JavaScript is required
decorative block colour teal

Machete ban - ਮਾਚੇਟ 'ਤੇ ਪਾਬੰਦੀ - Punjabi - ਪੰਜਾਬੀ

ਵਿਕਟੋਰੀਆ ਵਿੱਚ ਮਾਛੇਟੀ ਰੱਖਣ, ਲਿਜਾਣ, ਵਰਤਣ, ਖ਼ਰੀਦਣ ਅਤੇ ਵੇਚਣ ਵਿੱਚ ਆ ਰਹੀਆਂ ਤਬਦੀਲੀਆਂ ਬਾਰੇ ਜਾਣੋ।

ਵਿਕਟੋਰੀਆ ਵਿੱਚ ਮਾਛੇਟੀਆਂ ਦੇ ਮਾਲਕ ਹੋਣਾ, ਵਰਤਣਾ, ਕੋਲ ਰੱਖਣਾ, ਲਿਆਉਣਾ-ਲਿਜਾਣਾ, ਵੇਚਣਾ ਅਤੇ ਖ਼ਰੀਦਣਾ ਗ਼ੈਰ-ਕਾਨੂੰਨੀ ਹੋਵੇਗਾ, ਜਦੋਂ ਤੱਕ ਤੁਹਾਡੇ ਕੋਲ ਕੋਈ ਛੋਟ ਜਾਂ ਵੈਧ ਮੰਨਜ਼ੂਰੀ ਨਹੀਂ ਹੈ। ਤੁਸੀਂ 30 ਨਵੰਬਰ 2025 ਤੱਕ ਆਪਣੀ ਮਾਲਕੀ ਵਾਲੀ ਮਾਛੇਟੀ ਨੂੰ ਕਾਨੂੰਨੀ ਤੌਰ 'ਤੇ ਨਿਪਟਾ ਕਰ ਸਕਦੇ ਹੋ।

ਕੁੱਝ ਕੁ ਸੀਮਤ ਹਾਲਾਤਾਂ ਵਿੱਚ ਛੋਟਾਂ ਲਾਗੂ ਹਨ। ਹੇਠਾਂ ਇੱਕ ਸੰਖੇਪ ਸਾਰ ਦਿੱਤਾ ਗਿਆ ਹੈ। ਮਾਛੇਟੀ ਨਾਲ ਸੰਬੰਧਿਤ ਛੋਟਾਂ ਦੀ ਪੂਰੀ ਸੂਚੀ ਗਵਰਨਰ ਇਨ ਕੌਂਸਲ ਛੋਟ ਆਦੇਸ਼ਾਂ (Governor In Council Exemption Orders) ਵਿੱਚ ਦਿੱਤੀ ਗਈ ਹੈ।

ਮਾਛੇਟੀ ਕੀ ਹੈ?

ਮਾਛੇਟੀ ਇੱਕ ਵੱਡਾ ਅਤੇ ਚੌੜੀ ਧਾਰ ਵਾਲਾ ਕੱਟਣ ਵਾਲਾ ਚਾਕੂ ਹੁੰਦਾ ਹੈ।

ਮਾਛੇਟੀਆਂ ਦੇ ਆਕਾਰ ਅਤੇ ਬਨਾਵਟ ਵੱਖ-ਵੱਖ ਹੋ ਸਕਦੇ ਹਨ। ਹੇਠਾਂ ਦਿੱਤੀਆਂ ਤਸਵੀਰਾਂ ਕੇਵਲ ਉਦਾਹਰਨ ਵਜੋਂ ਹਨ, ਪਰ ਮਾਛੇਟੀਆਂ ਇਨ੍ਹਾਂ ਤੱਕ ਹੀ ਸੀਮਤ ਨਹੀਂ ਹਨ।

ਛੋਟਾਂ

ਰਵਾਇਤੀ, ਸੱਭਿਆਚਾਰਕ ਅਤੇ ਇਤਿਹਾਸਕ ਛੋਟਾਂ

ਜੇਕਰ ਤੁਸੀਂ ਹੇਠ ਲਿਖੀਆਂ ਗੱਲਾਂ ਨੂੰ ਸਾਬਤ ਕਰ ਸਕਦੇ ਹੋ ਤਾਂ ਤੁਹਾਨੂੰ ਇਸ ਪਾਬੰਦੀ ਤੋਂ ਛੋਟ ਮਿਲ ਸਕਦੀ ਹੈ:

  • ਤੁਹਾਡੇ ਕੋਲ ਹੋਣ ਵਾਲੀ ਮਾਛੇਟੀ ਦੀ ਸੱਚਮੁੱਚ ਵਿੱਚ ਸੱਭਿਆਚਾਰਕ, ਇਤਿਹਾਸਕ ਜਾਂ ਰਵਾਇਤੀ ਮਹੱਤਵ ਹੈ (ਉਦਾਹਰਨ ਵਜੋਂ, ਇਹ ਪੀੜ੍ਹੀ ਦਰ ਪੀੜ੍ਹੀ ਅੱਗੇ ਚੱਲੀ ਆ ਰਹੀ ਹੈ ਜਾਂ ਕਿਸੇ ਸੱਭਿਆਚਾਰਕ ਗਤੀਵਿਧੀ ਵਿੱਚ ਵਰਤੀ ਜਾਂਦੀ ਹੈ), ਅਤੇ
  • ਤੁਸੀਂ ਸੱਚਮੁੱਚ ਵਿੱਚ ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ, ਇਤਿਹਾਸਕ ਜਾਂ ਵਾਇਤੀ ਗਤੀਵਿਧੀ ਵਿੱਚ ਸ਼ਾਮਲ ਹੋ (ਅਤੇ ਮਾਛੇਟੀ ਨੂੰ ਹਰ ਰੋਜ਼ ਜਾਂ ਆਮ ਵਰਤੋਂ ਲਈ ਨਹੀਂ ਵਰਤ ਰਹੇ ਹੋ)।

ਜੇਕਰ ਤੁਹਾਨੂੰ ਮੌਜ਼ੂਦਾ ਸਮੇਂ ਵਿੱਚ ਤਲਵਾਰਾਂ ਜਾਂ ਖੰਜਰਾਂ ਲਈ ਆਮ ਛੋਟ ਮਿਲੀ ਹੋਈ ਹੈ, ਤਾਂ ਇਹ ਛੋਟ ਹੁਣ ਮਾਛੇਟੀਆਂ 'ਤੇ ਵੀ ਲਾਗੂ ਹੋਵੇਗੀ। ਉਦਾਹਰਨਾਂ ਵਿੱਚ ਮਾਨਤਾ ਪ੍ਰਾਪਤ ਅਜਾਇਬ ਘਰ, ਕੁਲੈਕਟਰ ਸੰਸਥਾ, ਇਤਿਹਾਸਕ ਜਾਂ ਸੱਭਿਆਚਾਰਕ ਪੁਨਰ-ਨਿਰਮਾਣ ਸੰਸਥਾ ਜਾਂ ਆਸਟ੍ਰੇਲੀਅਨ ਚਾਕੂ ਬਣਾਉਣ ਵਾਲੇ ਗਿਲਡ ਦੇ ਮੈਂਬਰ ਸ਼ਾਮਲ ਹਨ।

ਇਸ ਛੋਟ ਦੇ ਤਹਿਤ ਤੁਸੀਂ ਕੀ ਕਰ ਸਕਦੇ ਹੋ?

  • ਮਾਛੇਟੀ ਨੂੰ ਘਰ ਵਿੱਚ ਰੱਖ ਸਕਦੇ ਹੋ, ਜੇਕਰ ਇਹ ਤੁਹਾਡੇ ਜਾਂ ਤੁਹਾਡੇ ਪਰਿਵਾਰ ਲਈ ਸੱਭਿਆਚਾਰਕ, ਇਤਿਹਾਸਕ ਜਾਂ ਰਵਾਇਤੀ ਮਹੱਤਤਾ ਰੱਖਦੀ ਹੋਵੇ।
  • ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਜਾਂ ਰਵਾਇਤੀ ਗਤੀਵਿਧੀ ਦੌਰਾਨ ਮਾਛੇਟੀ ਦੀ ਵਰਤੋਂ ਕਰ ਸਕਦੇ ਹੋ ਜਾਂ ਆਪਣੇ ਨਾਲ ਰੱਖ ਸਕਦੇ ਹੋ, ਜੋ ਕਿ ਕਿਸੇ ਸੱਭਿਆਚਾਰਕ ਸਮੂਹ ਜਾਂ ਭਾਈਚਾਰੇ ਨਾਲ ਜੁੜੀ ਹੋਵੇ।

ਮੰਨਜ਼ੂਰਸ਼ੁਦਾ ਸੱਭਿਆਚਾਰਕ ਵਰਤੋਂ ਦੀਆਂ ਉਦਾਹਰਨਾਂ

  • ਵਿਕਟੋਰੀਆ ਦੇ ਸਮੋਆਈ ਭਾਈਚਾਰੇ ਵਿੱਚ ਰਵਾਇਤੀ ਨ੍ਰਿਤ ਪ੍ਰਦਰਸ਼ਨ ਜਾਂ ਸੱਭਿਆਚਾਰਕ ਸਮਾਗਮ ਦੌਰਾਨ ਵਰਤੀ ਜਾਣ ਵਾਲੀ ਸਮੋਆਈ ਮਾਛੇਟੀ (ਨਿਫੋ'ਓਟੀ)।
  • ਵਿਕਟੋਰੀਆ ਦੇ ਪਾਪੂਆ ਨਿਊ ਗਿਨੀ ਭਾਈਚਾਰੇ ਦੇ ਮੈਂਬਰਾਂ ਵਲੋਂ ਰਵਾਇਤੀ ਪੋਸ਼ਾਕਾਂ ਬਣਾਉਣ ਜਾਂ ਸੱਭਿਆਚਾਰਕ ਨਾਚ ਪ੍ਰਦਰਸ਼ਨਾਂ ਵਿੱਚ ਮਾਛੇਟੀ ਦੀ ਵਰਤੋਂ।
  • ਮੈਕਸੀਕਨ ਰਵਾਇਤੀ ਲੋਕ ਨਾਚ ਲੋਸ ਮਾਛੇਟਸ ਵਿੱਚ ਮਾਛੇਟੀ ਦੀ ਵਰਤੋਂ।
  • ਵਿਕਟੋਰੀਆ ਦੇ ਲਾਤੀਨੀ ਅਮਰੀਕੀ ਭਾਈਚਾਰੇ ਵੱਲੋਂ ਮਾਛੇਟੀਆਂ ਨੂੰ ਘਰ ਵਿੱਚ ਸੱਭਿਆਚਾਰਕ ਚਿੰਨ੍ਹ ਵਜੋਂ ਸਜਾਵਟ ਜਾਂ ਨਕਸ਼ੀਦਾਰ ਤੌਰ 'ਤੇ ਰੱਖਣਾ।

ਤੁਸੀਂ ਕੀ ਨਹੀਂ ਕਰ ਸਕਦੇ ਹੋ?

  • ਮਾਛੇਟੀ ਨੂੰ ਨਹੀਂ ਰੱਖ ਸਕਦੇ, ਜੇਕਰ ਇਹ ਸੱਭਿਆਚਾਰਕ, ਇਤਿਹਾਸਕ ਜਾਂ ਰਵਾਇਤੀ ਮਹੱਤਤਾ ਨਹੀਂ ਰੱਖਦੀ ਹੈ।
  • ਮਾਛੇਟੀ ਦੀ ਵਰਤੋਂ ਰੋਜ਼ਮਰ੍ਹਾ ਕੰਮਾਂ ਲਈ ਨਹੀਂ ਕਰ ਸਕਦੇ, ਜਿਵੇਂ ਕਿ ਬਾਗਬਾਨੀ, ਖਾਣਾ ਬਣਾਉਣਾ, ਕੈਂਪਿੰਗ ਜਾਂ ਆਮ ਰਖ-ਰਖਾਅ ਲਈ।
  • ਮਾਛੇਟੀ ਨੂੰ ਕਿਸੇ ਜਨਤਕ ਥਾਂ 'ਤੇ ਨਹੀਂ ਲੈ ਕੇ ਜਾ ਸਕਦੇ ਹੋ, ਜੇਕਰ ਇਹ ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਸਮਾਗਮ ਲਈ ਨਹੀਂ ਹੈ।
  • ਇਸਨੂੰ ਆਪਣੀ ਕਾਰ ਵਿੱਚ ਨਹੀਂ ਰੱਖ ਸਕਦੇ ਹੋ, ਜਦੋਂ ਤੱਕ ਤੁਸੀਂ ਇਹ ਕਿਸੇ ਸੱਭਿਆਚਾਰਕ ਗਤੀਵਿਧੀ ਵਿੱਚ ਆਉਣ -ਜਾਣ ਨਹੀਂ ਕਰ ਰਹੇ ਹੋ।
  • ਮਾਛੇਟੀ ਦੀ ਵਰਤੋਂ ਆਪਣੀ ਸੁਰੱਖਿਆ ਜਾਂ ਨਿੱਜੀ ਸੁਰੱਖਿਆ ਲਈ ਨਹੀਂ ਕਰ ਸਕਦੇ ਜਾਂ ਆਪਣੇ ਨਾਲ ਨਹੀਂ ਰੱਖ ਸਕਦੇ ਹੋ।

ਉਹ ਸਬੂਤ, ਜੋ ਤੁਹਾਨੂੰ ਲੋੜੀਂਦੇ ਹੋਣਗੇ

ਤੁਹਾਡੇ ਲਈ ਇਹ ਦਿਖਾਉਣਾ ਲਾਜ਼ਮੀ ਹੋਵੇਗਾ ਕਿ ਤੁਹਾਨੂੰ ਰਵਾਇਤੀ, ਇਤਿਹਾਸਕ ਜਾਂ ਸੱਭਿਆਚਾਰਕ ਕਾਰਨਾਂ ਕਰਕੇ ਕਾਨੂੰਨੀ ਤੌਰ 'ਤੇ ਮਾਛੇਟੀ ਰੱਖਣ ਦੀ ਇਜਾਜ਼ਤ ਹੈ। ਢੁੱਕਵੇਂ ਸਬੂਤ ਵਿੱਚ ਇਹ ਸ਼ਾਮਲ ਹੋ ਸਕਦੇ ਹਨ:

  • ਕਿਸੇ ਭਾਈਚਾਰੇ ਜਾਂ ਸੱਭਿਆਚਾਰਕ ਸਮੂਹ ਦੀ ਮੈਂਬਰਸ਼ਿਪ ਜਾਂ ਨਾਲ ਜੁੜੇ ਹੋਣਾ
  • ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਪ੍ਰੋਗਰਾਮ ਵਿੱਚ ਹਿੱਸਾ ਲੈਣਾ (ਉਦਾਹਰਨ ਲਈ, ਨ੍ਰਿਤ ਪ੍ਰਦਰਸ਼ਨ)।

ਮਹੱਤਵਪੂਰਨ ਸ਼ਰਤਾਂ

  • ਮਾਛੇਟੀਆਂ ਨੂੰ ਅਣ-ਅਧਿਕਾਰਤ ਪਹੁੰਚ ਤੋਂ ਬਚਾਉਣ ਲਈ ਸੁਰੱਖਿਅਤ ਢੰਗ ਨਾਲ ਸਟੋਰ ਕੀਤਾ ਜਾਣਾ ਲਾਜ਼ਮੀ ਹੈ।
  • ਜੇਕਰ ਤੁਸੀਂ ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਗਤੀਵਿਧੀ ਲਈ ਕਿਸੇ ਜਨਤਕ ਸਥਾਨ 'ਤੇ ਹੋ - ਤਾਂ ਮਾਛੇਟੀ ਨੂੰ ਨਜ਼ਰ ਤੋਂ ਦੂਰ ਰੱਖੋ ਅਤੇ ਜਦੋਂ ਤੁਸੀਂ ਇਸਦੀ ਵਰਤੋਂ ਨਹੀਂ ਕਰ ਰਹੇ ਹੋ ਇਸਨੂੰ ਸੁਰੱਖਿਅਤ ਢੰਗ ਨਾਲ ਢੱਕ ਕੇ ਰੱਖੋ।
  • ਇਹ ਯਕੀਨੀ ਬਣਾਓ ਕਿ ਮਾਛੇਟੀ ਕਿਸੇ ਵੀ ਅਜਿਹੇ ਵਿਅਕਤੀ ਲਈ ਪਹੁੰਚਯੋਗ ਨਾ ਹੋਵੇ, ਜਿਸਨੂੰ ਛੋਟ ਨਹੀਂ ਹੈ।

ਜੇਕਰ ਤੁਸੀਂ ਛੋਟ ਦੇ ਅਧੀਨ ਨਹੀਂ ਹੋ, ਪਰ ਤੁਹਾਨੂੰ ਮਾਛੇਟੀ ਵਰਤਣ ਦੀ ਲੋੜ ਹੈ?

ਜੇਕਰ ਤੁਸੀਂ ਕਿਸੇ ਛੋਟ ਦੇ ਅਧੀਨ ਨਹੀਂ ਹੋ ਅਤੇ ਤੁਹਾਡੇ ਕੋਲ ਮਾਛੇਟੀ ਨੂੰ ਰੱਖਣ, ਵਰਤਣ ਜਾਂ ਵੇਚਣ ਦਾ ਕੋਈ ਵਾਜਬ ਕਾਰਨ ਹੈ, ਤਾਂ ਤੁਸੀਂ ਪੁਲਿਸ ਚੀਫ਼ ਕਮਿਸ਼ਨਰ ਕੋਲ ਮੰਨਜ਼ੂਰੀ ਲਈ ਅਰਜ਼ੀ ਦੇ ਸਕਦੇ ਹੋ।

ਮਾਛੇਟੀਆਂ ਵੇਚਣਾ

ਵਿਕਟੋਰੀਆ ਵਿੱਚ ਮਾਛੇਟੀ ਵੇਚਣਾ ਗ਼ੈਰ-ਕਾਨੂੰਨੀ ਹੈ, ਜਦੋਂ ਤੱਕ ਕਿ:

  • ਤੁਹਾਡੇ ਕੋਲ ਪੁਲਿਸ ਚੀਫ਼ ਕਮਿਸ਼ਨਰ ਵੱਲੋਂ ਦਿੱਤੀ ਗਈ ਅਧਿਕਾਰਤ ਮੰਨਜ਼ੂਰੀ ਨਾ ਹੋਵੇ, ਅਤੇ
  • ਤੁਹਾਡੇ ਗਾਹਕ ਕੋਲ ਵੀ ਮਾਛੇਟੀ ਖ਼ਰੀਦਣ ਲਈ ਛੋਟ ਜਾਂ ਅਧਿਕਾਰਤ ਮੰਨਜ਼ੂਰੀ ਨਹੀਂ ਹੈ।

ਪ੍ਰਚੂਨ ਵਿਕਰੇਤਾ ਮੰਨਜ਼ੂਰੀ ਲਈ ਕਿਵੇਂ ਅਰਜ਼ੀ ਦੇ ਸਕਦੇ ਹਨ?

ਕਰ ਤੁਸੀਂ ਮਾਛੇਟੀਆਂ ਵੇਚਣੀ ਚਾਹੁੰਦੇ ਹੋ, ਤਾਂ ਤੁਹਾਨੂੰ ਪੁਲਿਸ ਚੀਫ਼ ਕਮਿਸ਼ਨਰ ਕੋਲੋਂ ਮੰਨਜ਼ੂਰੀ ਲਈ ਅਰਜ਼ੀ ਦੇਣੀ ਪਵੇਗੀ।

ਅਰਜ਼ੀ ਦੇਣ ਜਾਂ ਹੋਰ ਜਾਣਕਾਰੀ ਲਈ ਵਿਕਟੋਰੀਆ ਪੁਲਿਸ ਚੀਫ਼ ਕਮਿਸ਼ਨਰ ਦੀ ਮੰਨਜ਼ੂਰੀ 'ਤੇ ਜਾਓ।

ਵਿਕਰੀ ਕਰਨਾ

ਵਿਕਟੋਰੀਆ ਵਿੱਚ ਮਾਛੇਟੀਆਂ ਵੇਚਣ ਲਈ ਪ੍ਰਚੂਨ ਵਿਕਰੇਤਾਵਾਂ ਨੂੰ ਸਖ਼ਤ ਕਾਨੂੰਨੀ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ।

ਮੰਨਜ਼ੂਰਸ਼ੁਦਾ ਪ੍ਰਚੂਨ ਵਿਕਰੇਤਾਵਾਂ ਨੂੰ ਲਾਜ਼ਮੀ ਤੌਰ 'ਤੇ ਇਹ ਕਰਨਾ ਚਾਹੀਦਾ ਹੈ:

  1. ਗਾਹਕ ਦੀ ਯੋਗਤਾ ਦੀ ਜਾਂਚ ਕਰਨੀ ਚਾਹੀਦੀ ਹੈ।
    ਤੁਹਾਨੂੰ ਇਹ ਵੀ ਪੁਸ਼ਟੀ ਕਰਨ ਦੀ ਜ਼ਰੂਰਤ ਹੈ ਕਿ ਗਾਹਕ ਕੋਲ ਹੇਠ ਲਿਖਿਆਂ ਵਿੱਚੋਂ ਕੋਈ ਇੱਕ ਹੋਵੇ:
    • ਕੋਈ ਵੈਧ ਛੋਟ ਹੈ, ਜਾਂ
    • ਜਾਂ ਪੁਲਿਸ ਚੀਫ਼ ਕਮਿਸ਼ਨਰ ਵੱਲੋਂ ਮਾਛੇਟੀ ਰੱਖਣ ਲਈ ਲਿਖਤੀ ਮੰਨਜ਼ੂਰੀ ਹੈ।
  1. ਸਿਰਫ਼ ਯੋਗ ਗਾਹਕਾਂ ਨੂੰ ਹੀ ਮਾਛੇਟੀ ਵੇਚੋ।
    ਤੁਸੀਂ ਮਾਛੇਟੀਆਂ ਸਿਰਫ਼ ਉਹਨਾਂ ਵਿਅਕਤੀਆਂ ਜਾਂ ਕਾਰੋਬਾਰਾਂ ਨੂੰ ਹੀ ਵੇਚ ਸਕਦੇ ਹੋ, ਜੋ ਕਾਨੂੰਨੀ ਛੋਟ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਜਾਂ ਜਿਨ੍ਹਾਂ ਕੋਲ ਲਾਜ਼ਮੀ ਮੰਨਜ਼ੂਰੀ ਹੋਵੇ। ਨੋਟ: ਬੱਚੇ ਨੂੰ ਮਾਛੇਟੀ ਵੇਚਣਾ ਗ਼ੈਰ-ਕਾਨੂੰਨੀ ਹੈ।
  1. ਗਾਹਕ ਦੀ ਪਛਾਣ ਦੀ ਪੁਸ਼ਟੀ ਕਰੋ ਅਤੇ ਰਿਕਾਰਡ ਰੱਖਣ ਵਾਲੇ ਕਾਨੂੰਨਾਂ ਦੀ ਪਾਲਣਾ ਕਰੋ।
    ਹਥਿਆਰਾਂ ਨੂੰ ਕੰਟਰੋਲ ਕਰਨ ਵਾਲੇ ਕਾਨੂੰਨ ਦੀਆਂ ਧਾਰਾਵਾਂ 5A ਅਤੇ 5B ਦੇ ਤਹਿਤ ਪਛਾਣ ਅਤੇ ਰਿਕਾਰਡ ਰੱਖਣ ਦੀਆਂ ਲੋੜਾਂ ਦੀ ਪਾਲਣਾ ਕਰੋ, ਜਿਸ ਵਿੱਚ ਸ਼ਾਮਲ ਹਨ:
    • ਇੱਕ ਸਰਕਾਰੀ ਫ਼ੋਟੋ ਆਈਡੀ ਦੇਖੋ (ਜਿਵੇਂ ਕਿ ਪਾਸਪੋਰਟ ਜਾਂ ਡਰਾਈਵਿੰਗ ਲਾਇਸੈਂਸ), ਜਾਂ
    • ਦੋ ਹੋਰ ਪਛਾਣ ਪੱਤਰਾਂ ਦੀ ਜਾਂਚ ਕਰੋ, ਜਿਵੇਂ ਕਿ ਜਨਮ ਸਰਟੀਫਿਕੇਟ, ਆਸਟ੍ਰੇਲੀਆਈ ਨਾਗਰਿਕਤਾ ਦਾ ਸਰਟੀਫਿਕੇਟ, ਵਿਆਹ ਦਾ ਸਰਟੀਫਿਕੇਟ, ਸਿਹਤ ਸੰਭਾਲ ਕਾਰਡ, ਕਾਮਨਵੈਲਥ ਕਨਸੈਸ਼ਨ ਕਾਰਡ ਜਾਂ ਯੂਨੀਵਰਸਿਟੀ ਦਾ ਵਿਦਿਆਰਥੀ ਪਛਾਣ ਪੱਤਰ।
  1. ਸਹੀ ਰਿਕਾਰਡ ਰੱਖੋ।
    ਹਰ ਇੱਕ ਮਾਛੇਟੀ ਦੀ ਵਿਕਰੀ ਲਈ, ਤੁਹਾਨੂੰ ਘੱਟੋ-ਘੱਟ 3 ਸਾਲਾਂ ਲਈ ਰਿਕਾਰਡ ਰੱਖਣਾ ਪਵੇਗਾ, ਜਿਸ ਵਿੱਚ ਸ਼ਾਮਲ ਹਨ:
    • ਵੇਚੀ ਗਈ ਮਾਛੇਟੀ ਦੇ ਵੇਰਵੇ (ਸੀਰੀਅਲ ਨੰਬਰ ਸਮੇਤ), ਜਿਸ ਵਿੱਚ ਵੇਰਵਾ, ਪਛਾਣ ਚਿੰਨ੍ਹ ਜਾਂ ਸੀਰੀਅਲ ਨੰਬਰ ਸ਼ਾਮਲ ਹਨ
    • ਗਾਹਕ ਦੀ ਪਛਾਣ ਅਤੇ ਸੰਪਰਕ ਜਾਣਕਾਰੀ
    • ਗਾਹਕ ਕੋਲ ਛੋਟ ਹੋਣ ਦਾ ਸਬੂਤ ਜਾਂ ਪੁਲਿਸ ਦੇ ਚੀਫ਼ ਕਮਿਸ਼ਨਰ ਦੁਆਰਾ ਮਾਛੇਟੀ ਰੱਖਣ ਦੀ ਮੰਨਜ਼ੂਰੀ।

ਉਦਾਹਰਨ 1: ਕਾਨੂੰਨੀ ਵਿਕਰੀ

ਇੱਕ ਗਾਹਕ ਖੇਤੀਬਾੜੀ ਦੇ ਕੰਮ ਲਈ ਮਾਛੇਟੀ ਖ਼ਰੀਦਣਾ ਚਾਹੁੰਦਾ ਹੈ। ਉਹ ਖੇਤੀਬਾੜੀ ਰੁਜ਼ਗਾਰ ਦੇ ਹੇਠ ਲਿਖੇ ਕਿਸਮਾਂ ਦੇ ਸਵੀਕਾਰਯੋਗ ਸਬੂਤ ਪ੍ਰਦਾਨ ਕਰਦੇ ਹਨ:

  • ਆਪਣੇ ਰੁਜ਼ਗਾਰਦਾਤਾ ਵੱਲੋਂ ABN ਵਾਲਾ ਇੱਕ ਪੱਤਰ, ਜਾਂ
  • ਖੇਤੀਬਾੜੀ ਕਾਰੋਬਾਰ ਦਾ ਨਾਮ, ਜਾਂ
  • ਉਨ੍ਹਾਂ ਨਾਲ ਮੇਲ ਖਾਂਦਾ ਰੁਜ਼ਗਾਰ ਇਕਰਾਰਨਾਮਾ ਜਾਂ ਹਾਲ ਹੀ ਵਿੱਚ ਮਿਲੀ ਤਨਖ਼ਾਹ ਸਲਿੱਪ।

ਇਹ ਵਾਜਬ ਸਬੂਤ ਹੈ ਕਿ ਉਹ ਖੇਤੀਬਾੜੀ ਛੋਟ ਨੂੰ ਪੂਰਾ ਕਰਦੇ ਹਨ।

ਤੁਸੀਂ ਉਨ੍ਹਾਂ ਨੂੰ ਮਾਛੇਟੀ ਵੇਚ ਸਕਦੇ ਹੋ, ਬਸ਼ਰਤੇ ਕਿ ਤੁਸੀਂ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਇੱਕ ਕਾਪੀ ਆਪਣੇ ਰਿਕਾਰਡ ਲਈ ਸੰਭਾਲ ਕੇ ਰੱਖੋ।

ਉਦਾਹਰਨ 2: ਗ਼ੈਰ-ਕਾਨੂੰਨੀ ਵਿਕਰੀ

ਇੱਕ ਗਾਹਕ ਮਾਛੇਟੀ ਖ਼ਰੀਦਣ ਦੀ ਮੰਗ ਕਰਦਾ ਹੈ। ਉਹ:

  • ਇਹ ਨਹੀਂ ਦਿਖਾ ਸਕਦੇ ਕਿ ਉਹ ਕਿਸੇ ਮਾਨਤਾ ਪ੍ਰਾਪਤ ਸੱਭਿਆਚਾਰਕ ਗਤੀਵਿਧੀ ਵਿੱਚ ਸ਼ਾਮਲ ਹਨ, ਜਾਂ
  • ਇਹ ਸਬੂਤ ਨਹੀਂ ਦੇ ਸਕਦੇ ਕਿ ਉਹ ਖੇਤੀਬਾੜੀ ਵਿੱਚ ਕੰਮ ਕਰਦੇ ਹਨ, ਅਤੇ
  • ਚੀਫ਼ ਕਮਿਸ਼ਨਰ ਵੱਲੋਂ ਕੋਈ ਵੀ ਲਿਖਤੀ ਮੰਨਜ਼ੂਰੀ ਨਹੀਂ ਹੈ।

ਤਾਂ ਤੁਸੀਂ ਉਨ੍ਹਾਂ ਨੂੰ ਮਾਛੇਟੀ ਨਹੀਂ ਵੇਚ ਸਕਦੇ ਹੋ।

ਮਾਛੇਟੀ ਦਾ ਕਾਨੂੰਨੀ ਢੰਗ ਨਾਲ ਕਿਵੇਂ ਨਿਪਟਾਰਾ ਕਰਨਾ ਹੈ?

  • ਮਾਛੇਟੀ ਮੁਆਫ਼ੀ (Machete Amnesty) ਹੁਣ ਖੁੱਲ੍ਹੀ ਹੋਈ ਹੈ। ਤੁਸੀਂ 30 ਨਵੰਬਰ 2025 ਤੱਕ ਬਿਨਾਂ ਕਿਸੇ ਜੁਰਮਾਨੇ ਦੇ ਮਾਛੇਟੀ ਸੌਂਪ ਸਕਦੇ ਹੋ।
  • ਮਾਛੇਟੀ ਦਾ ਨਿਪਟਾਰਾ ਕਰਨ ਲਈ:
  • ਮਾਛੇਟੀ ਨੂੰ ਸੁਰੱਖਿਅਤ ਢੰਗ ਨਾਲ ਪੈਕ ਕਰੋ (ਜਿਵੇਂ ਕਿ ਤੌਲੀਏ ਜਾਂ ਗੱਤੇ ਵਿੱਚ ਲਪੇਟ ਕੇ, ਤੇਜ਼ ਧਾਰ ਨੂੰ ਢੱਕ ਕੇ, ਜੋ ਕਿ ਜਨਤਾ ਨੂੰ ਨਾ ਦਿਸੇ)।
    ਇਸਨੂੰ ਕਿਸੇ ਪੁਲਿਸ ਸਟੇਸ਼ਨ ਵਿੱਚ ਲੈ ਜਾਓ ਜਿੱਥੇ ਮਾਛੇਟੀ ਮੁਆਫ਼ੀ (Machete Amnesty) ਦਾ ਸੁਰੱਖਿਅਤ ਨਿਪਟਾਰਾ ਬਿੰਨ ਲੱਗਿਆ ਹੋਵੇ।
    Rਪੈਕਿੰਗ ਨੂੰ ਹਟਾਓ ਅਤੇ ਮਾਛੇਟੀ ਨੂੰ ਸੁਰੱਖਿਅਤ ਨਿਪਟਾਰਾ ਬਿੰਨ ਵਿੱਚ ਪਾ ਦਿਓ। ਪੈਕਿੰਗ ਨੂੰ ਆਪਣੇ ਨਾਲ ਲੈ ਜਾਓ।

ਜੁਰਮਾਨੇ

1 ਸਤੰਬਰ 2025 ਤੋਂ, ਵਿਕਟੋਰੀਆ ਵਿੱਚ ਮਾਛੇਟੇ 'ਤੇ ਪਾਬੰਦੀ ਹੈ। ਛੋਟ ਤੋਂ ਬਿਨਾਂ ਮਾਛੇਟੀ ਰੱਖਣ ਦੇ ਨਤੀਜੇ ਵਜੋਂ ਤੁਹਾਨੂੰ ਹੇਠਾਂ ਦਿੱਤੀਆਂ ਸਜ਼ਾਵਾਂ ਮਿਲ ਸਕਦੀਆਂ ਹਨ:

  • 2 ਸਾਲ ਤੱਕ ਦੀ ਕੈਦ, ਜਾਂ
  • $47,000 ਤੋਂ ਵੱਧ ਦਾ ਜੁਰਮਾਨਾ।

ਕੋਈ ਸੁਰੱਖਿਅਤ ਨਿਪਟਾਰਾ ਬਿੰਨ ਲੱਭੋ

ਹੇਠਾਂ ਦਿੱਤਾ ਨਕਸ਼ਾ ਵਰਤ ਕੇ ਆਪਣੇ ਨਜ਼ਦੀਕੀ ਸੁਰੱਖਿਅਤ ਨਿਪਟਾਰਾ ਬਿੰਨ ਦੀ ਜਾਣਕਾਰੀ ਲਵੋ।

Updated