ਅਰਲੀ ਸਟਾਰਟ ਕਿੰਡਰਗਾਰਟਨ (Early Start Kindergarten) - ਪੰਜਾਬੀ (Punjabi)

ਜੇਕਰ ਤੁਸੀਂ ਸ਼ਰਨਾਰਥੀ ਹੋ ਜਾਂ ਸ਼ਰਣ ਲੈਣ ਵਾਲੇ ਪਿਛੋਕੜ ਤੋਂ ਹੋ ਤਾਂ ਤੁਸੀਂ ਅਰਲੀ ਸਟਾਰਟ ਕਿੰਡਰਗਾਰਟਨ (ESK) ਲਈ ਯੋਗ ਹੋ ਸਕਦੇ ਹੋ। ESK ਇਹ ਯਕੀਨੀ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ ਕਿ ਤੁਸੀਂ ਹਰ ਹਫ਼ਤੇ ਆਪਣੇ ਬੱਚੇ ਲਈ ਵੱਧ ਤੋਂ ਵੱਧ ਮੁਫ਼ਤ ਕਿੰਡਰ ਪ੍ਰੋਗਰਾਮ ਦੇ ਘੰਟੇ ਪ੍ਰਾਪਤ ਕਰੋ।

2023 ਵਿੱਚ, ਤਿੰਨ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ ਹਰ ਹਫ਼ਤੇ 5 ਤੋਂ 15 ਘੰਟਿਆਂ ਦੇ ਵਿਚਕਾਰ ਹੁੰਦੇ ਹਨ ਅਤੇ ਚਾਰ ਸਾਲ ਦੇ ਬੱਚਿਆਂ ਲਈ ਕਿੰਡਰ ਪ੍ਰੋਗਰਾਮ 15 ਘੰਟਿਆਂ ਲਈ ਹੁੰਦੇ ਹਨ। ESK ਰਾਹੀਂ ਨਾਮ ਦਰਜ ਕਰਵਾਉਣਾ ਤਿੰਨ-ਸਾਲਾਂ ਅਤੇ ਚਾਰ-ਸਾਲਾਂ-ਬੱਚਿਆਂ ਦੇ ਕਿੰਡਰ ਪ੍ਰੋਗਰਾਮਾਂ ਵਿੱਚ ਹਰ ਹਫ਼ਤੇ ਪੂਰੇ 15 ਘੰਟੇ ਮਿਲਣ ਦੀ ਗਰੰਟੀ ਦਿੰਦਾ ਹੈ। ਇਹ ਉਹਨਾਂ ਬੱਚਿਆਂ ਲਈ ਉਪਲਬਧ ਹੈ ਜੋ:

  • ਸ਼ਰਨਾਰਥੀ ਜਾਂ ਪਨਾਹ ਲੈਣ ਵਾਲੇ ਪਿਛੋਕੜ ਤੋਂ ਹੁੰਦੇ ਹਨ
  • ਆਦਿਵਾਸੀ ਅਤੇ/ਜਾਂ ਟੋਰੇਸ ਸਟ੍ਰੇਟ ਆਈਲੈਂਡਰ ਵਜੋਂ ਪਛਾਣ ਰੱਖਦੇ ਹਨ
  • ਜਿਨ੍ਹਾਂ ਦੇ ਪਰਿਵਾਰ ਦਾ ਬਾਲ ਸੁਰੱਖਿਆ ਨਾਲ ਸੰਪਰਕ ਸੀ

ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਵਿਕਟੋਰੀਆ ਵਿੱਚ ਕਿੱਥੇ ਰਹਿੰਦੇ ਹਨ, ਇਹ ਬੱਚੇ ਪ੍ਰੋਗਰਾਮ ਸ਼ੁਰੂਆਤ ਹੋਣ ਦੇ ਸਮੇਂ ਦੌਰਾਨ ਪ੍ਰਤੀ ਹਫ਼ਤੇ 15 ਘੰਟੇ ਮੁਫ਼ਤ ਕਿੰਡਰ ਤੱਕ ਪਹੁੰਚ ਕਰ ਸਕਦੇ ਹਨ। ਉਹਨਾਂ ਦੀ ਮੌਜੂਦਾ ਪਹੁੰਚ ਅਤੇ ਮਿਲ ਰਹੇ ਘੰਟਿਆਂ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

ਅਰਜ਼ੀ ਕਿਵੇਂ ਦੇਣੀ ਹੈ:

ESK ਯੋਗਤਾ ਪ੍ਰਾਪਤ ਅਧਿਆਪਕ ਦੁਆਰਾ ਪ੍ਰਦਾਨ ਕੀਤੇ ਗਏ ਸਾਰੇ ਕਿਸਮ ਦੇ ਪ੍ਰੋਗਰਾਮਾਂ ਲਈ ਉਪਲਬਧ ਹੈ। ਤੁਸੀਂ ਆਪਣੇ ਨੇੜੇ ਦੇ ਕਿੰਡਰ ਨਾਲ ਸੰਪਰਕ ਕਰਕੇ ਅਤੇ ਅਰਲੀ ਸਟਾਰਟ ਕਿੰਡਰਗਾਰਟਨ ਗ੍ਰਾਂਟ ਤੱਕ ਪਹੁੰਚ ਕਰਨ ਲਈ ਪੁੱਛ ਕੇ ਆਪਣੇ ਬੱਚੇ ਦਾ ਨਾਮ ਦਾਖ਼ਲ ਕਰਵਾ ਸਕਦੇ ਹੋ। ਕਿੰਡਰ ਸੇਵਾਵਾਂ ਤੁਹਾਡੀ ਭਾਸ਼ਾ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇੱਕ ਮੁਫ਼ਤ ਅਨੁਵਾਦ ਸੇਵਾ ਤੱਕ ਪਹੁੰਚ ਕਰਨ ਦੇ ਯੋਗ ਹਨ।

ਤੁਸੀਂ ਸਹਾਇਤਾ ਲਈ 1800 338 663 'ਤੇ ਸਿੱਖਿਆ ਵਿਭਾਗ ਦੀ ਤਿੰਨ-ਸਾਲਾਂ-ਬੱਚਿਆਂ ਦੇ ਕਿੰਡਰਗਾਰਟਨ ਦੀ ਇਨਕੁਆਰੀ ਲਾਈਨ ਜਾਂ ਤੁਹਾਡੀ ਸਥਾਨਕ ਕੌਂਸਲ ਨਾਲ ਵੀ ਸੰਪਰਕ ਕਰ ਸਕਦੇ ਹੋ। ਆਪਣੀ ਭਾਸ਼ਾ ਵਿੱਚ ਮੱਦਦ ਲੈਣ ਲਈ ਤੁਸੀਂ ਰਾਸ਼ਟਰੀ ਅਨੁਵਾਦ ਅਤੇ ਦੁਭਾਸ਼ੀਆ ਸੇਵਾ (ਨੈਸ਼ਨਲ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ) ਨੂੰ 131 450 'ਤੇ ਫ਼ੋਨ ਕਰ ਸਕਦੇ ਹੋ, ਉਸ ਦੁਭਾਸ਼ੀਏ ਨੂੰ ਤੁਹਾਡੀ ਸਥਾਨਕ ਕੌਂਸਲ ਜਾਂ ਸਿੱਖਿਆ ਵਿਭਾਗ ਦੇ ਨੰਬਰ 'ਤੇ ਫ਼ੋਨ ਕਰਨ ਲਈ ਕਹੋ, ਅਤੇ ਉਹ ਦੁਭਾਸ਼ੀਆ ਉਸ ਫ਼ੋਨ ਕਾਲ ਵਿੱਚ ਮੌਜ਼ੂਦ ਰਹੇਗਾ ਅਤੇ ਅਨੁਵਾਦ ਕਰੇਗਾ।

ਅਰਜ਼ੀ ਕਦੋਂ ਦੇਣੀ ਹੈ:

ਜੇਕਰ ਬੱਚੇ ਉਸ ਸਾਲ ਵਿੱਚ 30 ਅਪ੍ਰੈਲ ਤੋਂ ਪਹਿਲਾਂ ਤਿੰਨ ਸਾਲ ਦੇ ਹੋ ਜਾਂਦੇ ਹਨ ਜਿਸ ਸਾਲ ਉਹ ਕਿੰਡਰ ਵਿੱਚ ਜਾਣ ਲਈ ਨਾਮ ਦਾਖ਼ਲ ਕਰਵਾਉਂਦੇ ਹਨ ਤਾਂ ਉਹ ਬੱਚੇ ESK ਲਈ ਯੋਗ ਹੁੰਦੇ ਹਨ। ' ਕਦੋਂ ਦਾਖਲਾ ਲੈਣਾ ਹੈ' ਦੇਖੋ।

ਤੁਸੀਂ ਇਹ ਚੁਣ ਸਕਦੇ ਹੋ ਕਿ ਤੁਹਾਡਾ ਬੱਚਾ ਪੰਜ ਜਾਂ ਛੇ ਸਾਲ ਦੀ ਉਮਰ ਵਿੱਚ ਸਕੂਲ ਜਾਵੇਗਾ। ਫਿਰ, ਉਹ ਉਸ ਸਾਲ ESK ਤੱਕ ਪਹੁੰਚ ਕਰ ਸਕਦੇ ਹਨ ਜਦੋਂ ਉਹ ਤਿੰਨ ਜਾਂ ਚਾਰ ਸਾਲ ਦੇ ਹੋ ਜਾਂਦੇ ਹਨ।

ਜੇਕਰ ਤੁਹਾਨੂੰ ਇਹ ਪਤਾ ਕਰਨ ਵਿੱਚ ਮੱਦਦ ਦੀ ਲੋੜ ਹੈ ਕਿ ਤੁਹਾਡਾ ਬੱਚਾ ESK ਲਈ ਕਦੋਂ ਯੋਗ ਹੁੰਦਾ ਹੈ, ਤਾਂ ਤੁਸੀਂ ਸਿੱਖਿਆ ਵਿਭਾਗ, ਤੁਹਾਡੀ ਸਥਾਨਕ ਕੌਂਸਲ, ਤੁਹਾਡੀ ਜੱਚਾ-ਬੱਚਾ ਸਿਹਤ ਨਰਸ, ਜਾਂ ਤੁਹਾਡੇ ਇਲਾਕੇ ਦੇ ਕਿਸੇ ਕਿੰਡਰ, ਜਾਂ ਤੁਹਾਡੇ ਇਲਾਕੇ ਵਿਚਲੀਆਂ ਹੇਠ ਲਿਖੀਆਂ ਸੰਸਥਾਵਾਂ ਵਿੱਚੋਂ ਕਿਸੇ ਨਾਲ ਸੰਪਰਕ ਕਰ ਸਕਦੇ ਹੋ।

  • ਤਿੰਨ ਸਾਲ ਦੇ ਬੱਚਿਆਂ ਦੇ ਕਿੰਡਰਗਾਰਟਨ ਲਈ ਪੁੱਛਗਿੱਛ ਲਾਈਨ 1800 338 663
  • Brotherhood of St Laurence (ਬ੍ਰਦਰਹੁੱਡ ਆਫ਼ ਸੇਂਟ ਲਾਰੈਂਸ) 03 9483 1183
  • Foundation House (ਫਾਊਂਡੇਸ਼ਨ ਹਾਊਸ) 03 9389 8900
  • Fka Children’s Services (Fka ਚਿਲਡਰਨ ਸਰਵਿਸਿਜ਼) 03 9428 4471
  • VICSEG New Futures (VICSEG ਨਿਊ ਫਿਊਚਰਜ਼) 03 9383 2533

Updated