ਵਾਲੰਟੀਅਰ ਵਜੋਂ ਕੰਮ ਕਰਨ ਬਾਰੇ ਰਿਪੋਰਟ
Volunteering Victoria ਨੇ ਵਿਕਟੋਰੀਆ ਸਰਕਾਰ ਦੀ ਮੱਦਦ ਨਾਲ ਵਿਕਟੋਰੀਅਨ ਸਟੇਟ ਆਫ਼ ਵਲੰਟੀਅਰਿੰਗ ਰਿਪੋਰਟ 2025, ਜਾਰੀ ਕੀਤੀ ਹੈ।
ਇਹ ਰਿਪੋਰਟ ਸਾਨੂੰ ਇਹ ਸਮਝਣ ਵਿੱਚ ਮੱਦਦ ਕਰਦੀ ਹੈ ਕਿ ਵਿਕਟੋਰੀਆ ਵਿੱਚ ਵਾਲੰਟੀਅਰ ਵਜੋਂ ਕੰਮ ਕਰਨ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ। ਇਹ ਸਾਨੂੰ ਇਸਦੀ ਇੱਕ ਝਲਕ ਦਿੰਦੀ ਹੈ ਕਿ ਵਿਕਟੋਰੀਆ ਵਿੱਚ ਕੌਣ ਵਾਲੰਟੀਅਰ ਵਜੋਂ ਕੰਮ ਕਰਦਾ ਹੈ, ਇਸ ਵਿੱਚ ਇਹ ਵੀ ਸ਼ਾਮਲ ਹੈ ਕਿ ਉਹ ਕਿਉਂ ਅਤੇ ਕਿਵੇਂ ਕਰਦੇ ਹਨ।
ਇਹ ਖੋਜ ਇਹ ਵੀ ਜਾਣਕਾਰੀ ਦਿੰਦੀ ਹੈ ਕਿ ਵਾਲੰਟੀਅਰ ਵਜੋਂ ਕੰਮ ਕਰਨਾ ਕਿਵੇਂ ਬਦਲ ਰਿਹਾ ਹੈ। ਇਹ ਸਾਨੂੰ ਦਿਖਾਉਂਦੀ ਹੈ ਕਿ ਕਿਹੜੀਆਂ ਚੀਜ਼ਾਂ ਲੋਕਾਂ ਨੂੰ ਵਾਲੰਟੀਅਰ ਵਜੋਂ ਕੰਮ ਕਰਨ ਤੋਂ ਰੋਕਦੀਆਂ ਹਨ ਅਤੇ ਕਿਹੜੀਆਂ ਗੱਲਾਂ ਉਨ੍ਹਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਪੂਰੀ ਰਿਪੋਰਟ ਦੇਖਣ ਲਈ, ਸਟੇਟ ਆਫ਼ ਵਲੰਟੀਅਰਿੰਗ ਵੈੱਬਸਾਈਟ 'ਤੇ ਜਾਓ। ਇੱਥੇ ਇੱਕ ਆਸਾਨੀ ਨਾਲ ਪੜ੍ਹਿਆ ਜਾ ਸਕਣ ਵਾਲਾ ਰੂਪ ਵੀ ਉਪਲਬਧ ਹੈ।
ਇਸ ਰਿਪੋਰਟ ਤੋਂ ਮੁੱਖ ਨਤੀਜੇ
ਇੱਕ ਖੇਤਰ ਜੋ ਬਦਲ ਰਿਹਾ ਹੈ
2024 ਵਿੱਚ, 3.3 ਮਿਲੀਅਨ ਲੋਕਾਂ ਨੇ ਵਿਕਟੋਰੀਆ ਵਿੱਚ ਵਾਲੰਟੀਅਰ ਵਜੋਂ ਕੰਮ ਕੀਤਾ ਹੈ। ਉਨ੍ਹਾਂ ਨੇ ਭਾਈਚਾਰੇ ਲਈ 732 ਮਿਲੀਅਨ ਤੋਂ ਵੱਧ ਵਾਲੰਟੀਅਰ ਘੰਟਿਆਂ ਦਾ ਯੋਗਦਾਨ ਦਿੱਤਾ ਹੈ। ਇਹ ਵਿਕਟੋਰੀਆ ਦੀ 15 ਸਾਲ ਤੋਂ ਵੱਧ ਉਮਰ ਦੀ ਆਬਾਦੀ ਦਾ ਲਗਭਗ 60% ਹਿੱਸਾ ਦਰਸਾਉਂਦਾ ਹੈ।
ਇਹ ਅੰਕੜੇ ਦਿਖਾਉਂਦੇ ਹਨ ਕਿ COVID-19 ਮਹਾਂਮਾਰੀ ਦੌਰਾਨ ਵੱਡੀ ਕਮੀ ਤੋਂ ਬਾਅਦ ਵਾਲੰਟੀਅਰ ਵਜੋਂ ਕੰਮ ਕਰਨਾ ਦੁਬਾਰਾ ਤੋਂ ਵੱਧ ਰਿਹਾ ਹੈ।
ਵਧੇਰੇ ਨੌਜਵਾਨ ਵਾਲੰਟੀਅਰ ਵਜੋਂ ਕੰਮ ਕਰ ਰਹੇ ਹਨ
15 ਤੋਂ 24 ਸਾਲ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਾਲੰਟੀਅਰ ਵਜੋਂ ਕੰਮ ਕਰ ਰਹੇ ਹਨ। 2024 ਵਿੱਚ, ਲਗਭਗ 10 ਵਿੱਚੋਂ 7 ਨੌਜਵਾਨਾਂ ਨੇ ਹੋਰਾਂ ਦੀ ਮੱਦਦ ਕਰਨ ਲਈ ਆਪਣਾ ਸਮਾਂ ਵਾਲੰਟੀਅਰ ਵਜੋਂ ਦਿੱਤਾ। ਇਹ ਕਿਸੇ ਵੀ ਉਮਰ ਦੇ ਸਮੂਹ ਵਿੱਚ ਸਭ ਤੋਂ ਵੱਧ ਭਾਗੀਦਾਰੀ ਦਰ ਹੈ।
ਵਾਲੰਟੀਅਰ ਵਧੇਰੇ ਉਦੇਸ਼ਪੂਰਨ ਅਤੇ ਪ੍ਰਭਾਵ-ਕੇਂਦਰਿਤ ਹੋ ਰਹੇ ਹਨ।
ਵਲੰਟੀਅਰ ਅਜਿਹੀਆਂ ਭੂਮਿਕਾਵਾਂ ਚਾਹੁੰਦੇ ਹਨ, ਜੋ ਅਰਥ ਅਤੇ ਪ੍ਰਭਾਵ ਵਾਲੀਆਂ ਹੋਣ। ਵਾਲੰਟੀਅਰ ਵਜੋਂ ਕੰਮ ਕਰਨ ਦੀਆਂ ਸਭ ਤੋਂ ਆਮ ਪ੍ਰੇਰਣਾਵਾਂ ਵਿੱਚ ਸ਼ਾਮਲ ਹਨ:
- ਦੂਜਿਆਂ ਦੀ ਮੱਦਦ ਕਰਨਾ (62%)
- ਆਪਣੇ ਹੁਨਰਾਂ ਦੀ ਵਰਤੋਂ ਕਰਨਾ (38%)
- ਉਹਨਾਂ ਦੇ ਦਿੱਤੇ ਯੋਗਦਾਨ ਨੂੰ ਵਾਪਸ ਕਰਨਾ ਜਿਨ੍ਹਾਂ ਨੇ ਉਹਨਾਂ ਦੀ ਮੱਦਦ ਕੀਤੀ ਹੈ (33%)।
ਗ਼ੈਰ-ਰਸਮੀ ਵਾਲੰਟੀਅਰ ਵਜੋਂ ਕੰਮ ਕਰਨ ਵਿੱਚ ਵਾਧਾ
ਜ਼ਿਆਦਾ ਲੋਕ ਗ਼ੈਰ-ਰਸਮੀ ਤਰੀਕੇ ਨਾਲ ਵਾਲੰਟੀਅਰ ਵਜੋਂ ਕੰਮ ਕਰ ਰਹੇ ਹਨ। 2024 ਵਿੱਚ, ਲਗਭਗ ਅੱਧੇ ਵਾਲੰਟੀਅਰਾਂ ਨੇ ਗ਼ੈਰ-ਰਸਮੀ ਤਰੀਕੇ ਨਾਲ ਵਾਲੰਟੀਅਰ ਵਜੋਂ ਕੰਮ ਕੀਤਾ।
ਔਨਲਾਈਨ ਵਾਲੰਟੀਅਰ ਵਜੋਂ ਕੰਮ ਕਰਨ ਦਾ ਰੁਝਾਨ ਵੀ ਵੱਧ ਰਿਹਾ ਹੈ, ਜਿੱਥੇ ਲਗਭਗ ਹਰ ਚੌਥਾ ਵਾਲੰਟੀਅਰ ਰਿਮੋਟਲੀ ਆਪਣਾ ਸਮਾਂ ਦਾਨ ਕਰ ਰਿਹਾ ਹੈ।
ਵਾਲੰਟੀਅਰ ਜੁੜਾਵ, ਕਮਿਊਨਿਟੀ ਅਤੇ ਸ਼ਮੂਲੀਅਤ ਦੀ ਖੋਜ ਕਰ ਰਹੇ ਹਨ
ਬਹੁਤ ਸਾਰੇ ਲੋਕਾਂ ਲਈ, ਵਾਲੰਟੀਅਰ ਵਜੋਂ ਕੰਮ ਕਰਨਾ ਸਮਾਜਿਕ ਰਿਸ਼ਤੇ ਬਣਾਉਣ ਦਾ ਇੱਕ ਮਹੱਤਵਪੂਰਨ ਤਰੀਕਾ ਹੈ। ਵਾਲੰਟੀਅਰ ਵਜੋਂ ਕੰਮ ਕਰਨਾ ਲੋਕਾਂ ਨੂੰ ਘੱਟ ਇਕੱਲਾਪਨ ਮਹਿਸੂਸ ਕਰਨ ਅਤੇ ਆਪਣੀਆਂ ਭਾਈਚਾਰਿਆਂ ਨਾਲ ਹੋਰ ਜ਼ਿਆਦਾ ਜੁੜਨ ਵਿੱਚ ਮੱਦਦ ਕਰ ਸਕਦਾ ਹੈ।
Updated