ਕਿੰਡਰ ਵਿੱਚ ਦਾਖਲਾ ਲੈਣਾ

ਹੈਲੋ, ਮੈਂ ਗਗਨ ਹਾਂ। ਮੈਂ ਆਪਣੇ ਪਤੀ ਅਤੇ ਚਾਰ ਬੱਚਿਆਂ ਨਾਲ ਮੈਲਬੌਰਨ ਵਿੱਚ ਰਹਿੰਦੀ ਹਾਂ। ਅਸੀਂ 18 ਸਾਲਾਂ ਤੋਂ ਵੱਧ ਸਮੇਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਹਾਂ।

ਮੇਰੇ ਸਾਰੇ ਬੱਚੇ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਵਿੱਚ ਜਾ ਚੁੱਕੇ ਹਨ। ਹੁਣ ਸਭ ਤੋਂ ਛੋਟੇ ਬੱਚੇ ਮਿਹਰ ਅਤੇ ਵਿਸਮਾਦ ਪਹਿਲੀ ਅਤੇ ਤੀਸਰੀ ਜਮਾਤ ਵਿੱਚ ਹਨ।

ਉਸ ਫੈਮਿਲੀ ਡੇਅ ਕੇਅਰ ਸੈਂਟਰ ਵੱਲੋਂ ਤਿੰਨ ਸਾਲ ਦੇ ਬੱਚਿਆਂ ਵਾਲੇ ਕਿੰਡਰ ਪ੍ਰੋਗਰਾਮ ਦੀ ਸਿਫ਼ਾਰਸ਼ ਕੀਤੀ ਗਈ ਸੀ ਜਿਸ ਵਿੱਚ ਮੇਰੇ ਬੱਚੇ ਜਾਂਦੇ ਹਨ।

ਕਿੰਡਰਗਾਰਟਨ ਪ੍ਰੋਗਰਾਮ ਨੂੰ ਕਿਵੇਂ ਲੱਭਣਾ ਹੈ ਅਤੇ ਇਸ ਵਿਚ ਕਿਵੇਂ ਦਾਖਲਾ ਲੈਣਾ ਹੈ, ਇਸ ਬਾਰੇ ਵੈੱਬਸਾਈਟ ਉੱਤੇ ਕੁਝ ਵਧੀਆ ਜਾਣਕਾਰੀ ਹੈ।

ਤੁਸੀਂ ਇਸ ਵਿਚ ਆਪਣੇ ਬੱਚੇ ਦੀ ਜਨਮ ਤਰੀਕ ਵੀ ਦਰਜ ਕਰ ਸਕਦੇ ਹੋ ਅਤੇ ਕੈਲਕੁਲੇਟਰ ਤੁਹਾਨੂੰ ਦੱਸੇਗਾ ਕਿ ਉਹ ਤਿੰਨ ਸਾਲ ਦੀ ਉਮਰ ਦੇ ਬੱਚਿਆਂ ਵਾਲਾ ਕਿੰਡਰਗਾਰਟਨ ਕਦੋਂ ਸ਼ੁਰੂ ਕਰ ਸਕਦੇ ਹਨ।

ਅਸੀਂ ਆਸ-ਪਾਸ ਦੀਆਂ ਕੁਝ ਸੇਵਾਵਾਂ ਨਾਲ ਸੰਪਰਕ ਕੀਤਾ ਅਤੇ ਸਾਨੂੰ ਉਹਨਾਂ ਦੇ ਕਿੰਡਰਗਾਰਟਨ ਪ੍ਰੋਗਰਾਮਾਂ ਅਤੇ ਦਾਖਲਾ ਲੈਣ ਦੇ ਤਰੀਕੇ ਬਾਰੇ ਹੋਰ ਦੱਸਿਆ ਗਿਆ।

ਤੁਹਾਨੂੰ ਪਹਿਲਾਂ ਤੋਂ ਹੀ ਯੋਜਨਾ ਬਣਾਉਣੀ ਅਤੇ ਛੇਤੀ ਦਾਖਲੇ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਵੈੱਬਸਾਈਟ 'ਤੇ ਕੁਝ ਪੰਜਾਬੀ ਵਿੱਚ ਸਰੋਤ ਵੀ ਹਨ।

ਤੁਸੀਂ ਇਹਨਾਂ ਨੂੰ ਉਹਨਾਂ ਦੋਸਤਾਂ ਨਾਲ ਸਾਂਝਾ ਕਰ ਸਕਦੇ ਹੋ ਜਿਹਨਾਂ ਦੀ ਤੁਹਾਨੂੰ ਲੱਗਦਾ ਹੈ ਕਿ ਕਿੰਡਰਗਾਰਟਨ ਵਿੱਚ ਦਿਲਚਸਪੀ ਹੋ ਸਕਦੀ ਹੈ। ਮਿਹਰ ਅਤੇ ਵਿਸਮਾਦ ਹੁਣ ਪਹਿਲੀ ਅਤੇ ਤੀਸਰੀ ਜਮਾਤ ਵਿੱਚ ਹਨ।

ਅਸੀਂ ਜਾਣਦੇ ਹਾਂ ਕਿ ਕਿੰਡਰ ਨੇ ਉਹਨਾਂ ਨੂੰ ਵਧਣ ਅਤੇ ਨਵੇਂ ਦੋਸਤ ਬਣਾਉਣ ਵਿੱਚ ਮਦਦ ਕੀਤੀ, ਇਸ ਲਈ ਉਹ ਸਕੂਲ ਸ਼ੁਰੂ ਕਰਨ ਲਈ ਤਿਆਰ ਸਨ ਜਦੋਂ ਉਹ ਉਸ ਉਮਰ ਦੇ ਹੋ ਗਏ ਸਨ।

ਹੋਰ ਜਾਣਕਾਰੀ ਲਈ, www.vic.gov.au/kinder/translations 'ਤੇ ਜਾਓ

----

Hi, I’m Gagan. I live with my husband and four kids in Melbourne. We’ve been in Australia for over 18 years.

All of my kids have been to Three-Year-Old kinder Program. Now the youngest ones Mehar and Vismaad are in Grade 1 and 3.

Three-Year-Old kinder Program was recommended by the family day care centre that my children were attending.

The website has some great information about how to find a kindergarten program and how to enrol.

You can also enter the date of birth of your child and the calculator will let you know when they can start Three-Year-Old kindergarten.

All children who turn 3 years of age before the 30th of April are eligible for Three-Year-Old kinder program for that year.

We got in touch with some services nearby and were told more about their kindergarten programs and how to enrol.  

You should plan ahead and try and get your enrolments in early.

There are also some Punjabi resources on the website. You can share these with friends who you think might be interested in kindergarten.

Mehar and Vismaad are in Grade 1 and 3 now. We know that kinder helped them grow and make new friends, so they were ready to start school when they were old enough.

For more information, visit www.vic.gov.au/kinder/translations

Updated