Victoria government logo
Fire in a bushland setting

ਕਿਸੇ ਸੰਕਟਕਾਲ ਜਿਵੇਂ ਕਿ ਜੰਗਲ ਦੀ ਅੱਗ ਦੇ ਦੌਰਾਨ, ਸਪੱਸ਼ਟ ਰੂਪ ਵਿੱਚ ਸੋਚਣਾ ਮੁਸ਼ਕਿਲ ਹੁੰਦਾ ਹੈ। ਤੁਸੀਂ ਕਿੱਥੇ ਜਾਣਾ ਹੈ ਦੇ ਬਾਰੇ ਫੈਸਲਾ ਕਰਦੇ ਸਮੇਂ ਤੁਸੀਂ ਮਹੱਤਵਪੂਰਣ ਚੀਜ਼ਾਂ ਨੂੰ ਭੁੱਲ ਸਕਦੇ ਹੋ ਜਾਂ ਕੀਮਤੀ ਸਮਾਂ ਬਰਬਾਦ ਕਰ ਸਕਦੇ ਹੋ।

ਹੁਣ ਤਿਆਰੀ ਕਰਨ ਲਈ ਕੁਝ ਸਰਲ ਕਦਮ ਹਨ ਜੋ ਤੁਸੀਂ ਚੁੱਕ ਸਕਦੇ ਹੋ:

 • ਆਪਣੇ-ਆਪ ਨੂੰ ਨਵੀਂ Australian Fire Danger Ratings (ਆਸਟ੍ਰੇਲੀਅਨ ਫ਼ਾਇਰ ਖ਼ਤਰੇ ਦੀਆਂ ਰੇਟਿੰਗਾਂ) ਦੇ ਅਰਥਾਂ ਤੋਂ ਜਾਣੂ ਕਰਵਾਓ ਅਤੇ ਅੱਗਾਂ ਲੱਗਣ ਦੇ ਮੌਸਮ ਦੌਰਾਨ ਉਹਨਾਂ ਨੂੰ ਹਰ ਰੋਜ਼ ਜਾਂਚੋ
 • ਆਪਣੀ ਅੱਗ ਦੀ ਯੋਜਨਾ ਬਣਾਓ ਅਤੇ ਆਪਣੇ ਪਰਿਵਾਰ ਨਾਲ ਇਸ ਬਾਰੇ ਗੱਲ ਕਰੋ ਕਿ ਤੁਸੀਂ ਕੀ ਕਰੋਗੇ। ਜਿਵੇਂ ਕਿ ਹਰ ਪਰਿਵਾਰ ਜਾਂ ਘਰ ਵੱਖਰਾ ਹੈ, ਉਸੇ ਤਰ੍ਹਾਂ ਹਰ ਯੋਜਨਾ ਵੀ ਵੱਖਰੀ ਹੋਵੇਗੀ
 • ਜੇਕਰ ਤੁਸੀਂ ਬੁਸ਼ਫ਼ਾਇਰ ਜਾਂ ਘਾਹ ਦੀ ਅੱਗ ਲੱਗਣ ਦੇ ਖ਼ਤਰੇ ਵਾਲੇ ਪੇਂਡੂ ਖੇਤਰ ਵਿੱਚ ਰਹਿੰਦੇ ਹੋ, ਤਾਂ ਬਹੁਤ ਜ਼ਿਆਦਾ ਜ਼ੋਖਮ ਵਾਲੇ ਦਿਨ ਜਾਂ ਅੱਗ ਲੱਗਣ ਉਪਰੰਤ ਜਲਦੀ ਆਪਣਾ ਘਰ ਛੱਡ ਕੇ ਜਾਣ ਲਈ ਤਿਆਰ ਰਹੋ। ਘਰ ਨੂੰ ਜਲਦੀ ਛੱਡ ਕੇ ਚਲੇ ਜਾਣਾ ਸਭ ਤੋਂ ਸੁਰੱਖਿਅਤ ਰਸਤਾ ਹੈ।

ਅੱਗ ਦੇ ਖਤਰੇ ਦੇ ਦਰਜੇ (ਰੇਟਿੰਗਾਂ)

ਅੱਗ ਦੇ ਖਤਰੇ ਦੀ ਰੇਟਿੰਗ ਇਕ ਪੈਮਾਨਾ ਹੈ, ਜੋ ਤੁਹਾਨੂੰ ਦੱਸਦਾ ਹੈ ਕਿ ਜੇ ਅੱਗ ਸ਼ੁਰੂ ਹੁੰਦੀ ਹੈ ਤਾਂ ਅੱਗ ਕਿੰਨੀ ਕੁ ਖਤਰਨਾਕ ਅਤੇ ਅਣਕਿਆਸੀ ਹੋਵੇਗੀ।

1 ਸਤੰਬਰ 2022 ਨੂੰ, ਪੂਰੇ ਆਸਟ੍ਰੇਲੀਆ ਭਰ ਵਿੱਚ ਅੱਗ ਲੱਗਣ ਦੇ ਖ਼ਤਰੇ ਦੀਆਂ ਰੇਟਿੰਗਾਂ ਬਦਲ ਗਈਆਂ ਹਨ।

Fire Danger Ratings (ਅੱਗ ਲੱਗਣ ਦੇ ਖ਼ਤਰੇ ਦੀਆਂ ਰੇਟਿੰਗਾਂ) ਜਾਣਕਾਰੀ ਪ੍ਰਦਾਨ ਕਰਦੀਆਂ ਹਨ ਤਾਂ ਜੋ ਲੋਕ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਕਾਰਵਾਈ ਕਰ ਸਕਣ। ਅੱਗ ਲੱਗਣ ਦਾ ਖ਼ਤਰਾ ਜਿੰਨਾ ਜ਼ਿਆਦਾ ਹੋਵੇਗਾ, ਹਾਲਾਤ ਓਨੇ ਹੀ ਖ਼ਤਰਨਾਕ ਹੋਣਗੇ ਅਤੇ ਅੱਗ ਲੱਗਣ ਦਾ ਪ੍ਰਭਾਵ ਓਨਾ ਹੀ ਜ਼ਿਆਦਾ ਹੋਵੇਗਾ।

ਇਹ ਨਵੀਆਂ ਰੇਟਿੰਗਾਂ ਨੂੰ ਸਮਝਣ ਵਿੱਚ ਆਸਾਨੀ ਕਰਨ ਲਈ ਤਿਆਰ ਕੀਤਾ ਗਿਆ ਹੈ ਅਤੇ ਕਾਰਵਾਈਆਂ ਕਰਨ ਬਾਰੇ ਸਪੱਸ਼ਟ ਸਲਾਹ ਪ੍ਰਦਾਨ ਕਰਦੀਆਂ ਹਨ।

ਇਹ ਨਵਾਂ Australian Fire Danger Rating (ਆਸਟ੍ਰੇਲੀਅਨ ਫਾਇਰ ਡੈਂਜਰ ਰੇਟਿੰਗ) ਸਿਸਟਮ ਇਨ੍ਹਾਂ ਦੁਆਰਾ ਨਿਰਧਾਰਤ ਕੀਤਾ ਜਾਂਦਾ ਹੈ:

 • ਮੌਸਮ ਵਿਗਿਆਨ ਬਿਊਰੋ ਤੋਂ ਮੌਸਮ ਦੇ ਅੰਕੜੇ
 • ਹੋਰ ਵਾਤਾਵਰਣ ਦੀਆਂ ਹਾਲਤਾਂ ਜਿਵੇਂ ਕਿ ਈਂਧਨ ਦੀ ਮਾਤਰਾ

ਅੱਗ ਕਿਸੇ ਵੀ ਰੇਟਿੰਗ ਨਾਲ ਕਿਸੇ ਵੀ ਦਿਨ ਸ਼ੁਰੂ ਹੋ ਸਕਦੀ ਹੈ। ਵੱਧ ਖ਼ਤਰੇ ਵਾਲੇ ਦਿਨਾਂ 'ਤੇ, ਅੱਗ ਦੇ ਅਚਾਨਕ ਲੱਗਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਐਮਰਜੈਂਸੀ ਸੇਵਾਵਾਂ ਲਈ ਇਸ ਨੂੰ ਕੰਟਰੋਲ ਕਰਨਾ ਮੁਸ਼ਕਲ ਹੁੰਦਾ ਹੈ।

ਤੁਹਾਨੂੰ ਆਪਣੇ ਖੇਤਰ ਵਿੱਚ ਰੇਟਿੰਗ ਜਾਨਣ ਦੀ ਲੋੜ ਹੈ।

ਵਿਕਟੋਰੀਆ ਵਿੱਚ ਨੌਂ ਮੌਸਮੀ ਜ਼ਿਲ੍ਹੇ ਹਨ ਜੋ ਕੌਂਸਲ ਦੀਆਂ ਹੱਦਾਂ ਉੱਤੇ ਆਧਾਰਿਤ ਹਨ:

 • ਮੈਲੀ
 • ਵਿਮਰਾ
 • ਦੱਖਣ ਪੱਛਮੀ (ਸਾਊਥ ਵੈਸਟ)
 • ਉੱਤਰੀ ਦਿਹਾਤੀ (ਨੌਰਦਨ ਕੰਟਰੀ)
 • ਉੱਤਰ ਕੇਂਦਰੀ (ਨੌਰਦਨ ਸੈਂਟਰਲ)
 • ਕੇਂਦਰੀ (ਸੈਂਟਰਲ)
 • ਉੱਤਰ ਪੂਰਬੀ (ਨੌਰਥ ਈਸਟ)
 • ਪੱਛਮੀ ਅਤੇ ਦੱਖਣੀ ਗਿਪਸਲੈਂਡ
 • ਈਸਟ ਗਿਪਸਲੈਂਡ

ਰੇਟਿੰਗਾਂ ਦੀ ਚਾਰ ਦਿਨ ਪਹਿਲਾਂ ਭਵਿੱਖਬਾਣੀ ਕੀਤੀ ਜਾਂਦੀ ਹੈ ਅਤੇ ਰੋਜ਼ਾਨਾ ਅੱਪਡੇਟ ਵੀ ਕੀਤੀ ਜਾਂਦੀ ਹੈ। CFA ਦੀ ਵੈੱਬਸਾਈਟ 'ਤੇ ਆਪਣੇ ਅੱਗ ਦੇ ਮੌਸਮ ਵਾਲੇ ਜ਼ਿਲ੍ਹੇExternal Link ਨੂੰ ਲੱਭੋ।

ਤੁਸੀਂ (CFA Local Information) CFA ਲੋਕਲ ਇੰਨਫੌਰਮੇਸ਼ਨ ਪੰਨੇExternal Link 'ਤੇ ਆਪਣੇ ਖੇਤਰ ਵਿੱਚ ਬੁਸ਼ਫਾਇਰ ਲੱਗਣ ਸੰਬੰਧੀ ਯੋਜਨਾ ਬਣਾਉਣ ਵਿੱਚ ਮੱਦਦ ਕਰਨ ਲਈ ਮਹੱਤਵਪੂਰਨ ਸਥਾਨਕ ਜਾਣਕਾਰੀ ਵੀ ਲੱਭ ਸਕਦੇ ਹੋ।

ਹਰੇਕ ਰੇਟਿੰਗ ਬਾਰੇ ਹੋਰ ਜਾਣੋ

  • ਜੇਕਰ ਅੱਗ ਲੱਗ ਜਾਂਦੀ ਹੈ ਅਤੇ ਜ਼ੋਰ ਫੜ ਲੈਂਦੀ ਹੈ, ਤਾਂ ਜਾਨਾਂ ਜਾਣ ਦੀ ਸੰਭਾਵਨਾ ਹੈ।
  • ਬੁਸ਼ਫ਼ਾਇਰ ਜਾਂ ਘਾਹ ਦੀ ਅੱਗ ਲੱਗਣ ਲਈ ਇਹ ਸਭ ਤੋਂ ਭੈੜੇ ਹਾਲਾਤ ਹਨ।

  ਮੈਨੂੰ ਕੀ ਕਰਨਾ ਚਾਹੀਦਾ ਹੈ?

  ਆਪਣੇ ਬਚਾਅ ਲਈ, ਬੁਸ਼ਫ਼ਾਇਰ ਲੱਗਣ ਦੇ ਜ਼ੋਖਮ ਵਾਲੇ ਖੇਤਰਾਂ ਨੂੰ ਛੱਡ ਦਿਓ। ਤੁਹਾਡੀ ਜ਼ਿੰਦਗੀ ਅੱਗ ਲੱਗਣ ਤੋਂ ਪਹਿਲਾਂ ਹੀ ਤੁਹਾਡੇ ਦੁਆਰਾ ਲਏ ਗਏ ਫ਼ੈਸਲੇ 'ਤੇ ਨਿਰਭਰ ਹੋ ਸਕਦੀ ਹੈ।

  ਸਵੇਰੇ ਜਾਂ ਇੱਕ ਰਾਤ ਪਹਿਲਾਂ ਹੀ ਕਿਸੇ ਸੁਰੱਖਿਅਤ ਸਥਾਨ 'ਤੇ ਜਾ ਕੇ ਸੁਰੱਖਿਅਤ ਰਹੋ। ਇਹਨਾਂ ਹਾਲਤਾਂ ਵਿੱਚ ਘਰ ਅੱਗ ਦਾ ਸਾਮ੍ਹਣਾ ਨਹੀਂ ਕਰ ਸਕਦੇ ਹਨ। ਹੋ ਸਕਦਾ ਹੈ ਕਿ ਤੁਸੀਂ ਘਰ ਛੱਡਣ ਦੇ ਯੋਗ ਨਾ ਹੋਵੋ ਅਤੇ ਮੱਦਦ ਵੀ ਉਪਲਬਧ ਨਾ ਹੋਵੇ।

  ਜੰਗਲ ਵਾਲੇ ਖੇਤਰਾਂ, ਸੰਘਣੀਆਂ ਝਾੜੀਆਂ ਜਾਂ ਲੰਬੀ, ਸੁੱਕੀ ਘਾਹ ਤੋਂ ਦੂਰ ਰਹੋ।

  ਜਾਣ ਲਈ ਆਪਣੇ ਇਸ਼ਾਰੇ ਨੂੰ ਜਾਣੋ।

  ਇਸ ਬਾਰੇ ਫੈਸਲਾ ਕਰੋ:

  • ਤੁਸੀਂ ਕਦੋਂ ਚਲੇ ਜਾਓਗੇ
  • ਤੁਸੀਂ ਕਿੱਥੇ ਜਾਓਗੇ
  • ਤੁਸੀਂ ਉੱਥੇ ਕਿਵੇਂ ਪਹੁੰਚੋਗੇ
  • ਤੁਸੀਂ ਕਦੋਂ ਵਾਪਸ ਆਵੋਗੇ
  • ਜੇ ਤੁਸੀਂ ਨਹੀਂ ਜਾ ਸਕਦੇ, ਤਾਂ ਤੁਸੀਂ ਕੀ ਕਰੋਗੇ
  • ਇਹ ਅੱਗ ਲੱਗਣ ਦੇ ਖ਼ਤਰਨਾਕ ਹਾਲਾਤ ਹਨ ਅਤੇ ਇਸ ਲਈ ਸਭ ਤੋਂ ਸੁਰੱਖਿਅਤ ਰਸਤਾ ਅੱਗ ਦੇ ਜ਼ੋਖਮ ਵਾਲੇ ਖੇਤਰਾਂ ਨੂੰ ਸਵੇਰੇ ਜਾਂ ਇੱਕ ਰਾਤ ਪਹਿਲਾਂ ਛੱਡਣਾ ਹੈ,
  • ਇਹ ਅੱਗ ਤੇਜ਼ੀ ਨਾਲ ਫੈਲੇਗੀ ਅਤੇ ਬਹੁਤ ਖ਼ਤਰਨਾਕ ਹੋਵੇਗੀ
  • ਬਹੁਤ ਗਰਮ, ਖੁਸ਼ਕ ਅਤੇ ਹਨੇਰੀ ਵਾਲੇ ਹਾਲਾਤਾਂ ਦੀ ਸੰਭਾਵਨਾ ਹੈ।

  ਮੈਨੂੰ ਕੀ ਕਰਨਾ ਚਾਹੀਦਾ ਹੈ?

  ਆਪਣੀ ਜਾਨ ਅਤੇ ਮਾਲ ਦੀ ਸੁਰੱਖਿਆ ਲਈ ਹੁਣੇ ਕਾਰਵਾਈ ਕਰੋ।

  ਆਪਣੀ ਬੁਸ਼ਫਾਇਰ ਯੋਜਨਾ ਦੀ ਜਾਂਚ ਕਰੋ ਅਤੇ ਇਹ ਕਿ ਤੁਹਾਡੀ ਜਾਇਦਾਦ ਅੱਗ ਲੱਗਣ 'ਤੇ ਕਾਰਵਾਈ ਕਰਨ ਲਈ ਤਿਆਰ ਹੈ। ਜੇਕਰ ਅੱਗ ਲੱਗ ਜਾਂਦੀ ਹੈ, ਤਾਂ ਤੁਰੰਤ ਕਾਰਵਾਈ ਕਰੋ। ਜੇਕਰ ਤੁਸੀਂ ਅਤੇ ਤੁਹਾਡੀ ਜਾਇਦਾਦ ਅੱਗ ਦੇ ਸਭ ਤੋਂ ਉੱਚੇ ਪੱਧਰ ਲਈ ਤਿਆਰ ਨਹੀਂ ਹੋ, ਤਾਂ ਅੱਗ ਲੱਗਣ ਤੋਂ ਪਹਿਲਾਂ ਕਿਸੇ ਸੁਰੱਖਿਅਤ ਸਥਾਨ 'ਤੇ ਚਲੇ ਜਾਓ।

  ਸਥਾਨਕ ਹਾਲਾਤਾਂ ਤੋਂ ਸੁਚੇਤ ਰਹੋ ਅਤੇ ਜਾਣਕਾਰੀ ਦਾ ਪਤਾ ਕਰੋ।

  ਵਧੇਰੇ ਜਾਣਕਾਰੀ ਲਈ:

  ਜੇ ਤੁਸੀਂ ਬੋਲ਼ੇ ਹੋ, ਸੁਣਨ ਵਿੱਚ ਮੁਸ਼ਕਲ ਹੈ ਜਾਂ ਗੂੰਗੇ/ਬੋਲਣ ਸੰਬੰਧੀ ਕਮਜ਼ੋਰੀ ਹੈ, ਤਾਂ ਤੁਸੀਂ 1800 555 677 'ਤੇ ਨੈਸ਼ਨਲ ਰੀਲੇਅ ਸਰਵਿਸ ਰਾਹੀਂ VicEmergency Hotline ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ ਹੋ, ਤਾਂ 131 450 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫ਼ੋਨ ਕਰੋ।

  • ਇਹ ਅੱਗ ਖ਼ਤਰਨਾਕ ਹੋ ਸਕਦੀ ਹੈ

  ਮੈਨੂੰ ਕੀ ਕਰਨਾ ਚਾਹੀਦਾ ਹੈ?

  ਕਾਰਵਾਈ ਕਰਨ ਲਈ ਤਿਆਰ ਰਹੋ।

  ਅਜਿਹਾ ਹੋਣ ਦਾ ਖ਼ਤਰਾ ਵੱਧ ਹੈ। ਆਪਣੇ ਖੇਤਰ ਵਿੱਚ ਅੱਗ ਲੱਗਣ ਬਾਰੇ ਸੁਚੇਤ ਰਹੋ,

  ਫ਼ੈਸਲਾ ਕਰੋ ਕਿ ਜੇਕਰ ਅੱਗ ਲੱਗ ਜਾਂਦੀ ਹੈ ਤਾਂ ਤੁਸੀਂ ਕੀ ਕਰੋਗੇ।

  ਜੇਕਰ ਅੱਗ ਲੱਗ ਜਾਂਦੀ ਹੈ, ਤਾਂ ਤੁਹਾਡੀ ਜਾਨ ਅਤੇ ਜਾਇਦਾਦ ਨੂੰ ਖ਼ਤਰਾ ਹੋ ਸਕਦਾ ਹੈ। ਸਭ ਤੋਂ ਸੁਰੱਖਿਅਤ ਰਸਤਾ ਬੁਸ਼ਫ਼ਾਇਰ ਲੱਗਣ ਦੇ ਜ਼ੋਖਮ ਵਾਲੇ ਖੇਤਰਾਂ ਤੋਂ ਬਚਣਾ ਹੈ।

  ਸਥਾਨਕ ਹਾਲਾਤਾਂ ਤੋਂ ਸੁਚੇਤ ਰਹੋ ਅਤੇ ਜਾਣਕਾਰੀ ਦਾ ਪਤਾ ਕਰੋ।

  ਵਧੇਰੇ ਜਾਣਕਾਰੀ ਲਈ:

  ਜੇ ਤੁਸੀਂ ਬੋਲ਼ੇ ਹੋ, ਸੁਣਨ ਵਿੱਚ ਮੁਸ਼ਕਲ ਹੈ ਜਾਂ ਗੂੰਗੇ/ਬੋਲਣ ਸੰਬੰਧੀ ਕਮਜ਼ੋਰੀ ਹੈ, ਤਾਂ ਤੁਸੀਂ 1800 555 677 'ਤੇ ਨੈਸ਼ਨਲ ਰੀਲੇਅ ਸਰਵਿਸ ਰਾਹੀਂ VicEmergency Hotline ਨਾਲ ਸੰਪਰਕ ਕਰ ਸਕਦੇ ਹੋ। ਜੇਕਰ ਤੁਸੀਂ ਅੰਗਰੇਜ਼ੀ ਭਾਸ਼ਾ ਨਹੀਂ ਬੋਲ ਸਕਦੇ ਹੋ, ਤਾਂ 131 450 'ਤੇ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨੂੰ ਫ਼ੋਨ ਕਰੋ।

  • ਜ਼ਿਆਦਾਤਰ ਅੱਗਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ

  ਮੈਨੂੰ ਕੀ ਕਰਨਾ ਚਾਹੀਦਾ ਹੈ?

  ਤਾਜ਼ਾ ਜਾਣਕਾਰੀ ਰੱਖੋ ਅਤੇ ਅੱਗ ਲੱਗਣ 'ਤੇ ਕਾਰਵਾਈ ਕਰਨ ਲਈ ਤਿਆਰ ਰਹੋ।

  ਆਪਣੀ ਅੱਗ ਦੀ ਯੋਜਨਾ ਦੀ ਜਾਂਚ ਕਰੋ।

  ਹਾਲਾਤਾਂ ਦੀ ਨਿਗਰਾਨੀ ਕਰੋ।

  ਕਾਰਵਾਈ ਦੀ ਲੋੜ ਹੋ ਸਕਦੀ ਹੈ।

  ਜੇ ਲੋੜ ਪਵੇ ਤਾਂ ਛੱਡ ਕੇ ਚਲੇ ਜਾਓ।

 • ਇਸ ਸਿਸਟਮ ਵਿੱਚ ਉਨ੍ਹਾਂ ਦਿਨਾਂ ਲਈ 'ਬੰਦ' ਵਾਲਾ ਪੱਧਰ ਹੈ ਜਿੱਥੇ ਭਾਈਚਾਰੇ ਦੁਆਰਾ ਕੋਈ ਅਗਾਂਊ ਕਾਰਵਾਈ ਕਰਨ ਦੀ ਲੋੜ ਨਹੀਂ ਹੁੰਦੀ ਹੈ। ਇਹ ਰੇਟਿੰਗ ਇਸ ਰੰਗਦਾਰ ਚੱਕਰ ਵਿੱਚ 'ਦਰਮਿਆਨੇ' ਪੱਧਰ ਦੇ ਹੇਠਾਂ ਪਤਲੇ ਚਿੱਟੇ ਰੰਗ ਦੀ ਪੱਟੀ ਹੈ।

ਬੁਸ਼ਫ਼ਾਇਰਾਂ ਅਤੇ ਘਾਹ ਦੀਆਂ ਅੱਗਾਂ ਲਈ ਕਿਵੇਂ ਯੋਜਨਾ ਬਣਾਈ ਜਾਵੇ?

 • ਇਹ ਜਾਣਨਾ ਬਹੁਤ ਮਹੱਤਵਪੂਰਨ ਹੈ ਕਿ ਅੱਗ ਲੱਗਣ ਦੇ ਜ਼ੋਖਮ ਵਾਲੇ ਦਿਨਾਂ ਲਈ ਤੁਹਾਡੀ ਯੋਜਨਾ ਕੀ ਹੋਵੇਗੀ। ਫ਼ੈਸਲਾ ਕਰੋ ਕਿ ਤੁਸੀਂ ਉੱਚ, ਅਤਿਅੰਤ ਅਤੇ ਘਾਤਕ ਪੱਧਰ ਵਾਲੇ ਦਿਨਾਂ 'ਤੇ ਕੀ ਕਰੋਗੇ।

  Fire Danger Ratings (ਅੱਗ ਲੱਗਣ ਦੇ ਖ਼ਤਰੇ ਦੀਆਂ ਰੇਟਿੰਗਾਂ) ਅਤੇ ਚੇਤਾਵਨੀਆਂ ਬਾਰੇ ਵਧੇਰੇ ਜਾਣਕਾਰੀ ਲਈ, ਤੁਸੀਂ Vic Emergency ਦੀ ਵੈੱਬਸਾਈਟExternal Link 'ਤੇ ਜਾ ਸਕਦੇ ਹੋ।

 • ਅੱਗ ਲੱਗਣ ਦੇ ਜ਼ੋਖਮ ਵਾਲੇ ਦਿਨਾਂ ਦੌਰਾਨ ਜਲਦੀ ਛੱਡ ਕੇ ਚਲੇ ਜਾਣਾ ਹਮੇਸ਼ਾ ਸਭ ਤੋਂ ਸੁਰੱਖਿਅਤ ਰਸਤਾ ਹੁੰਦਾ ਹੈ। ਇਹ ਬਹੁਤ ਘੱਟ ਹੁੰਦਾ ਹੈ ਕਿ ਤੁਹਾਨੂੰ ਅਜਿਹਾ ਕਰਨ ਦੀ ਲੋੜ ਪਵੇਗੀ। ਇੱਕ ਵਾਰ ਅੱਗ ਲੱਗਣ ਦੇ ਖ਼ਤਰੇ ਦੀ ਰੇਟਿੰਗ ਅਤਿਅੰਤ ਜਾਂ ਘਾਤਕ ਤੱਕ ਪਹੁੰਚ ਜਾਂਦੀ ਹੈ, ਤਾਂ ਤੁਹਾਨੂੰ ਉਸ ਦਿਨ ਲਈ ਅੱਗ ਲੱਗਣ ਦੀ ਸੰਭਾਵਨਾ ਵਾਲੇ ਸਾਰੇ ਖੇਤਰਾਂ ਨੂੰ ਛੱਡ ਕੇ ਜਾਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

  ਅੱਗ ਲੱਗਣ ਦੇ ਖ਼ਤਰੇ ਵਾਲੇ ਦਿਨਾਂ ਵਿੱਚ ਅੱਗ ਲੱਗਣ ਤੋਂ ਪਹਿਲਾਂ ਜਲਦੀ ਨਿਕਲਣਾ ਵਧੇਰੇ ਸੁਰੱਖਿਅਤ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਆਪਣੀ ਅੱਗ ਲੱਗਣ ਸੰਬਧੀ ਯੋਜਨਾ ਦੀ ਪਾਲਣਾ ਕਰਨ ਲਈ ਸਪਸ਼ਟ ਮਾਨਸਿਕਤਾ ਵਿੱਚ ਹੋਵੋਗੇ। ਇਹ ਬਹੁਤ ਦੇਰ ਨਾਲ ਜਾਣ ਦੇ ਜ਼ੋਖਮ ਨੂੰ ਵੀ ਘਟਾਉਂਦਾ ਹੈ ਜਦੋਂ ਅੱਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੁੰਦੀ ਹੈ।

  ਹਮੇਸ਼ਾ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਵਿਚਾਰ-ਵਟਾਂਦਰਾ ਕਰੋ ਕਿ ਤੁਸੀਂ ਕਦੋਂ ਜਾਓਗੇ, ਤਾਂ ਜੋ ਹਰ ਕੋਈ ਸਪੱਸ਼ਟ ਹੋਵੇ ਕਿ ਯੋਜਨਾ ਕੀ ਹੈ।

 • ਜਾਣ ਲਈ ਕੁਝ ਕੁ ਥਾਵਾਂ ਸੋਚ ਕੇ ਰੱਖਣੀਆਂ ਸਭ ਤੋਂ ਵਧੀਆ ਹੈ। ਜਿਸ ਵਿਅਕਤੀ ਕੋਲ ਜਾਣ ਦੀ ਯੋਜਨਾ ਤੁਸੀਂ ਬਣਾਈ ਸੀ, ਹੋ ਸਕਦਾ ਹੈ ਉਹ ਘਰ ਨਾ ਹੋਵੇ, ਜਾਂ ਜਿਸ ਰਸਤੇ ਰਾਹੀਂ ਤੁਸੀਂ ਜਾਣ ਦੀ ਯੋਜਨਾ ਬਣਾਈ ਸੀ, ਉਹ ਬੰਦ ਹੋ ਸਕਦਾ ਹੈ।

  ਕੀ ਤੁਸੀਂ ਇਹਨਾਂ ਕੋਲ ਜਾਓਗੇ:

  • ਰਿਸ਼ਤੇਦਾਰ ਦੇ ਘਰ?
  • ਹੋਟਲ?
  • ਅੱਗ ਲੱਗਣ ਦੇ ਖੇਤਰਾਂ ਤੋਂ ਦੂਰ ਖਰੀਦਦਾਰੀ ਕੇਂਦਰ ਵਿੱਚ?

  ਕੁਝ ਵਿਕਲਪਾਂ ਬਾਰੇ ਫੈਸਲਾ ਕਰੋ, ਅਤੇ ਇਹ ਯਕੀਨੀ ਬਣਾਓ ਕਿ ਤੁਸੀਂ ਆਪਣੇ ਪਰਿਵਾਰ ਵਿੱਚ ਹਰ ਕਿਸੇ ਨੂੰ ਅੱਗ ਦੀ ਯੋਜਨਾ ਬਾਰੇ ਦੱਸਦੇ ਹੋ ਜਾਂ ਕਿ ਉਹ ਕੀ ਹਨ।

 • ਜਦੋਂ ਤੁਸੀਂ ਆਪਣੀ ਅੱਗ ਦੀ ਯੋਜਨਾ ਬਣਾ ਰਹੇ ਹੁੰਦੇ ਹੋ, ਤਾਂ ਅਚਨਚੇਤ ਹੋਣ ਵਾਲੀਆਂ ਚੀਜ਼ਾਂ ਬਾਰੇ ਸੋਚੋ।

  ਕੀ ਹੋਵੇਗਾ ਜੇਕਰ:

  • ਸ਼ਹਿਰ ਤੋਂ ਬਾਹਰ ਮੁੱਖ ਸੜਕ ਉੱਤੇ ਇਕ ਰੁੱਖ ਡਿੱਗ ਪਿਆ ਹੈ?
  • ਬੱਚੇ ਕਿਸੇ ਹੋਰ ਦੇ ਘਰ ਸੌਣ ਵਾਸਤੇ ਗਏ ਹਨ?
  • ਤੁਹਾਡਾ ਜੀਵਨ ਸਾਥੀ ਸ਼ਹਿਰ ਤੋਂ ਬਾਹਰ ਹੈ?

  ਇਸ ਬਾਰੇ ਸੋਚੋ ਕਿ ਤੁਸੀਂ ਆਪਣੀ ਯੋਜਨਾ ਨੂੰ ਕਿਵੇਂ ਲਾਗੂ ਕਰੋਗੇ, ਅਤੇ ਤੁਹਾਨੂੰ ਥੋੜ੍ਹੇ ਸਮੇਂ ਦੇ ਨੋਟਿਸ ਉੱਤੇ ਕੀ ਬਦਲਣ ਦੀ ਲੋੜ ਪੈ ਸਕਦੀ ਹੈ।

  ਇਹ ਜਾਨਣਾ ਵਿਸ਼ੇਸ਼ ਤੌਰ ਤੇ ਮਹੱਤਵਪੂਰਣ ਹੈ, ਕਿ ਜੇ ਤੁਸੀਂ ਕਿਸੇ ਵੀ ਕਾਰਨ ਕਰਕੇ ਗੱਡੀ ਚਲਾਉਣ ਦੇ ਯੋਗ ਨਹੀਂ ਹੋ, ਤਾਂ ਤੁਸੀਂ ਕੀ ਕਰੋਗੇ। ਤੁਸੀਂ ਅੱਗ ਲੱਗਣ ਵਾਲੇ ਖੇਤਰਾਂ ਤੋਂ ਕਿਵੇਂ ਦੂਰ ਜਾਵੋਗੇ?

  ਜਲਦੀ ਛੱਡ ਕੇ ਚਲੇ ਜਾਣਾ ਹਮੇਸ਼ਾ ਸੁਰੱਖਿਅਤ ਰਹਿੰਦਾ ਹੈ।

 • ਉਹਨਾਂ ਚੀਜ਼ਾਂ ਦੀ ਸੂਚੀ ਬਣਾਓ ਜਿੰਨ੍ਹਾਂ ਦੀ ਤੁਹਾਨੂੰ ਲੋੜ ਪਵੇਗੀ, ਅਤੇ ਮਹੱਤਵਪੂਰਣ ਦਸਤਾਵੇਜ਼ ਅਤੇ ਚੀਜ਼ਾਂ ਜਿੰਨ੍ਹਾਂ ਨੂੰ ਤੁਸੀਂ ਸੁਰੱਖਿਅਤ ਰੱਖਣਾ ਚਾਹੁੰਦੇ ਹੋ। ਇਹ ਤੁਹਾਡੀ ਸੰਕਟਕਾਲੀਨ ਕਿੱਟ ਹੈ।

  ਚੀਜ਼ਾਂ ਪੈਕ ਕਰੋ ਜਿਵੇਂ ਕਿ:

  • ਫ਼ੋਨ ਦਾ ਚਾਰਜਰ
  • ਪਾਣੀ ਦੀਆਂ ਬੋਤਲਾਂ
  • ਵਾਧੂ ਕੱਪੜੇ
  • ਨਹਾਉਣ ਧੋਣ ਦਾ ਸਮਾਨ
  • ਦਵਾਈਆਂ
  • ਪਾਲਤੂ ਜਾਨਵਰਾਂ ਦਾ ਭੋਜਨ
  • ਟਾਰਚ/ਬੈਟਰੀਆਂ
  • ਨਕਦੀ
  • ਪਾਸਪੋਰਟ
  • ਫੋਟੋਆਂ ਅਤੇ ਕੀਮਤੀ ਚੀਜ਼ਾਂ

  ਤੁਹਾਨੂੰ ਕਿੰਨ੍ਹੀਆਂ ਕੁ ਚੀਜ਼ਾਂ ਪੈਕ ਕਰਨ ਦੀ ਲੋੜ ਹੈ? ਇਕ ਗਾਈਡ ਵਜੋਂ, ਇਸ ਬਾਰੇ ਸੋਚੋ ਕਿ ਜੇ ਤੁਹਾਨੂੰ ਤਿੰਨ ਦਿਨਾਂ ਲਈ ਦੂਰ ਰਹਿਣਾ ਪਵੇ ਤਾਂ ਤੁਹਾਨੂੰ ਕਿੰਨ੍ਹਾਂ ਚੀਜ਼ਾਂ ਦੀ ਲੋੜ ਪਵੇਗੀ।

  ਅੱਗ ਲੱਗਣ ਦੇ ਮੌਸਮ ਤੋਂ ਪਹਿਲਾਂ ਆਪਣੀ ਐਮਰਜੈਂਸੀ ਕਿੱਟ ਨੂੰ ਇਕੱਠਾ ਕਰਨ ਲਈ ਆਪਣੇ ਕੈਲੰਡਰ ਵਿੱਚ ਇੱਕ ਰੀਮਾਈਂਡਰ ਲਗਾਓ।

  ਕੀ ਤੁਹਾਨੂੰ ਆਪਣੀ ਸੂਚੀ ਲਈ ਮੱਦਦ ਦੀ ਲੋੜ ਹੈ? ਰੈੱਡ ਕਰਾਸ ਕੋਲ ਉਹਨਾਂ ਸਾਰੀਆਂ ਮਹੱਤਵਪੂਰਨ ਚੀਜ਼ਾਂ ਦਾ ਪ੍ਰਬੰਧ ਕਰਨ ਵਿੱਚ ਮੱਦਦ ਕਰਨ ਲਈ ਇੱਕ ਬਹੁਤ ਵਧੀਆ ਐਪ ‘Get Prepared’ ਹੈ, ਜਿਨ੍ਹਾਂ ਬਾਰੇ ਤੁਹਾਨੂੰ ਵਿਚਾਰ ਕਰਨ ਦੀ ਲੋੜ ਹੈ।

  ਤੁਸੀਂ ਡਾਊਨਲੋਡ ਕਰ ਸਕਦੇ ਹੋ:

 • ਅੱਗ ਤੁਹਾਡੇ ਪਾਲਤੂ ਜਾਨਵਰਾਂ ਅਤੇ ਪਸ਼ੂਆਂ ਵਾਸਤੇ ਵੀ ਬਹੁਤ ਹੀ ਤਣਾਅ-ਭਰਪੂਰ ਸਮਾਂ ਹੈ।

  ਉਹਨਾਂ ਵਾਸਤੇ ਕੋਈ ਯੋਜਨਾ ਹੋਣ ਦਾ ਮਤਲਬ ਇਹ ਹੈ, ਕਿ ਜਦੋਂ ਕੋਈ ਸੰਕਟ ਦਾ ਸਮਾਂ ਆਉਂਦਾ ਹੈ, ਤਾਂ ਉਹ ਵਧੇਰੇ ਖੁਸ਼ ਅਤੇ ਸੁਰੱਖਿਅਤ ਰਹਿਣਗੇ:

  • ਅੱਗ ਲੱਗਣ ਦੌਰਾਨ ਅਤੇ ਬਾਅਦ ਵਿੱਚ ਆਪਣੇ ਪਾਲਤੂ ਜਾਨਵਰਾਂ ਦੀ ਦੇਖਭਾਲ ਕਰਨ ਬਾਰੇ ਸੁਝਾਵਾਂ ਲਈ ਕੰਟਰੀ ਫਾਇਰ ਅਥਾਰਟੀ (Country Fire Authority)External Link ਦੀ ਵੈੱਬਸਾਈਟ 'ਤੇ ਜਾਓ।

  • ਆਪਣੇ ਜਾਨਵਰਾਂ ਨੂੰ ਆਪਣੀ ਸੰਕਟਕਾਲੀ ਯੋਜਨਾ ਵਿੱਚ ਸ਼ਾਮਲ ਕਰਨਾ, ਅਤੇ ਉਹਨਾਂ ਵਾਸਤੇ ਚੀਜ਼ਾਂ ਨੂੰ ਆਪਣੀ ਸੰਕਟਕਾਲ ਵਾਲੀ ਕਿੱਟ ਵਿੱਚ ਪੈਕ ਕਰਨਾ ਨਾ ਭੁੱਲੋ
 • ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਹ ਦੱਸਣਾ ਮਹੱਤਵਪੂਰਣ ਹੈ, ਕਿ ਤੁਸੀਂ ਸੁਰੱਖਿਅਤ ਹੋ ਅਤੇ ਤੁਸੀਂ ਕਿੱਥੇ ਆ ਜਾ ਰਹੇ ਹੋ। ਇਹ ਹਰ ਕਿਸੇ ਦੇ ਤਣਾਅ ਅਤੇ ਚਿੰਤਾ ਨੂੰ ਘੱਟ ਕਰ ਸਕਦਾ ਹੈ।

  ਉਹਨਾਂ ਲੋਕਾਂ ਦੀ ਸੂਚੀ ਬਣਾਓ ਜਿੰਨ੍ਹਾਂ ਨੂੰ ਤੁਸੀਂ ਸੂਚਿਤ ਕਰੋਗੇ। ਆਪਣੇ ਸੰਪਰਕ ਵਾਲੇ ਵੇਰਵਿਆਂ ਨੂੰ ਲਿਖ ਕੇ ਰੱਖਣਾ ਯਕੀਨੀ ਬਣਾਓ, ਜੇ ਕਿਧਰੇ ਤੁਸੀਂ ਆਪਣਾ ਫ਼ੋਨ ਗੁਆ ਬੈਠਦੇ ਹੋ ਜਾਂ ਇਸ ਦੀ ਬੈਟਰੀ ਖਤਮ ਹੋ ਜਾਂਦੀ ਹੈ।

 • ਕੀ ਤੁਹਾਡੀ ਗਲੀ ਵਿੱਚ ਕੋਈ ਅਜਿਹਾ ਵਿਅਕਤੀ ਹੈ, ਜਿਸ ਨੂੰ ਥੋੜ੍ਹੀ ਜਿਹੀ ਵਾਧੂ ਮਦਦ ਦੀ ਲੋੜ ਪੈ ਸਕਦੀ ਹੈ?

  ਉਹ ਹੋ ਸਕਦੇ ਹਨ:

  • ਬਜ਼ੁਰਗ ਗੁਆਂਢੀ
  • ਛੋਟੇ ਬੱਚਿਆਂ ਵਾਲੇ ਪਰਿਵਾਰ
  • ਉਹ ਲੋਕ ਜੋ ਆਸਾਨੀ ਨਾਲ ਗੱਡੀ ਚਲਾਉਣ ਜਾਂ ਯਾਤਰਾ ਕਰਨ ਦੇ ਯੋਗ ਨਹੀਂ ਹੁੰਦੇ
  • ਆਪਣੇ ਭਾਈਚਾਰੇ ਵਿੱਚੋਂ/ਕਿਸੇ ਅਜਿਹੇ ਵਿਅਕਤੀ ਦਾ ਜੋ ਅੰਗਰੇਜ਼ੀ ਨਹੀਂ ਬੋਲਦਾ ਦੀ ਸਲਾਮਤੀ ਦਾ ਪਤਾ ਕਰੋ

  ਇਹ ਵੇਖਣ ਲਈ ਉਹਨਾਂ ਕੋਲੋਂ ਪਤਾ ਕਰੋ ਕਿ ਉਹਨਾਂ ਦੀ ਅੱਗ ਦੀ ਯੋਜਨਾ ਕੀ ਹੈ, ਅਤੇ ਕੀ ਉਹਨਾਂ ਨੂੰ ਸੰਕਟਕਾਲ ਵਿੱਚ ਮਦਦ ਦੀ ਲੋੜ ਪਵੇਗੀ।

ਪਹਿਲਾਂ ਹੀ ਛੱਡ ਕੇ ਚਲੇ ਜਾਣ ਦਾ ਕੀ ਮਤਲਬ ਹੈ?

ਜੇਕਰ ਤੁਸੀਂ ਬੁਸ਼ਫ਼ਾਇਰ ਅਤੇ ਘਾਹ ਦੀਆਂ ਅੱਗਾਂ ਲੱਗਣ ਦੇ ਖ਼ਤਰੇ ਵਾਲੇ ਪੇਂਡੂ ਖੇਤਰ ਵਿੱਚ ਰਹਿੰਦੇ ਹੋ, ਤਾਂ ਅਸੀਂ ਹਮੇਸ਼ਾ ਕਿਸੇ ਅਤਿਅੰਤ ਜਾਂ ਘਾਤਕ (ਅੱਗ ਲੱਗਣ ਦੇ ਖ਼ਤਰੇ ਦੀ ਰੇਟਿੰਗ) ਵਾਲੇ ਦਿਨ ਤੋਂ ਇੱਕ ਰਾਤ ਪਹਿਲਾਂ ਜਾਂ ਸਵੇਰੇ ਉਸ ਸਥਾਨ ਨੂੰ ਛੱਡਣ ਦੀ ਸਿਫਾਰਸ਼ ਕਰਦੇ ਹਾਂ।

ਅਜਿਹੇ ਦਿਨ ਬਹੁਤ ਘੱਟ ਹੁੰਦੇ ਹਨ। ਉਹਨਾਂ ਨੂੰ ਉੱਚੇ ਜ਼ੋਖਮ ਦਾ ਦਰਜਾ ਦਿੱਤਾ ਗਿਆ ਹੈ ਕਿਉਂਕਿ:

 • ਤਪਸ਼
 • ਖੇਤਰ ਕਿੰਨ੍ਹਾ ਕੁ ਖੁਸ਼ਕ ਹੈ
 • ਇੱਥੇ ਕਿੰਨੀ ਖੁਸ਼ਕ ਬਨਸਪਤੀ ਹੈ (ਉਦਾਹਰਣ ਲਈ ਜੇ ਇੱਥੇ ਖੁਸ਼ਕ ਜੰਗਲ, ਲੰਬੀ ਘਾਹ, ਸੰਘਣੀਆਂ ਝਾੜੀਆਂ ਹਨ)
 • ਹਵਾ

ਇਹ ਸਥਿੱਤੀਆਂ ਜਿੰਨੀਆਂ ਬਦਤਰ ਹੁੰਦੀਆਂ ਹਨ, ਸੰਕਟਕਾਲ ਸੇਵਾਵਾਂ ਵਾਸਤੇ ਅੱਗ ਉੱਤੇ ਕਾਬੂ ਪਾਉਣਾ ਉਨ੍ਹਾ ਹੀ ਵਧੇਰੇ ਮੁਸ਼ਕਿਲ ਹੁੰਦਾ ਹੈ। ਜੇ ਅੱਗ ਅਨਿਸ਼ਚਿਤ ਅਤੇ ਬੇਕਾਬੂ ਹੈ, ਤਾਂ ਤੁਸੀਂ ਇਸ ਦੇ ਨੇੜੇ ਕਿਤੇ ਨਹੀਂ ਰਹਿਣਾ ਚਾਹੋਗੇ। ਜਲਦੀ ਚਲੇ ਜਾਓ।

ਅੱਗ ਕਿਸੇ ਵੀ ਰੇਟਿੰਗ ਤੇ ਸ਼ੁਰੂ ਹੋ ਸਕਦੀ ਹੈ। ਹਾਲਾਤਾਂ ਉੱਤੇ ਨਜ਼ਰ ਰੱਖੋ ਅਤੇ ਚਿਤਾਵਨੀਆਂ ਦੀ ਜਾਂਚ ਕਰੋ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਜੇ ਅੱਗ ਸ਼ੁਰੂ ਹੋ ਜਾਂਦੀ ਹੈ ਤਾਂ ਕੀ ਕਰਨਾ ਹੈ।

ਤੁਸੀਂ ਇਹ ਕਰ ਸਕਦੇ ਹੋ:

 • ਐਪ ਸਟੋਰExternal Link ਜਾਂ ਗੂਗਲ ਪਲੇਅExternal Link ਤੋਂ VicEmergency ਐਪ ਡਾਊਨਲੋਡ ਕਰੋ
 • ਆਪਣੇ ਤਰਜੀਹਸ਼ੁਦਾ ਸਥਾਨਾਂ ਨੂੰ ਸ਼ਾਮਲ ਕਰੋ (ਉਦਾਹਰਣ ਲਈ ਤੁਹਾਡਾ ਘਰ ਜਾਂ ਪਰਿਵਾਰ ਦੇ ਹੋਰ ਜੀਆਂ ਦੇ ਘਰ)
 • ਅੱਗ ਦੇ ਖਤਰੇ ਦੀਆਂ ਰੇਟਿੰਗਾਂ ਅਤੇ ਸੰਕਟਕਾਲ ਦੀਆਂ ਚਿਤਾਵਨੀਆਂ ਬਾਰੇ ਸੁਚੇਤ ਕੀਤੇ ਜਾਣ ਲਈ ਸੂਚਨਾਵਾਂ ਨੂੰ ਸਥਾਪਤ ਕਰੋ

ਅੱਗ ਉੱਤੇ ਪੂਰੀ ਪਾਬੰਦੀ ਵਾਲੇ ਦਿਨ

ਅੱਗ ਉੱਤੇ ਪੂਰੀ ਪਾਬੰਦੀ ਵਾਲੇ ਦਿਨ ਅੱਗ ਦੇ ਖਤਰੇ ਦੀਆਂ ਰੇਟਿੰਗਾਂ ਤੋਂ ਵੱਖਰੇ ਹਨ:

 • ਅੱਗ ਲੱਗਣ ਦੇ ਖ਼ਤਰੇ ਦੀ ਰੇਟਿੰਗ ਤੁਹਾਨੂੰ ਦੱਸਦੀ ਹੈ ਕਿ ਜੇਕਰ ਅੱਗ ਲੱਗ ਜਾਂਦੀ ਹੈ ਤਾਂ ਇਹ ਕਿੰਨੀ ਕੁ ਖ਼ਤਰਨਾਕ ਹੋ ਸਕਦੀ ਹੈ। ਇਹ ਤੁਹਾਨੂੰ ਇਹ ਫ਼ੈਸਲਾ ਕਰਨ ਵਿੱਚ ਮੱਦਦ ਕਰਨ ਲਈ ਜਾਣਕਾਰੀ ਦਿੰਦੀ ਹੈ ਕਿ ਤੁਹਾਨੂੰ ਆਪਣੀ ਅੱਗ ਲੱਗਣ ਸੰਬੰਧੀ ਯੋਜਨਾ ਨੂੰ ਕਿਵੇਂ ਅਮਲ ਵਿੱਚ ਲਿਆਉਣਾ ਚਾਹੀਦਾ ਹੈ।
 • ਅੱਗ ਉੱਤੇ ਪੂਰੀ ਪਾਬੰਦੀ ਤੁਹਾਨੂੰ ਦੱਸਦੀ ਹੈ ਕਿ ਕੀ ਕੁਝ ਵਿਸ਼ੇਸ਼ ਸਰਗਰਮੀਆਂ ਕਰਨਾ ਕਨੂੰਨੀ ਤੌਰ ਤੇ ਠੀਕ ਹੈ, ਜੋ ਅੱਗਾਂ ਨੂੰ ਸ਼ੁਰੂ ਕਰ ਸਕਦੀਆਂ ਹਨ।

CFA ਦੁਆਰਾ ਉਨ੍ਹਾਂ ਦਿਨਾਂ 'ਤੇ Total Fire Bans (ਸਭ ਤਰ੍ਹਾਂ ਦੀ ਅੱਗ 'ਤੇ ਪਾਬੰਦੀ) ਦਾ ਐਲਾਨ ਕੀਤਾ ਜਾਂਦਾ ਹੈ ਜਦੋਂ ਅੱਗ ਤੇਜ਼ੀ ਨਾਲ ਫੈਲਣ ਦੀ ਸੰਭਾਵਨਾ ਹੁੰਦੀ ਹੈ ਅਤੇ ਕਾਬੂ ਕਰਨਾ ਮੁਸ਼ਕਲ ਹੁੰਦਾ ਹੈ। ਇਹ ਇਸ ਗੱਲ 'ਤੇ ਕਾਨੂੰਨੀ ਪਾਬੰਦੀਆਂ ਲਾਗੂ ਕਰਦਾ ਹੈ ਕਿ ਉਸ ਦਿਨ ਲਈ ਕਿਸੇ ਜ਼ਿਲ੍ਹੇ ਵਿੱਚ ਕਿਹੜੀਆਂ ਗਤੀਵਿਧੀਆਂ ਹੋ ਸਕਦੀਆਂ ਹਨ ਜਾਂ ਨਹੀਂ ਹੋ ਸਕਦੀਆਂ ਹਨ।

Total Fire Bans ਦਾ ਉਦੇਸ਼ ਉਹਨਾਂ ਗਤੀਵਿਧੀਆਂ ਨੂੰ ਘਟਾਉਣਾ ਹੈ ਜਿਸ ਨਾਲ ਅੱਗ ਲੱਗ ਸਕਦੀ ਹੈ ਜਿਵੇਂ ਕਿ ਕੈਂਪਫ਼ਾਇਰ ਅਤੇ ਕੁੱਝ ਬਾਹਰੀ BBQs।

ਤੁਸੀਂ External Link CFA ਦੀ ਵੈੱਬਸਾਈਟ ਉੱਤੇ ਅੱਗ ਉੱਤੇ ਪੂਰੀ ਪਾਬੰਦੀ ਵਾਲੇ ਦਿਨਾਂ ਉੱਤੇ ਕੀ ਕਰ ਸਕਦੇ ਹੋ, ਅਤੇ ਕੀ ਨਹੀਂ ਕਰ ਸਕਦੇ ਹੋ, ਇਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

Reviewed 16 December 2022

Was this page helpful?