ਰਸਮੀ ਵਾਲੰਟੀਅਰ ਵਜੋਂ ਕੰਮ ਕਰਨਾ ਆਮ ਤੌਰ ‘ਤੇ ਗ਼ੈਰ-ਮੁਨਾਫ਼ਾ ਕਮਿਊਨਿਟੀ ਸੰਸਥਾਵਾਂ ਰਾਹੀਂ ਆਯੋਜਿਤ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ‘ਵਾਲੰਟੀਅਰ ਸ਼ਾਮਲ ਕਰਨ ਵਾਲੀਆਂ ਸੰਸਥਾਵਾਂ’ ਵੀ ਕਿਹਾ ਜਾਂਦਾ ਹੈ। ਇੱਕ ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਲਈ ਅਰਜ਼ੀ ਦੇਣਾ ਕੁੱਝ ਹੱਦ ਤੱਕ ਨੌਕਰੀ ਲਈ ਅਰਜ਼ੀ ਦੇਣ ਵਰਗਾ ਹੁੰਦਾ ਹੈ।
ਵਾਲੰਟੀਅਰ ਸੰਸਥਾਵਾਂ ਕੋਲ ਅਕਸਰ ਉਹਨਾਂ ਲੋਕਾਂ ਨੂੰ ਲੱਭਣ ਲਈ ਇੱਕ ਪ੍ਰਕਿਰਿਆ ਹੁੰਦੀ ਹੈ, ਜੋ ਉਨ੍ਹਾਂ ਦੀਆਂ ਲੋੜਾਂ ਨਾਲ ਸਭ ਤੋਂ ਵੱਧ ਮੇਲ ਖਾਂਦੇ ਹਨ। ਜੇਕਰ ਤੁਸੀਂ ਇੱਕ ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਲਈ ਅਰਜ਼ੀ ਦੇਣਾ ਚਾਹੁੰਦੇ ਹੋ, ਤਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਸੰਸਥਾ ਬਾਰੇ ਅਤੇ ਉਸ ਕੰਮ ਦੀ ਕਿਸਮ ਬਾਰੇ ਵੱਧ ਤੋਂ ਵੱਧ ਜਾਣਕਾਰੀ ਪ੍ਰਾਪਤ ਕਰੋ। ਇਹ ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮੱਦਦ ਕਰੇਗਾ ਕਿ ਕੀ ਇਹ ਕੁੱਝ ਅਜਿਹਾ ਹੈ ਜੋ ਤੁਸੀਂ ਕਰਨਾ ਚਾਹੁੰਦੇ ਹੋ।
ਸ਼ੁਰੂਆਤ ਕਰਨੀ
ਵਾਲੰਟੀਅਰ ਵਜੋਂ ਕੰਮ ਕਰਨ ਲਈ ਤਿਆਰ ਹੋਣ ਦਾ ਪਹਿਲਾ ਕਦਮ ਇਹ ਸੋਚਣਾ ਹੈ ਕਿ:
- ਤੁਸੀਂ ਵਾਲੰਟੀਅਰ ਵਜੋਂ ਕਿਹੜਾ ਕੰਮ ਕਰਨਾ ਚਾਹੁੰਦੇ ਹੋ
- ਤੁਹਾਡੀਆਂ ਦਿਲਚਸਪੀਆਂ ਅਤੇ ਜਨੂੰਨ, ਅਤੇ ਉਹਨਾਂ ਸੰਸਥਾਵਾਂ ਦੀਆਂ ਕਿਸਮਾਂ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਚਾਹੁੰਦੇ ਹੋ
- ਤੁਸੀਂ ਵਾਲੰਟੀਅਰ ਦੇ ਤਜਰਬੇ ਤੋਂ ਕੀ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹੋ
- ਤੁਹਾਡੇ ਕੋਲ ਦੇਣ ਲਈ ਕਿੰਨਾ ਸਮਾਂ ਹੈ
- ਤੁਸੀਂ ਕਿੰਨੀ ਨਿਯਮਿਤ ਤੌਰ 'ਤੇ ਵਲੰਟੀਅਰ ਕਰਨਾ ਚਾਹੁੰਦੇ ਹੋ, ਉਦਾਹਰਨ ਵਜੋਂ ਕੇਵਲ ਇੱਕ ਵਾਰ, ਹਫ਼ਤਾਵਾਰੀ ਜਾਂ ਮਹੀਨਾਵਾਰ।
ਵਧੀਕ ਸ਼ਰਤਾਂ
ਸੰਸਥਾਵਾਂ ਨੌਜਵਾਨ ਬਾਲਗਾਂ ਤੋਂ ਮਾਤਾ-ਪਿਤਾ ਦੀ ਸਹਿਮਤੀ ਲੈਣ ਦੀ ਮੰਗ ਕਰ ਸਕਦੀਆਂ ਹਨ, ਤਾਂ ਜੋ ਉਹ ਵਾਲੰਟੀਅਰ ਵਜੋਂ ਕੰਮ ਕਰ ਸਕਣ। ਬਾਲਗਾਂ ਨੂੰ ਸ਼ਾਇਦ ਪੁਲਿਸ ਚੈੱਕ ਜਾਂ ਵਰਕਿੰਗ ਵਿਦ ਚਿਲਡਰਨ ਚੈੱਕ ਮੁਹੱਈਆ ਕਰਵਾਉਣਾ ਪਵੇ। ਕੁੱਝ ਵਾਲੰਟੀਅਰ ਭੂਮਿਕਾਵਾਂ ਲਈ ਤੁਹਾਨੂੰ ਇੰਟਰਵਿਊ ਦੇਣਾ ਜਾਂ ਟ੍ਰੇਨਿੰਗ ਕੋਰਸ ਕਰਨਾ ਪੈ ਸਕਦਾ ਹੈ। ਇਹ ਤੁਹਾਨੂੰ ਕੀਮਤੀ ਹੁਨਰ ਅਤੇ ਤਜਰਬਾ ਦੇ ਸਕਦੇ ਹਨ।
ਵਾਲੰਟੀਅਰ ਸ਼ਾਮਲ ਕਰਨ ਵਾਲੀਆਂ ਸੰਸਥਾਵਾਂ ਲੱਭਣਾ
ਤੁਹਾਡੇ ਲਈ ਸਹੀ ਕਮਿਊਨਿਟੀ ਸੰਸਥਾ ਅਤੇ ਵਾਲੰਟੀਅਰ ਵਜੋਂ ਕੰਮ ਕਰਨ ਦੀ ਭੂਮਿਕਾ ਲੱਭਣ ਦੇ ਕਈ ਤਰੀਕੇ ਹਨ। ਕੁੱਝ ਤਰੀਕੇ ਇਹ ਹਨ:
- ਆਪਣੇ ਦੋਸਤਾਂ ਅਤੇ ਪਰਿਵਾਰ ਤੋਂ ਪੁੱਛੋ ਕਿ ਉਹ ਕੀ ਕਰਦੇ ਹਨ
- ਆਪਣੀ ਸਥਾਨਕ ਲਾਇਬ੍ਰੇਰੀ ਦੇ ਕਮਿਊਨਿਟੀ ਨੋਟਿਸ ਬੋਰਡ ਨੂੰ ਦੇਖੋ
- Ask Izzy ਸਥਾਨਕ ਸੰਸਥਾਵਾਂ ਦੀ ਇੱਕ ਡਾਇਰੈਕਟਰੀ ਹੈ ਜੋ ਕਈ ਤਰ੍ਹਾਂ ਦੀਆਂ ਭਾਈਚਾਰਕ ਸੇਵਾਵਾਂ ਪ੍ਰਦਾਨ ਕਰਦੀ ਹੈ
- ਸਥਾਨਕ ਕੌਂਸਲ ਵੈੱਬਸਾਈਟਾਂ ਵਿੱਚ ਅਕਸਰ ਇੱਕ ਕਮਿਊਨਿਟੀ ਡਾਇਰੈਕਟਰੀ ਹੁੰਦੀ ਹੈ, ਅਤੇ ਕਈ ਵੱਖ-ਵੱਖ ਵਾਲੰਟੀਅਰ ਵਜੋਂ ਕੰਮ ਕਰਨ ਵਾਲੇ ਪ੍ਰੋਗਰਾਮ ਵੀ ਚਲਾਉਂਦੀਆਂ ਹਨ
- Volunteering Victoria ਜਾਣਕਾਰੀ ਅਤੇ ਖੋਜ ਦੇ ਸਾਧਨ ਪ੍ਰਦਾਨ ਕਰਦਾ ਹੈ ਜੋ ਤੁਹਾਨੂੰ ਵਾਲੰਟੀਅਰ ਵਜੋਂ ਕੰਮ ਕਰਨ ਦੀ ਭੂਮਿਕਾ ਲੱਭਣ ਵਿੱਚ ਮੱਦਦ ਕਰਦੇ ਹਨ
- ਨੌਕਰੀ 'ਤੇ ਭਰਤੀ ਕਰਨ ਵਾਲੀਆਂ ਵੈੱਬਸਾਈਟਾਂ ‘ਤੇ ਵੀ ਵਾਲੰਟੀਅਰ ਵਜੋਂ ਕੰਮ ਕਰਨ ਦੇ ਮੌਕਿਆਂ ਦੀ ਸੂਚੀ ਹੋ ਸਕਦੀ ਹੈ।
ਤੁਸੀਂ ਵਾਲੰਟੀਅਰਿੰਗ ਰਿਸੋਰਸ ਪੇਜ ਵੀ ਪੜ੍ਹ ਸਕਦੇ ਹੋ ਤਾਂ ਜੋ ਵਿਕਟੋਰੀਆ ਦੇ ਵੱਖ-ਵੱਖ ਖੇਤਰਾਂ ਬਾਰੇ ਵਾਲੰਟੀਅਰ ਜਾਣਕਾਰੀ ਲੱਭ ਸਕੋ।
Updated