਮੇਂ ਨਾਲ ਮੇਲ ਖਾਂਦੀ ਹੋਵੇ।
ਵਾਲੰਟੀਅਰ ਵਜੋਂ ਕੰਮ ਕਰਨ ਤੋਂ ਪਹਿਲਾਂ, ਉਸ ਸੰਸਥਾ ਤੋਂ ਇਹ ਪੁੱਛਣਾ ਯਕੀਨੀ ਬਣਾਓ ਕਿ ਕੀ ਤੁਹਾਨੂੰ ਕੋਈ ਜਾਂਚ ਜਾਂ ਸਿਖਲਾਈ ਪੂਰੀ ਕਰਨ ਦੀ ਲੋੜ ਹੈ।
ਤੁਹਾਨੂੰ ਇਹ ਵੀ ਵਿਚਾਰ ਕਰਨਾ ਚਾਹੀਦਾ ਹੈ ਕਿ ਵਾਲੰਟੀਅਰ ਵਜੋਂ ਕੰਮ ਕਰਦੇ ਸਮੇਂ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਰੱਖਣਾ ਹੈ।
ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਅਤੇ ਸਿਹਤ ਅਤੇ ਸੁਰੱਖਿਆ ਬਾਰੇ ਹੋਰ ਜਾਣੋ।
ਵਾਲੰਟੀਅਰ ਕਿਉਂ ਬਣੋ?
ਵਾਲੰਟੀਅਰ ਵਜੋਂ ਕੰਮ ਕਰਨ ਨਾਲ ਉਹ ਫ਼ਾਇਦੇ ਮਿਲਦੇ ਹਨ ਜੋ ਉਸ ਕੰਮ ਤੋਂ ਕਿਤੇ ਵੱਧ ਹੁੰਦੇ ਹਨ। ਇਹ ਹੇਠ ਲਿਖੀਆਂ ਗੱਲਾਂ ਲਈ ਇੱਕ ਸ਼ਾਨਦਾਰ ਤਰੀਕਾ ਹੈ:
- ਸਮਾਜਿਕ ਰਿਸ਼ਤੇ ਬਣਾਉਣ ਦਾ ਅਤੇ ਨਵੇਂ ਲੋਕਾਂ ਨੂੰ ਮਿਲਣ ਦਾ
- ਨਿੱਜੀ ਜਾਂ ਪੇਸ਼ੇਵਰ ਵਿਕਾਸ ਲਈ ਹੁਨਰ ਅਤੇ ਤਜਰਬਾ ਪ੍ਰਾਪਤ ਕਰਨ ਦਾ
- ਭਰੋਸਾ ਵਧਾਉਣ ਦਾ ਅਤੇ ਭਲਾਈ ਸੁਧਾਰਨ ਦਾ
- ਉਹ ਕਾਰਨਾਂ ਲਈ ਯੋਗਦਾਨ ਦੇਣ ਦਾ ਜਿਨ੍ਹਾਂ ਦੀ ਤੁਹਾਨੂੰ ਪਰਵਾਹ ਹੈ
- ਆਪਣੇ ਭਾਈਚਾਰੇ ਨਾਲ ਵਧੇਰੇ ਜੁੜਿਆ ਮਹਿਸੂਸ ਕਰਨ ਦਾ।
Updated