Victoria government logo
Fire in a bushland setting

ਸਾਰੀਆਂ ਅੱਗਾਂ ਇਕੋ ਜਿਹੀਆਂ ਨਹੀਂ ਹੁੰਦੀਆਂ ਹਨ। ਤੁਹਾਨੂੰ ਕਿਵੇਂ ਪ੍ਰਤੀਕਿਰਿਆ ਕਰਨੀ ਚਾਹੀਦੀ ਹੈ, ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ, ਕਿ ਤੁਹਾਡੀ ਜਾਇਦਾਦ ਕਿੱਥੇ ਹੈ ਅਤੇ ਇਸਦੇ ਆਸ-ਪਾਸ ਦਾ ਵਾਤਾਵਰਣ ਕਿਵੇਂ ਦਾ ਹੈ।

ਜੰਗਲ ਦੀਆਂ ਅੱਗਾਂ, ਘਾਹ ਦੀਆਂ ਅੱਗਾਂ ਨਾਲੋਂ ਵੱਖਰੇ ਤਰੀਕੇ ਨਾਲ ਵਿਵਹਾਰ ਕਰਦੀਆਂ ਹਨ। ਦੋਨਾਂ ਨੂੰ ਸਮਝਣਾ ਮਹੱਤਵਪੂਰਨ ਹੈ। ਜਦੋਂ ਕਿਸੇ ਸ਼ਹਿਰੀ ਜਾਂ ਉਸਰੇ ਹੋਏ ਖੇਤਰ ਵਿੱਚ ਘਾਹ ਦੀ ਅੱਗ ਸ਼ੁਰੂ ਹੁੰਦੀ ਹੈ, ਤਾਂ ਤੁਹਾਨੂੰ ਕਿਸੇ ਪੇਂਡੂ ਅਤੇ ਦਿਹਾਤੀ ਖੇਤਰ ਵਿੱਚ ਹੋਣ ਦੇ ਮੁਕਾਬਲੇ ਵੱਖਰੇ ਤਰੀਕੇ ਨਾਲ ਪ੍ਰਤੀਕਿਰਿਆ ਕਰਨ ਦੀ ਲੋੜ ਹੁੰਦੀ ਹੈ।

ਤੁਹਾਡੀ ਜਗ੍ਹਾ ਦੇ ਆਧਾਰ ਤੇ ਅੱਗ ਲੱਗਣ ਦੇ ਖਤਰੇ ਦੀ ਪਛਾਣ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਇਹ ਇਕ ਆਮ ਗਾਈਡ ਹੈ। ਜੇ ਤੁਹਾਨੂੰ ਆਪਣੀ ਜਾਇਦਾਦ ਵਿੱਚ ਅੱਗ ਦੇ ਖਤਰੇ ਬਾਰੇ ਪੱਕਾ ਪਤਾ ਨਹੀਂ ਹੈ, ਤਾਂ ਤੁਸੀਂ ਆਪਣੀ ਸਥਾਨਕ ਫਾਇਰ ਬ੍ਰਿਗੇਡ ਨਾਲ ਗੱਲ ਕਰ ਸਕਦੇ ਹੋ।

ਆਪਣੇ ਸਥਾਨਕ ਫਾਇਰ ਸਟੇਸ਼ਨ ਨੂੰ ਲੱਭਣ ਲਈ, ਤੁਸੀਂ ਇਨ੍ਹਾਂ ਉੱਤੇ ਜਾ ਸਕਦੇ ਹੋ:

ਤੁਹਾਡੀ ਅੱਗ ਦਾ ਖਤਰਾ ਕੀ ਹੈ?

  • ਜੇ ਤੁਸੀਂ ਸੰਘਣੇ ਜੰਗਲ ਵਾਲੇ ਖੇਤਰਾਂ ਦੇ ਵਿੱਚ ਜਾਂ ਨੇੜੇ ਰਹਿੰਦੇ ਹੋ, ਤਾਂ ਤੁਹਾਨੂੰ ਜੰਗਲ ਦੀ ਅੱਗ ਵਿੱਚ ਫਸਣ ਦਾ ਖਤਰਾ ਹੋ ਸਕਦਾ ਹੈ।ਕੀ ਤੁਸੀਂ ਜਾਣਦੇ ਸੀ ਕਿ ਜੰਗਲ ਵਿੱਚ ਅੱਗ ਦੀਆਂ ਲਾਟਾਂ 1100°C ਤੱਕ ਦੇ ਤਾਪਮਾਨ ਤੱਕ ਪਹੁੰਚ ਸਕਦੀਆਂ ਹਨ?

    ਇਹ ਖੇਤਰ ਆਮ ਤੌਰ ਤੇ ਵਿਕਟੋਰੀਆ ਦੇ ਦਿਹਾਤੀ ਇਲਾਕਿਆਂ ਵਿੱਚ ਹੁੰਦੇ ਹਨ ਪਰ ਇਹ ਸ਼ਹਿਰੀ ਥਾਂਵਾਂ ਜਿਵੇਂ ਕਿ ਡੈਂਡੀਨੌਂਗ ਰੇਂਜਾਂ ਦੇ ਨੇੜੇ ਵੀ ਹੋ ਸਕਦੇ ਹਨ।

    ਜੇ ਤੁਹਾਨੂੰ ਆਪਣੀ ਜਾਇਦਾਦ ਦੇ ਆਲੇ-ਦੁਆਲੇ ਦੇ ਜੰਗਲਾਂ ਦੇ ਖੇਤਰਾਂ ਦੇ ਵਿੱਚੋਂ ਆਰਪਾਰ ਵੇਖਣਾ ਮੁਸ਼ਕਿਲ ਲੱਗਦਾ ਹੈ, ਤਾਂ ਤੁਹਾਨੂੰ ਅੱਗ ਲੱਗਣ ਦਾ ਸਭ ਤੋਂ ਵੱਧ ਖਤਰਾ ਹੈ।

    ਸੁਝਾਅ: ਜੰਗਲ ਵਾਲਾ ਖੇਤਰ ਇਕ ਅਜਿਹਾ ਖੇਤਰ ਹੈ ਜਿਸ ਵਿੱਚ ਨੇੜੇ ਨੇੜੇ ਉੱਗੇ ਰੁੱਖ ਜਾਂ ਝਾੜੀਆਂ ਪ੍ਰਮੁੱਖ ਹੁੰਦੀਆਂ ਹਨ, ਅਤੇ ਵੱਡੇ ਰੁੱਖਾਂ ਦੀ ਉਚਾਈ 2 ਮੀਟਰ ਤੋਂ ਵੱਧ ਹੈ।

    ਅੱਗ ਲੱਗਣ ਦੇ ਵੱਡੇ ਖਤਰੇ ਵਾਲੇ ਦਿਨਾਂ ਨੂੰ, ਤੁਹਾਡੇ ਵਾਸਤੇ ਸਭ ਤੋਂ ਸੁਰੱਖਿਅਤ ਵਿਕਲਪ ਹੈ ਪਹਿਲਾਂ ਚਲੇ ਜਾਣਾ। ਕਦੋਂ ਜਾਣਾ ਹੈ, ਇਹ ਤੁਹਾਡੇ ਆਪਣੇ ਹਾਲਾਤਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ, ਜਿਸ ਵਿੱਚ ਇਹ ਸ਼ਾਮਲ ਹਨ:

    • ਤੁਹਾਡੇ ਜ਼ਿਲ੍ਹੇ ਵਿੱਚ ਵਰਤਮਾਨ ਅੱਗ ਦੇ ਖਤਰੇ ਦੀ ਰੇਟਿੰਗExternal Link
    • ਜੇ ਤੁਹਾਡੇ ਖੇਤਰ ਵਿੱਚ ਕੋਈ ਅੱਗ ਹਾਲੇ ਵੀ ਬਲ ਰਹੀ ਹੈ
    • ਤੁਹਾਡੇ ਨਾਲ ਕੌਣ ਹੈ ਅਤੇ ਜਿਸ ਨੂੰ ਲੈ ਕੇ ਜਾਣ ਦੀ ਲੋੜ ਹੈ
    • ਤੁਸੀਂ ਕਿੱਥੇ ਜਾਣ ਦੀ ਯੋਜਨਾ ਬਣਾ ਰਹੇ ਹੋ, ਅਤੇ ਉਹ ਰਸਤਾ ਜਿਸ ਰਾਹੀਂ ਤੁਹਾਨੂੰ ਜਾਣ ਦੀ ਲੋੜ ਪਵੇਗੀ

    ਤੁਸੀਂ ਅੱਗ ਵਾਸਤੇ ਯੋਜਨਾ ਅਤੇ ਤਿਆਰੀ ਵਾਲੇ ਸਫੇ ਤੋਂ ਹੋਰ ਜਾਣਕਾਰੀ ਪਤਾ ਕਰ ਸਕਦੇ ਹੋ।

    ਉਹਨਾਂ ਖੇਤਰਾਂ ਵਿੱਚ ਜਾਣ ਦੀ ਯੋਜਨਾ ਬਣਾਓ ਜੋ ਉਸਰੇ ਹੋਏ ਹਨ ਅਤੇ ਸੰਘਣੇ ਜੰਗਲਾਂ ਤੋਂ ਦੂਰ ਹਨ, ਜਿਵੇਂ ਕਿ ਸ਼ਹਿਰ ਅਤੇ ਕਸਬੇ।

    ਜਲਦੀ ਛੱਡ ਕੇ ਚਲੇ ਜਾਣਾ ਹਮੇਸ਼ਾ ਸਭ ਤੋਂ ਸੁਰੱਖਿਅਤ ਵਿਕਲਪ ਹੁੰਦਾ ਹੈ।

  • ਜੇ ਤੁਸੀਂ ਜਾਨਵਰਾਂ ਦੇ ਖੁੱਲ੍ਹੇ ਵਾੜਿਆਂ ਜਾਂ ਘਾਹ ਦੇ ਮੈਦਾਨਾਂ ਦੇ ਨੇੜੇ ਰਹਿੰਦੇ ਹੋ, ਤਾਂ ਤੁਹਾਨੂੰ ਪੇਂਡੂ ਘਾਹ ਦੀਆਂ ਅੱਗਾਂ ਦਾ ਖਤਰਾ ਹੋ ਸਕਦਾ ਹੈ।

    ਜੇਕਰ ਤੁਹਾਡੇ ਘਰ ਦੇ ਆਸ-ਪਾਸ ਦੇ ਖੇਤਰਾਂ ਵਿੱਚ ਘਾਹ 10 ਸੈਂਟੀਮੀਟਰ ਤੋਂ ਵੱਧ ਉੱਚਾ ਹੈ, ਤਾਂ ਤੁਹਾਡੇ ਕੋਲ ਅੱਗ ਲੱਗਣ ਦਾ ਵਧੇਰੇ ਖ਼ਤਰਾ ਹੈ। ਅਜਿਹੇ ਘਾਹ ਵਾਲੇ ਖੇਤਰਾਂ ਵਿੱਚ ਲਾਟ ਦੀ ਉਚਾਈ ਉੱਚੀ ਅਤੇ ਤੀਬਰਤਾ ਵੱਧ ਹੋਵੇਗੀ।

    ਸੁਝਾਅ: ਘਾਹ ਦੇ ਮੈਦਾਨ, ਘਾਹ ਨਾਲ ਢੱਕੇ ਦਿਹਾਤ ਦੇ ਵੱਡੇ ਖੁੱਲ੍ਹੇ ਖੇਤਰ ਨੂੰ ਕਿਹਾ ਜਾਂਦਾ ਹੈ। ਇਹ ਜੰਗਲੀ ਜਾਂ ਵਾੜ ਕੀਤੇ ਖੇਤਰ ਹੋ ਸਕਦੇ ਹਨ (ਜਿਵੇਂ ਕਿ ਖੇਤੀ ਕਰਨ ਲਈ ਜਾਂ ਪਸ਼ੂਆਂ ਨੂੰ ਚਰਾਉਣ ਲਈ ਵਰਤੇ ਜਾਂਦੇ ਜਾਨਵਰਾਂ ਵਾਲੇ ਵਾੜੇ)।

    ਪੇਂਡੂ ਇਲਾਕੇ ਵਿਚਲੀਆਂ ਘਾਹ ਦੀਆਂ ਅੱਗਾਂ ਬੁਸ਼ਫਾਇਰ ਵਾਂਗ ਹੀ ਖ਼ਤਰਨਾਕ ਹੋ ਸਕਦੀਆਂ ਹਨ। ਪੇਂਡੂ ਘਾਹ ਦੀਆਂ ਅੱਗਾਂ ਬੁਸ਼ਫ਼ਾਇਰ ਨਾਲੋਂ ਵੱਧ ਤੇਜ਼ੀ ਨਾਲ ਫ਼ੈਲਦੀਆਂ ਹਨ ਕਿਉਂਕਿ ਘਾਹ ਬਲਣ ਲਈ ਵੱਧ ਵਧੀਆ ਬਾਲਣ ਹੈ। ਖੁੱਲ੍ਹੇ ਘਾਹ ਦੇ ਮੈਦਾਨਾਂ ਵਿੱਚ, ਪੇਂਡੂ ਘਾਹ ਦੀ ਅੱਗ ਦੀ ਗਤੀ 25km/h ਤੱਕ ਵੱਧ ਸਕਦੀ ਹੈ।

    ਅਤਿਅੰਤ ਜਾਂ ਇਸ ਤੋਂ ਉੱਪਰ ਦੇ ਅੱਗ ਲੱਗਣ ਦੇ ਖ਼ਤਰੇExternal Link ਵਾਲੇ ਦਿਨਾਂ ਦੌਰਾਨ ਜਲਦੀ ਛੱਡ ਕੇ ਚਲੇ ਜਾਣਾ ਤੁਹਾਡੇ ਲਈ ਸਭ ਤੋਂ ਸੁਰੱਖਿਅਤ ਰਸਤਾ ਹੈ। ਜੇਕਰ ਤੁਹਾਨੂੰ ਆਪਣੇ ਇਲਾਕੇ ਵਿੱਚ ਅੱਗ ਲੱਗਣ ਬਾਰੇ ਪਤਾ ਲੱਗਦਾ ਹੈ, ਤਾਂ ਆਪਣਾ ਸਥਾਨ ਛੱਡਕੇ ਚਲੇ ਜਾਓ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ।

    ਕਦੋਂ ਜਾਣਾ ਹੈ, ਇਹ ਤੁਹਾਡੇ ਆਪਣੇ ਹਾਲਾਤਾਂ ਉੱਤੇ ਆਧਾਰਿਤ ਹੋਣਾ ਚਾਹੀਦਾ ਹੈ, ਜਿਸ ਵਿੱਚ ਸ਼ਾਮਲ ਹਨ:

    • ਤੁਹਾਡੇ ਜ਼ਿਲ੍ਹੇ ਵਿੱਚ ਵਰਤਮਾਨ ਅੱਗ ਦੇ ਖਤਰੇ ਦੀ ਰੇਟਿੰਗExternal Link
    • ਜੇ ਤੁਹਾਡੇ ਖੇਤਰ ਵਿੱਚ ਕੋਈ ਸਰਗਰਮ ਅੱਗ ਬਲ ਰਹੀ ਹੈ
    • ਤੁਹਾਡੇ ਨਾਲ ਕੌਣ ਹੈ ਅਤੇ ਜਿਸ ਨੂੰ ਲੈ ਕੇ ਜਾਣ ਦੀ ਲੋੜ ਹੈ
    • ਤੁਸੀਂ ਕਿੱਥੇ ਜਾਣ ਦੀ ਯੋਜਨਾ ਬਣਾ ਰਹੇ ਹੋ, ਅਤੇ ਉਹ ਰਸਤਾ ਜਿਸ ਰਾਹੀਂ ਤੁਹਾਨੂੰ ਜਾਣ ਦੀ ਲੋੜ ਪਵੇਗੀ

    ਤੁਸੀਂ ਅੱਗ ਵਾਸਤੇ ਯੋਜਨਾ ਅਤੇ ਤਿਆਰੀ ਵਾਲੇ ਸਫੇ ਤੋਂ ਹੋਰ ਜਾਣਕਾਰੀ ਪਤਾ ਕਰ ਸਕਦੇ ਹੋ।

    ਉਹਨਾਂ ਖੇਤਰਾਂ ਵਿੱਚ ਜਾਣ ਦੀ ਯੋਜਨਾ ਬਣਾਓ ਜੋ ਉਸਰੇ ਹੋਏ ਹਨ ਅਤੇ ਸੰਘਣੇ ਜੰਗਲਾਂ ਤੇ ਝਾੜੀਆਂ ਤੋਂ ਦੂਰ ਹਨ, ਜਿਵੇਂ ਕਿ ਸ਼ਹਿਰ ਅਤੇ ਕਸਬੇ।

    ਜਲਦੀ ਛੱਡ ਕੇ ਚਲੇ ਜਾਣਾ ਹਮੇਸ਼ਾ ਸਭ ਤੋਂ ਸੁਰੱਖਿਅਤ ਵਿਕਲਪ ਹੁੰਦਾ ਹੈ।

  • ਜੇ ਤੁਸੀਂ ਕਿਸੇ ਸ਼ਹਿਰੀ ਜਾਂ ਉਸਰੇ ਹੋਏ ਉਪਨਗਰ ਵਿੱਚ ਰਹਿੰਦੇ ਹੋ ਅਤੇ ਤੁਹਾਡੀ ਜਾਇਦਾਦ ਘਾਹ ਦੇ ਮੈਦਾਨਾਂ ਦੇ ਬਹੁਤ ਨੇੜੇ ਹੈ, ਤਾਂ ਤੁਹਾਨੂੰ ਸ਼ਹਿਰੀ ਘਾਹ ਦੀਆਂ ਅੱਗਾਂ ਦਾ ਖਤਰਾ ਹੋ ਸਕਦਾ ਹੈ।

    ਸੁਝਾਅ: ਸ਼ਹਿਰੀ ਘਾਹ ਦੀਆਂ ਅੱਗਾਂ ਛੋਟੇ ਘਾਹ ਵਾਲੇ ਖੇਤਰਾਂ ਵਿੱਚ ਸ਼ੁਰੂ ਹੋ ਸਕਦੀਆਂ ਹਨ ਜਿਵੇਂ ਕਿ ਪਾਰਕਾਂ ਜਾਂ ਕੁਦਰਤੀ ਘਾਹ ਦੇ ਮੈਦਾਨ।

    ਸ਼ਹਿਰੀ ਖੇਤਰਾਂ ਵਿੱਚ ਘਾਹ ਦੀਆਂ ਅੱਗਾਂ ਤੇਜ਼ੀ ਨਾਲ ਫ਼ੈਲਦੀਆਂ ਹਨ ਅਤੇ ਬਹੁਤ ਸਾਰਾ ਧੂੰਆਂ ਛੱਡਦੀਆਂ ਹਨ। ਇਹਨਾਂ ਅੱਗਾਂ ਵਿੱਚ ਬੁਸ਼ਫ਼ਾਇਰ ਜਾਂ ਪੇਂਡੂ ਘਾਹ ਦੀ ਅੱਗ ਵਾਲੀ ਤੀਬਰਤਾ ਨਹੀਂ ਹੁੰਦੀ ਹੈ, ਇਸ ਲਈ ਉਹਨਾਂ ਨੂੰ ਘਰਾਂ ਦੀ ਪਹਿਲੀ ਕਤਾਰ ਤੋਂ ਅੱਗੇ ਉਸਰੇ ਖੇਤਰਾਂ ਵਿੱਚ ਜਾਣ ਲਈ ਨਹੀਂ ਜਾਣਿਆ ਜਾਂਦਾ ਹੈ।

    ਜੇ ਤੁਹਾਡੀ ਜਾਇਦਾਦ ਘਾਹ ਦੇ ਮੈਦਾਨਾਂ ਤੋਂ 1 ਤੋਂ 2 ਗਲੀਆਂ ਦੇ ਅੰਦਰ ਅੰਦਰ ਸਥਿੱਤ ਹੈ ਅਤੇ ਅੱਗ ਸ਼ੁਰੂ ਹੋ ਜਾਂਦੀ ਹੈ:

    • 2 ਗਲੀਆਂ ਪਿੱਛੇ ਪੈਦਲ ਚੱਲੋ
    • VicEmergency ਐਪ ਉੱਤੇ ਹਾਲਾਤਾਂ ਦੀ ਨਿਗਰਾਨੀ ਕਰੋ

    ਕਾਹਲੀ ਵਿੱਚ ਵੇਖਣ ਵਾਲੀ ਜਾਣਕਾਰੀ ਲਈ VicEmergency ਐਪ ਨੂੰ ਐਪ ਸਟੋਰExternal Link ਜਾਂ ਗੂਗਲ ਪਲੇਅExternal Link ਤੋਂ ਡਾਊਨਲੋਡ ਕਰੋ।

    ਘਾਹ ਦੀ ਅੱਗ ਦੌਰਾਨ ਗੱਡੀ ਚਲਾਉਣਾ ਖਤਰਨਾਕ ਹੋ ਸਕਦਾ ਹੈ। ਅੱਗ ਤੋਂ ਨਿਕਲਣ ਵਾਲਾ ਧੂੰਆਂ ਰਾਹ ਨੂੰ ਦੇਖਣਾ ਮੁਸ਼ਕਿਲ ਬਣਾ ਸਕਦਾ ਹੈ, ਅਤੇ ਤੁਹਾਡੀ ਕਾਰ ਸੜਕਾਂ ਨੂੰ ਰੋਕ ਸਕਦੀ ਹੈ।ਜੇ ਸੜਕਾਂ ਕਾਰਾਂ (ਜਾਂ ਤਾਂ ਆਵਾਜਾਈ ਦੇ ਜਾਮ ਕਰਕੇ ਜਾਂ ਸੜਕੀ ਹਾਦਸਿਆਂ ਦੁਆਰਾ) ਦੁਆਰਾ ਬੰਦ ਹੋ ਜਾਂਦੀਆਂ ਹਨ, ਤਾਂ ਅੱਗ ਤੱਕ ਪਹੁੰਚਣ ਅਤੇ ਇਸ ਨੂੰ ਕਾਬੂ ਵਿੱਚ ਲਿਆਉਣ ਲਈ ਸੰਕਟਕਾਲ ਵਾਲੀਆਂ ਸੇਵਾਵਾਂ ਨੂੰ ਵਧੇਰੇ ਸਮਾਂ ਲੱਗੇਗਾ।

    ਆਪਣੇ ਜਾਣ ਤੋਂ ਪਹਿਲਾਂ, ਇਹ ਯਕੀਨੀ ਬਣਾਓ ਕਿ ਤੁਸੀਂ ਏਅਰ ਕੰਡੀਸ਼ਨਿੰਗ ਨੂੰ ਬੰਦ ਕਰ ਦਿੱਤਾ ਹੈ ਅਤੇ ਸਾਰੇ ਦਰਵਾਜੇ ਅਤੇ ਪਰਦੇ ਬੰਦ ਕਰ ਦਿੱਤੇ ਹਨ। ਇਹ ਇਸ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ ਕਿ ਚੰਗਿਆੜੇ ਤੁਹਾਡੇ ਘਰ ਵਿੱਚ ਦਾਖਲ ਹੋ ਸਕਦੇ ਹਨ, ਅਤੇ ਨਵੀਂ ਅੱਗ ਸ਼ੁਰੂ ਕਰ ਸਕਦੇ ਹਨ।

  • ਜੇ ਤੁਸੀਂ ਸ਼ਹਿਰੀ ਖੇਤਰ ਜਾਂ ਉਪਨਗਰ ਵਿੱਚ ਰਹਿੰਦੇ ਹੋ, ਅਤੇ ਤੁਹਾਡੀ ਜਾਇਦਾਦ ਘਾਹ ਦੇ ਮੈਦਾਨਾਂ ਤੋਂ 2 ਜਾਂ 3 ਗਲੀਆਂ ਅੰਦਰ ਵੱਲ ਨੂੰ ਹੈ, ਤਾਂ ਤੁਹਾਨੂੰ ਸ਼ਹਿਰੀ ਘਾਹ ਦੀਆਂ ਅੱਗਾਂ ਦਾ ਖਤਰਾ ਹੋ ਸਕਦਾ ਹੈ।

    ਸੁਝਾਅ: ਜਿੰਨ੍ਹਾਂ ਦੀਆਂ ਜਾਇਦਾਦਾਂ ਦਾ ਪਿਛਲਾ ਪਾਸਾ ਘਾਹ ਦੇ ਮੈਦਾਨਾਂ ਦੇ ਨਾਲ ਲੱਗਦਾ ਹੈ, ਅਤੇ ਜੋ 2 ਜਾਂ ਵੱਧ ਗਲੀਆਂ ਦੂਰ ਰਹਿੰਦੇ ਹਨ, ਉਹਨਾਂ ਲੋਕਾਂ ਵਿੱਚ ਮੁੱਖ ਅੰਤਰ ਇਹ ਹੈ ਕਿ ਜਦੋਂ ਅੱਗ ਸ਼ੁਰੂ ਹੁੰਦੀ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ।

    ਉਹਨਾਂ ਲੋਕਾਂ ਦੇ ਉਲਟ ਜੋ ਘਾਹ ਦੇ ਮੈਦਾਨਾਂ ਨਾਲ ਲੱਗਦੀਆਂ ਜਾਇਦਾਦਾਂ ਵਿੱਚ ਰਹਿੰਦੇ ਹਨ, ਤੁਹਾਨੂੰ ਆਪਣੇ ਘਰ ਦੇ ਅੰਦਰ ਹੀ ਰਹਿਣਾ ਚਾਹੀਦਾ ਹੈ। ਸ਼ਹਿਰੀ ਹਾਲਾਤਾਂ ਵਿੱਚ ਘਾਹ ਦੀਆਂ ਅੱਗਾਂ ਨੂੰ ਉਸਰੇ ਹੋਏ ਖੇਤਰਾਂ ਵਿੱਚ ਅੱਗੇ ਵਧਣ ਲਈ ਨਹੀਂ ਜਾਣਿਆ ਜਾਂਦਾ।

    ਇਹ ਕਰਨਾ ਸਭ ਤੋਂ ਵਧੀਆ ਹੈ:

    • ਆਪਣੇ ਘਰ ਵਿੱਚ ਚੰਗਿਆੜਿਆਂ ਦੇ ਦਾਖਲ ਹੋਣ ਅਤੇ ਨਵੀਆਂ ਅੱਗਾਂ ਸ਼ੁਰੂ ਕਰਨ ਦੇ ਖਤਰੇ ਨੂੰ ਘੱਟ ਕਰਨ ਲਈ ਆਪਣੇ ਏਅਰ ਕੰਡੀਸ਼ਨਰ ਨੂੰ ਬੰਦ ਕਰ ਦਿਓ ਅਤੇ ਸਾਰੇ ਦਰਵਾਜ਼ਿਆਂ ਅਤੇ ਪਰਦਿਆਂ ਨੂੰ ਬੰਦ ਕਰ ਦਿਓ
    • VicEmergency ਐਪ ਉੱਤੇ ਹਾਲਾਤਾਂ ਦੀ ਨਿਗਰਾਨੀ ਕਰੋ

    ਕਾਹਲੀ ਵਿੱਚ ਵੇਖਣ ਵਾਲੀ ਜਾਣਕਾਰੀ ਲਈ VicEmergency ਐਪ ਨੂੰ ਐਪ ਸਟੋਰExternal Link ਜਾਂ ਗੂਗਲ ਪਲੇਅExternal Link ਤੋਂ ਡਾਊਨਲੋਡ ਕਰੋ।

    ਘਾਹ ਦੀ ਅੱਗ ਦੌਰਾਨ ਗੱਡੀ ਚਲਾਉਣਾ ਖਤਰਨਾਕ ਹੋ ਸਕਦਾ ਹੈ। ਅੱਗ ਤੋਂ ਨਿਕਲਣ ਵਾਲਾ ਧੂੰਆਂ ਰਾਹ ਨੂੰ ਦੇਖਣਾ ਮੁਸ਼ਕਿਲ ਬਣਾ ਸਕਦਾ ਹੈ, ਅਤੇ ਤੁਹਾਡੀ ਕਾਰ ਸੜਕਾਂ ਨੂੰ ਰੋਕ ਸਕਦੀ ਹੈ।ਜੇ ਸੜਕਾਂ ਕਾਰਾਂ (ਜਾਂ ਤਾਂ ਆਵਾਜਾਈ ਦੇ ਜਾਮ ਕਰਕੇ ਜਾਂ ਸੜਕੀ ਹਾਦਸਿਆਂ ਦੁਆਰਾ) ਦੁਆਰਾ ਬੰਦ ਹੋ ਜਾਂਦੀਆਂ ਹਨ, ਤਾਂ ਅੱਗ ਤੱਕ ਪਹੁੰਚਣ ਅਤੇ ਇਸ ਨੂੰ ਕਾਬੂ ਵਿੱਚ ਲਿਆਉਣ ਲਈ ਸੰਕਟਕਾਲ ਵਾਲੀਆਂ ਸੇਵਾਵਾਂ ਨੂੰ ਵਧੇਰੇ ਸਮਾਂ ਲੱਗੇਗਾ।

  • ਜੇ ਤੁਸੀਂ ਜੰਗਲ ਅਤੇ ਘਾਹ ਦੇ ਮੈਦਾਨਾਂ ਤੋਂ ਦੂਰ ਕਿਸੇ ਕਸਬੇ/ਸ਼ਹਿਰ ਦੇ ਵਿਚਕਾਰ ਰਹਿੰਦੇ ਹੋ, ਤਾਂ ਤੁਹਾਨੂੰ ਅੱਗ ਲੱਗਣ ਦਾ ਸਿੱਧਾ ਖਤਰਾ ਨਹੀਂ ਹੈ।

    ਪਰ ਇਹ ਯਾਦ ਰੱਖਣਾ ਮਹੱਤਵਪੂਰਣ ਹੈ ਕਿ ਜੇ ਤੁਸੀਂ ਵਿਕਟੋਰੀਆ ਵਿੱਚ ਘਾਹ ਵਾਲੇ ਜਾਂ ਸੰਘਣੇ ਜੰਗਲ ਵਾਲੇ ਖੇਤਰਾਂ ਵਿੱਚ ਜਾਂ ਇਹਨਾਂ ਦੇ ਆਸ-ਪਾਸ ਯਾਤਰਾ ਕਰਨ ਦੀ ਯੋਜਨਾ ਬਣਾਉਂਦੇ ਹੋ, ਤਾਂ ਤੁਹਾਨੂੰ ਅਜੇ ਵੀ ਅੱਗਾਂ ਵਾਸਤੇ ਤਿਆਰੀ ਕਰਨ ਦੀ ਲੋੜ ਹੈ।

    ਇਸ ਬਾਰੇ ਸੋਚੋ ਕਿ ਤੁਸੀਂ ਕਿੱਥੇ ਯਾਤਰਾ ਕਰਨ ਦੀ ਯੋਜਨਾ ਬਣਾ ਰਹੇ ਹੋ ਅਤੇ ਇਹ ਯਕੀਨੀ ਬਣਾਓ ਕਿ ਤੁਸੀਂ:

    ਅਕਸਰ ਜਦੋਂ ਲੋਕ ਕੈਂਪਿੰਗ ਕਰਨ ਵਾਲੀ ਯਾਤਰਾ ਦੀ ਯੋਜਨਾ ਬਣਾ ਰਹੇ ਹੁੰਦੇ ਹਨ, ਤਾਂ ਉਹ ਜਾਣਦੇ ਹਨ ਕਿ ਉਹਨਾਂ ਨੂੰ ਅੱਗ ਦੇ ਖਤਰੇ ਬਾਰੇ ਸੋਚਣਾ ਚਾਹੀਦਾ ਹੈ। ਪਰ ਜੇ ਤੁਸੀਂ ਕਿਸੇ ਵੀ ਕਾਰਣ ਕਰਕੇ ਯਾਤਰਾ ਕਰ ਰਹੇ ਹੋ, ਤਾਂ ਤੁਹਾਨੂੰ ਉਸ ਖੇਤਰ ਵਿੱਚ ਅੱਗ ਦੇ ਖਤਰੇ ਬਾਰੇ ਸੁਚੇਤ ਹੋਣ ਦੀ ਲੋੜ ਹੈ। ਇਸ ਲਈ ਭਾਂਵੇਂ ਕਿ ਤੁਸੀਂ ਤੱਟ ਵੱਲ ਜਾ ਰਹੇ ਹੋਵੋ, ਪਹਾੜ ਚੜ੍ਹਣ ਜਾ ਰਹੇ ਹੋਵੋ, ਕਿਸੇ ਖੇਤਰ ਦੀਆਂ ਵਾਈਨਰੀਆਂ ਦਾ ਦੌਰਾ ਕਰ ਰਹੇ ਹੋਵੋ ਜਾਂ ਜੰਗਲ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੇ ਹੋਵੋ, ਇਹ ਯਕੀਨੀ ਬਣਾਓ ਕਿ ਤੁਸੀਂ ਤਿਆਰ ਹੋ।

    ਸੁਝਾਅ: ਜਿਸ ਖੇਤਰ ਵਿੱਚ ਤੁਸੀਂ ਯਾਤਰਾ ਕਰ ਰਹੇ ਹੋ, ਉਸ ਖੇਤਰ ਵਾਸਤੇ ਰੋਜ਼ਾਨਾ ਅੱਗ ਦੇ ਖਤਰੇ ਵਾਲੀਆਂ ਰੇਟਿੰਗਾਂExternal Link ਦੀ ਜਾਂਚ ਕਰੋ। ਇਹਨਾਂ ਨੂੰ VicEmergency ਵੈੱਬਸਾਈਟExternal Link ਉੱਤੇ ਹਰ ਰੋਜ਼ ਅੱਪਡੇਟ ਕੀਤਾ ਜਾਂਦਾ ਹੈ

    ਜੇਕਰ ਇਹ ਰੇਟਿੰਗ ਅਤਿਅੰਤ ਜਾਂ ਘਾਤਕ ਹੈ, ਤਾਂ ਉਸ ਦਿਨ ਲਈ ਦੂਸਰੀ ਬਦਲਵੀਂ (ਬੈਕ-ਅੱਪ) ਯੋਜਨਾ ਬਣਾਓ। ਸੰਘਣੀਆਂ ਝਾੜੀਆਂ ਅਤੇ ਘਾਹ ਦੇ ਮੈਦਾਨਾਂ ਤੋਂ ਦੂਰ ਬਣੇ ਖੇਤਰਾਂ ਵਿੱਚ ਚਲੇ ਜਾਓ। ਜੇਕਰ ਤੁਸੀਂ ਬੁਸ਼ਫ਼ਾਇਰ ਲੱਗਣ ਦੇ ਜ਼ੋਖਮ ਵਾਲੇ ਖੇਤਰ ਵਿੱਚ ਹੋ ਜਦੋਂ ਘਾਤਕ ਅੱਗ ਲੱਗਣ ਦੇ ਖ਼ਤਰੇ ਦੀ ਦਰਜਾਬੰਦੀ ਘੋਸ਼ਿਤ ਕੀਤੀ ਜਾਂਦੀ ਹੈ, ਤਾਂ ਆਪਣਾ ਇਲਾਕਾ ਛੱਡ ਕੇ ਚਲੇ ਜਾਓ।

    ਵਿਕਟੋਰੀਆ ਵਿੱਚ ਏਧਰ ਓਧਰ ਯਾਤਰਾ ਕਰਦੇ ਸਮੇਂ ਅੱਗ ਬਾਰੇ ਸੂਚਿਤ ਰਹਿਣ ਦੇ ਸਭ ਤੋਂ ਵਧੀਆ ਤਰੀਕੇ ਇੱਥੇ ਦਿੱਤੇ ਜਾ ਰਹੇ ਹਨ:

    • ਅੱਗ ਬਾਰੇ ਜਾਣਕਾਰੀ ਵਾਸਤੇ VicEmergency ਹੌਟਲਾਈਨ ਨੂੰ 1800 226 226 ਉੱਤੇ ਫੋਨ ਕਰੋ। (ਜੇ ਤੁਸੀਂ ਅੰਗਰੇਜ਼ੀ ਨਹੀਂ ਬੋਲਦੇ, ਤਾਂ ਪਹਿਲਾਂ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ 131 450 ਉੱਤੇ ਫੋਨ ਕਰੋ)

    ਵਿਕਟੋਰੀਆ ਵਿੱਚ ਜੰਗਲ ਦੀ ਅੱਗ ਅਤੇ ਘਾਹ ਦੀ ਅੱਗ ਬਾਰੇ ਸਾਰੀ ਜਾਣਕਾਰੀ ਰੱਖਣ ਲਈ ਸੋਸ਼ਲ ਮੀਡੀਆ ਵੀ ਬਹੁਤ ਵਧੀਆ ਤਰੀਕਾ ਹੈ। ਤੁਸੀਂ ਇਹਨਾਂ ਨੂੰ ਫਾਲੋਅ ਕਰ ਸਕਦੇ ਹੋ:

Reviewed 16 December 2022

Was this page helpful?