JavaScript is required
Stay safe this long weekend. Plan ahead, know the conditions and stay informed.
Visit emergency.vic.gov.au

ਮੁਫ਼ਤ ਕਿੰਡਰ (About Free Kinder) - ਪੰਜਾਬੀ (Punjabi)

ਫ੍ਰੀ ਕਿੰਡਰ ਤਿੰਨ-ਸਾਲਾ ਅਤੇ ਚਾਰ-ਸਾਲਾ ਕਿੰਡਰ ਜਾਂ ਪ੍ਰੀ-ਪ੍ਰੈਪ ਪ੍ਰੋਗਰਾਮਾਂ ਵਿੱਚ ਵਿਕਟੋਰੀਆ ਭਰ ਦੀਆਂ ਭਾਗੀਦਾਰ ਸੇਵਾਵਾਂ 'ਤੇ ਉਪਲਬਧ ਹੈ। ਇਸ ਵਿੱਚ ਲੰਬੇ ਦਿਨ ਦੀ ਦੇਖਭਾਲ ਅਤੇ ਸਟੈਂਡਅਲੋਨ (ਜਿਸਨੂੰ ਸੈਸ਼ਨਲ ਵੀ ਕਿਹਾ ਜਾਂਦਾ ਹੈ) ਕਿੰਡਰ ਸੇਵਾਵਾਂ ਦੋਵੇਂ ਸ਼ਾਮਲ ਹਨ।

ਪਰਿਵਾਰਾਂ ਲਈ ਬੱਚਤ

ਜਿਨ੍ਹਾਂ ਪਰਿਵਾਰਾਂ ਦੇ ਬੱਚੇ ਕਿਸੇ ਭਾਗੀਦਾਰ ਸੈਸ਼ਨਲ ਕਿੰਡਰਗਾਰਟਨ ਵਿੱਚ ਦਾਖ਼ਲ ਹਨ, ਉਹਨਾਂ ਨੂੰ ਮੁਫ਼ਤ ਪ੍ਰੋਗਰਾਮ ਮਿਲਦਾ ਹੈ।

ਜਿਨ੍ਹਾਂ ਪਰਿਵਾਰਾਂ ਦੇ ਬੱਚੇ ਕਿਸੇ ਭਾਗੀਦਾਰ ਲੰਬੇ ਦਿਨ ਦੀ ਦੇਖਭਾਲ ਵਾਲੀ ਸੇਵਾ ਵਿੱਚ ਦਾਖ਼ਲ ਹਨ, ਉਹਨਾਂ ਨੂੰ ਸਾਲਾਨਾ ਫ਼ੀਸ ਵਿੱਚ ਛੋਟ ਮਿਲਦੀ ਹੈ।

ਮੁਫ਼ਤ ਕਿੰਡਰ ਯੋਗਤਾ

ਮੁਫ਼ਤ ਕਿੰਡਰ ਹਰ ਕਿਸੇ ਲਈ ਹੈ।

ਪਹੁੰਚ ਦੇ ਯੋਗ ਹੋਣ ਲਈ ਪਰਿਵਾਰਾਂ ਨੂੰ ਹੈਲਥ ਕੇਅਰ ਕਾਰਡ ਜਾਂ ਪੈਨਸ਼ਨ ਕਾਰਡ, ਆਸਟ੍ਰੇਲੀਆਈ ਨਾਗਰਿਕਤਾ, ਜਾਂ ਪਤੇ ਦੇ ਸਬੂਤ ਦੀ ਲੋੜ ਨਹੀਂ ਹੈ। ਮੁਫ਼ਤ ਕਿੰਡਰ ਪ੍ਰਾਪਤ ਕਰਨ ਲਈ ਤੁਹਾਨੂੰ ਆਸਟ੍ਰੇਲੀਆ ਸਰਕਾਰ ਤੋਂ ਚਾਈਲਡ ਕੇਅਰ ਸਬਸਿਡੀ (CCS) ਪ੍ਰਾਪਤ ਕਰਨ ਲਈ ਯੋਗ ਹੋਣ ਦੀ ਵੀ ਲੋੜ ਨਹੀਂ ਹੈ।

ਤੁਸੀਂ ਇੱਕ ਸਮੇਂ ਵਿੱਚ ਕੇਵਲ ਇੱਕ ਕਿੰਡਰ ਸੇਵਾ ਵਿੱਚ ਹੀ ਮੁਫ਼ਤ ਕਿੰਡਰ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਕਿੰਡਰ ਸੇਵਾ ਤੁਹਾਨੂੰ ਇੱਕ ਚਿੱਠੀ 'ਤੇ ਦਸਤਖ਼ਤ ਕਰਨ ਲਈ ਕਹੇਗੀ, ਜਿਸ ਵਿੱਚ ਉਸ ਸੇਵਾ ਦਾ ਨਾਮ ਲਿਖਿਆ ਹੋਵੇਗਾ ਜਿੱਥੇ ਤੁਹਾਨੂੰ ਮੁਫ਼ਤ ਕਿੰਡਰ ਪ੍ਰਾਪਤ ਹੋਵੇਗਾ। ਜੇਕਰ ਤੁਹਾਡਾ ਬੱਚਾ ਇੱਕ ਤੋਂ ਵੱਧ ਕਿੰਡਰ ਸੇਵਾਵਾਂ ਵਿੱਚ ਹਾਜ਼ਰ ਹੁੰਦਾ ਹੈ, ਤਾਂ ਤੁਹਾਨੂੰ ਹਰੇਕ ਸੇਵਾ ਨੂੰ ਦੱਸਣਾ ਚਾਹੀਦਾ ਹੈ ਕਿ ਤੁਸੀਂ ਮੁਫ਼ਤ ਕਿੰਡਰ ਕਿੱਥੇ ਪ੍ਰਾਪਤ ਕਰਨਾ ਚਾਹੁੰਦੇ ਹੋ।

ਮੁਫ਼ਤ ਕਿੰਡਰ ਫੰਡਿੰਗ ਤੱਕ ਕਿਵੇਂ ਪਹੁੰਚ ਕਰਨੀ ਹੈ

ਮੁਫ਼ਤ ਕਿੰਡਰ ਦੀ ਪੇਸ਼ਕਸ਼ ਕਰਨ ਵਾਲੀਆਂ ਕਿੰਡਰ ਸੇਵਾਵਾਂ ਸਿੱਧੇ ਵਿਕਟੋਰੀਆ ਸਰਕਾਰ ਤੋਂ ਫ਼ੰਡ ਪ੍ਰਾਪਤ ਕਰਦੀਆਂ ਹਨ। ਇਸਦਾ ਮਤਲਬ ਹੈ ਕਿ ਪਰਿਵਾਰਾਂ ਨੂੰ ਬੱਚਤ ਵਾਪਸ ਲੈਣ ਦਾ ਦਾਅਵਾ ਨਹੀਂ ਕਰਨਾ ਪਵੇਗਾ, ਇਸਦੀ ਬਜਾਏ ਤੁਹਾਡੀਆਂ ਫ਼ੀਸਾਂ ਘਟਾਈਆਂ ਜਾਣਗੀਆਂ। ਸੈਸ਼ਨਲ ਕਿੰਡਰ ਵਿੱਚ ਤੁਹਾਡਾ ਪ੍ਰੋਗਰਾਮ ਮੁਫ਼ਤ ਹੈ।

ਪੂਰੇ ਦਿਨ ਦੀ ਦੇਖਭਾਲ ਕਰਨ ਵਾਲੇ ਕਿੰਡਰ ਪ੍ਰੋਗਰਾਮਾਂ ਦੀ ਵਰਤੋਂ ਕਰਨ ਵਾਲੇ ਪਰਿਵਾਰ ਹਰੇਕ ਵਾਰ ਬਿੱਲ ਆਉਣ ਸਮੇਂ ਮੁਫ਼ਤ ਕਿੰਡਰ ਤੋਂ ਹੋਈਆਂ ਬੱਚਤਾਂ ਲਈ ਉਸ ਬਿੱਲ ਉੱਤੇ ਸਪੱਸ਼ਟ ਤੌਰ 'ਤੇ 'ਵਿਕਟੋਰੀਅਨ ਗਵਰਨਮੈਂਟ ਫ੍ਰੀ ਕਿੰਡਰ ਆਫ਼ਸੈੱਟ' ਲਿਖਿਆ ਦੇਖ ਸਕਣਗੇ।

ਇਹ ਫ਼ੀਸ ਛੋਟ ਤੁਹਾਡੀ ਜੇਬ ਵਿੱਚੋਂ ਦਿੱਤੀਆਂ ਜਾਣ ਵਾਲੀਆਂ ਫ਼ੀਸਾਂ 'ਤੇ ਕਿਵੇਂ ਲਾਗੂ ਹੁੰਦੀ ਹੈ

ਇਹ ਮੁਫ਼ਤ ਕਿੰਡਰ ਛੋਟ ਪੂਰੇ ਸਾਲ ਦੌਰਾਨ ਨਿਯਮਤ ਤੌਰ 'ਤੇ ਤੁਹਾਡੀਆਂ ਵਲੋਂ ਦਿੱਤੀਆਂ ਜਾਣ ਵਾਲੀਆਂ ਫ਼ੀਸਾਂ 'ਤੇ ਲਾਗੂ ਕੀਤੀ ਜਾਵੇਗੀ (ਜਿਵੇਂ ਕਿ ਹਫ਼ਤਾਵਾਰੀ ਜਾਂ ਪੰਦਰਵਾੜੇ ਦੇ ਤੌਰ 'ਤੇ)। ਤੁਸੀਂ ਆਪਣੇ ਬਿੱਲ 'ਤੇ ਸਪਸ਼ਟ ਤੌਰ 'ਤੇ 'ਵਿਕਟੋਰੀਅਨ ਗਵਰਨਮੈਂਟ ਫ੍ਰੀ ਕਿੰਡਰ ਆਫਸੈੱਟ' ਦੇ ਤੌਰ 'ਤੇ ਅੰਕਿਤ ਕੀਤੀ ਗਈ ਰਕਮ ਨੂੰ ਦੇਖ ਸਕਣ ਦੇ ਯੋਗ ਹੋਵੋਗੇ।

ਤੁਹਾਡੀ ਜੇਬ ਵਿੱਚੋਂ ਦਿੱਤੀਆਂ ਜਾਣ ਵਾਲੀਆਂ ਫ਼ੀਸਾਂ 'ਤੇ ਇਹ ਛੋਟ ਕਿਵੇਂ ਲਾਗੂ ਕੀਤੀ ਜਾਵੇਗੀ ਅਤੇ ਇਹ ਤੁਹਾਡੇ ਬਿੱਲ 'ਤੇ ਕਿਵੇਂ ਦਿਖਾਈ ਗਈ ਹੈ, ਇਸ ਬਾਰੇ ਜਾਣਕਾਰੀ ਲਈ, ਕਿਰਪਾ ਕਰਕੇ ਆਪਣੀ ਕਿੰਡਰ ਸੇਵਾ ਨਾਲ ਸਿੱਧੀ ਗੱਲ ਕਰੋ। ਜੇਕਰ ਤੁਹਾਡਾ ਬੱਚਾ ਹਫ਼ਤੇ ਵਿੱਚ 15 ਘੰਟਿਆਂ ਤੋਂ ਵੱਧ ਜਾਂਦਾ ਹੈ, ਤਾਂ ਇਹ ਵਾਧੂ ਘੰਟੇ ਇਸ ਛੋਟ ਦੇ ਅਧੀਨ ਨਹੀਂ ਆਉਂਦੇ ਹਨ।

ਜੇਕਰ ਤੁਸੀਂ ਕਾਮਨਵੈਲਥ ਚਾਈਲਡਕੇਅਰ ਸਬਸਿਡੀ ਲਈ ਯੋਗ ਹੋ ਤਾਂ ਇਹ ਪਹਿਲਾਂ ਲਾਗੂ ਕੀਤੀ ਜਾਵੇਗੀ। ਇਸਦਾ ਮਤਲਬ ਹੈ ਕਿ ਤੁਹਾਨੂੰ CCS ਤੋਂ ਬਾਅਦ ਅਤੇ ਮੁਫ਼ਤ ਕਿੰਡਰ ਛੋਟ ਲਾਗੂ ਕਰਨ ਤੋਂ ਬਾਅਦ ਬਾਕੀ ਬਚੀ ਰਕਮ ਦਾ ਭੁਗਤਾਨ ਕਰਨ ਦੀ ਲੋੜ ਹੋਵੇਗੀ।

ਉਦਾਹਰਨ:

  • ਇੱਕ 4 ਸਾਲ ਦਾ ਬੱਚਾ ਹਫ਼ਤੇ ਵਿੱਚ 3 ਦਿਨ ਕਿੰਡਰ ਪ੍ਰੋਗਰਾਮ ਦੇ ਨਾਲ-ਨਾਲ ਲੰਬੇ ਦਿਨ ਦੀ ਦੇਖਭਾਲ ਵਿੱਚ ਜਾਂਦਾ ਹੈ।
  • ਇਹ ਸੇਵਾ ਹਫ਼ਤੇ ਦੇ 3 ਦਿਨਾਂ ਲਈ $360 ਫ਼ੀਸ ਲੈਂਦੀ ਹੈ (ਜਿਸ ਵਿੱਚ ਕਿੰਡਰ ਦੇ ਘੰਟੇ ਅਤੇ ਵਾਧੂ ਦੇਖਭਾਲ ਦੇ ਘੰਟੇ ਸ਼ਾਮਲ ਹੁੰਦੇ ਹਨ)।
  • ਇਸ ਪਰਿਵਾਰ ਨੂੰ ਹਫ਼ਤੇ ਵਿੱਚ $252 ਦੀ CCS (ਚਾਈਲਡਕੇਅਰ ਸਬਸਿਡੀ) ਮਿਲਦੀ ਹੈ।
  • 2025 ਵਿੱਚ, ਇਹ ਸੇਵਾ 40 ਹਫ਼ਤਿਆਂ ਲਈ $2,101 ਦਾ ਫ੍ਰੀ ਕਿੰਡਰ ਆਫ਼ਸੈੱਟ ਹਫ਼ਤਾਵਾਰੀ ਤੌਰ 'ਤੇ ($52.53 ਪ੍ਰਤੀ ਹਫ਼ਤਾ) ਲਾਗੂ ਕਰਦੀ ਹੈ।
  • CCS ਅਤੇ ਫ੍ਰੀ ਕਿੰਡਰ ਆਫ਼ਸੈੱਟ ਲਾਗੂ ਹੋਣ ਤੋਂ ਬਾਅਦ ਪਰਿਵਾਰ ਹਰ ਹਫ਼ਤੇ $55.478 ਦਾ ਭੁਗਤਾਨ ਕਰਦਾ ਹੈ।

ਕ੍ਰਿਪਾ ਧਿਆਨ ਦਿਓ। ਇਹ ਸਿਰਫ਼ ਇੱਕ ਉਦਾਹਰਨ ਹੈ ਅਤੇ ਲਾਗਤ ਵਿਅਕਤੀਗਤ ਹਾਲਾਤਾਂ ਅਤੇ ਸਾਲਾਨਾ ਫ੍ਰੀ ਕਿੰਡਰ ਆਫ਼ਸੈੱਟ ਦੀ ਰਕਮ ਦੇ ਅਨੁਸਾਰ ਵੱਧ ਜਾਂ ਘੱਟ ਹੋ ਸਕਦੀ ਹੈ।

Updated