JavaScript is required
Relief and recovery support is available for people impacted by the January 2026 Victorian bushfires.
Visit Emergency Recovery Victoria

ਭਾਵਨਾਵਾਂ ਨੂੰ ਸੇਧ ਦੇਣਾ ਬਨਾਮ ਭਾਵਨਾਵਾਂ ਨੂੰ ਨਕਾਰਨਾ (Emotion Coaching vs. Emotion Dismissing - Punjabi)

(ਹਵਾ ਸ਼ੂਕ ਰਹੀ ਹੈ)

(ਖੇੜੇ-ਭਰਿਆ ਸੰਗੀਤ)

(ਪੈੱਨ ਦੀਆਂ ਝਰੀਟਾਂ ਦੀ ਆਵਾਜ਼)

(ਉਤਸ਼ਾਹਪੂਰਨ ਸੰਗੀਤ) (ਨੋਟੀਫਿਕੇਸ਼ਨ ਆਉਣ ਦੀ ਬੀਪ)

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

- ਹਾਂ, ਇਹ ਕਿਵੇਂ ਚੱਲ ਰਿਹਾ ਹੈ?

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਕੱਲ੍ਹ ਨੂੰ ਵੱਡਾ ਦਿਨ ਹੈ, ਹਾਂ?

(ਸੋਫ਼ੇ ਦੇ ਚੀਕਣ ਦੀ ਆਵਾਜ਼)

ਕੀ ਤੁਸੀਂ ਇਸ ਬਾਰੇ ਗੱਲ ਕਰਨਾ ਚਾਹੁੰਦੇ ਹੋ?

- ਨਹੀਂ।

- ਨਵਾਂ ਸਕੂਲ, ਬਹੁਤ ਵਧੀਆ ਹੈ।

ਮੈਨੂੰ ਹਾਈ ਸਕੂਲ ਪਸੰਦ ਸੀ।

- ਸਾਬਾਸ਼।

ਮੈਂ ਤੁਹਾਡੇ ਵਰਗੀ ਨਹੀਂ ਹਾਂ।

ਜੇ ਤੁਹਾਨੂੰ ਲੱਗਦਾ ਹੈ ਕਿ ਇਹ ਬਹੁਤ ਵਧੀਆ ਹੈ,
ਤਾਂ ਤੁਸੀਂ ਚਲੇ ਜਾਓ।

- ਕੀ, ਕੀ ਤੁਸੀਂ ਮਜ਼ਾਕ ਕਰ ਰਹੇ ਹੋ?

ਤੁਸੀਂ ਇਸਨੂੰ ਬਹੁਤ ਪਸੰਦ ਕਰੋਗੇ!

ਇਹ ਬਹੁਤ ਰੋਮਾਂਚਕ ਹੈ।

ਇੰਨੇ ਨਕਾਰਾਤਮਕ ਨਾ ਬਣੋ, ਪਿਆਰੇ।

ਇੱਕ ਵਾਰ ਜਦੋਂ ਤੁਸੀਂ ਪਹਿਲਾ ਦਿਨ ਲੰਘਾ ਲੈਂਦੇ ਹੋ

ਤਾਂ ਤੁਸੀਂ ਹਮੇਸ਼ਾ ਨਵੀਆਂ ਚੀਜ਼ਾਂ ਪਸੰਦ ਕਰਦੇ ਹੋ

- ਨਹੀਂ, ਮੈਂ ਨਹੀਂ ਕਰਦੀ।

- ਹਾਂ, ਇਹ ਹਰ ਕਿਸੇ ਦਾ ਪਹਿਲਾ ਦਿਨ ਹੈ।

ਇਸ ਬਾਰੇ ਇੰਨਾ ਰੋਣਾ-ਧੋਣਾ ਬੰਦ ਕਰੋ।

- ਮੈਂ ਰੋਅ-ਧੋਅ ਨਹੀਂ ਰਹੀ ਹਾਂ।

ਤੁਹਾਨੂੰ ਇਹ ਸਮਝ ਨਹੀਂ ਆਇਆ, ਕਿ ਆ ਗਿਆ ਹੈ?

ਮੈਂ ਨਹੀਂ ਜਾ ਰਹੀ ।

(ਗਰਜਦੇ ਬੱਦਲ ਗੂੰਜ ਰਹੇ ਹਨ)

(ਪਿਤਾ ਨੇ ਡੂੰਘਾ ਸਾਹ ਲਿਆ)

(ਬਟਨ ਨੂੰ ਘੁੰਮਾਉਣ ਦੀ ਆਵਾਜ਼)
(ਪੈੱਨ ਦੀਆਂ ਝਰੀਟਾਂ ਦੀ ਆਵਾਜ਼)

- ਹਾਂ, ਇਹ ਕਿਵੇਂ ਚੱਲ ਰਿਹਾ ਹੈ?

(ਉਤਸ਼ਾਹਪੂਰਨ ਸੰਗੀਤ)

ਕੱਲ੍ਹ ਨੂੰ ਵੱਡਾ ਦਿਨ ਹੈ, ਹਾਂ?

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਤੁਸੀਂ ਕੱਲ੍ਹ ਜਾਣ ਲਈ ਬਹੁਤ ਉਤਸੁਕ
ਨਹੀਂ ਲੱਗ ਰਹੇ ਹੋ।

ਇਹ ਇੱਕ ਵੱਡਾ ਸਕੂਲ ਹੈ,

ਥੋੜਾ ਡਰਾਉਣਾ ਹੈ।

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

(ਪਿਤਾ ਨੇ ਡੂੰਘਾ ਸਾਹ ਲਿਆ)

ਮੈਂ ਸੋਚ ਸਕਦਾ ਹਾਂ ਕਿ ਕੱਲ੍ਹ ਬਾਰੇ ਕੁੱਝ ਬੱਚੇ

ਬਹੁਤ ਘਬਰਾਏ ਹੋਏ ਹੋਣਗੇ।

- ਕੁੱਝ ਵੀ।

(ਉਤਸ਼ਾਹਪੂਰਨ ਸੰਗੀਤ ਜਾਰੀ ਹੈ)

ਕੀ ਮੈਨੂੰ ਜਾਣਾ ਪਵੇਗਾ?

- ਇਹ ਬੁਰਾ ਹੈ, ਨਹੀਂ?

ਹਾਂ, ਮੈਂ ਸਮਝ ਸਕਦਾ ਹਾਂ ਕਿ ਇਹ ਆਸਾਨ ਨਹੀਂ ਹੈ।

- ਮੈਨੂੰ ਨਹੀਂ ਪਤਾ ਕਿ ਕਿੱਥੇ ਜਾਣਾ ਹੈ।

- ਉਹਨਾਂ ਨੇ ਤੁਹਾਨੂੰ ਕਿੱਥੇ ਆਉਣ ਲਈ ਕਿਹਾ ਹੈ?

- ਉਨ੍ਹਾਂ ਨੇ ਸਾਨੂੰ ਇੱਕ ਨਕਸ਼ਾ ਦਿੱਤਾ ਹੈ,
ਪਰ ਮੈਨੂੰ ਸਮਝ ਨਹੀਂ ਲੱਗਾ।

- ਕੀ ਤੁਸੀਂ ਮਦਦ ਚਾਹੁੰਦੇ ਹੋ?

- ਤੁਹਾਨੂੰ ਹਾਲ ਵਿੱਚ ਜਾਣਾ ਪਵੇਗਾ।

- ਓਹ, ਆਓ ਇੱਕ ਨਜ਼ਰ ਮਾਰੀਏ।

ਓਹ ਹਾਂ, ਇੱਥੇ ਬਹੁਤ ਸਾਰੀਆਂ ਇਮਾਰਤਾਂ ਹਨ।

ਮੈਂ ਦੇਖ ਸਕਦਾ ਹਾਂ ਕਿ ਹਾਲ ਨੂੰ ਲੱਭਣਾ
ਕਿਵੇਂ ਥੋੜ੍ਹਾ ਜਿਹਾ ਔਖਾ ਲੱਗ ਰਿਹਾ ਹੈ।

- ਉੱਥੇ ਕਿੰਨੇ ਬੱਚੇ ਜਾਂਦੇ ਹਨ?

- ਓਹ, ਬਹੁਤ ਸਾਰੇ।

ਸ਼ਾਇਦ ਮੈਨੂੰ ਲੱਗਦਾ ਹੈ ਕਿ 2000।

ਹਾਂ, ਬਹੁਤ ਅਲੱਗ, ਕੀ ਇਹ ਵੱਡੀ ਤਬਦੀਲੀ ਨਹੀਂ ਹੈ?

- ਹਾਂ, ਜੈਸ ਵੀ ਬੇਚੈਨ ਹੈ।

ਉਸਨੇ ਕਿਹਾ ਕਿ ਉਹ ਹਮੇਸ਼ਾਂ
ਲਈ ਘਰ ਤੋਂ ਹੀ ਪੜ੍ਹੇਗੀ।

- ਹਾਂ, ਮੈਂ ਸਮਝ ਸਕਦਾ ਹਾਂ ਕਿ ਉਹ
ਇਸ ਤੋਂ ਬਚਣਾ ਚਾਹੁੰਦੀ ਹੈ।

ਤੁਸੀਂ ਆਪਣੇ ਬਾਰੇ ਦੱਸੋ?

- ਨਹੀਂ, ਮੈਂ ਘਰ ਨਹੀਂ ਰਹਿਣਾ ਚਾਹੁੰਦੀ।

ਤੁਹਾਡੇ ਨਾਲ ਬਹੁਤ ਉਕਤਾਉਣ ਵਾਲਾ ਹੈ।

ਡਰਾਮਾ ਗਰੁੱਪ ਚੰਗਾ ਲੱਗ ਰਿਹਾ ਹੈ

ਪਰ ਮੈਂ ਬਹੁਤ ਸਾਰੇ ਲੋਕਾਂ ਬਾਰੇ ਨਹੀਂ ਜਾਣਦੀ।

- ਹਾਂ, ਤੁਹਾਨੂੰ ਡਰਾਮਾ ਪਸੰਦ ਹੈ।

(ਧੀ ਫ਼ੁੰਕਾਰਦੀ ਹੈ)

ਪਰ ਤੁਸੀਂ ਬਹੁਤ ਸਾਰੇ ਲੋਕਾਂ ਦੇ ਆਲੇ ਦੁਆਲੇ
ਹੋਣ ਬਾਰੇ ਨਹੀਂ ਜਾਣਦੇ।

ਮੈਂ ਇਹ ਸਮਝ ਸਕਦਾ ਹਾਂ।

ਇਹ ਹਾਸੋਹੀਣਾ ਹੈ ਕਿ ਤੁਸੀਂ ਬਹੁਤ ਉਤਸੁਕ ਵੀ ਹੋ

ਪਰ ਨਾਲ ਹੀ ਥੋੜ੍ਹਾ ਘਬਰਾਏ ਹੋਏ ਵੀ ਹੋ ਸਕਦੇ ਹੋ।

ਤੁਹਾਨੂੰ ਕੀ ਲੱਗਦਾ ਹੈ ਕਿ ਕੀ ਮਦਦਗਾਰ ਹੋਵੇਗਾ?

- ਮੈਂ ਜੈਸ ਨੂੰ ਇਹ ਪੱਕਾ ਕਰਨ ਲਈ ਟੈਕਸਟ
ਕਰਾਂਗੀ ਕਿ ਉਹ ਉੱਥੇ ਹੋਵੇ

ਅਤੇ ਜੈਜ਼ ਨੂੰ, ਉਹ ਆਪਣੇ ਭਰਾ ਨੂੰ ਮਿਲਣ ਲਈ
ਪਹਿਲਾਂ ਉੱਥੇ ਗਈ ਸੀ।

ਮੈਨੂੰ ਲੱਗਦਾ ਉਸਨੂੰ ਸ਼ਾਇਦ ਹਾਲ ਦਾ ਪਤਾ ਹੋਵੇਗਾ।

- ਜੇਕਰ ਤੁਸੀਂ ਚਾਹੋ ਤਾਂ ਅਸੀਂ ਰਾਤ ਦੇ ਖਾਣੇ
ਤੋਂ ਬਾਅਦ ਇਸ ਬਾਰੇ ਹੋਰ ਗੱਲ ਕਰ ਸਕਦੇ ਹਾਂ।

- ਠੀਕ ਹੈ।

(ਉਤਸ਼ਾਹਪੂਰਨ ਸੰਗੀਤ)

(ਉਤਸ਼ਾਹਪੂਰਨ ਸੰਗੀਤ ਸਮਾਪਤ ਹੋ ਜਾਂਦਾ ਹੈ)

Updated