JavaScript is required

Serious vilification criminal offences – Punjabi

20 ਸਤੰਬਰ 2025 ਤੋਂ, ਨਵੇਂ ਕਾਨੂੰਨ ਦੋ ਨਵੇਂ ਗੰਭੀਰ ਬਦਨਾਮੀ ਕਰਨ ਸੰਬੰਧੀ ਅਪਰਾਧਾਂ ਨੂੰ ਆਪਣੇ ਹੇਠ ਲਿਆਉਣਗੇ।

Serious vilification criminal offences – Punjabi
PDF 180.22 KB
(opens in a new window)

ਪਿਛੋਕੜ

20 ਸਤੰਬਰ 2025 ਤੋਂ, ਨਵੇਂ ਕਾਨੂੰਨ ਦੋ ਨਵੇਂ ਗੰਭੀਰ ਬਦਨਾਮੀ ਕਰਨ ਸੰਬੰਧੀ ਅਪਰਾਧਾਂ ਨੂੰ ਆਪਣੇ ਹੇਠ ਲਿਆਉਣਗੇ।

ਬਦਨਾਮੀ ਨੂੰ ਅਕਸਰ ਨਫ਼ਰਤ ਭਰੇ ਭਾਸ਼ਣ ਜਾਂ ਵਤੀਰੇ ਵਜੋਂ ਜਾਣਿਆ ਜਾਂਦਾ ਹੈ। ਇਹ ਅਜਿਹਾ ਵਤੀਰਾ ਹੈ ਜੋ ਸਿਰਫ਼ ਤੁਸੀਂ ਜੋ ਸ਼ਖਸੀਅਤ ਹੋ, ਤੁਹਾਡੇ ਉਹ ਹੋਣ ਦੇ ਕਾਰਨ ਤੁਹਾਡੇ ਵਿਰੁੱਧ ਨਫ਼ਰਤ ਨੂੰ ਉਕਸਾਉਂਦਾ ਹੈ। ਇਹ ਵਿਅਕਤੀਆਂ ਅਤੇ ਸਮੁੱਚੇ ਭਾਈਚਾਰਿਆਂ ਦੋਵਾਂ ਨੂੰ ਡੂੰਘਾ ਨੁਕਸਾਨ ਪਹੁੰਚਾ ਸਕਦਾ ਹੈ।

ਕਾਨੂੰਨ ਵਿੱਚ ਇਨ੍ਹਾਂ ਤਬਦੀਲੀਆਂ ਦੇ ਹਿੱਸੇ ਵਜੋਂ, Crimes Act 1958 (ਅਪਰਾਧ ਕਾਨੂੰਨ 1958) ਵਿੱਚ ਦੋ ਨਵੇਂ ਅਪਰਾਧ ਜੋੜੇ ਜਾਣਗੇ। ਇਹ ਸਿਰਫ਼ ਨਫ਼ਰਤ ਭਰੇ ਭਾਸ਼ਣ ਜਾਂ ਵਤੀਰੇ ਦੇ ਸਭ ਤੋਂ ਗੰਭੀਰ ਮਾਮਲਿਆਂ ‘ਤੇ ਲਾਗੂ ਹੋਣਗੇ।

ਇਨ੍ਹਾਂ ਨਵੇਂ ਕਾਨੂੰਨਾਂ ਅਧੀਨ ਕੌਣ ਸੁਰੱਖਿਅਤ ਹੈ?

ਇਹ ਨਵੇਂ ਕਾਨੂੰਨ ਕੁੱਝ ਨਿਸ਼ਚਿਤ ਵਿਸ਼ੇਸ਼ਤਾਵਾਂ ਵਾਲੇ ਲੋਕਾਂ ਨੂੰ ਨਫ਼ਰਤ ਭਰੇ ਭਾਸ਼ਣ ਅਤੇ ਵਤੀਰੇ ਤੋਂ ਸੁਰੱਖਿਆ ਪ੍ਰਦਾਨ ਕਰਨਗੇ। ਇਹ ਕਾਨੂੰਨ ਦੁਆਰਾ ਸੁਰੱਖਿਅਤ ਪ੍ਰਾਪਤ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ:

  • ਨਸਲ
  • ਧਾਰਮਿਕ ਵਿਸ਼ਵਾਸ ਜਾਂ ਗਤੀਵਿਧੀ
  • ਅਪੰਗਤਾ (ਜਿਸ ਵਿੱਚ HIV, AIDS ਜਾਂ ਮਾਨਸਿਕ ਬਿਮਾਰੀ ਸ਼ਾਮਲ ਹੈ)
  • ਲਿੰਗ ਪਛਾਣ (ਜਿਸ ਵਿੱਚ ਡਰੈਗ ਪ੍ਰਦਰਸ਼ਨਕਾਰੀ ਸ਼ਾਮਲ ਹਨ)
  • ਲਿੰਗ
  • ਲਿੰਗ ਸੰਬੰਧੀ ਵਿਸ਼ੇਸ਼ਤਾਵਾਂ
  • ਜਿਨਸੀ ਰੁਝਾਨ
  • ਕਿਸੇ ਅਜਿਹੇ ਵਿਅਕਤੀ ਨਾਲ ਨਿੱਜੀ ਸੰਬੰਧ (ਚਾਹੇ ਰਿਸ਼ਤੇਦਾਰ ਵਜੋਂ ਜਾਂ ਕਿਸੇ ਹੋਰ ਤਰੀਕੇ ਨਾਲ) ਜਿਸ ਕੋਲ ਕਾਨੂੰਨੀ ਸੁਰੱਖਿਅਤ ਵਿਸ਼ੇਸ਼ਤਾ ਹੈ।

ਇਹ ਨਵੇਂ ਅਪਰਾਧਿਕ ਅਪਰਾਧ ਕੀ ਹਨ?

ਇਹ ਦੋ ਨਵੇਂ ਅਪਰਾਧ ਹਨ:

  • ਇੱਕ ਉਕਸਾਉਣ ਨਾਲ ਸੰਬੰਧਿਤ ਅਪਰਾਧ ਅਤੇ
  • ਇੱਕ ਧਮਕੀ ਨਾਲ ਸੰਬੰਧਿਤ ਅਪਰਾਧ

ਉਕਸਾਉਣ ਨਾਲ ਸੰਬੰਧਿਤ ਅਪਰਾਧ

ਜੇਕਰ ਕੋਈ ਵਿਅਕਤੀ ਕੁੱਝ ਅਜਿਹਾ ਕਹਿੰਦਾ ਜਾਂ ਕਰਦਾ ਹੈ ਜੋ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਵਿਰੁੱਧ ਨਫ਼ਰਤ, ਗੰਭੀਰ ਬੇਇੱਜ਼ਤੀ, ਘ੍ਰਿਣਾ ਜਾਂ ਗੰਭੀਰ ਖਿੱਲੀ ਉਡਾਉਣ ਲਈ ਉਕਸਾਉਣ ਦਾ ਕਾਰਨ ਬਣ ਸਕਦਾ ਹੈ:

  • ਕਿਸੇ ਕਾਨੂੰਨੀ ਸੁਰੱਖਿਆ ਪ੍ਰਾਪਤ ਵਿਸ਼ੇਸ਼ਤਾ ਦੇ ਕਾਰਨ, ਅਤੇ
  • ਉਨ੍ਹਾਂ ਦੇ ਵਿਵਹਾਰ ਦੇ ਨਤੀਜੇ ਵਜੋਂ ਇਨ੍ਹਾਂ ਭਾਵਨਾਵਾਂ ਨੂੰ ਭੜਕਾਉਣ ਦਾ ਇਰਾਦਾ ਰੱਖਣਾ, ਜਾਂ ਇਹ ਵਿਸ਼ਵਾਸ ਕਰਨਾ ਕਿ ਇਸ ਨਾਲ ਸ਼ਾਇਦ ਅਜਿਹਾ ਹੋਵੇਗਾ।

ਇਹ ਸਾਬਤ ਕਰਨ ਦੀ ਲੋੜ ਨਹੀਂ ਹੈ ਕਿ ਉਸ ਵਤੀਰੇ ਸੱਚਮੁੱਚ ਵਿੱਚ ਨਫ਼ਰਤ, ਗੰਭੀਰ ਬੇਇੱਜ਼ਤੀ, ਘ੍ਰਿਣਾ ਜਾਂ ਗੰਭੀਰ ਖਿੱਲੀ ਉਡਾਉਣ ਨੂੰ ਉਕਸਾਇਆ ਸੀ।

ਧਮਕੀ ਨਾਲ ਸੰਬੰਧਿਤ ਅਪਰਾਧ

ਇੱਕ ਵਿਅਕਤੀ ਇਹ ਅਪਰਾਧ ਕਰਦਾ ਹੈ ਜੇਕਰ ਉਹ ਕਿਸੇ ਹੋਰ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਹੇਠ ਲਿਖੀਆਂ ਦੇ ਕਾਰਨ ਸਰੀਰਕ ਨੁਕਸਾਨ ਜਾਂ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ:

  • ਕਿਸੇ ਕਾਨੂੰਨੀ ਸੁਰੱਖਿਆ ਪ੍ਰਾਪਤ ਵਿਸ਼ੇਸ਼ਤਾ ਦੇ ਕਾਰਨ, ਅਤੇ
  • ਇਹ ਇਰਾਦਾ ਰੱਖਦਾ ਹੈ ਕਿ ਉਹ ਵਿਅਕਤੀ ਜਾਂ ਸਮੂਹ ਦਾ ਕੋਈ ਵਿਅਕਤੀ ਇਹ ਵਿਸ਼ਵਾਸ ਕਰੇਗਾ ਕਿ ਧਮਕੀ ਦਿੱਤੀ ਜਾਵੇਗੀ, ਜਾਂ ਇਹ ਵਿਸ਼ਵਾਸ ਕਰਨਾ ਕਿ ਉਹ ਸ਼ਾਇਦ ਵਿਸ਼ਵਾਸ ਕਰਨਗੇ ਕਿ ਇਸ ‘ਤੇ ਅਮਲ ਹੋਵੇਗਾ।

ਦੋਵਾਂ ਅਪਰਾਧਾਂ ਲਈ, ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਵਿਅਕਤੀ ਕਾਨੂੰਨੀ ਸੁਰੱਖਿਅਤ ਵਿਸ਼ੇਸ਼ਤਾ ਬਾਰੇ ਗ਼ਲਤ ਸੀ। ਉਦਾਹਰਨ ਵਜੋਂ, ਜੇਕਰ ਕੋਈ ਵਿਅਕਤੀ ਕਿਸੇ ਨੂੰ ਸਿਰਫ਼ ਇਸ ਲਈ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ ਕਿਉਂਕਿ ਉਹ ਸੋਚਦਾ ਹੈ ਕਿ ਉਹ ਕਿਸੇ ਖ਼ਾਸ ਨਸਲੀ ਸਮੂਹ ਨਾਲ ਸਬੰਧਿਤ ਹੈ, ਤਾਂ ਭਾਵੇਂ ਉਹ ਗ਼ਲਤ ਹੀ ਕਿਉਂ ਨਾ ਹੋਵੇ, ਉਹ ਫਿਰ ਵੀ ਕਾਨੂੰਨ ਤੋੜ ਰਿਹਾ ਹੈ।

ਇਸ ਲਈ ਕੀ ਸਜ਼ਾਵਾਂ ਹਨ?

ਇਸ ਲਈ ਵੱਧ ਤੋਂ ਵੱਧ ਸਜ਼ਾਵਾਂ ਇਹ ਹਨ:

  • ਉਕਸਾਉਣ ਨਾਲ ਸੰਬੰਧਿਤ ਅਪਰਾਧ ਲਈ 3 ਸਾਲ ਤੱਕ ਦੀ ਕੈਦ
  • ਧਮਕੀ ਨਾਲ ਸੰਬੰਧਿਤ ਅਪਰਾਧ ਲਈ 5 ਸਾਲ ਤੱਕ ਦੀ ਕੈਦ

ਵੱਧ ਤੋਂ ਵੱਧ ਸਜ਼ਾ ਉਹ ਸਭ ਤੋਂ ਉੱਚੀ ਸੰਭਾਵਿਤ ਸਜ਼ਾ ਹੁੰਦੀ ਹੈ ਜੋ ਉਸ ਅਪਰਾਧ ਲਈ ਦਿੱਤੀ ਜਾ ਸਕਦੀ ਹੈ। ਮੁਕੱਦਮੇ ਦੇ ਆਧਾਰ 'ਤੇ, ਅਦਾਲਤ ਜੁਰਮਾਨਾ ਜਾਂ ਭਾਈਚਾਰਕ-ਆਧਾਰਿਤ ਹੁਕਮ ਦੇ ਸਕਦੀ ਹੈ।

ਕੀ ਇਹ ਅਪਰਾਧ ਨਿੱਜੀ ਵਤੀਰੇ ‘ਤੇ ਵੀ ਲਾਗੂ ਹੁੰਦੇ ਹਨ?

ਹਾਂ। ਇਹ ਅਪਰਾਧ ਉਸ ਸਮੇਂ ਵੀ ਲਾਗੂ ਹੁੰਦੇ ਹਨ, ਜੇਕਰ ਬਦਨਾਮੀ ਹੁੰਦੀ ਹੈ:

  • ਜਨਤਕ ਤੌਰ ‘ਤੇ
  • ਨਿੱਜੀ ਤੌਰ 'ਤੇ
  • ਔਨਲਾਈਨ, ਜਿਸ ਵਿੱਚ ਬੰਦ ਗਰੁੱਪ ਜਾਂ ਨਿੱਜੀ ਫੋਰਮਾਂ ਸ਼ਾਮਲ ਹਨ।

ਕੀ ਇਹ ਅਪਰਾਧ ਵਿਚਾਰਾਂ ਅਤੇ ਮਜ਼ਾਕਾਂ ‘ਤੇ ਵੀ ਲਾਗੂ ਹੁੰਦੇ ਹਨ?

ਇਹ ਨਵੇਂ ਅਪਰਾਧ ਗੰਭੀਰ, ਨਫ਼ਰਤ ਭਰੇ ਵਤੀਰੇ 'ਤੇ ਪਾਬੰਦੀ ਲਗਾਉਣਗੇ। ਵਿਕਟੋਰੀਆ ਵਾਸੀ ਆਪਣੀ ਰਾਏ ਰੱਖ ਸਕਦੇ ਹਨ ਅਤੇ ਹਰ ਕਿਸਮ ਦੀ ਜਾਣਕਾਰੀ ਅਤੇ ਵਿਚਾਰ ਲੱਭ ਸਕਦੇ, ਪ੍ਰਾਪਤ ਕਰ ਸਕਦੇ ਅਤੇ ਸਾਂਝੇ ਕਰ ਸਕਦੇ ਹਨ।

ਹਾਲਾਂਕਿ, ਨਫ਼ਰਤ ਭੜਕਾਉਣ ਵਾਲੇ, ਜਾਂ ਲੋਕਾਂ ਜਾਂ ਜਾਇਦਾਦ ਨੂੰ ਧਮਕੀ ਦੇਣ ਵਾਲੇ ਤਰੀਕੇ ਨਾਲ ਰਾਏ ਅਤੇ ਚੁਟਕਲੇ ਕਹਿਣਾ ਸਵੀਕਾਰਯੋਗ ਨਹੀਂ ਹੈ।

ਕੀ ਇਹ ਨਵੇਂ ਅਪਰਾਧ ਵਿਕਟੋਰੀਆ ਤੋਂ ਬਾਹਰ ਵੀ ਲਾਗੂ ਹੁੰਦੇ ਹਨ?

ਇਹ ਕਾਨੂੰਨ ਉਦੋਂ ਲਾਗੂ ਹੁੰਦਾ ਹੈ, ਜੇਕਰ ਉਸ ਵਿਅਕਤੀ ਦੀਆਂ ਕਾਰਵਾਈਆਂ ਸਿੱਧੇ ਤੌਰ 'ਤੇ ਵਿਕਟੋਰੀਆ ਨਾਲ ਜੁੜੀਆਂ ਹੋਈਆਂ ਹਨ। ਇਸਦਾ ਮਤਲਬ ਹੈ ਕਿ ਇਹ ਕਾਨੂੰਨ ਇਹਨਾਂ ਮਾਮਲਿਆਂ ‘ਤੇ ਲਾਗੂ ਹੁੰਦਾ ਹੈ:

  • ਵਿਕਟੋਰੀਆ ਤੋਂ ਬਾਹਰ ਦੇ ਲੋਕ ਜੋ ਵਿਕਟੋਰੀਆ ਵਿੱਚ ਕਿਸੇ ਹੋਰ ਵਿਅਕਤੀ, ਸਮੂਹ ਜਾਂ ਜਾਇਦਾਦ ਨੂੰ ਨਿਸ਼ਾਨਾ ਬਣਾਉਂਦੇ ਹਨ
  • ਵਿਕਟੋਰੀਆ ਵਿੱਚ ਰਹਿੰਦੇ ਉਹ ਲੋਕ ਜੋ ਵਿਕਟੋਰੀਆ ਤੋਂ ਬਾਹਰ ਕਿਸੇ ਹੋਰ ਵਿਅਕਤੀ, ਸਮੂਹ ਜਾਂ ਜਾਇਦਾਦ ਨੂੰ ਨਿਸ਼ਾਨਾ ਬਣਾਉਂਦੇ ਹਨ।

ਇਨ੍ਹਾਂ ਅਪਰਾਧਾਂ ਦਾ ਮੁਕੱਦਮਾ ਕਿਵੇਂ ਚਲਾਇਆ ਜਾਵੇਗਾ?

ਕਿਸੇ ਵਿਅਕਤੀ ਨੂੰ ਵੀ ਇਨ੍ਹਾਂ ਅਪਰਾਧਾਂ ਵਿੱਚ ਦੋਸ਼ੀ ਠਹਿਰਾਉਣ ਤੋਂ ਪਹਿਲਾਂ, ਪਬਲਿਕ ਪ੍ਰੋਸੀਕਿਊਸ਼ਨਜ਼ ਦੇ ਡਾਇਰੈਕਟਰ (DPP) ਦੀ ਸਹਿਮਤੀ ਲਾਜ਼ਮੀ ਹੈ। DPP ਸਿਰਫ਼ ਤਾਂ ਹੀ ਮੁਕੱਦਮਾ ਚਲਾਏਗਾ, ਜੇਕਰ:

  • ਅਜਿਹਾ ਕਰਨਾ ਜਨਤਕ ਹਿੱਤ ਵਿੱਚ ਹੋਵੇ, ਅਤੇ
  • ਦੋਸ਼ ਸਾਬਤ ਹੋਣ ਦੀ ਵਾਜਬ ਸੰਭਾਵਨਾ ਹੋਵੇ।

DPP ਨੂੰ ਸਮਾਜਿਕ, ਸੱਭਿਆਚਾਰਕ ਅਤੇ ਇਤਿਹਾਸਕ ਕਾਰਕਾਂ ਸਮੇਤ ਸਾਰੀਆਂ ਸਥਿਤੀਆਂ 'ਤੇ ਵਿਚਾਰ ਕਰਨਾ ਚਾਹੀਦਾ ਹੈ।

ਇਨ੍ਹਾਂ ਅਪਰਾਧਾਂ ਨੂੰ ਲਾਗੂ ਕਰਨ ਲਈ ਪੁਲਿਸ ਕੋਲ ਕਿਹੜੀਆਂ ਸ਼ਕਤੀਆਂ ਹਨ?

ਜੇਕਰ ਵਿਕਟੋਰੀਆ ਪੁਲਿਸ ਨੂੰ ਲੱਗੇ ਕਿ ਕਿਸੇ ਦਾ ਵਤੀਰਾ ਨਵੇਂ ਕਾਨੂੰਨਾਂ ਅਧੀਨ ਅਪਰਾਧ ਹੈ, ਤਾਂ ਉਹ ਉਸ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ ਅਤੇ ਉਸ ‘ਤੇ ਧਾਰਾਵਾਂ ਲਾ ਸਕਦੀ ਹੈ।

ਮੈਂ ਕਿਸੇ ਅਪਰਾਧ ਦੀ ਰਿਪੋਰਟ ਕਿਵੇਂ ਕਰਾਂ?

ਗੰਭੀਰ ਬਦਨਾਮੀ ਦੀ ਰਿਪੋਰਟ ਕਰਨ ਲਈ, ਆਪਣੇ ਸਥਾਨਕ ਪੁਲਿਸ ਸਟੇਸ਼ਨ ਨਾਲ ਸੰਪਰਕ ਕਰੋ ਜਾਂ ਕ੍ਰਾਈਮ ਸਟੌਪਰਜ਼ ਨੂੰ 1800 333 000 ‘ਤੇ ਫ਼ੋਨ ਕਰੋ।

ਜੇਕਰ ਤੁਸੀਂ ਜਾਂ ਕੋਈ ਹੋਰ ਖ਼ਤਰੇ ਵਿੱਚ ਹੈ, ਤਾਂ ਟ੍ਰਿਪਲ ਜ਼ੀਰੋ (000) ਨੂੰ ਫ਼ੋਨ ਕਰੋ।

Updated