ਪੋਰਟੇਬਲ ਰੈਂਟਲ ਬੌਂਡ ਸਕੀਮ (Portable Rental Bond Scheme) ਪੰਜਾਬੀ (Punjabi)

ਪੋਰਟੇਬਲ ਰੈਂਟਲ ਬੌਂਡ ਸਕੀਮ, ਕਿਰਾਏਦਾਰਾਂ ਨੂੰ ਆਪਣੇ ਮੌਜੂਦਾ ਬੌਂਡ ਨੂੰ ਨਵੀਂ ਕਿਰਾਏ ਦੀ ਜਾਇਦਾਦ ਵਿੱਚ ਟ੍ਰਾਂਸਫ਼ਰ (ਤਬਦੀਲ) ਕਰਨ ਦਾ ਮੌਕਾ ਦਿੰਦੀ ਹੈ

ਇਸ ਦਾ ਮਤਲਬ ਇਹ ਹੈ ਕਿ ਤੁਹਾਡੇ ਦੁਆਰਾ ਘਰ ਬਦਲਣ ਤੋਂ ਪਹਿਲਾਂ ਤੁਹਾਨੂੰ ਸ਼ਾਇਦ ਪੂਰੇ ਨਵੇਂ ਬੌਂਡ ਦਾ ਭੁਗਤਾਨ ਕਰਨ ਦੀ ਲੋੜ ਨਾ ਪਵੇ।

ਤੁਸੀਂ ਰੈਜ਼ੀਡੈਂਸ਼ੀਅਲ ਟੇਨੈਂਸੀਜ਼ ਬੌਂਡ ਅਥਾਰਿਟੀ (RTBA) ਰਾਹੀਂ ਅਰਜ਼ੀ ਦੇ ਸਕਦੇ ਹੋ। ਇਸਕੀਮ ਨੂੰ ਵਰਤਣਾ ਤੁਹਾਡੀ ਮਰਜ਼ੀ ਹੈ, ਅਤੇ ਇਸ ਦੀ ਲਾਗਤ $25 ਹੈ

ਬੌਂਡ ਕੌਣ ਟ੍ਰਾਂਸਫਰ ਕਰ ਸਕਦਾ ਹੈ

ਤੁਸੀਂ ਆਪਣੇ ਬੌਂਡ ਨੂੰ ਟ੍ਰਾਂਸਫਰ ਕਰ ਸਕਦੇ ਹੋ ਜੇਕਰ:

  • ਤੁਹਾਡਾ ਪਿਛਲਾ ਬੌਂਡ ਦਾਅਵਾ-ਰਹਿਤ ਹੈ, ਅਤੇ RTBA ਕੋਲ ਪਿਆ ਹੈ
  • ਤੁਹਾਡਾ ਪਿਛਲਾ ਬੌਂਡ ਮੁਅੱਤਲ ਨਹੀਂ ਕੀਤਾ ਗਿਆ ਹੈ, ਅਤੇ ਕੋਈ ਬਕਾਇਆ ਲੈਣ-ਦੇਣ ਨਹੀਂ ਰਹਿੰਦੇ ਹਨ
  • ਕਿਰਾਏਦਾਰਾਂ ਦਾ ਉਹੀ ਨਾਮ ਮੌਜੂਦਾ ਅਤੇ ਨਵੇਂ ਬੌਂਡ ਦੋਵਾਂ 'ਤੇ ਲਿਖਿਆ ਹੋਇਆ ਹੈ
  • ਕਿਰਾਏ ਵਾਲੀਆਂ ਦੋਵੇਂ ਜਾਇਦਾਦਾਂ ਵਿਕਟੋਰੀਆ ਵਿੱਚ ਸਥਿਤ ਹਨ
  • ਬੌਂਡ ਵਿੱਚ ਲਿਖੇ ਸਾਰੇ ਕਿਰਾਏਦਾਰ, ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹਨ।

ਕੌਣ ਬੌਂਡ ਟ੍ਰਾਂਸਫਰ ਨਹੀਂ ਕਰ ਸਕਦਾ

ਤੁਸੀਂ ਆਪਣੇ ਬੌਂਡ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ ਜੇਕਰ:

  • ਇੱਕ ਸ਼ੇਅਰ-ਹਾਊਸ ਵਿੱਚਲੇ ਕਿਰਾਏਦਾਰ ਵੱਖ-ਵੱਖ ਜਾਇਦਾਦਾਂ ਵਿੱਚ ਰਹਿਣ ਜਾ ਰਹੇ ਹਨ
  • ਤੁਸੀਂ ਕਿਸੇ ਰੂਮਿੰਗ-ਹਾਊਸ, ਕੈਰਾਵਾਨ ਪਾਰਕ ਜਾਂ ਭਾਗ 4 ਏ ਨਿਵਾਸ (ਰਿਹਾਇਸ਼ੀ ਪਾਰਕ) ਵਿੱਚ ਰਹਿੰਦੇ ਹੋ
  • ਤੁਹਾਡੇ ਬੌਂਡ ਨੂੰ ਹੋਮਜ਼ ਵਿਕਟੋਰੀਆ ਦੇ ਲੋਨ ਦੁਆਰਾ ਮਾਲੀ ਸਹਾਇਤਾ ਦਿੱਤੀ ਗਈ ਹੈ
  • ਪਿਛਲੇ ਬੌਂਡ ਟ੍ਰਾਂਸਫਰ ਵਿੱਚੋਂ ਤੁਸੀਂ ਵਿਕਟੋਰੀਸਰਕਾਰ ਦੇ ਅਜੇ ਪੈਸੇ ਦੇਣੇ ਹਨ

ਤੁਸੀਂ RTBA ਵੈੱਬਸਾਈਟ 'ਤੇ ਆਪਣੇ ਬੌਂਡ ਦੀ ਜਾਣਕਾਰੀ ਵਿੱਚ ਜਾਂਚ ਕਰ ਸਕਦੇ ਹੋ, ਕਿ ਕੀ ਤੁਹਾਡੇ ਬੌਂਡ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ

ਆਪਣੇ ਬੌਂਡ ਨੂੰ ਕਿਵੇਂ ਟ੍ਰਾਂਸਫਰ ਕਰਨਾ ਹੈ

  1. ਨਵੀਂ ਜਾਇਦਾਦ ਦੇ ਆਪਣੇ ਮਕਾਨ ਮਾਲਕ ਜਾਂ ਅਸਟੇਟ ਏਜੰਟ ਨੂੰ ਦੱਸੋ, ਕਿ ਤੁਸੀਂ ਬੌਂਡ ਦਾ ਭੁਗਤਾਨ ਸਿੱਧਾ RTBA ਨੂੰ ਕਰੋਗੇ।
  2. ਇੱਕ ਵਾਰ ਜਦੋਂ ਤੁਹਾਡਾ ਮਕਾਨ ਮਾਲਕ ਬੌਂਡ ਲਈ ਬੇਨਤੀ ਜਮ੍ਹਾਂ ਕਰ ਦਿੰਦਾ ਹੈ, ਤਾਂ RTBA ਤੁਹਾਨੂੰ ਈਮੇਲ ਕਰੇਗਾਤੁਹਾਨੂੰ ਵੇਰਵਿਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ, ਅਤੇ ਬੌਂਡ ਜਮ੍ਹਾ ਕਰਨ ਦੀ ਕਾਰਵਾਈ ਨੂੰ ਪੂਰਾ ਕਰਨਾ ਚਾਹੀਦਾ ਹੈ।
  3. ਜੇ ਤੁਸੀਂ ਯੋਗ ਹੋ, ਤਾਂ ਤੁਹਾਨੂੰ ਇਸ ਸੇਵਾ ਨੂੰ ਵਰਤਣ ਦੀ ਚੋਣ ਕਰਨ, ਨਿਯਮਾਂ ਅਤੇ ਸ਼ਰਤਾਂ ਨਾਲ ਸਹਿਮਤ ਹੋਣ, ਅਤੇ $25 ਫ਼ੀਸ ਦਾ ਭੁਗਤਾਨ ਕਰਨ ਦੀ ਜ਼ਰੂਰਤ ਹੈ
  4. ਜੇ ਤੁਹਾਡਾ ਨਵਾਂ ਬੌਂਡ ਤੁਹਾਡੇ ਮੌਜੂਦਾ ਬੌਂਡ ਨਾਲੋਂ ਵੱਧ ਹੈ, ਤਾਂ ਤੁਹਾਨੂੰ ਫਰਕ ਦਾ ਭੁਗਤਾਨ ਵੀ ਲਾਜ਼ਮੀ ਕਰਨਾ ਚਾਹੀਦਾ ਹੈ

ਬੌਂਡ ਸੰਬੰਧਿਤ ਦਾਅਵੇ ਅਤੇ ਝਗੜੇ

ਸਟੈਂਡਰਡ RTBA ਬੌਂਡ ਲਈ ਦਾਅਵੇ ਦੀ ਕਾਰਵਾਈ ਜਾਂ ਬੌਂਡ ਦੇ ਦਾਅਵਿਆਂ ਲਈ ਵਿਵਾਦ ਵਾਲੀ ਕਾਰਵਾਈ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।

ਜੇ ਤੁਸੀਂ ਆਪਣੀ ਪਿਛਲੀ ਜਾਇਦਾਦ ਲਈ ਮਾਲਕ ਮਕਾਨ ਦੁਆਰਾ ਕੀਤੇ ਗਏ ਬੌਂਡ ਦੇ ਦਾਅਵੇ ਨਾਲ ਸਹਿਮਤ ਨਹੀਂ ਹੋ, ਤਾਂ ਤੁਸੀਂ ਇਸ ਲਈ ਰੈਂਟਲ ਡਿਸਪਿਊਟ ਰੈਜ਼ੋਲਿਊਸ਼ਨ ਵਿਕਟੋਰੀਆ ਜਾਂ VCAT ਰਾਹੀਂ ਵਿਵਾਦ ਵਾਲੀ ਅਰਜ਼ੀ ਪਾ ਸਕਦੇ ਹੋ।

ਤੁਹਾਡੇ ਬੌਂਡ ਦੇ ਤਬਾਦਲਾ ਹੋਣ ਤੋਂ ਬਾਅਦ, ਤੁਹਾਡੀ ਪਿਛਲੀ ਜਾਇਦਾਦ ਲਈ ਮਾਲਕ ਮਕਾਨ ਅਜੇ ਵੀ ਦਾਅਵਾ ਕਰ ਸਕਦਾ ਹੈ

ਜੇ ਦਾਅਵਾ ਸਲ ਹੋ ਜਾਂਦਾ ਹੈ, ਤਾਂ ਵਿਕਟੋਰੀਸਰਕਾਰ ਪਿਛਲੀ ਜਾਇਦਾਦ ਲਈ ਮਾਲਕ ਮਕਾਨ ਨੂੰ ਬੌਂਡ ਦੀ ਕੁੱਲ ਰਕਮ ਤੱਕ ਦਾਅਵੇ ਦਾ ਭੁਗਤਾਨ ਕਰੇਗੀ।

ਫਿਰ ਤੁਹਾਨੂੰ ਵਿਕਟੋਰੀਸਰਕਾਰ ਨੂੰ ਇਹ ਰਕਮ ਵਾਪਸ ਕਰਨ ਦੀ ਲੋੜ ਪਵੇਗੀ।

ਜੇ ਬੌਂਡ ਟ੍ਰਾਂਸਫਰ ਹੋਣ ਤੋਂ ਬਾਅਦ ਤੁਹਾਡੇ ਵੱਲ ਪੈਸੇ ਬਕਾਇਆ ਹਨ

ਜੇ ਤੁਸੀਂ ਪਿਛਲੇ ਬੌਂਡ ਟ੍ਰਾਂਸਫਰ ਤੋਂ ਬਾਅਦ ਬਕਾਇਆ ਪੈਸੇ ਦੇਣੇ ਹਨ, ਤਾਂ ਅਸੀਂ ਮੁੜ-ਭੁਗਤਾਨ ਦੇ ਵਿਕਲਪਾਂ ਬਾਰੇ ਤੁਹਾਡੇ ਨਾਲ ਸੰਪਰਕ ਕਰਾਂਗੇ।

ਜੇ ਤੁਸੀਂ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਹੋ, ਤਾਂ ਭੁਗਤਾਨ ਲਈ ਯੋਜਨਾਵਾਂ ਉਪਲਬਧ ਹਨ।

ਰਕਮ ਦਾ ਭੁਗਤਾਨ ਕਰਨ ਲਈ ਤੁਹਾਡੇ ਕੋਲ 8 ਹਤਿਆਂ ਦਾ ਸਮਾਂ ਹੋਵੇਗਾ। ਇਸ ਮਿਆਦ ਤੋਂ ਬਾਅਦ ਯਾਦ ਦਿਵਾਉਣ ਲਈ ਨੋਟਿਸ ਭੇਜੇ ਜਾਣਗੇ।

ਜੇ ਤੁਹਾਡੇ ਵੱਲ ਅਜੇ ਵੀ ਪਹਿਲਾਂ ਵਾਲੇ ਬੌਂਡ ਟ੍ਰਾਂਸਫਰ ਤੋਂ ਪੈਸੇ ਬਕਾਇਆ ਹਨ, ਤਾਂ ਤੁਸੀਂ ਸਕੀਮ ਦੀ ਵਰਤੋਂ ਨਹੀਂ ਕਰ ਸਕਦੇ।

ਮਾਲਕ ਮਕਾਨ ਵੱਲੋਂ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ।

ਜਦੋਂ ਬੌਂਡ ਬੰਦ ਹੋ ਜਾਂਦਾ ਹੈ

RTBA ਬੌਂਡ ਨੂੰ ਬੰਦ ਕਰ ਦੇਵੇਗਾ, ਜਦੋਂ ਬੌਂਡ ਦਾ ਦਾਅਵਾ ਕੀਤੇ ਜਾਣ ਜਾਂ ਟ੍ਰਾਂਸਫਰ ਕੀਤੇ ਜਾਣ ਤੋਂ ਬਾਅਦ ਬਕਾਇਆ $0 ਹੋ ਜਾਂਦਾ ਹੈ

ਆਮ ਸਵਾਲ

ਪੋਰਟੇਬਲ ਰੈਂਟਲ ਬੌਂਡ ਸਕੀਮ ਦੇ ਅਧੀਨ ਕੀ ਟ੍ਰਾਂਸਫਰ ਕੀਤਾ ਜਾਂਦਾ ਹੈ?

ਜਦ ਤੁਸੀਂ ਪੋਰਟੇਬਲ ਰੈਂਟਲ ਬੌਂਡ ਸਕੀਮ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਆਪਣੇ ਵਰਤਮਾਨ ਬੌਂਡ ਦੀ ਰਕਮ ਨੂੰ ਆਪਣੀ ਨਵੀਂ ਕਿਰਾਏ ਦੀ ਜਾਇਦਾਦ ਵਿੱਚ ਤਬਦੀਲ ਕਰ ਦਿੰਦੇ ਹੋ।

ਇਹ ਸਕੀਮ ਬੌਂਡ ਵਿੱਚ ਹੋਰ ਬਦਲਾਵਾਂ ਨੂੰ ਕਵਰ ਨਹੀਂ ਕਰਦੀ ਹੈ, ਜਿਵੇਂ ਕਿ ਕਿਰਾਏਦਾਰਾਂ ਨੂੰ ਬਦਲਣਾ ਜਾਂ ਕਿਰਾਏਦਾਰਾਂ ਨੂੰ ਬੌਂਡ ਵਿੱਚੋਂ ਹਟਾਉਣਾ

ਉਦੋਂ ਕੀ ਹੋਵੇਗਾ, ਜੇ ਨਵੀਂ ਜਾਇਦਾਦ ਲਈ ਬੌਂਡ ਮੇਰੇ ਮੌਜੂਦਾ ਬੌਂਡ ਨਾਲੋਂ ਘੱਟ ਹੈ?

ਜੇ ਨਵਾਂ ਬੌਂਡ ਤੁਹਾਡੇ ਮੌਜੂਦਾ ਬੌਂਡ ਨਾਲੋਂ ਘੱਟ ਹੈ, ਅਤੇ ਮੌਜੂਦਾ ਬੌਂਡ 'ਤੇ ਕੋਈ ਦਾਅਵੇ ਨਹੀਂ ਹਨ, ਤਾਂ ਫਰਕ ਕਿਰਾਏਦਾਰਾਂ ਨੂੰ ਵਾਪਸ ਕਰ ਦਿੱਤਾ ਜਾਵੇਗਾ

ਵਾਪਸੀ ਆਮ RTBA ਬੌਂਡ ਵਾਲੇ ਦਾਅਵੇ ਦੀ ਕਾਰਵਾਈ ਦੁਆਰਾ ਕੀਤੀ ਜਾਏਗੀ।

ਕੀ ਮੈਂ ਆਪਣੇ ਮੌਜੂਦਾ ਬੌਂਡ ਦਾ ਸਿਰਫ ਕੁਝ ਹਿੱਸਾ ਟ੍ਰਾਂਸਫਰ ਕਰ ਸਕਦਾ ਹਾਂ?

ਤੁਸੀਂ ਇਹ ਨਹੀਂ ਚੁਣ ਸਕਦੇ, ਕਿ ਕਿੰਨੀ ਰਕਮ ਟ੍ਰਾਂਸਫਰ ਕਰਨੀ ਹੈ।

  • ਜੇ ਨਵਾਂ ਬੌਂਡ ਇਕੋ ਜਿਹਾ ਜਾਂ ਇਸ ਤੋਂ ਵੱਧ ਹੈ, ਤਾਂ ਤੁਹਾਡਾ ਪੂਰਾ ਮੌਜੂਦਾ ਬੌਂਡ ਟ੍ਰਾਂਸਫਰ ਕਰ ਦਿੱਤਾ ਜਾਵੇਗਾ।
  • ਜੇ ਨਵਾਂ ਬੌਂਡ ਘੱਟ ਹੈ, ਤਾਂ ਸਿਰਫ ਨਵੇਂ ਬੌਂਡ ਲਈ ਲੋੜੀਂਦੀ ਰਕਮ ਟ੍ਰਾਂਸਫਰ ਕੀਤੀ ਜਾਏਗੀ
  • ਬਾਕੀ ਰਕਮ ਮੌਜੂਦਾ ਬੌਂਡ ਵਿੱਚ ਹੀ ਰਹੇਗੀ ਜਦੋਂ ਤੱਕ ਇਸ ਦਾ ਦਾਅਵਾ ਨਹੀਂ ਕੀਤਾ ਜਾਂਦਾ।

ਕੀ ਮੈਨੂੰ ਆਪਣੇ ਬੌਂਡ ਨੂੰ ਟ੍ਰਾਂਸਫਰ ਕਰਨ ਤੋਂ ਪਹਿਲਾਂ ਨਵੇਂ ਲੀਜ਼ 'ਤੇ ਦਸਤਖ਼ਤ ਕਰਨ ਦੀ ਲੋੜ ਹੈ?

ਹਾਂਤੁਹਾਡੇ ਦੁਆਰਾ ਲਾਜ਼ਮੀ ਤੌਰ 'ਤੇ ਨਵੀਂ ਜਾਇਦਾਦ ਵਾਸਤੇ ਲੀਜ਼ 'ਤੇ ਦਸਤਤ ਕੀਤੇ ਹੋਣੇ ਚਾਹੀਦੇ ਹਨ, ਪਰ ਤੁਸੀਂ ਲਾਜ਼ਮੀ ਤੌਰ 'ਤੇ ਉਸ ਜਾਇਦਾਦ ਵਾਸਤੇ ਬੌਂਡ ਦਾ ਭੁਗਤਾਨ ਪਹਿਲਾਂ ਨਹੀਂ ਕੀਤਾ ਹੋਣਾ ਚਾਹੀਦਾ

ਮੈਂ ਕਿੰਨੀ ਵਾਰ ਬੌਂਡ ਟ੍ਰਾਂਸਫਰ ਕਰ ਸਕਦਾ ਹਾਂ?

ਹਰ ਵਾਰ ਜਦੋਂ ਤੁਸੀਂ ਕਿਸੇ ਨਵੀਂ ਕਿਰਾਏ ਦੀ ਜਾਇਦਾਦ ਵਿੱਚ ਜਾਂਦੇ ਹੋ, ਤਾਂ ਤੁਸੀਂ ਬੌਂਡ ਟ੍ਰਾਂਸਫਰ ਕਰ ਸਕਦੇ ਹੋ, ਜਿੰਨਾ ਚਿਰ ਤੁਸੀਂ ਯੋਗਤਾ ਦੇ ਨਿਯਮਾਂ ਨੂੰ ਪੂਰਾ ਕਰਦੇ ਹੋ ਅਤੇ ਪਹਿਲਾਂ ਦੇ ਬੌਂਡ ਟ੍ਰਾਂਸਫਰ ਤੋਂ ਪੈਸੇ ਦੇਣੇ ਬਕਾਇਆ ਨਹੀਂ ਹੁੰਦੇ।

ਕੀ ਹੋਮਜ਼ ਵਿਕਟੋਰੀਆ ਲੋਨ ਦੁਆਰਾ ਫੰਡ ਕੀਤੇ ਗਏ ਬੌਂਡ ਨੂੰ ਟ੍ਰਾਂਸਫਰ ਕੀਤਾ ਜਾ ਸਕਦਾ ਹੈ?

ਨਹੀਂਹੋਮਜ਼ ਵਿਕਟੋਰੀਆ ਲੋਨ ਦੁਆਰਾ ਫੰਡ ਕੀਤੇ ਬੌਂਡਾਂ ਨੂੰ ਟ੍ਰਾਂਸਫਰ ਨਹੀਂ ਕੀਤਾ ਜਾ ਸਕਦਾ ਹੈ।

ਇਹ ਇਸ ਲਈ ਹੈ ਕਿਉਂਕਿ ਇਹ ਲੋਨ ਇੱਕ ਖਾਸ ਕਿਰਾਏ ਦੀ ਜਾਇਦਾਦ ਲਈ ਜਾਰੀ ਕੀਤਾ ਜਾਂਦਾ ਹੈ। ਜਦੋਂ ਕਿਰਾਏਦਾਰੀ ਤਮ ਹੋ ਜਾਂਦੀ ਹੈ, ਤਾਂ ਹੋਮਜ਼ ਵਿਕਟੋਰੀਆ ਬੌਂਡ ਦੀ ਰਕਮ ਵਾਪਸ ਲੈ ਲੈਂਦੀ ਹੈ

ਤੁਸੀਂ ਆਪਣੀ ਅਗਲੀ ਕਿਰਾਏ ਦੀ ਜਾਇਦਾਦ ਵਾਸਤੇ ਹੋਮਜ਼ ਵਿਕਟੋਰੀਆ ਤੋਂ ਇੱਕ ਨਵੇਂ ਬੌਂਡ ਦੇ ਲੋਨ ਵਾਸਤੇ ਅਰਜ਼ੀ ਦੇ ਸਕਦੇ ਹੋ।

ਕੀ ਮੈਂ ਇੱਕ ਤੋਂ ਵੱਧ ਬੌਂਡਾਂ ਨੂੰ ਨਵੀਂ ਕਿਰਾਏ ਦੀ ਜਾਇਦਾਦ ਵਿੱਚ ਤਬਦੀਲ ਕਰ ਸਕਦਾ ਹਾਂ?

ਨਹੀਂਤੁਸੀਂ ਕਿਸੇ ਨਵੀਂ ਜਾਇਦਾਦ ਲਈ ਬੌਂਡ ਦਾ ਭੁਗਤਾਨ ਕਰਨ ਲਈ ਵੱਖ-ਵੱਖ ਕਿਰਾਏਦਾਰੀਆਂ ਤੋਂ 2 ਵੱਖਰੇ ਬੌਂਡਾਂ ਨੂੰ ਜੋੜ ਨਹੀਂ ਸਕਦੇ।

ਉਦਾਹਰਦੇ ਲਈ, ਜੇ 2 ਲੋਕ ਵੱਖਰੀਆਂ ਕਿਰਾਏ ਦੀਆਂ ਜਾਇਦਾਦਾਂ ਤੋਂ ਇੱਕ ਜਾਇਦਾਦ ਵਿੱਚ ਰਹਿਣ ਚਲੇ ਜਾਂਦੇ ਹਨ, ਤਾਂ ਉਨ੍ਹਾਂ ਦੇ ਮੌਜੂਦਾ ਬਾਂਡਾਂ ਨੂੰ ਇੱਕ ਨਵੇਂ ਬੌਂਡ ਟ੍ਰਾਂਸਫਰ ਵਿੱਚ ਜੋੜਿਆ ਨਹੀਂ ਜਾ ਸਕਦਾ ਹੈ।

ਕੀ ਸ਼ੇਅਰ-ਹਾਊਸ ਵਿੱਚਲੇ ਕਿਰਾਏਦਾਰ ਬੌਂਡ ਟ੍ਰਾਂਸਫਰ ਕਰ ਸਕਦੇ ਹਨ?

ਹਾਂ, ਪਰ ਸਿਰ ਜੇਕਰ:

  • ਸਾਰੇ ਕਿਰਾਏਦਾਰ ਇੱਕੋ ਨਵੀਂ ਜਾਇਦਾਦ ਵਿੱਚ ਰਹਿਣ ਜਾ ਰਹੇ ਹਨ
  • ਸਾਰੇ ਕਿਰਾਏਦਾਰਾਂ ਦੇ ਨਾਵਾਂ ਨੂੰ ਕਿਰਾਏ ਦੇ ਦੋਵਾਂ ਸਮਝੌਤਿਆਂ ਵਿੱਚ ਲਿਖਿਆ ਗਿਆ ਹੈ
  • ਸਾਰੇ ਕਿਰਾਏਦਾਰ ਬੌਂਡ ਟ੍ਰਾਂਸਫਰ ਕਰਨ ਲਈ ਸਹਿਮਤ ਹਨ

Updated