ਕਿਰਪਾ ਕਰਕੇ ਚੇਤੇ ਰੱਖੋ: ਇਸ ਸਫ਼ੇ ‘ਤੇ ਹੋਰ ਜਾਣਕਾਰੀ ਅੰਗਰੇਜ਼ੀ ਵਿੱਚ ਹੈ।
ਤੁਹਾਨੂੰ ਜਲਦੀ ਹੀ ਨਵੇਂ, ਵਧੇਰੇ ਕਿਫ਼ਾਇਤੀ ਅਤੇ ਗੁਣਵੱਤਾ ਨਾਲ ਬਣੇ ਘਰ ਵਿੱਚ ਲਿਆਉਣਾ

ਪਹਿਲੇ ਘਰ ਦੇ ਖ਼ਰੀਦਦਾਰਾਂ ਲਈ ਸਹਾਇਤਾ
ਅਸੀਂ $10,000 ਫ਼ਸਟ ਹੋਮ ਓਨਰ ਗ੍ਰਾਂਟ ਨਾਲ ਤੁਹਾਡੇ ਪਹਿਲੇ ਘਰ ਦਾ ਦਰਵਾਜ਼ਾ ਖੋਲ੍ਹਣ ਵਿੱਚ ਤੁਹਾਡੀ ਮਦਦ ਕਰ ਰਹੇ ਹਾਂ ਅਤੇ $600,000 ਜਾਂ ਇਸ ਤੋਂ ਘੱਟ ਕੀਮਤ ਵਾਲੇ ਪਹਿਲੇ ਘਰ ਦੇ ਖ਼ਰੀਦਦਾਰਾਂ ਲਈ ਸਟੈਂਪ ਡਿਊਟੀ ਨੂੰ ਖਤਮ ਕਰ ਰਹੇ ਹਾਂ।

ਹਾਲੇ ਨਾ ਉਸਰੇ (ਆਫ਼-ਦ-ਪਲਾਨ) ਘਰ ਖ਼ਰੀਦਣ ਦੇ ਖ਼ਰਚਿਆਂ ਵਿੱਚ ਕਟੌਤੀ
ਅਸੀਂ ਆਫ਼-ਦਾ-ਪਲਾਨ ਅਪਾਰਟਮੈਂਟਾਂ ਅਤੇ ਟਾਊਨਹਾਊਸਾਂ 'ਤੇ ਸਟੈਂਪ ਡਿਊਟੀ ਘਟਾਈ ਹੈ ਤਾਂ ਜੋ ਅਗਾਊਂ ਲਾਗਤਾਂ ਨੂੰ ਘਟਾਇਆ ਜਾ ਸਕੇ, ਨਿਰਮਾਣ ਨੂੰ ਤੇਜ਼ ਕੀਤਾ ਜਾ ਸਕੇ ਅਤੇ ਆਫ਼-ਦਾ-ਪਲਾਨ ਖ਼ਰੀਦਣਾ ਵਧੇਰੇ ਕਿਫ਼ਾਇਤੀ ਬਣਾਇਆ ਜਾ ਸਕੇ।
ਸ਼ਾਨਦਾਰ ਥਾਵਾਂ: ਮੁੱਖ ਸੁਧਾਰ
ਭਾਈਚਾਰਕ ਗਤੀਵਿਧੀ ਕੇਂਦਰ ਪ੍ਰੋਗਰਾਮ
ਅਸੀਂ ਰੇਲ-ਗੱਡੀਆਂ, ਟ੍ਰਾਮਾਂ, ਨੌਕਰੀਆਂ ਅਤੇ ਸੇਵਾਵਾਂ ਦੇ ਨੇੜੇ ਹੋਰ ਨਵੇਂ ਘਰ ਬਣਾਉਣ ਨੂੰ ਉਤਸ਼ਾਹਿਤ ਕਰ ਰਹੇ ਹਾਂ।
ਜ਼ਮੀਨ ਵੰਡਣ ਦੀ ਪ੍ਰਕਿਰਿਆ ਨੂੰ ਸਰਲ ਬਣਾਉਣਾ
ਅਸੀਂ ਦੂਜਾ ਘਰ ਜੋੜਨਾ, ਦੋ ਨਵੇਂ ਘਰ ਬਣਾਉਣਾ, ਜਾਂ ਜ਼ਮੀਨ ਦੇ ਬਲਾਕ ਨੂੰ ਅੱਗੇ ਵੰਡਣਾ ਸੌਖਾ ਬਣਾ ਰਹੇ ਹਾਂ।
ਦਿਹਾਤੀ ਖੇਤਰ ਵਿੱਚ ਰਹਿਣ ਲਈ ਵਧੇਰੇ ਘਰ
ਅਸੀਂ ਵਧੀਆ ਬੁਨਿਆਦੀ ਢਾਂਚੇ, ਸੇਵਾਵਾਂ ਅਤੇ ਹਰਿਆਲੀ ਵਾਲੀਆਂ ਜਗ੍ਹਾਵਾਂ ਦੇ ਨਾਲ ਵਧੀਆ ਦਿਹਾਤੀ ਖੇਤਰ ਦੇ ਭਾਈਚਾਰਿਆਂ ਦਾ ਨਿਰਮਾਣ ਕਰ ਰਹੇ ਹਾਂ।
ਪਰਿਵਾਰਕ ਘਰਾਂ ਲਈ ਗ੍ਰੀਨਫ਼ੀਲਡ (ਹਰਿਆਵਲ) ਯੋਜਨਾ
ਸਾਡੀ 10 ਸਾਲ ਦੀ ਯੋਜਨਾ ਨਵੇਂ ਉਪਨਗਰਾਂ ਅਤੇ ਘਰ ਦੇ ਪਿੱਛੇ ਬਗ਼ੀਚੇ ਵਾਲੇ ਘਰਾਂ ਦੇ ਨਿਰਮਾਣ ਲਈ ਹੈ।
ਖ਼ਾਲੀ ਪਈ ਸਰਕਾਰੀ ਜ਼ਮੀਨ ਵੇਚਣਾ
ਅਸੀਂ ਉਸ ਜ਼ਮੀਨ ਨੂੰ ਰੀਜ਼ੋਨ ਕਰ ਰਹੇ ਹਾਂ ਅਤੇ ਉਸ 'ਤੇ ਉਸਾਰੀ ਕਰ ਰਹੇ ਹਾਂ ਜਿਸਦੀ ਸਰਕਾਰ ਨੂੰ ਹੁਣ ਲੋੜ ਨਹੀਂ ਹੈ।
ਦਫ਼ਤਰਾਂ ਦੀਆਂ ਇਮਾਰਤਾਂ ਨੂੰ ਰਿਹਾਇਸ਼ੀ ਜਗ੍ਹਾਵਾਂ ਬਣਾਉਣਾ
ਅਸੀਂ ਘੱਟ ਵਰਤੀ ਜਾਂਦੀ ਜ਼ਮੀਨ ਨੂੰ ਹਰਿਆਲੀ ਵਾਲੀਆਂ ਜਗ੍ਹਾਵਾਂ ਵਿੱਚ ਬਦਲ ਰਹੇ ਹਾਂ ਤਾਂ ਜੋ ਹਰ ਕੋਈ ਅਨੰਦ ਲੈ ਸਕੇ।
ਵਧੇਰੇ ਕਿਫ਼ਾਇਤੀ ਘਰ: ਮੁੱਖ ਸੁਧਾਰ
ਟਾਊਨਹਾਊਸਾਂ ਅਤੇ ਦਰਮਿਆਨੇ ਆਕਾਰ ਦੀਆਂ ਅਪਾਰਟਮੈਂਟ ਇਮਾਰਤਾਂ ਲਈ ਆਟੋਮੈਟਿਕ ਪ੍ਰਵਾਨਗੀਆਂ
ਚੰਗੇ ਵਿਕਾਸ ਲਈ ਨਵਿਆਏ ਗਏ ਡਿਜ਼ਾਈਨ ਦੇ ਮਾਪਦੰਡਾਂ ਨੂੰ ਪੂਰਾ ਕਰਨ ਵਾਲੀਆਂ ਯੋਜਨਾਵਾਂ ਲਈ ਤੇਜ਼ੀ ਨਾਲ ਪ੍ਰਵਾਨਗੀਆਂ।
ਯੋਜਨਾਬੰਦੀ ਦੇ (ਪਲਾਨਿੰਗ) ਪਰਮਿਟਾਂ ਨੂੰ ਤੇਜ਼ ਕਰਨਾ
ਅਸੀਂ ਨਿਯਮ ਅਤੇ ਨੀਤੀਆਂ ਨੂੰ ਨਵਿਆ ਰਹੇ ਹਾਂ, ਤਾਂ ਜੋ ਕੌਂਸਲਾਂ ਨੂੰ ਬਿਹਤਰ, ਤੇਜ਼ ਯੋਜਨਾਬੰਦੀ ਦੇ ਫ਼ੈਸਲੇ ਲੈਣ ਵਿੱਚ ਮਦਦ ਕੀਤੀ ਜਾ ਸਕੇ।
ਦਾਦੀ ਦਾ (ਗਰੈਨੀ) ਫਲੈਟ ਬਣਾਉਣਾ ਸੌਖਾ ਬਣਾਉਣਾ
ਤੁਹਾਡੇ ਜ਼ਮੀਨ ਦੇ ਬਲਾਕ 'ਤੇ ਇਕ ਛੋਟਾ ਜਿਹਾ ਦੂਜਾ ਘਰ ਬਣਾਉਣ ਲਈ ਹੁਣ ਪਲਾਨਿੰਗ ਪਰਮਿਟਾਂ ਦੀ ਲੋੜ ਨਹੀਂ ਹੈ।
ਜ਼ਮੀਨ ਦੇ ਛੋਟੇ ਟੁਕੜਿਆਂ (ਲਾਟਾਂ) 'ਤੇ ਸਮਾਰਟ ਹਾਊਸਿੰਗ ਡਿਜ਼ਾਈਨ
ਹੁਣ ਤੁਸੀਂ 100 ਵਰਗ ਮੀਟਰ ਤੱਕ ਬਿਨਾਂ ਪਰਮਿਟ ਦੇ ਪਹਿਲਾਂ ਨਾਲੋਂ ਵਧੇਰੇ ਨਿਰਮਾਣ ਕਰ ਸਕਦੇ ਹੋ।
ਪਾਣੀ ਅਤੇ ਬਿਜਲੀ ਨਾਲ ਜੁੜਨ ਦੀ ਪ੍ਰਕਿਰਿਆ ਹੋਰ ਤੇਜ਼
ਅਸੀਂ ਤੁਹਾਨੂੰ ਪਾਣੀ ਅਤੇ ਬਿਜਲੀ ਨਾਲ ਜਲਦੀ ਜੋੜ ਰਹੇ ਹਾਂ,ਤਾਂ ਜੋ ਤੁਸੀਂ ਆਪਣੇ ਨਵੇਂ ਘਰ ਵਿੱਚ ਜਲਦੀ ਵੱਸ ਸਕੋ।
ਗੁਣਵੱਤਾ ਵਾਲੇ ਘਰਾਂ ਦਾ ਨਿਰਮਾਣ: ਮੁੱਖ ਸੁਧਾਰ
ਭਰੋਸੇਯੋਗ, ਚੰਗੀ ਤਰ੍ਹਾਂ ਡਿਜ਼ਾਈਨ ਕੀਤੇ ਘਰਾਂ ਦਾ ਨਿਰਮਾਣ
ਸਪੱਸ਼ਟ ਨਵੇਂ ਮਿਆਰ, ਜੋ ਆਰਾਮਦਾਇਕ, ਅਤੇ ਟਿਕਾਊ ਘਰਾਂ ਨੂੰ ਯਕੀਨੀ ਬਣਾਉਣ ਲਈ ਤੁਹਾਡੀਆਂ ਲੋੜਾਂ ਨੂੰ ਪੂਰਾ ਕਰਦੇ ਹਨ।
ਅਪਾਰਟਮੈਂਟ ਬਿਲਡਰਾਂ ਲਈ ਨਵੀਂ ਬੌਂਡ ਪ੍ਰਣਾਲੀ
ਅਪਾਰਟਮੈਂਟ ਬਿਲਡਰਾਂ ਨੂੰ ਸਰਕਾਰ ਕੋਲ ਡਿਪਾਜ਼ਿਟ (ਬਾਂਡ) ਜਮ੍ਹਾਂ ਕਰਵਾਉਣਾ ਪਵੇਗਾ। ਇਸ ਪੈਸੇ ਦੀ ਵਰਤੋਂ ਮੁਰੰਮਤ ਲਈ ਕੀਤੀ ਜਾਂਦੀ ਹੈ ਜੇਕਰ ਪਹਿਲੇ ਦੋ ਸਾਲਾਂ ਦੇ ਅੰਦਰ ਇਮਾਰਤ ਵਿੱਚ ਨੁਕਸ ਆਉਂਦੇ ਹਨ।
ਬਿਹਤਰ ਘਰੇਲੂ ਇਮਾਰਤੀ ਬੀਮਾ
ਜੇਕਰ ਤੁਹਾਨੂੰ ਆਪਣੀ ਇਮਾਰਤ ਵਿੱਚ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਹਾਡੇ ਲਈ ਬੀਮਾ ਦਾਅਵਾ ਕਰਨਾ ਵਧੇਰੇ ਆਸਾਨ ਬਣਾਇਆ ਗਿਆ ਹੈ।
ਹਰ ਨਵੇਂ ਅਪਾਰਟਮੈਂਟ ਲਈ ਮੈਨੂਅਲ
ਇੱਕ ਰਿਕਾਰਡ, ਜਿਸ ਵਿੱਚ ਤੁਹਾਡੇ ਅਪਾਰਟਮੈਂਟ ਦੇ ਨਿਰਮਾਣ, ਮੁਰੰਮਤ ਅਤੇ ਸੰਭਾਲ ਦੀ ਜਾਣਕਾਰੀ ਹੋਵੇਗੀ।
Updated







