(ਜੋਸ਼ੀਲਾ ਸੰਗੀਤ)
- ਭਾਵਨਾਵਾਂ ਨੂੰ ਸੇਧ ਦੇਣਾ ਸਾਨੂੰ ਇਹ ਪਤਾ
ਲਗਾਉਣ ਦਿੰਦਾ ਹੈ ਕਿ
ਮਨ ਵਿੱਚ ਕੀ ਹੈ,
ਚੁਣੌਤੀਪੂਰਨ ਵਿਵਹਾਰ ਅਤੇ ਪ੍ਰਤੀਕਰਮਾਂ
ਦੇ ਪਿੱਛੇ ਕੀ ਹੈ।
ਅਤੇ ਅਕਸਰ ਇੱਥੇ ਬਹੁਤ ਸਾਰੀਆਂ ਕਿਸਮਾਂ ਦੀਆਂ
ਹੋਰ ਨਾਜ਼ੁਕ ਭਾਵਨਾਵਾਂ ਹੁੰਦੀਆਂ ਹਨ ਜਿਵੇਂ
ਕਿ ਸ਼ਾਇਦ ਚਿੰਤਾ
ਜਾਂ ਇਕੱਲੇ ਛੱਡ ਦਿੱਤੇ ਮਹਿਸੂਸ ਕਰਨਾ,
ਜਾਂ ਮਹਿਸੂਸ ਕਰਨਾ ਜਿਵੇਂ ਚੀਜ਼ਾਂ ਜਾਇਜ਼ ਨਹੀਂ ਹਨ।
ਪਰ ਇਸਦੀ ਬਜਾਏ ਜੋ ਸਾਹਮਣੇ ਆਉਂਦਾ ਹੈ ਉਹ ਹੁੰਦਾ
ਹੈ, ਚੀਕਣਾ ਅਤੇ ਗੁੱਸੇ ਭਰਿਆ ਚਿੜਚਿੜਾ ਵਿਵਹਾਰ।
ਤਾਂ ਜੋ ਅਸੀਂ ਕਰਨ ਦੇ ਯੋਗ ਹੋਣਾ ਚਾਹੁੰਦੇ ਹਾਂ
ਉਹ ਹੈ ਕੋਸ਼ਿਸ਼ ਕਰਨਾ ਅਤੇ ਪਤਾ ਕਰਨਾ
ਕਿ ਮਨ ਵਿੱਚ ਕੀ ਹੈ।
ਕਿਸ਼ੋਰਾਂ ਨਾਲ, ਇਸਦਾ ਇੱਕ ਵੱਡਾ ਹਿੱਸਾ
ਸਭ ਤੋਂ ਪਹਿਲਾਂ ਇਹ ਦੇਖਣਾ ਹੁੰਦਾ ਹੈ ਕਿ ਤੁਸੀਂ
ਕਿਸ਼ੋਰਾਂ ਲਈ ਆਮ ਚੀਜ਼ਾਂ ਦੇ ਰੂਪ ਵਿੱਚ ਕੀ
ਆਉਂਦਾ ਹੋਇਆ ਦੇਖਦੇ ਹੋ?
ਉਹਨਾਂ ਦੇ ਵਿਵਹਾਰਾਂ ਜਾਂ ਭਾਵਨਾਵਾਂ
ਵੱਲ ਧਿਆਨ ਦਿਓ ਜੋ ਉੱਤੋਂ-ਉੱਤੋਂ ਹੋ ਸਕਦੀਆਂ ਹਨ
ਜਿਵੇਂ ਕਿ ਉਹ ਵਧੇਰੇ ਚੁੱਪ ਰਹਿੰਦੇ ਹਨ ਜਦੋਂ ਮਨ
ਵਿੱਚ ਕੁੱਝ ਚੱਲ ਰਿਹਾ ਰਿਹਾ ਹੁੰਦਾ ਹੈ
ਜਾਂ ਉਹ ਵਧੇਰੇ ਚਿੜਚਿੜੇ ਹੁੰਦੇ ਹਨ
ਜਦੋਂ ਕੋਈ ਅਜਿਹੀ ਚੀਜ਼ ਹੁੰਦੀ ਹੈ ਜਿਸ ਬਾਰੇ
ਤੁਸੀਂ ਜਾਣਦੇ ਹੋ ਕਿ ਮਨ ਵਿੱਚ ਰੱਖ ਰਹੇ ਹਨ।
ਇਹ ਉਹਨਾਂ ਚੀਜ਼ਾਂ ਦਾ ਇੱਕ ਮਹੱਤਵਪੂਰਨ ਹਿੱਸਾ ਹਨ
ਜਿਹਨਾਂ ਨੂੰ ਤੁਸੀਂ ਪਛਾਣ ਅਤੇ ਜਵਾਬ ਦੇ ਸਕਦੇ ਹੋ
ਅਤੇ ਇਹ ਸੱਚ ਵਿੱਚ ਤੁਹਾਡੇ ਕਿਸ਼ੋਰਾਂ ਨੂੰ ਆਪਣੀਆਂ
ਭਾਵਨਾਵਾਂ ਨੂੰ ਸਮਝਣ ਅਤੇ ਉਹਨਾਂ 'ਤੇ ਆਪਣੇ-ਆਪ
ਕੰਮ ਕਰਨ ਅਤੇ ਇਹ ਪਤਾ ਲਗਾਉਣ ਵਿੱਚ ਮੱਦਦ
ਕਰਦੀਆਂ ਹਨ ਕਿ ਉਹਨਾਂ ਨੂੰ ਕੀ ਚਾਹੀਦਾ ਹੈ।
ਅਕਸਰ ਗੁੱਸਾ ਕਰਨ ਪਿੱਛੇ ਬਹੁਤ ਉਦਾਸ, ਨਿਰਾਸ਼,
ਇਕੱਲੇ ਛੱਡੇ ਜਾਣ ਦੀ ਭਾਵਨਾ ਹੁੰਦੀ ਹੈ।
ਅਤੇ ਜਦੋਂ ਤੁਸੀਂ ਇਹ ਦੇਖਦੇ ਹੋ
ਕਿਉਂਕਿ ਤੁਸੀਂ ਭਾਵਨਾ ਨੂੰ ਸੇਧ ਦੇਣ ਦੇ ਕਦਮਾਂ
ਦੀ ਵਰਤੋਂ ਕਰ ਰਹੇ ਹੋ, ਤਾਂ
ਤੁਹਾਡੇ ਲਈ ਇਹ ਪਛਾਣਨਾ ਬਹੁਤ ਸੌਖਾ ਹੋ ਜਾਂਦਾ ਹੈ
ਕਿ ਤੁਹਾਡੇ ਕਿਸ਼ੋਰ ਨੂੰ ਝਿੜਕਣ ਜਾਂ
ਖਿੱਝਣ ਦੀ ਬਜਾਏ ਮੱਦਦ ਅਤੇ
ਦਿਲਾਸਾ ਦੇਣ ਦੀ ਲੋੜ ਹੈ।
ਅਤੇ ਜਦੋਂ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ
ਉਹਨਾਂ ਨਾਲ ਜੁੜਦੇ ਹੋ, ਇਹ ਅਸਲ 'ਚ ਤੁਹਾਨੂੰ ਵੀ
ਸ਼ਾਂਤ ਮਹਿਸੂਸ ਕਰਨ 'ਚ ਮੱਦਦ ਕਰਦਾ ਹੈ।
ਇਸ ਲਈ ਅੰਦਰੂਨੀ ਭਾਵਨਾਵਾਂ ਨੂੰ ਸੇਧ ਦੇਣਾ
ਅਸਲ ਵਿੱਚ ਉਸ ਕਿਸ਼ੋਰ ਨੂੰ ਬਿਹਤਰ ਮਹਿਸੂਸ ਕਰਨ,
ਸਮਝਿਆ ਜਾਂਦਾ ਮਹਿਸੂਸ ਕਰਨ
ਅਤੇ ਮਨ ਅੰਦਰ ਜੋ ਕੁੱਝ ਚੱਲ ਰਿਹਾ ਹੈ ਉਸ ਬਾਰੇ
ਥੋੜ੍ਹਾ ਸ਼ਾਂਤ ਹੋਣ ਵਿੱਚ ਮੱਦਦ ਕਰ ਸਕਦਾ ਹੈ।
ਤਾਂ, ਤੁਸੀਂ ਇਹ ਗੱਲ ਸੁਣ ਕੇ,
ਉਹਨਾਂ ਦੇ ਨੇੜੇ ਰਹਿ ਕੇ,
ਕੋਈ ਰਾਏ ਬਣਾਏ ਬਗ਼ੈਰ ਰਹਿ ਕੇ,
ਜਾਂ ਭਾਵਨਾਵਾਂ ਨੂੰ ਨਾਮ ਦੇ ਕੇ ਕਰ ਸਕਦੇ ਹੋ
ਜਿਵੇਂ ਕਿ, ਆਹ, ਇਹ ਬਹੁਤ ਨਿਰਾਸ਼ਾਜਨਕ ਹੈ।
ਕੋਈ ਹੈਰਾਨੀ ਨਹੀਂ ਕਿ ਤੁਸੀਂ ਇਸ
ਬਾਰੇ ਬਹੁਤ ਗੁੱਸੇ ਹੋ।
ਇਸ ਤਰ੍ਹਾਂ ਤੁਸੀਂ ਆਪਣੇ ਕਿਸ਼ੋਰਾਂ ਦਾ
ਇਹ ਸਮਝਣ ਲਈ ਮਾਰਗਦਰਸ਼ਨ ਕਰ ਸਕਦੇ ਹੋ
ਕਿ ਨਾਜ਼ੁਕ ਭਾਵਨਾਵਾਂ ਨੂੰ ਮਨ ਵਿੱਚ ਦੱਬੀ ਰੱਖਣ ਦੇ
ਨਤੀਜੇ ਵਜੋਂ ਇੱਕ ਵੱਡਾ ਮਸਲਾ ਬਣਨ ਦੀ ਬਜਾਏ
ਸਾਂਝੀਆਂ ਅਤੇ ਹੱਲ ਕੀਤੀਆਂ ਜਾ ਸਕਦੀਆਂ ਹਨ।
ਤੁਸੀਂ ਗੁੱਸੇ ਵਾਲੇ ਵਤੀਰੇ ਤੋਂ ਗੁੱਸੇ ਦੀਆਂ
ਭਾਵਨਾਵਾਂ ਨੂੰ ਵੱਖ ਕਰਨ
ਅਤੇ ਗੁੱਸੇ ਦਾ ਸਿਹਤਮੰਦ ਤਰੀਕੇ ਨਾਲ
ਪ੍ਰਗਟਾਵਾ ਕਰਨ ਲਈ ਸੇਧ ਦੇਣ ਦੇ ਯੋਗ ਹੋ ਸਕਦੇ ਹੋ
ਜਾਂ ਕਿਸ਼ੋਰ ਦੀ ਬਾਅਦ ਵਿੱਚ ਸੰਭਲਣ ਵਿੱਚ
ਮੱਦਦ ਕਰ ਸਕਦੇ ਹੋ ਜਦੋਂ ਉਹ ਸ਼ਾਂਤ ਹੋ ਜਾਂਦੇ ਹਨ
ਅਤੇ ਵਾਪਸ ਆਉਂਦੇ ਹਨ ਅਤੇ ਤੁਹਾਨੂੰ ਕਹਿੰਦੇ ਹਨ ਕਿ
ਉਹ ਅਸਲ ਵਿੱਚ ਪਹਿਲਾਂ ਕੀਤੀ ਬਦਤਮੀਜ਼ੀ ਬਾਰੇ
ਸੱਚਮੁੱਚ ਪਛਤਾਅ ਰਹੇ ਹਨ,
ਉਹ ਕੱਲ੍ਹ ਦੇ ਸਕੂਲ ਬਦਲਣ ਦੇ
ਸੈਸ਼ਨ ਵਿੱਚ ਜਾਣ ਬਾਰੇ
ਬਹੁਤ ਚਿੰਤਤ ਮਹਿਸੂਸ ਕਰ ਰਹੇ ਸਨ।
ਇਸ ਲਈ ਜਦੋਂ ਤੁਸੀਂ ਆਪਣੇ ਕਿਸ਼ੋਰ ਨਾਲ ਜੁੜਦੇ ਹੋ
ਅਤੇ ਉਸ ਦੀਆਂ ਭਾਵਨਾਵਾਂ ਨੂੰ ਸਵੀਕਾਰਦੇ ਹੋ,
ਤਾਂ ਉਹ ਅਕਸਰ ਤੁਹਾਡੀ ਮੱਦਦ ਲੈਣ ਲਈ
ਵਧੇਰੇ ਤਿਆਰ ਹੁੰਦੇ ਹਨ।
ਹਾਲਾਂਕਿ, ਜੇਕਰ ਤੁਸੀਂ ਜਾਂ ਤੁਹਾਡੇ ਕਿਸ਼ੋਰ ਅਜੇ
ਵੀ ਭਾਵਨਾਵਾਂ ਨੂੰ ਸੇਧ ਦੇਣ ਦੀ ਵਰਤੋਂ ਕਰਨ ਲਈ
ਬਹੁਤ ਜ਼ਿਆਦਾ ਗੁੱਸੇ ਵਿੱਚ ਜਾਂ
ਸੱਚਮੁੱਚ ਪਰੇਸ਼ਾਨ ਹੋ, ਤਾਂ
ਥੋੜ੍ਹਾ ਵਿਰਾਮ ਲੈਣ ਲਈ ਕਿਸੇ ਵੱਖਰੇ ਕਮਰੇ
ਜਾਂ ਇਮਾਰਤ ਵਿੱਚ ਜਾਓ।
- ਬੁਨਿਆਦੀ ਭਾਵਨਾਵਾਂ 'ਤੇ ਕਾਰਗਰ ਹੋਣ ਲਈ
ਭਾਵਨਾਵਾਂ ਨੂੰ ਸੇਧ ਦੇਣਾ ਅਕਸਰ ਸਮੇਂ ਦੇ ਨਾਲ
ਕਈ ਵਾਰ ਦੀ ਗੱਲਬਾਤ ਤੋਂ ਬਾਅਦ ਕਾਰਗਰ ਹੁੰਦਾ ਹੈ।
ਭਾਵਨਾਵਾਂ ਨੂੰ ਸੇਧ ਦੇਣਾ ਸਮੱਸਿਆਵਾਂ ਲਈ
ਕੋਈ ਜਾਦੂਈ ਹੱਲ ਨਹੀਂ ਹੈ,
ਇਹ ਗੱਲਬਾਤ ਕਰਨ ਦਾ ਇੱਕ ਤਰੀਕਾ ਹੈ ਜੋ
ਸਮੇਂ ਦੇ ਨਾਲ ਹੁਨਰ ਨਿਰਮਾਣ ਕਰੇਗਾ
ਅਤੇ ਇਹ ਮਾਪਿਆਂ ਅਤੇ ਕਿਸ਼ੋਰਾਂ ਵਿਚਕਾਰ
ਸੰਬੰਧ ਬਣਾਏਗਾ।
ਕਿਸ਼ੋਰ ਅਕਸਰ ਭਾਵਨਾਵਾਂ ਨਾਲ
ਸਿੱਝਣ ਲਈ ਸਮਾਂ ਲੈਂਦੇ ਹਨ
ਅਤੇ ਉਹਨਾਂ ਨੂੰ ਪੜਾਵਾਂ ਵਿਚਕਾਰ ਆਪਣੇ
ਮਾਪਿਆਂ ਦੇ ਸਮਰਥਨ ਦੀ ਲੋੜ ਪੈ ਸਕਦੀ ਹੈ।
ਕਈ ਵਾਰ ਕਿਸ਼ੋਰ ਜੁੜਨ ਅਤੇ ਗੱਲ
ਕਰਨ ਲਈ ਤਿਆਰ ਹੁੰਦੇ ਹਨ
ਅਤੇ ਕਈ ਵਾਰ ਉਹ ਨਹੀਂ ਹੁੰਦੇ ਹਨ।
ਇਸ ਲਈ ਜਦੋਂ ਉਹ ਤਿਆਰ ਹੋਣ ਤਾਂ
ਉਨ੍ਹਾਂ ਨੂੰ ਗੱਲ ਕਰਨ ਲਈ ਮੌਕਾ ਪ੍ਰਦਾਨ ਕਰੋ।
ਅਤੇ ਇਹਨਾਂ ਸਮਿਆਂ 'ਤੇ ਤੁਹਾਡੀ ਸਮਝ ਅਤੇ ਸਹਾਇਤਾ
ਉਹਨਾਂ ਦੀਆਂ ਭਾਵਨਾਵਾਂ ਵਿੱਚੋਂ ਲੰਘਣ ਲਈ
ਉਹਨਾਂ ਦੀ ਮੱਦਦ ਕਰ ਸਕਦੀ ਹੈ।
ਹੋਰ ਸਮਿਆਂ 'ਤੇ,
ਉਹਨਾਂ ਨੂੰ ਆਪਣੇ ਲਈ ਆਮ ਚੀਜ਼ਾਂ ਨਾਲ ਸਿੱਝਣ ਦਿਓ।
ਅਤੇ ਇਹ ਇਸ 'ਤੇ ਨਿਰਭਰ ਕਰ ਸਕਦਾ
ਹੈ ਕਿ ਤੁਹਾਡੇ ਕਿਸ਼ੋਰ ਲਈ ਕੀ ਕਾਰਗਰ ਹੈ।
ਕੁੱਝ ਕਿਸ਼ੋਰ ਭਾਵਨਾਵਾਂ ਨਾਲ ਬਹੁਤ
ਜਲਦੀ ਨਾਲ ਸਿੱਝ ਲੈਂਦੇ ਹਨ
ਅਤੇ ਦੂਜਿਆਂ ਨੂੰ ਕੁੱਝ ਸਮਾਂ ਲੱਗਦਾ ਹੈ।
ਅਤੇ ਇਹ ਤੁਹਾਡੇ 'ਤੇ ਵੀ ਨਿਰਭਰ ਕਰਦਾ ਹੈ।
ਕੀ ਤੁਸੀਂ ਕੋਈ ਅਜਿਹਾ ਵਿਅਕਤੀ ਹੋ ਜੋ
ਗੁੱਸੇ ਨਾਲ ਬਹੁਤ ਪ੍ਰਤੀਕਿਰਿਆਸ਼ੀਲ ਹੋ ਜਾਂਦਾ ਹੈ
ਅਤੇ ਤੁਹਾਨੂੰ ਇਹ ਸੋਚਣ ਲਈ ਜਗ੍ਹਾ ਅਤੇ
ਸਮਾਂ ਚਾਹੀਦਾ ਹੁੰਦਾ ਹੈ ਕਿ ਕੀ ਕਹਿਣਾ ਹੈ?
ਤਾਂ ਹੋ ਸਕਦਾ ਹੈ ਕਿ ਤੁਸੀਂ ਕਿਸ਼ੋਰ ਨਾਲ
ਗੱਲ ਕਰਨ ਤੋਂ ਪਹਿਲਾਂ ਉਹ ਸਮਾਂ ਲੈਣਾ ਚਾਹੋ।
ਅਤੇ ਇਹ ਖ਼ਾਸ ਤੌਰ 'ਤੇ ਉਦੋਂ ਸੱਚ ਹੁੰਦਾ ਹੈ
ਜਦੋਂ ਅਜਿਹੀਆਂ ਸਮੱਸਿਆਵਾਂ ਹੁੰਦੀਆਂ
ਹਨ ਜੋ ਵਾਰ-ਵਾਰ ਆਉਂਦੀਆਂ ਹਨ।
ਉਦਾਹਰਨ ਲਈ, ਜੇਕਰ ਉਹ ਹਰ ਰੋਜ਼
ਸਕੂਲ ਜਾਣ ਤੋਂ ਇਨਕਾਰ ਕਰ ਰਹੇ ਹਨ
ਜਾਂ ਜੇਕਰ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ
ਡਿਵਾਈਸਾਂ ਤੋਂ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹੋ
ਜੋ ਅਕਸਰ ਅਜਿਹਾ ਹੁੰਦਾ ਹੈ ਜਿਸ ਨਾਲ
ਅਸੀਂ ਹਰ ਰੋਜ਼ ਨਜਿੱਠਦੇ ਹਾਂ।
ਇਸ ਲਈ ਇਹਨਾਂ ਅਸਲ ਵਿੱਚ
ਅਕਸਰ ਹੋਣ ਵਾਲੀਆਂ ਸਮੱਸਿਆਵਾਂ ਲਈ,
ਜਦੋਂ ਤੁਸੀਂ ਅਤੇ ਤੁਹਾਡਾ ਕਿਸ਼ੋਰ ਸ਼ਾਂਤ
ਹੁੰਦੇ ਹੋ ਤਾਂ ਉਸ ਸਮੇਂ ਤੋਂ ਪਹਿਲਾਂ
ਭਾਵਨਾਤਮਕ ਸੇਧ ਦੇਣ ਬਾਰੇ
ਗੱਲਬਾਤ ਕਰਨਾ ਬਹੁਤ ਅਹਿਮ ਹੈ।
ਕਿਸ਼ੋਰ ਨੂੰ ਪਹਿਲਾਂ ਆਪਣੀਆਂ ਭਾਵਨਾਵਾਂ ਅਤੇ
ਵਿਚਾਰਾਂ ਨੂੰ ਪ੍ਰਗਟ ਕਰਨ ਦੇਣ ਨਾਲ ਸ਼ੁਰੂ ਕਰੋ,
ਅਤੇ ਫਿਰ ਪਤਾ ਲਗਾਓ ਕਿ
ਉਹਨਾਂ ਚੁਣੌਤੀਪੂਰਨ ਪਲਾਂ ਵਿੱਚ
ਕੀ ਮਦਦਗਾਰ ਹੋ ਸਕਦਾ ਹੈ।
(ਜੋਸ਼ੀਲਾ ਸੰਗੀਤ)
Updated