JavaScript is required
Relief and recovery support is available for people impacted by the January 2026 Victorian bushfires.
Visit Emergency Recovery Victoria

ਭਾਵਨਾਵਾਂ ਨੂੰ ਸੇਧ ਦੇਣ ਨਾਲ ਜਾਣ-ਪਛਾਣ (Introduction to Emotion Coaching - Punjabi)

(ਖੇੜੇ-ਭਰਿਆ ਸੰਗੀਤ)

- ਹੈਲੋ, ਮੈਂ ਪ੍ਰੋਫ਼ੈਸਰ ਸੋਫ਼ੀ ਹੈਵਿਗਹਰਸਟ ਹਾਂ,

ਇੱਕ ਬਾਲ ਕਲੀਨਿਕਲ ਮਨੋਵਿਗਿਆਨੀ,

ਅਤੇ ਟਿਊਨਿੰਗ ਇਨ ਟੀਨਜ਼ ਪੇਰੈਂਟਿੰਗ

ਪ੍ਰੋਗਰਾਮ ਦੇ ਪ੍ਰੋਗਰਾਮ ਲੇਖਕਾਂ
ਵਿੱਚੋਂ ਇੱਕ ਹਾਂ।

- ਹੈਲੋ, ਮੈਂ ਡਾ. ਕ੍ਰਿਸਚੀਅਨ ਕੇਹੋ ਹਾਂ,

ਇੱਕ ਅਕਾਦਮਿਕ ਮਨੋਵਿਗਿਆਨੀ,

ਅਤੇ ਟਿਊਨਿੰਗ ਇਨ ਟੀਨਜ਼ ਪ੍ਰੋਗਰਾਮ
ਦੇ ਪ੍ਰੋਗਰਾਮ ਲੇਖਕਾਂ ਵਿੱਚੋਂ ਇੱਕ ਹਾਂ।

- ਅਸੀਂ ਤੁਹਾਡੀ ਭਾਵਨਾਵਾਂ ਨੂੰ ਸੇਧ ਦੇਣ ਦੇ

ਵਿਚਾਰਾਂ ਨਾਲ ਜਾਣ-ਪਛਾਣ ਕਰਵਾਉਣ ਜਾ ਰਹੇ ਹਾਂ।

ਕਿਸ਼ੋਰ ਦੇ ਮਾਪੇ ਅਤੇ ਦੇਖਭਾਲਕਰਤਾ ਹੋਣ ਦੇ ਨਾਤੇ

ਅਸੀਂ ਆਪਣੇ ਕਿਸ਼ੋਰਾਂ ਦੀ

ਭਾਵਨਾਤਮਕ ਬੁੱਧੀ ਨੂੰ ਸਾਂਚਾ ਦੇਣ ਵਿੱਚ
ਅਸਲ 'ਚ ਅਹਿਮ ਭੂਮਿਕਾ ਨਿਭਾਉਂਦੇ ਹਾਂ।

ਕਿਸ਼ੋਰਾਂ ਦੁਆਰਾ ਭਾਵਨਾਵਾਂ ਨੂੰ ਕਾਬੂ ਕਰਨ

ਅਤੇ ਸਮਝਣ ਦੇ ਹੁਨਰ ਨੂੰ ਵਿਕਸਤ ਕਰਨ ਵਿੱਚ

ਸਹਾਇਤਾ ਕਰਨ ਲਈ ਭਾਵਨਾਵਾਂ
ਨੂੰ ਸੇਧ ਦੇਣ ਦੀ ਭੂਮਿਕਾ ਨੂੰ ਸਮਝਣਾ

ਸਾਡੀ ਦੇਖਭਾਲਕਰਤਾ ਦੀ ਭੂਮਿਕਾ
ਦਾ ਇੱਕ ਅਹਿਮ ਹਿੱਸਾ ਹੈ।

ਇੱਥੇ ਬਹੁਤ ਸਾਰੇ ਤਰੀਕੇ ਹਨ ਜਿਸ ਨਾਲ

ਕਿਸ਼ੋਰ ਭਾਵਨਾਵਾਂ ਬਾਰੇ ਸਿੱਖਦੇ ਹਨ।

ਸਭ ਤੋਂ ਪਹਿਲਾਂ, ਇਹ ਅਸੀਂ ਮਿਸਾਲ
ਬਣੀਏ ਕਿ ਅਸੀਂ ਆਪਣੀਆਂ ਭਾਵਨਾਵਾਂ ਨੂੰ

ਕਿਵੇਂ ਪ੍ਰਗਟ ਕਰਨਾ, ਕਾਬੂ ਕਰਨਾ ਅਤੇ ਸਮਝਣਾ ਹੈ।

ਉਹ ਸਾਨੂੰ ਦੇਖਦੇ ਅਤੇ ਸਾਡੇ ਤੋਂ ਸਿੱਖਦੇ ਹਨ।

ਦੂਜਾ, ਜਿਸ ਤਰੀਕੇ ਨਾਲ ਤੁਸੀਂ ਆਪਣੇ ਕਿਸ਼ੋਰਾਂ

ਦੀਆਂ ਭਾਵਨਾਵਾਂ ਪ੍ਰਤੀ ਪ੍ਰਤੀਕਿਰਿਆ ਕਰਦੇ ਹੋ,

ਉਹ ਉਹਨਾਂ ਨੂੰ ਇਹ ਦੱਸਦਾ ਹੈ ਕਿ

ਤੁਸੀਂ ਜਾਂ ਤਾਂ ਉਹਨਾਂ ਦੀਆਂ ਭਾਵਨਾਵਾਂ
ਨੂੰ ਸਵੀਕਾਰਦੇ ਹੋ, ਜਾਂ ਨਕਾਰਦੇ ਹੋ।

ਤੀਜਾ, ਭਾਵੇਂ ਤੁਸੀਂ ਆਪਣੇ ਕਿਸ਼ੋਰਾਂ ਨੂੰ

ਉਹਨਾਂ ਦੀਆਂ ਭਾਵਨਾਵਾਂ ਨੂੰ

ਸਮਝਣ ਅਤੇ ਨਜਿੱਠਣ ਵਿੱਚ ਸੇਧ
ਦਿੰਦੇ ਜਾਂ ਮਾਰਗਦਰਸ਼ਨ ਕਰਦੇ ਹੋ,

ਅਸਲ ਵਿੱਚ ਉਨ੍ਹਾਂ ਦੇ ਭਾਵਨਾਤਮਕ ਸੂਝ ਦੇ
ਹੁਨਰ ਨੂੰ ਰੂਪ ਦੇ ਸਕਦੇ ਹਨ ਅਤੇ ਉਸਾਰ ਸਕਦੇ ਹਨ।

ਇੱਥੇ ਬਹੁਤ ਸਾਰੀ ਖੋਜ ਹੋਈ ਹੈ
ਜਿਸਨੇ ਇਹ ਪਤਾ ਲਗਾਇਆ ਹੈ ਕਿ

ਜਿਸ ਤਰੀਕੇ ਨਾਲ ਤੁਸੀਂ ਭਾਵਨਾਵਾਂ
ਬਾਰੇ ਆਪਣੇ ਕਿਸ਼ੋਰ ਨਾਲ ਗੱਲਬਾਤ ਕਰਦੇ ਹੋ

ਉਹ ਉਸਦੀ ਭਾਵਨਾਤਮਕ
ਬੁੱਧੀ ਨੂੰ ਪ੍ਰਭਾਵਿਤ ਕਰਦਾ ਹੈ।

1990 ਦੇ ਦਹਾਕੇ ਵਿੱਚ ਜੌਨ ਗੌਟਮੈਨ,

ਲਿਨ ਫੈਨਸਿਲਬਰ ਕੈਟਜ਼ ਅਤੇ ਕੈਰੋਲ ਹੂਵਨ ਦੁਆਰਾ

ਵਾਸ਼ਿੰਗਟਨ ਯੂਨੀਵਰਸਿਟੀ, ਸਿਆਟਲ ਵਿੱਚ ਕੀਤੀ ਖੋਜ

ਸਾਨੂੰ ਇਹ ਸਮਝਣ ਲਈ ਇੱਕ ਅਸਲ
'ਚ ਉਪਯੋਗੀ ਬੁਨਿਆਦ ਪ੍ਰਦਾਨ ਕਰਦੀ ਹੈ

ਕਿ ਜਦੋਂ ਮਾਪੇ ਬੱਚਿਆਂ ਨੂੰ ਉਹਨਾਂ ਦੀਆਂ
ਭਾਵਨਾਵਾਂ ਬਾਰੇ ਸਿੱਖਣ ਲਈ ਸਹਾਇਤਾ ਕਰਨ ਦਾ

ਇੱਕ ਤਰੀਕਾ ਵਰਤਦੇ ਹਨ, ਜਿਸਨੂੰ ਭਾਵਨਾਵਾਂ
ਨੂੰ ਸੇਧ ਦੇਣਾ ਕਿਹਾ ਜਾਂਦਾ ਹੈ,

ਇਹ ਅਸਲ ਵਿੱਚ ਬੱਚਿਆਂ ਨੂੰ ਭਾਵਨਾਤਮਕ ਸੂਝ ਸਿੱਖਣ

ਵਿੱਚ ਸਹਾਇਤਾ ਕਰਦੇ ਹਨ।

ਇਹ ਉਹ ਥਾਂ ਹੈ ਜਿੱਥੇ ਇੱਕ ਖੇਡ ਕੋਚ ਹੋਣ ਵਾਂਗਰ,

ਮਾਪੇ ਆਪਣੇ ਕਿਸ਼ੋਰਾਂ ਨਾਲ ਗੱਲਬਾਤ
ਕਰਨ ਦਾ ਇੱਕ ਤਰੀਕਾ ਵਰਤਦੇ ਹਨ

ਜੋ ਉਹਨਾਂ ਦੀ ਭਾਵਨਾਤਮਕ ਸੂਝ ਦੇ ਹੁਨਰ ਦਾ
ਨਿਰਮਾਣ ਕਰਨ ਵਿੱਚ ਮੱਦਦ ਕਰਦਾ ਹੈ।

ਗੌਟਮੈਨ ਅਤੇ ਸਹਿਕਰਮੀਆਂ ਦੇ

ਸ਼ੁਰੂਆਤੀ ਕੰਮ ਤੋਂ ਬਾਅਦ ਬਹੁਤ
ਸਾਰੇ ਖੋਜਕਰਤਾਵਾਂ ਨੇ ਲੱਭਿਆ ਹੈ

ਕਿ ਬੱਚਿਆਂ, ਕਿਸ਼ੋਰਾਂ ਦੀ ਮੱਦਦ
ਕਰਨ ਲਈ ਭਾਵਨਾਵਾਂ ਨੂੰ ਸੇਧ ਦੇਣਾ

ਭਾਵਨਾਤਮਕ ਸੂਝ ਬਾਰੇ ਇਹ ਹੁਨਰ
ਸਿੱਖਣ ਲਈ ਅਸਲ 'ਚ ਮਹੱਤਵਪੂਰਨ ਹੈ।

ਇਸ ਲਈ ਆਓ ਥੋੜ੍ਹਾ ਹੋਰ ਡੂੰਘਾਈ ਨਾਲ ਵਿਚਾਰ ਕਰੀਏ

ਕਿ ਭਾਵਨਾਵਾਂ ਨੂੰ ਸੇਧ ਦੇਣਾ ਕੀ ਚੀਜ਼ ਹੈ?

ਤਾਂ ਭਾਵਨਾਵਾਂ ਨੂੰ ਸੇਧ ਦੇਣਾ ਆਪਣੇ ਕਿਸ਼ੋਰਾਂ
ਨਾਲ ਗੱਲਬਾਤ ਕਰਨ ਦਾ ਇੱਕ ਤਰੀਕਾ ਹੈ

ਜਿੱਥੇ ਤੁਸੀਂ ਉਹਨਾਂ ਦੇ ਵਿਵਹਾਰ 'ਤੇ ਧਿਆਨ-ਕੇਂਦਰਿਤ
ਕਰਨ ਤੋਂ ਪਹਿਲਾਂ ਉਹਨਾਂ ਦੀਆਂ ਭਾਵਨਾਵਾਂ 'ਤੇ

ਧਿਆਨ-ਕੇਂਦਰਿਤ ਕਰਦੇ ਹੋ,

ਅਤੇ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਸਮਝਣ

ਅਤੇ ਉਹਨਾਂ ਵਿੱਚੋਂ ਲੰਘਣ ਵਿੱਚ ਮੱਦਦ ਕਰਦੇ ਹੋ।

ਇਸ ਲਈ ਕਿਸ਼ੋਰਾਂ ਦੀਆਂ ਭਾਵਨਾਵਾਂ
ਨੂੰ ਸੇਧ ਦੇਣ ਵਿੱਚ ਪੰਜ ਕਦਮ ਸ਼ਾਮਲ ਹਨ।

ਪਹਿਲਾ ਕਦਮ ਆਪਣੇ ਕਿਸ਼ੋਰ ਦੀਆਂ

ਭਾਵਨਾਵਾਂ ਤੋਂ ਜਾਣੂ ਹੋਣਾ ਹੈ,

ਖ਼ਾਸ ਕਰਕੇ ਜੇ ਇਹ ਘੱਟ ਤੀਬਰ ਹਨ,

ਜਿਵੇਂਕਿ ਥੋੜ੍ਹਾ ਜਿਹਾ ਚਿੜਚਿੜਾ,

ਥੋੜ੍ਹਾ ਨਿਰਾਸ਼ ਜਾਂ ਖਿੱਝਿਆ ਹੋਇਆ।

ਅਸਲ ਵਿੱਚ ਕਿਸ਼ੋਰਾਂ ਨੂੰ ਅਕਸਰ
ਸਾਡਾ ਧਿਆਨ ਉਹਨਾਂ ਵੱਲ ਦਿਵਾਉਣ ਲਈ

ਆਪਣੀਆਂ ਭਾਵਨਾਵਾਂ ਨੂੰ ਵਧਾਉਣਾ ਪੈਂਦਾ ਹੈ।

ਦੂਜਾ ਕਦਮ ਇਹਨਾਂ ਭਾਵਨਾਵਾਂ ਨੂੰ

ਸਾਂਝ ਪਾਉਣ ਅਤੇ ਸਿਖਾਉਣ ਜਾਂ
ਮਾਰਗਦਰਸ਼ਨ ਕਰਨ ਦੇ ਸਮੇਂ ਵਜੋਂ ਦੇਖਣਾ ਹੈ

ਤਾਂ ਜੋ ਉਹ ਇਹਨਾਂ ਭਾਵਨਾਤਮਕ
ਅਨੁਭਵਾਂ ਬਾਰੇ ਜਾਣ ਸਕਣ।

ਤੀਜਾ ਕਦਮ ਹੈ ਉਨ੍ਹਾਂ ਦੀਆਂ ਭਾਵਨਾਵਾਂ ਨੂੰ

ਹਮਦਰਦੀ ਨਾਲ ਸੁਣਨਾ ਅਤੇ ਸਵੀਕਾਰ ਕਰਨਾ,

ਪਰ ਕੋਈ ਰਾਏ ਕਾਇਮ ਕਰਨ ਤੋਂ ਗੁਰੇਜ਼ ਕਰਨਾ ਹੈ।

ਚੌਥਾ ਕਦਮ ਇਹ ਹੈ ਕਿ ਫਿਰ ਆਪਣੇ
ਕਿਸ਼ੋਰਾਂ ਦੀ ਇਹ ਦੱਸਣ ਵਿੱਚ ਮੱਦਦ ਕਰੋ ਕਿ

ਉਹ ਸ਼ਾਇਦ ਆਪਣੀਆਂ ਭਾਵਨਾਵਾਂ
ਨੂੰ ਨਾਮ ਦੇ ਕੇ ਕਿਵੇਂ ਮਹਿਸੂਸ ਕਰਦੇ ਹਨ।

ਅਤੇ, ਅੰਤ ਵਿੱਚ,
ਪੰਜਵਾਂ ਕਦਮ ਹੈ ਜੇਕਰ ਇਹ ਉਚਿਤ ਹੈ,

ਉਹਨਾਂ ਦੀ ਸਮੱਸਿਆ-ਹੱਲ ਕਰਨ ਵਿੱਚ ਮੱਦਦ ਕਰੋ,

ਜਾਂ ਜੇ ਲੋੜ ਹੋਵੇ ਤਾਂ ਕੁੱਝ ਹੱਦਾਂ ਜਾਂ
ਸੀਮਾਵਾਂ ਨਿਰਧਾਰਤ ਕਰਨ ਲਈ ਵੀ ਗੱਲਬਾਤ ਕਰੋ।

ਤਾਂ ਇਹ ਸਭ ਬਹੁਤ ਆਸਾਨ ਲੱਗ ਰਿਹਾ ਹੈ,

ਪਰ ਅਸਲ 'ਚ ਇਹ ਕਰਨਾ ਇੰਨਾ ਆਸਾਨ ਨਹੀਂ ਹੈ,

ਖ਼ਾਸ ਤੌਰ 'ਤੇ ਉਸ ਸਮੇਂ ਗਰਮਾ-ਗਰਮੀ
ਵਿੱਚ ਜਦੋਂ ਤੁਹਾਨੂੰ, ਜਾਂ ਤੁਹਾਡੇ

ਬੱਚੇ ਨੂੰ ਸੱਚਮੁੱਚ ਇਸਨੂੰ ਗੁੱਸਾ ਆਇਆ ਹੋਵੇ।

ਭਾਵਨਾਵਾਂ ਨੂੰ ਸੇਧ ਦੇਣਾ ਉਦੋਂ ਸੌਖਾ ਹੁੰਦਾ ਹੈ,
ਜਦੋਂ ਤੁਸੀਂ ਸ਼ਾਂਤ ਹੁੰਦੇ ਹੋ,

ਅਤੇ ਇਹਨਾਂ ਪੰਜ ਕਦਮਾਂ ਦੀ
ਵਰਤੋਂ ਕਰਨ ਦਾ ਮੌਕਾ ਹੁੰਦਾ ਹੈ।

ਜੇ ਤੁਸੀਂ ਸੱਚਮੁੱਚ ਭਰੇ-ਪੀਤੇ,
ਗੁੱਸੇ ਜਾਂ ਪ੍ਰੇਸ਼ਾਨ ਹੋ, ਜਾਂ ਸੱਚਮੁੱਚ ਉਦਾਸ ਹੋ,

ਤਾਂ ਸਭ ਤੋਂ ਵਧੀਆ ਗੱਲ ਇਹ ਹੈ ਕਿ
ਪਹਿਲਾਂ ਇੱਕ ਵਿਰਾਮ ਲੈਣ ਲਈ,

ਕੁੱਝ ਹੌਲੀ ਡੂੰਘੇ ਸਾਹ ਲਓ ਅਤੇ ਕੁੱਝ ਸਮਾਂ ਲਓ।

ਭਾਵਨਾਵਾਂ ਨੂੰ ਸੇਧ ਦੇਣਾ ਐਨਾ ਆਮ ਨਹੀਂ ਹੈ।

ਇਸਦੀ ਬਜਾਏ, ਕਈ ਸੱਭਿਆਚਾਰਾਂ ਵਿੱਚ

ਲੋਕ ਭਾਵਨਾਵਾਂ ਨੂੰ ਵਧੇਰੇ ਨਕਾਰਦੇ ਹਨ।

ਸਾਡੇ ਵਿੱਚੋਂ ਬਹੁਤ ਸਾਰਿਆਂ ਦੇ ਮਾਪੇ
ਭਾਵਨਾਵਾਂ ਨੂੰ ਨਕਾਰਨ ਵਾਲੇ ਸਨ

ਜਿੱਥੇ ਸਾਨੂੰ ਭਾਵੁਕ ਹੋਣ 'ਤੇ ਝਿੜਕਿਆ ਗਿਆ ਸੀ,
ਜਾਂ ਸਾਡੇ ਦੇਖਭਾਲ ਕਰਨ ਵਾਲਿਆਂ ਨੇ

ਸਾਡੀਆਂ ਸਮੱਸਿਆਵਾਂ ਨੂੰ ਹੱਲ
ਕਰਨ ਦੀ ਕੋਸ਼ਿਸ਼ ਕੀਤੀ,

ਜਾਂ ਸਾਨੂੰ ਸਾਡੀਆਂ ਭਾਵਨਾਵਾਂ ਨੂੰ ਅਸਲ
ਵਿੱਚ ਸਵੀਕਾਰ ਕੀਤੇ ਬਿਨਾਂ ਕਿਹਾ ਕਿ

ਇਸ ਵਿੱਚ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ।

ਇਸ ਲਈ, ਇਹ ਤੁਹਾਡੇ ਆਪਣੇ ਕਿਸ਼ੋਰ ਦੀਆਂ ਭਾਵਨਾਵਾਂ

ਨੂੰ ਨਾਕਾਰਨਾ ਬਹੁਤ ਆਸਾਨ ਬਣਾ ਸਕਦਾ ਹੈ,

ਅਤੇ ਉਹਨਾਂ ਦੁਆਰਾ ਆਪਣੀਆਂ ਭਾਵਨਾਵਾਂ ਨੂੰ ਸਾਂਝਾ

ਕਰਨ ਦੀਆਂ ਹਰ ਕੋਸ਼ਿਸ਼ਾਂ ਨੂੰ ਬੰਦ ਕਰ ਸਕਦਾ ਹੈ।

ਜੇ ਤੁਸੀਂ ਆਪ ਭਾਵਨਾਵਾਂ ਨੂੰ ਨਾਕਾਰਦੇ ਹੋ

ਤਾਂ ਤੁਸੀਂ ਸ਼ਾਇਦ ਭਾਵਨਾ ਬਾਰੇ ਗੱਲ ਨਾ ਕਰੋ।

ਇਸਦੀ ਬਜਾਏ, ਤੁਸੀਂ ਉਹਨਾਂ ਦਾ ਆਪਣੀਆਂ ਭਾਵਨਾਵਾਂ
ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਸਕਦੇ ਹੋ,

ਜਾਂ ਸਿੱਧੇ ਸਪੱਸ਼ਟੀਕਰਨ ਵੱਲ ਜਾ ਸਕਦੇ ਹੋ,

ਜਾਂ ਸਿਰਫ਼ ਭਰੋਸਾ ਦਿਵਾ ਸਕਦੇ ਹੋ।

ਤੁਸੀਂ ਸ਼ਾਇਦ ਹਮੇਸ਼ਾ ਉਹਨਾਂ ਦੀਆਂ ਸਮੱਸਿਆਵਾਂ
ਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਸਕਦੇ ਹੋ,

ਜਾਂ ਉਹਨਾਂ ਨੂੰ ਸਲਾਹ ਦੇ ਸਕਦੇ ਹੋ,

ਜਾਂ ਤੁਸੀਂ ਆਪਣੇ ਕਿਸ਼ੋਰ ਦੇ

ਉਹਨਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ
ਦੇ ਤਰੀਕੇ ਦੀ ਆਲੋਚਨਾ ਕਰ ਸਕਦੇ ਹੋ,

ਅਤੇ ਆਪਣੀਆਂ ਦੁਖੀ ਜਾਂ ਗੁੱਸੇ ਵਾਲੀਆਂ
ਭਾਵਨਾਵਾਂ ਰਾਹੀਂ ਜਵਾਬ ਦੇ ਸਕਦੇ ਹੋ।

ਤਾਂ, ਇਹ ਉਦਾਹਰਨ ਵਿਚਾਰੋ,
ਇੱਕ ਕਿਸ਼ੋਰ ਕਮਰੇ ਵਿੱਚ ਆਉਂਦਾ ਹੈ ਅਤੇ

ਕਹਿੰਦਾ ਹੈ ਕਿ,
ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੇਰਾ ਕੋਈ ਵੀ ਦੋਸਤ

ਮੇਰੇ ਸਕੂਲ ਨਹੀਂ ਜਾ ਰਿਹਾ ਹੈ।

ਤਾਂ ਜੇਕਰ ਤੁਸੀਂ ਉਨ੍ਹਾਂ ਨਾਲ
ਭਾਵਨਾਵਾਂ ਨੂੰ ਨਾਕਾਰਨ ਵਾਲੇ ਰਹੇ ਹੋ,

ਤਾਂ ਤੁਸੀਂ ਸੱਚਮੁੱਚ ਨਿੱਘੇਪਨ ਨਾਲ,
ਅਤੇ ਸਲਾਹ ਦੇ ਕੇ ਉਨ੍ਹਾਂ ਦੀ ਉਦਾਸੀ ਪ੍ਰਤੀ

ਪ੍ਰਤੀਕਿਰਿਆ ਕਰ ਸਕਦੇ ਹੋ,

ਪਰ ਇਹ ਕਹਿਕੇ ਉਨ੍ਹਾਂ ਦੀਆਂ ਭਾਵਨਾਵਾਂ
ਨੂੰ ਪੂਰੀ ਤਰ੍ਹਾਂ ਨਾਕਾਰਦੇ ਹੋ ਸਕਦੇ ਹੋ,

ਓਹ, ਤੁਸੀਂ ਠੀਕ ਹੋ ਜਾਵੋਗੇ।

ਤੁਸੀਂ ਬਹੁਤ ਸਾਰੇ ਨਵੇਂ ਦੋਸਤ ਬਣਾਓਗੇ,

ਜਾਂ ਚਿੰਤਾ ਨਾ ਕਰੋ,
ਬਾਕੀ ਸਾਰਿਆਂ ਦਾ ਵੀ ਇਹੋ ਹਾਲ ਹੈ,

ਜਾਂ ਤੁਸੀਂ ਕਹਿ ਸਕਦੇ ਹੋ, ਇਹ ਸੱਚ ਨਹੀਂ ਹੈ।

ਸੈਮ ਤੁਹਾਡੇ ਸਕੂਲ ਜਾ ਰਿਹਾ ਹੈ, ਜਾਂ ਸ਼ਾਇਦ

ਤੁਸੀਂ ਉਹਨਾਂ ਦੀਆਂ ਭਾਵਨਾਵਾਂ ਨੂੰ ਟਾਲ ਦੇਵੋ,

ਅਤੇ ਤੁਸੀਂ ਉਹਨਾਂ ਨੂੰ ਇਹ
ਕਹਿਕੇ ਬਚਾਉਣ ਦੀ ਕੋਸ਼ਿਸ਼ ਕਰੋ,

ਓ ਨਹੀਂ, ਆਓ ਦੇਖੀਏ ਕਿ ਕੀ
ਅਸੀਂ ਸਕੂਲ ਬਦਲ ਸਕਦੇ ਹਾਂ।

ਕਦੇ-ਕਦਾਈਂ ਆਪਣੇ ਬੱਚਿਆਂ ਨੂੰ
ਪ੍ਰੇਸ਼ਾਨ ਦੇਖਕੇ ਅਸੀਂ ਹਾਰ ਮੰਨਣਾ ਚਾਹੁੰਦੇ ਹਾਂ

ਤਾਂ ਜੋ ਭਾਵਨਾਵਾਂ ਦੂਰ ਹੋ ਜਾਣ,

ਜਾਂ ਤੁਸੀਂ ਉਨ੍ਹਾਂ ਨਾਲ ਬਹੁਤ ਜ਼ਿਆਦਾ
ਸਖ਼ਤੀ ਨਾਲ ਪੇਸ਼ ਆ ਸਕਦੇ ਹੋ।

ਤੁਸੀਂ ਆਪ ਵੀ ਚਿੜਚਿੜੇ ਜਾਂ ਚਿੰਤਤ ਹੋ ਜਾਂਦੇ ਹੋ।


ਸ਼ਿਕਾਇਤ ਕਰਨਾ ਬੰਦ ਕਰੋ।

ਤੁਸੀਂ ਖੁਸ਼ਕਿਸਮਤ ਹੋ ਕਿ
ਇੰਨੇ ਚੰਗੇ ਸਕੂਲ ਵਿੱਚ ਜਾ ਰਹੇ ਹੋ।

ਇਸ ਲਈ ਇਹ ਭਾਵਨਾਵਾਂ ਨਾਕਾਰਨ ਵਾਲੇ

ਜਵਾਬ ਕਿਸ਼ੋਰ ਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣਾ,

ਅਤੇ ਜੀਵਨ ਵਿਚਲੇ ਉਤਰਾਅ-ਚੜ੍ਹਾਅ ਨਾਲ

ਨਜਿੱਠਣ ਨੂੰ ਸਿੱਖਣ ਨਹੀਂ ਦਿੰਦੇ ਹਨ।

ਇਸਦੀ ਬਜਾਏ ਖੋਜ ਸਾਨੂੰ
ਦਰਸਾਉਂਦੀ ਹੈ ਕਿ ਭਾਵਨਾਵਾਂ ਨੂੰ ਸੇਧ ਦੇਣਾ

ਕਿਸ਼ੋਰਾਂ ਨੂੰ ਭਾਵਨਾਤਮਕ ਸੂਝ ਦੇ
ਇਹਨਾਂ ਹੁਨਰਾਂ ਨੂੰ ਸਿੱਖਣ ਵਿੱਚ ਮੱਦਦ ਕਰਨ ਦਾ

ਇੱਕ ਬਹੁਤ ਪ੍ਰਭਾਵਸ਼ਾਲੀ ਤਰੀਕਾ ਹਨ।

- ਜੇ ਅਸੀਂ ਭਾਵਨਾਵਾਂ ਨੂੰ ਸੇਧ ਦੇ ਰਹੇ ਹਾਂ ਤਾਂ

ਅਸੀਂ ਇਸ ਤੱਕ ਬਹੁਤ ਵੱਖਰੇ
ਤਰੀਕੇ ਨਾਲ ਪਹੁੰਚ ਕਰਾਂਗੇ।

ਤਾਂ ਜੇਕਰ ਉਹ ਕਮਰੇ ਵਿੱਚ
ਆਉਂਦੇ ਹਨ ਅਤੇ ਉਹ ਕਹਿੰਦੇ ਹਨ,

ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੇਰਾ ਕੋਈ ਵੀ ਦੋਸਤ

ਮੇਰੇ ਸਕੂਲ ਨਹੀਂ ਜਾ ਰਿਹਾ ਹੈ।

ਤੁਸੀਂ ਭਾਵਨਾਵਾਂ ਨੂੰ ਸੇਧ ਦੇਣ ਦੇ
ਪੰਜ ਕਦਮਾਂ ਦੀ ਵਰਤੋਂ ਕਰ ਸਕਦੇ ਹੋ।

ਅਤੇ ਇਹ ਉਹ ਸਮਾਂ ਹੈ ਜਿੱਥੇ ਤੁਸੀਂ,
ਸਭ ਤੋਂ ਪਹਿਲਾਂ,

ਆਪਣੇ ਕਿਸ਼ੋਰ ਦੀਆਂ ਭਾਵਨਾਵਾਂ ਤੋਂ ਜਾਣੂ ਹੋਵੋਗੇ,

ਖ਼ਾਸ ਤੌਰ 'ਤੇ ਜੇ ਇਹ ਘੱਟ ਤੀਬਰ ਹਨ

ਜਿਵੇਂ ਕਿ ਇਹ ਇਸ ਮਾਮਲੇ ਵਿੱਚ ਹਨ।

ਕੀ ਤੁਸੀਂ ਉਹਨਾਂ ਭਾਵਨਾਵਾਂ ਬਾਰੇ ਸੋਚਣ ਦੀ

ਕੋਸ਼ਿਸ਼ ਕਰ ਸਕਦੇ ਹੋ ਜੋ ਉਹਨਾਂ ਵੱਲੋਂ ਤੁਹਾਨੂੰ
ਦੱਸੀਆਂ ਗੱਲਾਂ ਦੇ ਪਿੱਛੇ ਹੋ ਸਕਦੀਆਂ ਹਨ?

ਹੋ ਸਕਦਾ ਹੈ ਕਿ ਉਹ ਉਦਾਸ ਮਹਿਸੂਸ ਕਰ ਰਹੇ ਹੋਣ,

ਅਤੇ ਨਵੇਂ ਸਕੂਲ ਵਿੱਚ
ਇਕੱਲੇ ਹੋਣ ਬਾਰੇ ਚਿੰਤਤ ਹੋਣ।

ਉਹ ਚਾਹੁੰਦੇ ਹੋ ਸਕਦੇ ਹਨ ਕਿ ਉਹ ਕਿਸੇ ਹੋਰ ਸਕੂਲ

ਆਪਣੇ ਦੋਸਤਾਂ ਨਾਲ ਹੀ ਜਾਣ,

ਅਤੇ ਇਸ ਨਾਲ ਨਾਰਾਜ਼ਗੀ ਦੀਆਂ ਭਾਵਨਾਵਾਂ,

ਅਤੇ ਇਕੱਲੇ ਰਹਿਣ ਬਾਰੇ ਡਰ ਪੈਦਾ ਹੋ ਸਕਦਾ ਹੈ।

ਉਹ ਤੁਹਾਡੇ ਨਾਲ ਨਾਰਾਜ਼ ਹੋ ਸਕਦੇ ਹਨ।

ਹੁਣ, ਦੂਜਾ ਕਦਮ ਉਹਨਾਂ ਦੀਆਂ ਭਾਵਨਾਵਾਂ ਨੂੰ

ਸਾਂਝ ਪਾਉਣ ਅਤੇ
ਸਿਖਾਉਣ ਦੇ ਮੌਕੇ ਵਜੋਂ ਦੇਖਣਾ ਹੈ।

ਅਤੇ ਇਹ ਉਹ ਮੌਕਾ ਹੈ ਜਿੱਥੇ ਤੁਸੀਂ
ਆਪਣੇ ਮਨ ਵਿੱਚ ਸੋਚ ਸਕਦੇ ਹੋ ਕਿ

ਕੀ ਇਹ ਭਾਵਨਾਵਾਂ ਨੂੰ ਸੇਧ ਦੇਣ ਦਾ ਮੌਕਾ ਹੈ?

ਮੈਂ ਕਿਵੇਂ ਹਾਜ਼ਰ ਹੋਵਾਂ ਅਤੇ
ਮੈਂ ਉਨ੍ਹਾਂ ਦੀ ਮਦਦ ਕਿਵੇਂ ਕਰਾਂ?

ਤੁਸੀਂ ਆਪਣੇ ਮਨ ਵਿੱਚ ਸੋਚ ਸਕਦੇ ਹੋ ਕਿ

ਕਾਸ਼ ਮੈਂ ਉਨ੍ਹਾਂ ਨੂੰ ਇਸ ਬਾਰੇ
ਥੋੜ੍ਹਾ ਹੋਰ ਗੱਲ ਕਰਨ ਲਈ

ਮੇਰੇ ਨਾਲ ਸੋਫ਼ੇ 'ਤੇ ਬੈਠਣ ਲਈ ਕਿਹਾ ਹੁੰਦਾ।

ਅਤੇ ਫਿਰ ਤੀਜਾ ਕਦਮ ਉਹ ਹੈ
ਜਿੱਥੇ ਤੁਸੀਂ ਅਸਲ ਵਿੱਚ ਕੁੱਝ ਕਹਿੰਦੇ ਹੋ

ਜੋ ਕਿਸ਼ੋਰ ਨੂੰ ਇਹ ਦੱਸਦਾ ਹੈ ਕਿ

ਤੁਸੀਂ ਸੁਣ ਰਹੇ ਹੋ,

ਅਤੇ ਇਹ ਉਹ ਮੌਕਾ ਹੈ ਜਿੱਥੇ ਤੁਸੀਂ ਸੁਣਦੇ ਹੋ,

ਅਤੇ ਤੁਸੀਂ ਉਨ੍ਹਾਂ ਦੀਆਂ ਭਾਵਨਾਵਾਂ
ਨੂੰ ਹਮਦਰਦੀ ਨਾਲ ਸਵੀਕਾਰ ਕਰਦੇ ਹੋ।

ਤਾਂ ਇਸ ਸਮੇਂ,
ਇਹ ਉਹਨਾਂ ਦੇ ਸਹੀ ਜਾਂ ਗ਼ਲਤ ਹੋਣ ਬਾਰੇ ਨਹੀਂ ਹੈ।

ਤੁਸੀਂ ਸ਼ਾਇਦ ਥੋੜ੍ਹਾ
ਜਿਹਾ ਹੋਰ ਮੌਕਾ ਦੇ ਸਕਦੇ ਹੋ,

ਤਾਂ ਜੋ ਤੁਹਾਡਾ ਕਿਸ਼ੋਰ ਤੁਹਾਨੂੰ ਇਸ ਬਾਰੇ

ਹੋਰ ਦੱਸ ਸਕੇ ਕਿ ਕੀ ਹੋਇਆ ਹੈ।

ਤੁਸੀਂ ਥੋੜ੍ਹਾ ਜਿਹਾ ਨੇੜੇ ਜਾ ਸਕਦੇ ਹੋ,

ਅਤੇ ਤੁਸੀਂ ਕਹਿ ਸਕਦੇ ਹੋ, ਓਹ ਨਹੀਂ, ਇਹ ਔਖਾ ਹੈ।

ਤੁਹਾਡੇ ਨਵੇਂ ਸਕੂਲ ਵਿੱਚ
ਜਾਣ ਵਾਲੇ ਕਿਸੇ ਨੂੰ ਨਾ ਜਾਣਨਾ।

ਤਾਂ ਤੁਸੀਂ ਸੱਚਮੁੱਚ ਹਮਦਰਦੀ
ਰੱਖਦੇ ਹੋ ਅਤੇ ਤੁਹਾਡੇ ਕੋਲ ਜਗ੍ਹਾ ਹੈ।

ਅਤੇ ਫਿਰ ਚੌਥਾ ਕਦਮ ਉਹ ਹੈ ਜਿੱਥੇ ਤੁਸੀਂ ਆਪਣੇ
ਕਿਸ਼ੋਰ ਦੀ ਇਹ ਦੱਸਣ ਵਿੱਚ ਮੱਦਦ ਕਰ ਸਕਦੇ ਹੋ

ਕਿ ਉਹ ਆਪਣੀਆਂ ਭਾਵਨਾਵਾਂ
ਨੂੰ ਨਾਮ ਦੇ ਕੇ ਕਿਵੇਂ ਮਹਿਸੂਸ ਕਰਦੇ ਹਨ।

ਤਾਂ ਇਹ ਉਹ ਥਾਂ ਹੈ ਜਿੱਥੇ ਤੁਸੀਂ ਕਹਿ
ਸਕਦੇ ਹੋ ਕਿ ਤੁਸੀਂ ਸੱਚਮੁੱਚ ਚਿੰਤਤ ਜਾਪਦੇ ਹੋ,

ਅਤੇ ਹੋ ਸਕਦਾ ਹੈ ਕਿ ਤੁਸੀਂ ਆਪਣੇ ਦੋਸਤਾਂ ਦੇ

ਨਾਲ ਨਾ ਹੋਣ ਕਰਕੇ ਥੋੜ੍ਹਾ ਉਦਾਸ ਹੋ।

ਅਤੇ ਇਹ ਉਹਨਾਂ ਨੂੰ ਆਪਣੀਆਂ ਭਾਵਨਾਵਾਂ
ਬਾਰੇ ਗੱਲ ਕਰਨ ਵਿੱਚ ਮੱਦਦ ਕਰ ਸਕਦਾ ਹੈ,

ਪਰ ਤੁਹਾਨੂੰ ਰੁਕਣ ਅਤੇ ਸੱਚਮੁੱਚ
ਹੌਲੀ ਹੋਣ ਦੀ ਲੋੜ ਹੋ ਸਕਦੀ ਹੈ।

ਕਿਸ਼ੋਰਾਂ ਨੂੰ ਅਕਸਰ ਉਹਨਾਂ ਲਈ ਜੋ ਹੋ ਰਿਹਾ ਹੈ

ਉਸਨੂੰ ਸ਼ਬਦਾਂ ਵਿੱਚ ਬਿਆਨ
ਕਰਨ ਵਿੱਚ ਲੰਮਾ ਸਮਾਂ ਲੱਗਦਾ ਹੈ।

ਅਤੇ ਫਿਰ ਇੱਕ ਵਾਰ ਜਦੋਂ ਤੁਸੀਂ ਕੁੱਝ
ਸਮੇਂ ਤੋਂ ਉਹਨਾਂ ਦੀ ਗੱਲ ਲਈ ਸੁਣ ਰਹੇ ਹੋ ਤਾਂ

ਇਹ ਉਚਿਤ ਹੋ ਸਕਦਾ ਹੈ ਕਿ
ਤੁਸੀਂ ਪੰਜਵੇਂ ਕਦਮ 'ਤੇ ਜਾਓ,

ਅਤੇ ਇਹ ਉਹ ਥਾਂ ਹੈ ਜਿੱਥੇ ਤੁਸੀਂ ਸਮੱਸਿਆ
ਨੂੰ ਹੱਲ ਕਰਨ ਵਿੱਚ ਉਹਨਾਂ ਦੀ ਮੱਦਦ ਕਰ ਸਕਦੇ ਹੋ।

ਅਤੇ ਅਕਸਰ ਇਹ ਖੁੱਲ੍ਹੇ ਸ਼ਬਦਾਂ
ਵਾਲੇ ਸਵਾਲ ਪੁੱਛਣ ਨਾਲ ਸ਼ੁਰੂ ਹੁੰਦਾ ਹੈ।

ਕੁੱਝ ਅਜਿਹਾ, ਇਹ ਸੱਚਮੁੱਚ ਮੁਸ਼ਕਲ ਹੁੰਦਾ ਹੈ

ਜਦੋਂ ਤੁਹਾਨੂੰ ਕੁੱਝ ਅਜਿਹਾ ਕਰਨਾ
ਪੈਂਦਾ ਹੈ ਜੋ ਤੁਸੀਂ ਨਹੀਂ ਕਰਨਾ ਚਾਹੁੰਦੇ।

ਮੈਂ ਸੋਚ ਰਿਹਾ ਹਾਂ ਕਿ ਕੀ ਮੱਦਦ ਕਰੇਗਾ?

ਤੁਸੀਂ ਕੀ ਸੋਚਦੇ ਹੋ ਕਿ ਤੁਸੀਂ ਆਪਣੇ ਪੁਰਾਣੇ

ਦੋਸਤਾਂ ਨਾਲ ਕਿਵੇਂ ਸੰਪਰਕ ਵਿੱਚ ਰਹਿ ਸਕਦੇ ਹੋ?

ਕਿਹੜੀ ਚੀਜ਼ ਇਸ ਨੂੰ ਆਸਾਨ ਬਣਾਵੇਗੀ?

ਇਸ ਲਈ ਭਾਵਨਾਵਾਂ ਨੂੰ ਸੇਧ ਦੇਣਾ

ਕਿਸ਼ੋਰਾਂ ਨੂੰ ਮੁਸ਼ਕਲ,
ਅਤੇ ਅਸਲ 'ਚ ਚੁਣੌਤੀਪੂਰਨ ਜੀਵਨ ਅਨੁਭਵਾਂ,

ਅਤੇ ਸ਼ੁਰੂਆਤੀ ਕਿਸ਼ੋਰ ਅਵਸਥਾ ਵਿੱਚੋਂ ਲੰਘਣ ਵਿੱਚ

ਮੱਦਦ ਕਰਨ ਦਾ ਸੱਚਾ ਉਪਯੋਗੀ ਤਰੀਕਾ ਹੈ,

ਅਤੇ ਸੈਕੰਡਰੀ ਸਕੂਲ ਸ਼ੁਰੂ ਕਰਨਾ

ਖ਼ਾਸ ਤੌਰ 'ਤੇ ਬਹੁਤ ਸਾਰੀਆਂ ਤਬਦੀਲੀਆਂ, ਅਤੇ ਬਹੁਤ

ਸਾਰੀਆਂ ਪ੍ਰਬਲ ਭਾਵਨਾਵਾਂ ਦਾ ਸਮਾਂ ਹੁੰਦਾ ਹੈ।

ਤੁਸੀਂ ਇਹਨਾਂ ਅਨੁਭਵਾਂ ਅਤੇ ਪ੍ਰਤੀਕਰਮਾਂ ਰਾਹੀਂ

ਆਪਣੇ ਕਿਸ਼ੋਰ ਦੇ ਕੰਮ ਵਿੱਚ ਸਹਾਇਤਾ ਕਰਨ ਲਈ

ਭਾਵਨਾਵਾਂ ਨੂੰ ਸੇਧ ਦੇਣ ਦੀ ਵਰਤੋਂ ਕਰ ਸਕਦੇ ਹੋ।

ਹੁਣ, ਤੁਹਾਨੂੰ ਹਰ ਸਮੇਂ ਭਾਵਨਾਵਾਂ ਨੂੰ
ਸੇਧ ਦੇਣ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ,

ਪਰ ਆਦਰਸ਼ਕ ਤੌਰ 'ਤੇ ਤੁਸੀਂ ਪੰਜ ਕਦਮਾਂ ਨੂੰ

ਘੱਟੋ-ਘੱਟ ਕੁੱਝ ਸਮੇਂ ਲਈ ਵਰਤਨਾ ਚਾਹੋਂਗੇ ਜਦੋਂ

ਤੁਹਾਡਾ ਕਿਸ਼ੋਰ ਭਾਵਨਾਵਾਂ ਦਾ ਅਨੁਭਵ ਕਰਦਾ ਹੈ।

ਗੌਟਮੈਨ ਅਤੇ ਸਹਿਕਰਮੀਆਂ ਨੇ
ਲੱਭਿਆ ਕਿ ਜਦੋਂ ਉਹ ਭਾਵੁਕ ਹੁੰਦੇ ਹਨ ਤਾਂ

ਬੱਚਿਆਂ ਅਤੇ ਕਿਸ਼ੋਰਾਂ ਨੂੰ ਘੱਟੋ-ਘੱਟ 30 ਤੋਂ
40% ਵਾਰ ਭਾਵਨਾਵਾਂ ਨੂੰ ਸੇਧ ਦੇਣ ਦੀ

ਵਰਤੋਂ ਕਰਨ ਵਾਲੇ ਆਪਣੇ
ਮਾਪਿਆਂ ਤੋਂ ਲਾਭ ਹੁੰਦਾ ਹੈ।

ਹਾਲਾਂਕਿ, ਤੁਹਾਨੂੰ ਭਾਵਨਾਵਾਂ ਨੂੰ ਸੇਧ ਦੇਣ ਲਈ

ਸਹੀ ਹਾਲਤ ਵਿੱਚ ਹੋਣ ਦੀ ਜ਼ਰੂਰਤ ਹੈ।

ਕਈ ਵਾਰ ਤੁਹਾਡੇ ਲਈ ਭਾਵਨਾਵਾਂ ਨੂੰ

ਸੇਧ ਦੇਣ ਲਈ ਸਮਾਂ ਸਹੀ ਨਹੀਂ ਹੁੰਦਾ,

ਅਤੇ ਤੁਹਾਨੂੰ ਦਰਵਾਜ਼ੇ ਤੋਂ
ਬਾਹਰ ਜਾਣ ਦੀ ਲੋੜ ਹੋ ਸਕਦੀ ਹੈ।

ਨਾਲ ਹੀ, ਜਦੋਂ ਤੁਸੀਂ ਪ੍ਰੇਸ਼ਾਨ ਹੁੰਦੇ ਹੋ,

ਇਹ ਵੀ ਹੋ ਸਕਦਾ ਹੈ ਕਿ
ਤੁਹਾਨੂੰ ਵਿਰਾਮ ਲੈਣ ਦੀ ਲੋੜ ਹੋਵੇ,

ਅਤੇ ਤੁਸੀਂ ਬਾਅਦ ਵਿੱਚ ਗੱਲਬਾਤ
'ਤੇ ਵਾਪਸ ਆ ਸਕਦੇ ਹੋ ਜਦੋਂ

ਤੁਸੀਂ ਥੋੜ੍ਹਾ ਜਿਹਾ ਸ਼ਾਂਤ ਮਹਿਸੂਸ ਕਰ ਰਹੇ ਹੋ।

ਅਤੇ ਹੋਰ ਸਮਿਆਂ 'ਤੇ,

ਹੋ ਸਕਦਾ ਹੈ ਕਿ ਤੁਸੀਂ ਉਸ
ਸਮੇਂ ਦੀ ਗਰਮਾ-ਗਰਮੀ ਵਿੱਚ

ਭਾਵਨਾਵਾਂ 'ਤੇ ਧਿਆਨ ਕੇਂਦਰਿਤ ਨਾ ਕਰੋ

ਕਿਉਂਕਿ ਤੁਹਾਨੂੰ ਸਿਰਫ਼
ਕੁੱਝ ਸਵਾਲਾਂ ਦੇ ਜਵਾਬ ਦੇਣ,

ਜਾਂ ਸਮੱਸਿਆ ਨੂੰ ਹੱਲ ਕਰਨ ਦੀ ਲੋੜ ਹੈ।

ਅਤੇ ਅਜਿਹੀ ਸਥਿਤੀ ਵਿੱਚ

ਤੁਹਾਨੂੰ ਸਿਰਫ਼ ਇਹ ਪਤਾ ਲਗਾਉਣ ਦੀ ਲੋੜ ਹੋ
ਸਕਦੀ ਹੈ ਕਿ ਤੁਹਾਡੇ ਕਿਸ਼ੋਰ ਨੂੰ ਕੀ ਚਾਹੀਦਾ ਹੈ,

ਉਨ੍ਹਾਂ ਨੂੰ ਸਕੂਲ ਜਾਣ ਲਈ ਕੀ ਕਰਨ ਦੀ ਲੋੜ ਹੈ,

ਜਾਂ ਅਗਾਮੀ ਦੋਸਤੀ ਸੰਕਟ ਨਾਲ ਕਿਵੇਂ ਨਜਿੱਠਣਾ ਹੈ,

ਪਰ ਅਕਸਰ ਤੁਸੀਂ ਇਸ ਮੁੱਦੇ
'ਤੇ ਫਿਰ ਗੱਲ ਕਰ ਸਕਦੇ ਹੋ

ਜਦੋਂ ਸਮਾਂ ਤੁਹਾਡੇ ਅਤੇ
ਤੁਹਾਡੇ ਕਿਸ਼ੋਰ ਲਈ ਸਹੀ ਹੈ ਜਦੋਂ

ਤੁਸੀਂ ਦੋਵੇਂ ਥੋੜ੍ਹੇ ਜਿਹੇ ਸ਼ਾਂਤ ਹੁੰਦੇ ਹੋ।

ਅਤੇ ਫਿਰ ਤੁਸੀਂ ਭਾਵਨਾਵਾਂ ਨੂੰ ਸੇਧ ਦੇਣ
ਦੇ ਪੰਜ ਕਦਮਾਂ ਦੀ ਵਰਤੋਂ ਆਪਣੇ ਕਿਸ਼ੋਰ ਦੀ

ਭਾਵਨਾਤਮਕ ਸਥਿਤੀ 'ਤੇ ਚਿੰਤਨ ਕਰਨ ਵਿੱਚ

ਮੱਦਦ ਕਰਨ ਲਈ ਕਰ ਸਕਦੇ ਹੋ ਜੋ ਤੁਸੀਂ ਕਰ ਰਹੇ ਸੀ।

ਅਤੇ ਇਹ ਅਸਲ 'ਚ ਉਹਨਾਂ ਭਾਵਨਾਵਾਂ
ਨੂੰ ਸਮਝਣ ਵਿੱਚ ਉਹਨਾਂ ਦੀ ਮੱਦਦ ਕਰਦਾ ਹੈ

ਜੋ ਉਹਨਾਂ ਨੇ ਅਨੁਭਵ ਕੀਤੀਆਂ ਹਨ।

ਭਾਵਨਾਵਾਂ ਨੂੰ ਸੇਧ ਦੇਣ ਨੂੰ ਸਮਝਣ ਦੇ ਸਭ
ਤੋਂ ਵਧੀਆ ਤਰੀਕਿਆਂ ਵਿੱਚੋਂ ਇੱਕ ਇਹ ਦੇਖਣਾ ਹੈ

ਕਿ ਕਦੋਂ ਇਹ ਭਾਵਨਾ ਨੂੰ ਨਾਕਾਰਨ ਤੋਂ ਉਲਟ ਹੈ।

ਇੱਕ ਪਿਓ-ਧੀ ਨੂੰ ਸਕੂਲ
ਪਰਿਵਰਤਨ ਦਿਵਸ ਬਾਰੇ ਗੱਲ ਕਰਦੇ

ਦਿਖਾਉਂਦੀ ਵੀਡੀਓ ਨੂੰ ਦੇਖੋ।

ਪਹਿਲੀ ਗੱਲਬਾਤ ਵਿੱਚ ਪਿਤਾ ਭਾਵਨਾਵਾਂ ਨੂੰ

ਨਾਕਾਰ ਰਿਹਾ ਹੈ।

ਦੂਜੀ ਗੱਲਬਾਤ ਵਿੱਚ,
ਉਹ ਭਾਵਨਾਵਾਂ ਨੂੰ ਸੇਧ ਦੇ ਰਿਹਾ ਹੈ।

ਧਿਆਨ ਦਿਓ ਕਿ ਹਰੇਕ ਗੱਲਬਾਤ ਪਿਤਾ ਅਤੇ ਧੀ ਨੂੰ

ਕਿਵੇਂ ਪ੍ਰਭਾਵਿਤ ਕਰਦੀ ਹੈ,

ਅਤੇ ਦੇਖੋ ਕਿ ਕੀ ਤੁਸੀਂ ਭਾਵਨਾਵਾਂ ਨੂੰ

ਸੇਧ ਦੇਣ ਵਾਲੇ ਪੰਜ ਕਦਮਾਂ ਨੂੰ ਦੇਖ ਸਕਦੇ ਹੋ।

(ਕੋਮਲ ਸੰਗੀਤ)

Updated