ਵਿਆਪਕ ਵਿੱਤੀ ਸਹਾਇਤਾ ਪ੍ਰਾਪਤ ਤਿੰਨ-ਸਾਲ-ਦੀ-ਉਮਰ ਦੇ ਬੱਚਿਆਂ ਦੀ ਬਾਲਵਾੜੀ ਨੂੰ ਸ਼ੁਰੂ ਕਰਨ ਲਈ, ਵਿਕਟੋਰੀਆ ਦੀ ਸਰਕਾਰ ਦਹਾਕੇ ਦੇ ਦੌਰਾਨ ਲਗਭਗ 5 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਹੀ ਹੈ – ਅਤੇ ਇਹ ਹੁਣ ਸਾਰੇ ਸੂਬੇ ਵਿੱਚ ਉਪਲਬਧ ਹੈ।
ਇਸ ਦਾ ਮਤਲਬ ਹੈ ਵਿਕਟੋਰੀਆ ਦੇ ਸਾਰੇ ਬੱਚਿਆਂ ਵਾਸਤੇ ਸਿੱਖਣ, ਵੱਡੇ ਹੋਣ, ਖੇਡਣ ਅਤੇ ਦੋਸਤ ਬਨਾਉਣ ਲਈ ਇਕ ਹੋਰ ਸਾਲ।
ਤਿੰਨ ਸਾਲ ਦੀ ਉਮਰ ਤੋਂ ਲੈ ਕੇ ਗੁਣਵੱਤਾ ਵਾਲੀ ਬਾਲਵਾੜੀ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਬੱਚਿਆਂ ਦੀ ਸਿੱਖਿਆ, ਵਿਕਾਸ, ਸਿਹਤ ਅਤੇ ਭਲਾਈ ਦੇ ਨਤੀਜਿਆਂ ਨੂੰ ਵਧਾਉਂਦਾ ਹੈ।
ਛੋਟੇ ਬੱਚੇ ਖੇਡ ਰਾਹੀਂ ਆਪਣੇ ਆਲੇ-ਦੁਆਲੇ ਦੇ ਸੰਸਾਰ ਬਾਰੇ ਸਿੱਖਦੇ ਹਨ
ਖੇਡ-ਆਧਾਰਿਤ ਸਿੱਖਿਆ ਤੋਂ ਛੋਟੇ ਬੱਚੇ ਸਭ ਤੋਂ ਵਧੀਆ ਤਰੀਕੇ ਨਾਲ ਸਿੱਖਦੇ ਹਨ। ਇਹ ਬੱਚਿਆਂ ਨੂੰ ਆਪਣੀ ਕਲਪਨਾ ਦੀ ਵਰਤੋਂ ਕਰਨ, ਆਪਣੀ ਭਾਸ਼ਾ ਦੇ ਹੁਨਰਾਂ ਦਾ ਨਿਰਮਾਣ ਕਰਨ ਅਤੇ ਅੰਕਾਂ ਅਤੇ ਨਮੂਨਿਆਂ ਬਾਰੇ ਸਿੱਖਣ ਦਾ ਮੌਕਾ ਦਿੰਦਾ ਹੈ। ਉਹ ਦੂਸਰਿਆਂ ਦੇ ਨਾਲ ਕਿਵੇਂ ਕੰਮ ਕਰਨਾ ਹੈ, ਚੀਜ਼ਾਂ ਸਾਂਝੀਆਂ ਕਰਨਾ, ਸੁਣਨਾ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਬੰਧ ਕਰਨਾ ਵੀ ਸਿੱਖਦੇ ਹਨ।
ਵਿਕਟੋਰੀਆ ਵਿੱਚ ਸਾਰੇ ਬੱਚਿਆਂ ਨੂੰ ਵਿੱਤੀ ਸਹਾਇਤਾ ਪ੍ਰਾਪਤ ਬਾਲਵਾੜੀ ਦੇ ਦੋ ਸਾਲਾਂ ਤੱਕ ਪਹੁੰਚ ਹੈ
ਸਾਰੇ ਸੂਬੇ ਵਿੱਚ ਬੱਚਿਆਂ ਨੂੰ 2022 ਤੋਂ ਲਾਭ ਹੋਵੇਗਾ, ਅਤੇ ਹਰ ਹਫਤੇ ਕਿਸੇ ਫ਼ੰਡ ਸਹਾਇਤਾ ਪ੍ਰਾਪਤ ਬਾਲਵਾੜੀ ਪ੍ਰੋਗਰਾਮ ਦੇ ਘੱਟੋ ਘੱਟ ਪੰਜ ਘੰਟਿਆਂ ਤੱਕ ਪਹੁੰਚ ਹੋਵੇਗੀ। 2029 ਤੱਕ ਇਹ ਘੰਟੇ ਹਫਤੇ ਵਿੱਚ 15 ਘੰਟਿਆਂ ਤੱਕ ਵੱਧ ਜਾਣਗੇ।
ਇਹ ਫਰਕ ਨਹੀਂ ਪੈਂਦਾ ਕਿ ਤੁਹਾਡਾ ਬੱਚਾ ਬਾਲਵਾੜੀ ਲਈ ਕਿੱਥੇ ਜਾਂਦਾ ਹੈ, ਅਧਿਆਪਕ ਅਤੇ ਸਿਖਲਾਈ ਪ੍ਰਾਪਤ ਸਿੱਖਿਅਕ ਪ੍ਰੋਗਰਾਮ ਦੀ ਅਗਵਾਈ ਕਰਨਗੇ
ਬੱਚੇ ਬਾਲਵਾੜੀ ਪ੍ਰੋਗਰਾਮ ਵਿੱਚ, ਪੂਰੇ ਦਿਨ ਦੀ ਸੰਭਾਲ (ਬਾਲ-ਸੰਭਾਲ ਕੇਂਦਰ) ਸੇਵਾ ਵਿਖੇ ਜਾਂ ਇਕੱਲੀ ਬਾਲਵਾੜੀ ਵਿਖੇ ਹਾਜ਼ਰੀ ਭਰ ਸਕਦੇ ਹਨ।
ਛੋਟੇ ਬੱਚੇ ਸੰਸਾਰ ਦੇ ਬਾਰੇ ਖੇਡ ਰਾਹੀਂ ਸਿੱਖਦੇ ਹਨ
ਉਹ ਦੂਸਰਿਆਂ ਦੇ ਨਾਲ ਕਿਵੇਂ ਕੰਮ ਕਰਨਾ ਹੈ, ਚੀਜ਼ਾਂ ਸਾਂਝੀਆਂ ਕਰਨਾ, ਸੁਣਨਾ ਅਤੇ ਆਪਣੀਆਂ ਭਾਵਨਾਵਾਂ ਦਾ ਪ੍ਰਬੰਧ ਕਰਨਾ ਸਿੱਖਦੇ ਹਨ।
ਬਾਲਵਾੜੀ ਪ੍ਰੋਗਰਾਮ ਵਿੱਚ, ਬੱਚੇ ਆਪਣੇ ਭਾਸ਼ਾ ਦੇ ਹੁਨਰਾਂ ਦਾ ਨਿਰਮਾਣ ਕਰਨ ਲਈ ਅਤੇ ਅੰਕਾਂ ਅਤੇ ਨਮੂਨਿਆਂ ਬਾਰੇ ਸਿੱਖਣ ਲਈ ਖੇਡ ਦੀ ਵਰਤੋਂ ਕਰਦੇ ਹਨ
ਅਧਿਆਪਕ ਅਤੇ ਸਿੱਖਿਅਕ ਬੱਚਿਆਂ ਨੂੰ ਉਤਸੁਕ, ਰਚਨਾਤਮਕ ਬਣਨ ਅਤੇ ਸਿੱਖਣ ਬਾਰੇ ਆਤਮ-ਵਿਸ਼ਵਾਸੀ ਬਣਨ ਵਿੱਚ ਮਦਦ ਕਰਦੇ ਹਨ
-
- ਇਕੱਲੇ ਬਾਲਵਾੜੀ
- ਬਾਲਵਾੜੀ ਪ੍ਰੋਗਰਾਮ - ਬੱਚੇ ਤੈਅ ਦਿਨਾਂ ਅਤੇ ਘੰਟਿਆਂ ਵਾਸਤੇ ਬਾਲਵਾੜੀ ਪ੍ਰੋਗਰਾਮਾਂ ਵਿੱਚ ਹਾਜ਼ਰੀ ਭਰਦੇ ਹਨ
- ਪੂਰੇ ਦਿਨ ਦੀਆਂ ਸੰਭਾਲ ਸੇਵਾਵਾਂ
- ਬਾਲਵਾੜੀ ਪ੍ਰੋਗਰਾਮ - ਬੱਚੇ ਪੂਰੇ ਦਿਨ ਦੀ ਸੰਭਾਲ ਵਿੱਚ ਆਪਣੇ ਸਮੇਂ ਦੇ ਹਿੱਸੇ ਵਜੋਂ ਬਾਲਵਾੜੀ ਪ੍ਰੋਗਰਾਮ ਵਿੱਚ ਹਾਜ਼ਰੀ ਭਰਦੇ ਹਨ
- ਸਿੱਖਿਆ ਅਤੇ ਸੰਭਾਲ - ਪੂਰੇ ਦਿਨ ਦੀਆਂ ਸੰਭਾਲ ਸੇਵਾਵਾਂ 0 ਤੋਂ 6 ਸਾਲਾਂ ਦੀ ਉਮਰ ਦੇ ਬੱਚਿਆਂ ਵਾਸਤੇ ਸ਼ੁਰੂਆਤੀ ਬਚਪਨ ਦੀ ਸਿੱਖਿਆ ਅਤੇ ਸੰਭਾਲ ਦੀ ਪੇਸ਼ਕਸ਼ ਕਰਦੀਆਂ ਹਨ
ਇਹ ਲਾਜ਼ਮੀ ਹੈ ਕਿ ਸਾਰੇ ਵਿੱਤੀ ਸਹਾਇਤਾ ਪ੍ਰਾਪਤ ਬਾਲਵਾੜੀ ਪ੍ਰੋਗਰਾਮ ਸਰਕਾਰੀ ਸੁਰੱਖਿਆ ਅਤੇ ਗੁਣਵੱਤਾ ਦਿਸ਼ਾ-ਨਿਰਦੇਸ਼ ਪੂਰੇ ਕਰਨ, ਅਤੇ ਵਿਕਟੋਰੀਆ ਦੇ ਮੁੱਢਲੇ ਸਾਲਾਂ ਦੀ ਸਿੱਖਿਆ ਅਤੇ ਵਿਕਾਸ ਢਾਂਚੇ ਦੇ ਅਨੁਸਾਰ ਵਿਕਸਤ ਕੀਤੇ ਜਾਣ।
ਪੂਰੇ ਦਿਨ ਵਾਲਾ ਸੰਭਾਲ ਕੇਂਦਰ, ਸਿੱਖਿਆ ਅਤੇ ਸੰਭਾਲ ਦੀ ਜਿਸ ਵਿੱਚ ਬਾਲਵਾੜੀ ਪ੍ਰੋਗਰਾਮ ਵੀ ਸ਼ਾਮਲ ਹੈ, ਦੀ ਪੇਸ਼ਕਸ਼ ਕਰ ਸਕਦਾ ਹੈ। ਅਧਿਆਪਕ ਦੀ ਅਗਵਾਈ ਵਾਲੇ ਬਾਲਵਾੜੀ ਪ੍ਰੋਗਰਾਮ ਨੂੰ ਸਿੱਖਿਆ ਅਤੇ ਸੰਭਾਲ ਦੇ ਵਧੀਕ ਘੰਟਿਆਂ ਦੇ ਨਾਲ ਇਕ ਦੂਸਰੇ ਵਿੱਚ ਰਲਾਇਆ ਜਾਂਦਾ ਹੈ। ਇਕੱਲੀ ਸੇਵਾ ਵਿਖੇ, ਬਾਲਵਾੜੀ ਪ੍ਰੋਗਰਾਮ ਕੇਵਲ ਕੁਝ ਵਿਸ਼ੇਸ਼ ਦਿਨਾਂ ਅਤੇ ਵਿਸ਼ੇਸ਼ ਸਮਿਆਂ ਨੂੰ ਹੀ ਚੱਲੇਗਾ। ਇਹ ਦਿਨ ਅਤੇ ਘੰਟੇ ਬਾਲਵਾੜੀ ਸੇਵਾ ਦੁਆਰਾ ਤੈਅ ਕੀਤੇ ਜਾਂਦੇ ਹਨ।
ਇਹ ਫੈਸਲਾ ਕਰਨਾ ਕਿ ਤੁਹਾਡੇ ਬੱਚੇ ਨੂੰ ਕਿੱਥੇ ਭੇਜਣਾ ਹੈ,
ਇਸ ਗੱਲ ਉੱਤੇ ਨਿਰਭਰ ਕਰਦਾ ਹੈ, ਕਿ ਤੁਹਾਡੇ ਭਾਈਚਾਰੇ ਵਿੱਚ ਕਿਹੜੀਆਂ ਸੇਵਾਵਾਂ ਉਪਲਬਧ ਹਨ, ਅਤੇ ਤੁਹਾਡੇ ਪਰਿਵਾਰ ਅਤੇ ਬੱਚੇ ਵਾਸਤੇ ਕਿਹੜੀਆਂ ਚੀਜ਼ਾਂ ਸਭ ਤੋਂ ਵਧੀਆ ਕੰਮ ਕਰਦੀਆਂ ਹਨ
- ਇਕੱਲੇ ਬਾਲਵਾੜੀ
-
ਆਪਣੀ ਸਥਾਨਕ ਬਾਲਵਾੜੀ ਸੇਵਾ ਨਾਲ ਉਹਨਾਂ ਦੀ ਦਾਖਲਾ ਪ੍ਰਕਿਰਿਆ ਅਤੇ ਸਮਾਂ-ਸੀਮਾਵਾਂ ਬਾਰੇ ਗੱਲ ਕਰੋ, ਅਤੇ ਉਹਨਾਂ ਦੇ ਕੇਂਦਰ ਵਿੱਚ ਜਾਓ ਅਤੇ ਕਰਮਚਾਰੀਆਂ ਨੂੰ ਮਿਲੋ। ਆਪਣੀ ਸਥਾਨਕ ਬਾਲਵਾੜੀ ਨੂੰ ਲੱਭਣ ਲਈ ਅਤੇ ਇਸ ਬਾਰੇ ਜਾਣਕਾਰੀ ਵਾਸਤੇ ਕਿ ਤੁਹਾਡੇ ਪਰਿਵਾਰ ਵਾਸਤੇ ਸਹੀ ਸੇਵਾ ਦੀ ਚੋਣ ਕਿਵੇਂ ਕਰਨੀ ਹੈ, ਇਹ ਵੈੱਬਸਾਈਟ ਵੇਖੋ: How to choose a kindergarten
ਕਿਸੇ ਗੁਣਵੱਤਾ ਭਰਪੂਰ ਬਾਲਵਾੜੀ ਸੇਵਾ ਦੀ ਚੋਣ ਕਰਨਾ ਯਕੀਨੀ ਬਣਾਉਂਦੀ ਹੈ, ਕਿ ਬੱਚੇ ਨੂੰ ਬਾਲਵਾੜੀ ਵਿਖੇ ਆਪਣੇ ਸਮੇਂ ਦਾ ਵੱਧ ਤੋਂ ਵੱਧ ਫਾਇਦਾ ਹੋਵੇ। ਤੁਸੀਂ ਉੱਤੇ ਜਾ ਕੇ ਸੇਵਾ ਦੀ ਗੁਣਵੱਤਾ ਦੇ ਦਰਜਿਆਂ ਉੱਤੇ ਨਜ਼ਰ ਰੱਖ ਸਕਦੇ ਹੋ
-
ਜ਼ਿਆਦਾਤਰ ਸੇਵਾਵਾਂ ਵਿੱਚ ਦਾਖਲਾ ਪ੍ਰਕਿਰਿਆ ਹੁੰਦੀ ਹੈ, ਜੋ ਕਿਸੇ ਬੱਚੇ ਦੇ ਬਾਲਵਾੜੀ ਪ੍ਰੋਗਰਾਮ ਸ਼ੁਰੂ ਹੋਣ ਤੋਂ ਸਾਲ ਪਹਿਲਾਂ ਖੁੱਲ੍ਹਦੀ ਹੈ, ਇਸ ਕਰਕੇ ਤੁਹਾਨੂੰ ਉਸ ਸਮੇਂ ਦਾਖਲਾ ਲੈਣ ਬਾਰੇ ਸੋਚਣਾ ਚਾਹੀਦਾ ਹੈ, ਜਦ ਤੁਹਾਡਾ ਬੱਚਾ ਦੋ ਸਾਲਾਂ ਦਾ ਹੋ ਜਾਂਦਾ ਹੈ।
ਜਨਵਰੀ ਅਤੇ ਅਪ੍ਰੈਲ ਵਿਚਕਾਰ ਪੈਦਾ ਹੋਏ ਬੱਚਿਆਂ ਵਾਲੇ ਪਰਿਵਾਰ ਅਤੇ ਸੰਭਾਲ ਕਰਨ ਵਾਲੇ ਇਹ ਚੋਣ ਕਰ ਸਕਦੇ ਹਨ, ਕਿ ਕਿਹੜੇ ਸਾਲ ਵਿੱਚ ਵਿਆਪਕ ਵਿੱਤੀ ਸਹਾਇਤਾ ਪ੍ਰਾਪਤ ਤਿੰਨ-ਸਾਲ ਦੀ-ਉਮਰ ਦੇ ਬੱਚਿਆਂ ਦੀ ਬਾਲਵਾੜੀ ਸ਼ੁਰੂ ਕਰਨ। ਪਰਿਵਾਰ ਸਕੂਲ ਦੀ ਸ਼ੁਰੂਆਤੀ ਉਮਰ ਪੂਰੀ ਹੋਣ ਦੇ ਅਨੁਸਾਰ ਅਗਲੇ ਸਾਲ ਵਿੱਚ ਆਪਣੇ ਬੱਚਿਆਂ ਦੀ ਹਾਜ਼ਰੀ ਭਰਨ ਦੀ ਚੋਣ ਕਰ ਸਕਦੇ ਹਨ, ਜਦ ਕਿ ਹੋਰ ਬੱਚੇ ਦੋ ਸਾਲਾਂ ਦੇ ਹੋਣਗੇ ਜਦ ਉਹ ਸ਼ੁਰੂ ਕਰਦੇ ਹਨ।
1 ਜਨਵਰੀ ਤੋਂ 30 ਅਪ੍ਰੈਲ ਵਿਚਕਾਰ ਪੈਦਾ ਹੋਏ ਬੱਚੇ ਤਿੰਨ-ਸਾਲ ਦੀ-ਉਮਰ ਦੇ ਬੱਚਿਆਂ ਦੀ ਬਾਲਵਾੜੀ ਵਿੱਚ ਜਾਣ ਦੇ ਯੋਗ ਹੁੰਦੇ ਹਨ ਜਿਸ ਸਾਲ ਵਿੱਚ ਉਹ ਤਿੰਨ ਸਾਲਾਂ ਦੇ ਹੋ ਜਾਂਦੇ ਹਨ ਜਾਂ ਜਿਸ ਸਾਲ ਉਹ ਚਾਰ ਸਾਲਾਂ ਦੇ ਹੋ ਜਾਂਦੇ ਹਨ।
ਹੋ ਸਕਦਾ ਹੈ ਬੱਚੇ ਉਦੋਂ ਤੱਕ ਉਹਨਾਂ ਪ੍ਰੋਗਰਾਮਾਂ ਵਿੱਚ ਹਾਜ਼ਰ ਹੋਣ ਦੇ ਯੋਗ ਨਾ ਹੋਣ, ਜਦ ਤੱਕ ਕਿ ਉਹ ਤਿੰਨ ਸਾਲਾਂ ਦੇ ਨਾ ਹੋ ਜਾਣ, ਜਿੱਥੇ ਸੇਵਾ ਉਹਨਾਂ ਬੱਚਿਆਂ ਵਾਸਤੇ ਸਿਖਿਅਕ ਅਤੇ ਬੱਚੇ ਦੇ ਅਨੁਪਾਤ ਨੂੰ ਪੂਰਾ ਕਰਨ ਦੇ ਅਯੋਗ ਹੁੰਦੀ ਹੈ, ਜੋ ਕਿ ਦੋ ਸਾਲਾਂ ਦੇ ਹਨ।
1 ਮਈ ਤੋਂ 31 ਦਸੰਬਰ ਵਿਚਕਾਰ ਪੈਦਾ ਹੋਏ ਬੱਚੇ ਉਸ ਸਾਲ ਵਿੱਚ ਕੇਵਲ ਤਿੰਨ-ਸਾਲ-ਉਮਰ ਦੀ ਬਾਲਵਾੜੀ ਵਿੱਚ ਹਾਜ਼ਰੀ ਭਰਨ ਦੇ ਯੋਗ ਹੁੰਦੇ ਹਨ ਜਿਸ ਸਾਲ ਉਹ ਚਾਰ ਸਾਲਾਂ ਦੇ ਹੋ ਜਾਂਦੇ ਹਨ ਅਤੇ ਚਾਰ-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ ਵਿੱਚ ਜਿਸ ਸਾਲ ਉਹ ਪੰਜ ਸਾਲ ਦੇ ਹੋ ਜਾਂਦੇ ਹਨ।
-
ਉਹ ਤਰੀਕ ਜਦੋਂ ਬੱਚੇ ਦਾ ਜਨਮ ਹੋਇਆ ਹੈ ਟਿੱਪਣੀਆਂ
2020 2021 2022 2023 2024 21 ਦਸੰਬਰ 2016 - 30 ਅਪ੍ਰੈਲ 2017
ਪਰਿਵਾਰਾਂ ਕੋਲ 2022 ਜਾਂ 2023 ਵਿੱਚ ਸਕੂਲ ਸ਼ੁਰੂ ਕਰਨ ਦੀ ਚੋਣ ਹੁੰਦੀ ਹੈ 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ ਗਰੇਡ 1 ਗਰੇਡ 2 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ ਗਰੇਡ 1 1 ਮਈ - 20 ਦਸੰਬਰ 2017* 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ ਗਰੇਡ 1 21 ਦਸੰਬਰ 2017 - 30 ਅਪਰੈਲ 2018 ਪਰਿਵਾਰਾਂ ਕੋਲ 2023 ਜਾਂ 2024 ਵਿੱਚ ਸਕੂਲ ਸ਼ੁਰੂ ਕਰਨ ਦੀ ਚੋਣ ਹੁੰਦੀ ਹੈ 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ ਗਰੇਡ 1 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ
1 ਮਈ - 20 ਦਸੰਬਰ 2018* 3-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
4-ਸਾਲ ਦੀ-ਉਮਰ ਵਾਲੇ ਬੱਚਿਆਂ ਦੀ ਬਾਲਵਾੜੀ
ਪਰੈੱਪ * ਸਰਕਾਰੀ ਸਕੂਲ ਵਿੱਚ ਦਸੰਬਰ ਦੀ ਤਰੀਕ, ਆਖਰੀ ਟਰਮ 4 ਹੈ। ਜੇ ਕਿਸੇ ਪਰਿਵਾਰ ਦੇ ਪਸੰਦੀਦਾ ਸਕੂਲ ਦੀ ਟਰਮ 4 ਦਾ ਆਖਰੀ ਦਿਨ ਪਹਿਲਾਂ ਹੁੰਦਾ ਹੈ, ਫਿਰ ਉਸ ਤਰੀਕ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
-
- ਤੁਹਾਡੀ ਸਥਾਨਕ ਬਾਲਵਾੜੀ ਸੇਵਾ ਜਾਂ ਪ੍ਰਦਾਤਾ, ਜਿਸ ਵਿੱਚ ਪੂਰੇ ਦਿਨ ਵਾਲੀ ਸੰਭਾਲ ਸੇਵਾ ਵੀ ਸ਼ਾਮਲ ਹੈ
- ਤੁਹਾਡੀ ਸਥਾਨਕ ਕੌਂਸਿਲ ਜਾਂ ਮਾਂ ਤੇ ਬੱਚੇ ਵਾਲੀ ਸਿਹਤ ਨਰਸ
- ਸਿਹਤ ਵਿਭਾਗ (Department of Health - DH) ਦੀ ਪੇਰੈਂਟਲਾਈਨ ਨੂੰ 13 22 89 ਉੱਤੇ ਫੋਨ ਕਰੋ
- ਈਮੇਲ 3yo.kindergarten@education.vic.gov.au
Three-Year-Old Kindergarten ਉੱਤੇ ਜਾਓ
Reviewed 07 February 2022