Victoria government logo

ਕਿੰਡਰਗਾਰਟਨ ਦੇ ਲਾਭ (Benefits of kindergarten) - ਪੰਜਾਬੀ (Punjabi)

ਫ੍ਰੀ ਕਿੰਡਰ ਜੀਵਨ ਵਿੱਚ ਸਭ ਤੋਂ ਵਧੀਆ ਸ਼ੁਰੂਆਤ ਕਰਨ ਲਈ ਹਰ ਵਿਕਟੋਰੀਆਈ ਬੱਚੇ ਦੀ ਕਿਵੇਂ ਸਹਾਇਤਾ ਕਰਦਾ ਹੈ

ਕਿੰਡਰ ਦੇ ਲਾਭ

ਕਿੰਡਰ ਵਿੱਚ ਦਾਖਲਾ ਲੈਣਾ

2023 ਵਿੱਚ ਮੁਫ਼ਤ ਕਿੰਡਰ

2023 ਤੋਂ, ਭਾਗ ਲੈਣ ਵਾਲੀਆਂ ਸੇਵਾਵਾਂ ਵਿੱਚ ਤਿੰਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ ਮੁਫ਼ਤ ਉਪਲਬਧ ਹੋਣਗੇ। ਇਸ ਵਿੱਚ ਪੂਰੇ ਦਿਨ ਦੀ ਦੇਖਭਾਲ ਅਤੇ ਇਕੱਲੀ ਮਲਕੀਅਤ ਵਾਲੀਆਂ ਕਿੰਡਰਗਾਰਟਨ ਸੇਵਾਵਾਂ ਸ਼ਾਮਲ ਹਨ।

ਕਿੰਡਰ ਨੂੰ ਮੁਫ਼ਤ ਬਣਾਉਣਾ ਵਿਕਟੋਰੀਆ ਦੇ ਸਾਰੇ ਬੱਚਿਆਂ ਨੂੰ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਦੋ ਸਾਲਾਂ ਲਈ ਉੱਚ-ਗੁਣਵੱਤਾ ਵਾਲੇ ਕਿੰਡਰ ਪ੍ਰੋਗਰਾਮ ਤੱਕ ਪਹੁੰਚ ਕਰਨ ਵਿੱਚ ਮੱਦਦ ਕਰਦਾ ਹੈ।

ਸਕੂਲ ਸ਼ੁਰੂ ਕਰਨ ਤੋਂ ਪਹਿਲਾਂ, ਬੱਚਿਆਂ ਨੂੰ ਸਿਫ਼ਾਰਸ਼ ਕੀਤੀ ਜਾਂਦੀ ਹੈ ਕਿ ਉਹ :

  • ਤਿੰਨ ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਵਿੱਚ ਹਰ ਹਫ਼ਤੇ 5 ਤੋਂ 15 ਘੰਟਿਆਂ ਲਈ ਜਾਣ,
  • ਉਸ ਤੋਂ ਬਾਅਦ ਚਾਰ ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਵਿੱਚ 15 ਘੰਟੇ ਪ੍ਰਤੀ ਹਫ਼ਤੇ (ਸਾਲ ਵਿੱਚ 600 ਘੰਟੇ) ਲਈ ਜਾਣ।

ਮੁਫ਼ਤ ਕਿੰਡਰ ਦਾ ਮਤਲਬ ਹੈ ਕਿ ਪ੍ਰਤੀ ਬੱਚਾ ਹਰ ਸਾਲ ਸੈਸ਼ਨਲ ਕਿੰਡਰਗਾਰਟਨ ਵਿੱਚ $2,500 ਤੱਕ ਦੀ ਬੱਚਤ ਅਤੇ $2,000 ਤੱਕ ਦੀ ਬੱਚਤ ਪੂਰੇ ਦਿਨ ਦੀ ਦੇਖਭਾਲ ਵਿੱਚ (ਜੋ ਕਾਮਨਵੈਲਥ ਚਾਈਲਡਕੇਅਰ ਸਬਸਿਡੀ (CCS) ਭੁਗਤਾਨਾਂ ਨੂੰ ਵੀ ਆਕਰਸ਼ਿਤ ਕਰਦੀ ਹੈ)।

ਮੁਫ਼ਤ ਕਿੰਡਰ ਦੀ ਪੇਸ਼ਕਸ਼ ਕਰਨ ਵਾਲੀਆਂ ਕਿੰਡਰਗਾਰਟਨ ਸੇਵਾਵਾਂ ਨੂੰ ਵਿਕਟੋਰੀਅਨ ਸਰਕਾਰ ਤੋਂ ਸਿੱਧੇ ਫ਼ੰਡ ਪ੍ਰਾਪਤ ਹੋਣਗੇ। ਇਸਦਾ ਮਤਲਬ ਹੈ ਕਿ ਪਰਿਵਾਰਾਂ ਨੂੰ ਇਹ ਬੱਚਤਾਂ ਵਾਪਸ ਲੈਣ ਲਈ ਕੋਈ ਦਾਅਵਾ ਨਹੀਂ ਕਰਨਾ ਪਵੇਗਾ। ਪੂਰੇ ਦਿਨ ਦੀ ਦੇਖਭਾਲ ਕਰਨ ਵਾਲੇ ਕਿੰਡਰ ਪ੍ਰੋਗਰਾਮਾਂ ਦੀ ਵਰਤੋਂ ਕਰਨ ਵਾਲੇ ਪਰਿਵਾਰ ਹਰੇਕ ਵਾਰ ਬਿੱਲ ਆਉਣ ਸਮੇਂ ਮੁਫ਼ਤ ਕਿੰਡਰ ਤੋਂ ਹੋਈਆਂ ਬੱਚਤਾਂ ਲਈ ਉਸ ਬਿੱਲ ਉੱਤੇ ਸਪੱਸ਼ਟ ਤੌਰ 'ਤੇ 'ਵਿਕਟੋਰੀਅਨ ਗਵਰਨਮੈਂਟ ਫ੍ਰੀ ਕਿੰਡਰ ਆਫ਼ਸੈੱਟ' ਲਿਖਿਆ ਦੇਖ ਸਕਣਗੇ।

ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰਗਾਰਟਨ (ਕਿੰਡਰ) ਬਾਰੇ

ਕਿੰਡਰਗਾਰਟਨ, ਜਿਸ ਨੂੰ 'ਕਿੰਡਰ' ਜਾਂ 'ਅਰਲੀ ਚਾਈਲਡਹੁੱਡ ਐਜੂਕੇਸ਼ਨ' ਵੀ ਕਿਹਾ ਜਾਂਦਾ ਹੈ, ਤੁਹਾਡੇ ਬੱਚੇ ਦੇ ਵਿਕਾਸ ਅਤੇ ਸਿੱਖਿਆ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਆਪਣੇ ਬੱਚਿਆਂ ਨੂੰ ਦੋ ਸਾਲਾਂ ਲਈ ਕਿਸੇ ਕਿੰਡਰ ਪ੍ਰੋਗਰਾਮ ਵਿੱਚ ਦਾਖਲ ਕਰਵਾਉਣ ਨਾਲ ਉਹਨਾਂ ਦੇ ਹੁਨਰਾਂ ਨੂੰ ਵਿਕਸਿਤ ਕਰਨ ਵਿੱਚ ਮੱਦਦ ਮਿਲ ਸਕਦੀ ਹੈ ਤਾਂ ਜੋ ਉਹ ਜੀਵਨ ਅਤੇ ਸਕੂਲ ਵਿੱਚ ਵਧੀਆ ਕਾਰਗੁਜ਼ਾਰੀ ਕਰਨ। ਵਿਕਟੋਰੀਆ ਵਿੱਚ, ਤੁਸੀਂ ਬੱਚਿਆਂ ਦੇ ਤਿੰਨ ਸਾਲ ਦੇ ਹੋਣ 'ਤੇ ਕਿੰਡਰ ਪ੍ਰੋਗਰਾਮ ਸ਼ੁਰੂ ਕਰ ਸਕਦੇ ਹੋ। ਤੁਸੀਂ ਇਹ ਪਤਾ ਲਗਾਉਣ ਲਈ Starting Age CalculatorExternal Link (ਸਟਾਰਟਿੰਗ ਏਜ਼ ਕੈਲਕੁਲੇਟਰ) ਵਿੱਚ ਆਪਣੇ ਬੱਚੇ ਦੀ ਜਨਮ ਮਿਤੀ ਭਰ ਸਕਦੇ ਹੋ ਕਿ ਉਹ ਤਿੰਨ ਅਤੇ ਚਾਰ-ਸਾਲਾ ਕਿੰਡਰ ਕਿਸ ਸਾਲ ਤੋਂ ਸ਼ੁਰੂ ਕਰ ਸਕਦਾ ਹੈ।

ਸਾਬਤ ਹੋ ਚੁੱਕੇ ਨਤੀਜੇ:

ਜੋ ਬੱਚੇ ਕਿੰਡਰ ਪ੍ਰੋਗਰਾਮ ਵਿੱਚ ਜਾਂਦੇ ਹਨ ਉਹ ਇਸ ਤਰ੍ਹਾਂ ਦੇ ਹੁਨਰ ਵਿਕਸਿਤ ਕਰਨਾ ਸ਼ੁਰੂ ਕਰਦੇ ਹਨ ਜਿਵੇਂ ਕਿ ਅੰਕਾਂ ਨੂੰ ਕਿਵੇਂ ਗਿਣਨਾ ਅਤੇ ਅਤੇ ਅੱਖਰਾਂ ਨੂੰ ਕਿਵੇਂ ਪਛਾਣਨਾ ਹੈ, ਅਤੇ ਸਵਾਲਾਂ ਨੂੰ ਕਿਵੇਂ ਹੱਲ ਕਰਨਾ ਹੈ। ਤੁਹਾਡਾ ਬੱਚਾ ਆਪਣਾ ਆਤਮ-ਵਿਸ਼ਵਾਸ ਅਤੇ ਆਤਮ-ਨਿਰਭਤਾ ਪੈਦਾ ਕਰੇਗਾ ਅਤੇ ਸਮਾਜਿਕ ਅਤੇ ਭਾਵਨਾਤਮਕ ਹੁਨਰ ਸਿੱਖੇਗਾ। ਉਹ ਨਵੇਂ ਦੋਸਤ ਬਣਾਉਣਗੇ।

ਖੋਜ ਇਹ ਦਰਸਾਉਂਦੀ ਹੈ ਕਿ 16 ਸਾਲ ਦੀ ਉਮਰ ਵਿੱਚ, ਜਿਹੜੇ ਵਿਦਿਆਰਥੀ ਸਕੂਲ ਸ਼ੁਰੂ ਕਰਨ ਤੋਂ ਪਹਿਲਾਂ ਕਿੰਡਰ ਪ੍ਰੋਗਰਾਮ ਵਿੱਚ ਦੋ ਜਾਂ ਤਿੰਨ ਸਾਲਾਂ ਵਿੱਚ ਹਾਜ਼ਰ ਹੋਏ ਸਨ, ਉਹਨਾਂ ਦੇ ਅੰਗਰੇਜ਼ੀ ਅਤੇ ਗਣਿਤ ਵਿੱਚ ਉਹਨਾਂ ਵਿਦਿਆਰਥੀਆਂ ਨਾਲੋਂ ਵੱਧ ਅੰਕ ਸਨ ਜੋ ਕਿੰਡਰ ਵਿੱਚ ਨਹੀਂ ਗਏ ਸਨ।

ਮਾਪੇ ਅਤੇ ਕਿੰਡਰ ਅਧਿਆਪਕ ਕਿਵੇਂ ਮਿਲ ਕੇ ਕੰਮ ਕਰਦੇ ਹਨ:

ਕਿੰਡਰ ਮਾਪਿਆਂ, ਪਰਿਵਾਰਾਂ ਅਤੇ ਅਧਿਆਪਕਾਂ ਵਿਚਕਾਰ ਭਾਈਵਾਲੀ ਵਜੋਂ ਸਭ ਤੋਂ ਵਧੀਆ ਤਰੀਕੇ ਨਾਲ ਕੰਮ ਕਰਦਾ ਹੈ। ਮਾਤਾ ਜਾਂ ਪਿਤਾ ਹੋਣ ਦੇ ਨਾਤੇ, ਤੁਸੀਂ ਆਪਣੇ ਬੱਚੇ ਦੇ ਵਿਕਾਸ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੋ। ਤੁਸੀਂ ਉਨ੍ਹਾਂ ਨੂੰ ਸਹੀ-ਗਲਤ ਦੀ ਪਹਿਚਾਣ ਕਰਨਾ, ਤੁਹਾਡੀ ਭਾਸ਼ਾ, ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਜਿਵੇਂ ਕਿ ਦਿਆਲੂਪਨ ਅਤੇ ਸਤਿਕਾਰ ਕਰਨਾ ਸਿਖਾਉਂਦੇ ਹੋ। ਅਧਿਆਪਕ ਤੁਹਾਡੇ ਨਾਲ ਇਸ ਬਾਰੇ ਗੱਲ ਕਰਨਗੇ ਕਿ ਕਿੰਡਰ ਵਿੱਚ ਕੀ ਹੋ ਰਿਹਾ ਹੈ ਅਤੇ ਤੁਹਾਡੇ ਬੱਚੇ ਨੂੰ ਘਰ ਵਿੱਚ ਸਿੱਖਣਾ ਜਾਰੀ ਰੱਖਣ ਵਿੱਚ ਮੱਦਦ ਕਰਨ ਦੇ ਤਰੀਕਿਆਂ ਬਾਰੇ। ਉਹ ਜਾਣਨਾ ਚਾਹੁੰਦੇ ਹਨ ਕਿ ਤੁਹਾਡੇ ਬੱਚੇ ਦੀਆਂ ਕੀ ਰੁਚੀਆਂ ਹਨ ਅਤੇ ਉਹ ਕਿਵੇਂ ਸਿੱਖਣਾ ਪਸੰਦ ਕਰਦੇ ਹਨ।

ਤੁਸੀਂ ਕਿਸੇ ਵੀ ਸਮੇਂ ਆਪਣੇ ਕਿੰਡਰ ਵਾਲੇ ਅਧਿਆਪਕ ਨੂੰ ਦੁਭਾਸ਼ੀਏ ਦਾ ਪ੍ਰਬੰਧ ਕਰਨ ਲਈ ਕਹਿ ਸਕਦੇ ਹੋ। ਇਹ ਵੈੱਬਸਾਈਟ 'ਤੇ ਜਾਂ ਟੈਲੀਫ਼ੋਨ ਜਾਂ ਵੀਡੀਓ ਰਾਹੀਂ ਹੋ ਸਕਦਾ ਹੈ। ਇਸ ਵਿੱਚ ਕੋਈ ਖ਼ਰਚਾ ਸ਼ਾਮਲ ਨਹੀਂ ਹੈ।

ਕਿੰਡਰ ਵਿੱਚ ਕੀ ਹੁੰਦਾ ਹੈ:

ਅਧਿਆਪਕ ਬੱਚਿਆਂ ਨੂੰ ਖੇਡ ਰਾਹੀਂ ਸਿੱਖਣ ਲਈ ਉਤਸ਼ਾਹਿਤ ਕਰਦੇ ਹਨ। ਗਤੀਵਿਧੀਆਂ ਵਿੱਚ ਡਰਾਇੰਗ ਕਰਨਾ, ਗਾਉਣਾ, ਚੜ੍ਹਨਾ, ਖੁਦਾਈ ਕਰਨਾ ਅਤੇ ਬਾਹਰਵਾਰ ਦੌੜਨਾ, ਖਿਡੌਣਿਆਂ ਨਾਲ ਖੇਡਣਾ ਅਤੇ ਕਿਤਾਬਾਂ ਪੜ੍ਹਨਾ ਸ਼ਾਮਲ ਹੋ ਸਕਦਾ ਹੈ। ਖੇਡਣਾ ਬੱਚਿਆਂ ਨੂੰ ਚੀਜ਼ਾਂ ਵੰਡਣ ਅਤੇ ਵਾਰੀ ਅਨੁਸਾਰ ਦੂਜਿਆਂ ਨਾਲ ਸਹਿਯੋਗ ਕਰਨਾ ਸਿਖਾਉਣ ਦੇ ਨਾਲ-ਨਾਲ ਆਪਣੀ ਕਲਪਨਾ ਵਰਤਨ ਅਤੇ ਖੋਜ-ਬੀਨ ਕਰਨ ਲਈ ਵੀ ਉਤਸ਼ਾਹਿਤ ਕਰਦਾ ਹੈ। ਬੱਚੇ ਅੰਗਰੇਜ਼ੀ ਬੋਲਣ ਅਤੇ ਸਮਝਣ ਦੇ ਤਰੀਕੇ ਸਮੇਤ ਆਵਾਜ਼ਾਂ, ਸ਼ਬਦਾਂ ਅਤੇ ਭਾਸ਼ਾ ਬਾਰੇ ਸਿੱਖਣਗੇ।

ਕਿੰਡਰ ਸਾਡੇ ਬਹੁ-ਸੱਭਿਆਚਾਰਕ ਭਾਈਚਾਰੇ ਦਾ ਹਿੱਸਾ ਹਨ:

ਕਿੰਡਰ ਪ੍ਰੋਗਰਾਮ ਸਾਰੇ ਤਰ੍ਹਾਂ ਦੇ ਪਿਛੋਕੜ ਵਾਲੇ ਮਾਪਿਆਂ ਦਾ ਉਹਨਾਂ ਦੇ ਆਪਣੇ ਭਾਈਚਾਰਿਆਂ ਦਾ ਹਿੱਸਾ ਬਣਨ ਲਈ ਸਵਾਗਤ ਕਰਦੇ ਹਨ। ਉਹ ਇੱਕ ਅਜਿਹੀ ਥਾਂ ਹੈ ਜਿੱਥੇ ਮਾਪੇ ਮਿਲ ਸਕਦੇ ਹਨ ਅਤੇ ਆਪਸ ਵਿੱਚ ਕਹਾਣੀਆਂ ਸਾਂਝੀਆਂ ਕਰ ਸਕਦੇ ਹਨ ਅਤੇ ਇੱਕ ਦੂਜੇ ਤੋਂ ਸਿੱਖ ਸਕਦੇ ਹਨ।

ਅਧਿਆਪਕ ਤੁਹਾਡੇ ਬੱਚੇ ਅਤੇ ਤੁਹਾਡੇ ਸੱਭਿਆਚਾਰ ਬਾਰੇ ਜਾਣਨਾ ਚਾਹੁੰਦੇ ਹਨ। ਇਹ ਉਹਨਾਂ ਨੂੰ ਅਜਿਹੇ ਪ੍ਰੋਗਰਾਮਾਂ ਨੂੰ ਤਿਆਰ ਕਰਨ ਵਿੱਚ ਮੱਦਦ ਕਰਦਾ ਹੈ ਜੋ ਤੁਹਾਡੇ ਬੱਚੇ ਲਈ ਅਰਥਪੂਰਣ ਹਨ, ਜਿਸ ਵਿੱਚ ਸੱਭਿਆਚਾਰਕ ਮਹੱਤਤਾ ਵਾਲੇ ਦਿਨਾਂ ਅਤੇ ਸਮਾਗਮਾਂ 'ਤੇ ਆਧਾਰਿਤ ਗਤੀਵਿਧੀਆਂ ਅਤੇ ਵਿਕਟੋਰੀਆ ਵਿੱਚ ਵਿਭਿੰਨਤਾ ਨੂੰ ਖੁਸ਼ੀ ਨਾਲ ਮਨਾਉਣਾ ਸ਼ਾਮਲ ਹੈ।

ਅਧਿਆਪਕ ਗਤੀਵਿਧੀਆਂ ਵਿੱਚ ਹਰ ਕਿਸੇ ਨੂੰ ਸ਼ਾਮਲ ਕਰਦੇ ਹਨ, ਇਸ ਲਈ ਜਿਹੜੇ ਬੱਚੇ ਅੰਗਰੇਜ਼ੀ ਨਹੀਂ ਬੋਲਦੇ ਉਨ੍ਹਾਂ ਨੂੰ ਖੇਡਣ ਅਤੇ ਸਿੱਖਣ ਦੇ ਬਰਾਬਰ ਮੌਕੇ ਮਿਲਦੇ ਹਨ। ਕੁੱਝ ਕਿੰਡਰ ਪ੍ਰੋਗਰਾਮਾਂ ਵਿੱਚ ਦੋਭਾਸ਼ੀ ਅਧਿਆਪਕ ਹੁੰਦੇ ਹਨ ਜੋ ਉਹਨਾਂ ਬੱਚਿਆਂ ਦੀ ਮੱਦਦ ਕਰਦੇ ਹਨ ਜੋ ਘੱਟ ਜਾਂ ਬਿਲਕੁਲ ਹੀ ਅੰਗਰੇਜ਼ੀ ਨਹੀਂ ਬੋਲਦੇ ਹਨ। ਬੱਚਿਆਂ ਨੂੰ ਦੂਸਰਿਆਂ ਨਾਲ ਮੇਲ-ਮਿਲਾਪ ਕਰਨਾ ਅਤੇ ਉਨ੍ਹਾਂ ਨੂੰ ਸਵੀਕਾਰ ਕਰਨਾ ਅਤੇ ਸੱਭਿਆਚਾਰਕ ਅੰਤਰਾਂ ਦਾ ਆਦਰ ਕਰਨਾ ਵੀ ਸਿਖਾਇਆ ਜਾਂਦਾ ਹੈ।

ਪੂਰੇ ਦਿਨ ਦੀ ਦੇਖਭਾਲ ਕਰਨ ਵਾਲੇ (ਚਾਈਲਡ ਕੇਅਰ) ਸੈਂਟਰ ਅਤੇ ਵੱਖਰੇ ਤੌਰ 'ਤੇ ਬਣੀ (ਸੈਸ਼ਨਲ) ਕਿੰਡਰਗਾਰਟਨ ਸੇਵਾ ਵਿਚਲੇ ਕਿੰਡਰ ਪ੍ਰੋਗਰਾਮ ਵਿੱਚ ਕੀ ਅੰਤਰ ਹੁੰਦਾ ਹੈ?

ਬੱਚੇ ਜਾਂ ਤਾਂ ਪੂਰੇ ਦਿਨ ਦੀ ਦੇਖਭਾਲ ਕਰਨ ਵਾਲੇ (ਚਾਈਲਡ ਕੇਅਰ) ਸੈਂਟਰ ਜਾਂ ਵੱਖਰੇ ਬਣੀ (ਸੈਸ਼ਨਲ) ਕਿੰਡਰਗਾਰਟਨ ਸੇਵਾ ਵਿੱਚ ਤਿੰਨ-ਸਾਲ ਦੇ ਕਿੰਡਰ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹਨ। ਇਹ ਸੇਵਾਵਾਂ ਆਮ ਤੌਰ 'ਤੇ ਚਾਰ ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਦੀ ਵੀ ਪੇਸ਼ਕਸ਼ ਕਰਦੀਆਂ ਹਨ।

ਪੂਰੇ ਦਿਨ ਦੀ ਦੇਖਭਾਲ ਕਰਨ ਵਾਲਾ ਸੈਂਟਰ ਕਿੰਡਰ ਪ੍ਰੋਗਰਾਮ ਸਮੇਤ ਪੂਰੇ ਦਿਨ ਦੀ ਸਿੱਖਿਆ ਅਤੇ ਦੇਖਭਾਲ ਦੀ ਪੇਸ਼ਕਸ਼ ਵੀ ਕਰ ਸਕਦਾ ਹੈ। ਅਧਿਆਪਕਾਂ ਦੀ ਅਗਵਾਈ ਵਾਲੇ ਕਿੰਡਰ ਪ੍ਰੋਗਰਾਮ ਨੂੰ ਸਿੱਖਿਆ ਅਤੇ ਦੇਖਭਾਲ ਦੇ ਵਾਧੂ ਘੰਟਿਆਂ ਨਾਲ ਜੋੜਿਆ ਜਾ ਸਕਦਾ ਹੈ। ਕਿਸੇ ਵੱਖਰੀ ਬਣੀ ਸੇਵਾ ਵਿੱਚ, ਕਿੰਡਰਗਾਰਟਨ ਪ੍ਰੋਗਰਾਮ ਸਿਰਫ਼ ਖ਼ਾਸ ਦਿਨਾਂ ਅਤੇ ਖ਼ਾਸ ਸਮਿਆਂ 'ਤੇ ਹੀ ਕੰਮ ਕਰੇਗਾ। ਇਹ ਦਿਨ ਅਤੇ ਘੰਟੇ ਕਿੰਡਰਗਾਰਟਨ ਸੇਵਾ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ।

Early Start Kindergarten (ਅਰਲੀ ਸਟਾਰਟ ਕਿੰਡਰਗਾਰਟਨ)

2023 ਵਿੱਚ, ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ ਹਰ ਹਫ਼ਤੇ 5 ਤੋਂ 15 ਘੰਟਿਆਂ ਦੇ ਵਿਚਕਾਰ ਹੁੰਦੇ ਹਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ 15 ਘੰਟਿਆਂ ਲਈ ਹੁੰਦੇ ਹਨ। ਜੇਕਰ ਤੁਸੀਂ ਸ਼ਰਨਾਰਥੀ ਹੋ ਜਾਂ ਪਨਾਹ ਲੈਣ ਵਾਲੇ ਪਿਛੋਕੜ ਤੋਂ ਸੰਬੰਧ ਰੱਖਦੇ ਹੋ, ਤਾਂ ਅਰਲੀ ਸਟਾਰਟ ਕਿੰਡਰਗਾਰਟਨ (ESK) ਨਾਮਕ ਪ੍ਰੋਗਰਾਮ ਵੀ ਉਪਲਬਧ ਹੈ। ESK ਉਹਨਾਂ ਬੱਚਿਆਂ ਲਈ ਵੀ ਉਪਲਬਧ ਹੈ ਜੋ ਆਦਿਵਾਸੀ ਜਾਂ ਟੋਰੇਸ ਸਟ੍ਰੇਟ ਆਈਲੈਂਡਰ ਵਜੋਂ ਪਛਾਣ ਰੱਖਦੇ ਹਨ ਜਾਂ ਜੋ ਬਾਲ ਸੁਰੱਖਿਆ ਸੇਵਾਵਾਂ ਦੇ ਸੰਪਰਕ ਵਿੱਚ ਸਨ।

ESK ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ ਕਿ ਤੁਸੀਂ ਹਰ ਹਫ਼ਤੇ ਤੁਹਾਡੇ ਬੱਚੇ ਲਈ ਵੱਧ ਤੋਂ ਵੱਧ ਮੁਫ਼ਤ ਕਿੰਡਰ ਪ੍ਰੋਗਰਾਮ ਦੇ ਘੰਟੇ ਪ੍ਰਾਪਤ ਕਰੋ। ESK ਲਈ ਯੋਗ ਬੱਚੇ ਹਰ ਹਫ਼ਤੇ 15 ਘੰਟੇ ਦੇ ਮੁਫ਼ਤ ਕਿੰਡਰ ਦੇ ਹੱਕਦਾਰ ਹੁੰਦੇ ਹਨ, ਭਾਵੇਂ ਤਿੰਨ ਸਾਲ ਦੇ ਬੱਚਿਆਂ ਦੇ ਕਿੰਡਰ ਪ੍ਰੋਗਰਾਮ ਵਿੱਚ ਕਿੰਨੇ ਵੀ ਘੰਟਿਆਂ ਦੀ ਪੇਸ਼ਕਸ਼ ਕੀਤੀ ਜਾਂਦੀ ਹੈ।

ESK ਬਾਰੇ ਹੋਰ ਜਾਣਕਾਰੀ ਲਈ ਆਪਣੀ ਸਥਾਨਕ ਕਿੰਡਰਗਾਰਟਨ ਸੇਵਾ ਨਾਲ ਗੱਲ ਕਰੋ, ਜਾਂ ਇੱਥੇ ਜਾਓ: https://www.vic.gov.au/early-start-kindergartenExternal Link

ਆਪਣੇ ਬੱਚੇ ਨੂੰ ਦਾਖਲ ਕਰਵਾਓ:

ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਨ ਵਾਲੀਆਂ ਸੇਵਾਵਾਂ ਲੱਭਣ ਲਈ, ਕਿੰਡਰ ਪ੍ਰੋਗਰਾਮ ਲੱਭਣ ਦੀ ਵੈੱਬਸਾਈਟ (ਫਾਈਂਡ ਏ ਕਿੰਡਰ ਪ੍ਰੋਗਰਾਮ - ਡਿਪਾਰਟਮੈਂਟ ਆਫ਼ ਐਜੂਕੇਸ਼ਨ ਐਂਡ ਟਰੇਨਿੰਗ, ਵਿਕਟੋਰੀਆ (educationapps.vic.gov.au)External Link ) 'ਤੇ ਜਾਓ।

ਆਪਣੀ ਸਥਾਨਕ ਕਿੰਡਰਗਾਰਟਨ ਸੇਵਾ ਨਾਲ ਉਹਨਾਂ ਦੀ ਦਾਖਲਾ ਪ੍ਰਕਿਰਿਆ ਬਾਰੇ ਗੱਲ ਕਰੋ। ਜੇਕਰ ਤੁਹਾਨੂੰ ਮੱਦਦ ਦੀ ਲੋੜ ਹੈ, ਤਾਂ ਤੁਸੀਂ ਆਪਣੀ ਸਥਾਨਕ ਕੌਂਸਲ ਨਾਲ ਵੀ ਸੰਪਰਕ ਕਰ ਸਕਦੇ ਹੋ ਜਾਂ ਤਿੰਨ ਸਾਲ ਦੇ ਬੱਚਿਆਂ ਦੀ ਕਿੰਡਰਗਾਰਟਨ ਪੁੱਛਗਿੱਛ ਸੇਵਾ ਲਾਈਨ ਨੂੰ 1800 338 663 'ਤੇ ਫ਼ੋਨ ਕਰ ਸਕਦੇ ਹੋ ਜਾਂ 3YO.kindergarten@education.vic.gov.au 'ਤੇ ਈਮੇਲ ਕਰ ਸਕਦੇ ਹੋ। ਆਪਣੀ ਭਾਸ਼ਾ ਵਿੱਚ ਸਹਾਇਤਾ ਲਈ ਜਾਂ ਦੁਭਾਸ਼ੀਆ ਸੇਵਾ ਪ੍ਰਾਪਤ ਕਰਨ ਲਈ, ਪਹਿਲਾਂ 131 450 'ਤੇ ਫ਼ੋਨ ਕਰੋ।

ਇਸ ਕਿੰਡਰ ਟਿੱਕ ਨਿਸ਼ਾਨ ਨੂੰ ਵੇਖੋ:

ਇਹ ਕਿੰਡਰ ਟਿੱਕExternal Link ਦਾ ਨਿਸ਼ਾਨ ਵਿਕਟੋਰੀਆਈ ਪਰਿਵਾਰਾਂ ਨੂੰ ਉਹਨਾਂ ਦੇ ਬੱਚਿਆਂ ਲਈ ਮੰਨਜ਼ੂਰਸੁਦਾ ਕਿੰਡਰ ਪ੍ਰੋਗਰਾਮ ਨੂੰ ਲੱਭਣ ਵਿੱਚ ਮੱਦਦ ਕਰਦਾ ਹੈ।

ਆਪਣੀ ਸਥਾਨਕ ਕਿੰਡਰਗਾਰਟਨ ਸੇਵਾ ਵਿੱਚ, ਉਸ ਸੇਵਾ ਵਿੱਚ ਜਾਂ ਕੇਂਦਰ ਦੀ ਇਮਾਰਤ ਜਾਂ ਮੈਦਾਨ 'ਤੇ, ਉਨ੍ਹਾਂ ਦੀ ਵੈੱਬਸਾਈਟ 'ਤੇ ਜਾਂ ਉਨ੍ਹਾਂ ਦੀ ਜਾਣਕਾਰੀ ਸਮੱਗਰੀ ਵਿੱਚ ਇਸ ਕਿੰਡਰ ਟਿੱਕ ਦੇ ਲੋਗੋ ਨੂੰ ਲੱਭੋ।

Reviewed 27 February 2023

Was this page helpful?