JavaScript is required
A person in a chef's uniform uses tweezers to place food on a plate in a commercial kitchen.

Free TAFE – ਤੁਹਾਡੇ ਸੁਫ਼ਨੇ ਸੱਚ ਕਰਦਾ ਹੈ – Free TAFE makes it real (Punjabi)

Free TAFE ਦੇ ਨਾਲ ਆਪਣੇ ਸ਼ੌਕ ਨੂੰ ਆਪਣੀ ਨੌਕਰੀ ਵਿੱਚ ਬਦਲੋ.

ਵਿਕਟੋਰੀਆ ਭਰ ਵਿੱਚ ਅਤਿ-ਆਧੁਨਿਕ ਸਹੂਲਤਾਂ ਵਾਲੇ 90 ਤੋਂ ਵੱਧ ਕੈਂਪਸਾਂ ਵਿੱਚ 80 ਤੋਂ ਵੱਧ ਬਗ਼ੈਰ ਟਿਊਸ਼ਨ ਫ਼ੀਸ ਵਾਲੇ ਕੋਰਸ ਕਰਵਾਉਣ ਦੇ ਨਾਲ-ਨਾਲ, Free TAFE ਤੁਹਾਨੂੰ ਇੱਕ ਸਫ਼ਲ ਕੈਰੀਅਰ ਬਣਾਉਣ ਦਾ ਮੌਕਾ ਦਿੰਦਾ ਹੈ।
ਹੌਸਪਿਟੈਲਿਟੀ ਤੋਂ ਲੈ ਕੇ ਸਾਈਬਰ ਸੁਰੱਖਿਆ ਤੱਕ, Free TAFE ਕੋਰਸ ਉਨ੍ਹਾਂ ਉਦਯੋਗਾਂ ਨਾਲ ਜੁੜੇ ਹੋਏ ਹਨ ਜਿੱਥੇ ਹੁਨਰਾਂ ਦੀ ਭਾਰੀ ਮੰਗ ਹੈ। ਇਸ ਲਈ ਤੁਸੀਂ ਇਹ ਯਕੀਨ ਕਰ ਸਕਦੇ ਹੋ ਕਿ ਚਾਹੇ ਤੁਸੀਂ ਕੋਈ ਵੀ Free TAFE ਕੋਰਸ ਚੁਣੋ, ਤੁਸੀਂ ਪੜ੍ਹਾਈ ਪੂਰੀ ਹੋਣ ‘ਤੇ ਨੌਕਰੀ ਲਈ ਤਿਆਰ ਹੋਵੋਗੇ ਅਤੇ ਮੰਗ ਵਿੱਚ ਰਹੋਗੇ। ਅਤੇ ਉਦਯੋਗੀ ਤਜਰਬੇ ਵਾਲੇ ਹੁਨਰਮੰਦ ਅਧਿਆਪਕਾਂ ਤੋਂ ਸਹਾਇਤਾ ਮਿਲਣ ਨਾਲ, ਤੁਹਾਨੂੰ ਸਫ਼ਲ ਹੋਣ ਲਈ ਪੂਰਾ ਸਮਰਥਨ ਮਿਲੇਗਾ।
• ਹੇਠਾਂ ਦਿੱਤੀ ਜਾਣਕਾਰੀ Free TAFE ਪ੍ਰੋਗਰਾਮ ਅਤੇ TAFE ਦੀ ਸੰਖੇਪ ਜਾਣਕਾਰੀ ਪ੍ਰਦਾਨ ਕਰਦੀ ਹੈ। ਸਾਰੇ ਪੇਜ ਲਿੰਕ ਤੁਹਾਨੂੰ ਅੰਗਰੇਜ਼ੀ ਵਿੱਚ ਵਾਧੂ ਜਾਣਕਾਰੀ ਤੱਕ ਲੈ ਜਾਣਗੇ।

ਨੌਕਰੀ ਲਈ ਇੱਕ ਸਮਝਦਾਰੀ ਵਾਲਾ ਕਦਮ

ਕੀ ਤੁਸੀਂ ਜਾਣਦੇ ਹੋ ਕਿ TAFE ਤੋਂ ਪੜ੍ਹਾਈ ਕਰਨ ਵਾਲਿਆਂ ਨੂੰ ਵੀ ਯੂਨੀਵਰਸਿਟੀ ਤੋਂ ਪੜ੍ਹਾਈ ਕਰਨ ਵਾਲਿਆਂ ਦੇ ਬਰਾਬਰ ਹੀ ਨੌਕਰੀ ਦੇ ਮੌਕੇ ਮਿਲਦੇ ਹਨ? TAFE ਦੀ ਵਿੱਦਿਅਕ ਯੋਗਤਾ ਤੁਹਾਨੂੰ ਪ੍ਰੈਕਟੀਕਲ ਅਤੇ ਉਦਯੋਗ-ਸੰਬੰਧਿਤ ਹੁਨਰਾਂ ਨਾਲ ਲੈਸ ਕਰਦੀ ਹੈ, ਜਿਨ੍ਹਾਂ ਦੀ ਰੁਜ਼ਗਾਰਦਾਤਾਵਾਂ ਵੱਲੋਂ ਬਹੁਤ ਕਦਰ ਕੀਤੀ ਜਾਂਦੀ ਹੈ।

ਅਤੇ ਇਹ ਹੁਨਰ ਤੁਹਾਡੇ ਲਈ ਮਜ਼ਬੂਤ ਆਮਦਨ ਦੀ ਸੰਭਾਵਨਾ ਵਿੱਚ ਬਦਲ ਸਕਦੇ ਹਨ। TAFE ਦੇ ਸਰਟੀਫ਼ਿਕੇਟ IV ਅਤੇ ਇਸ ਤੋਂ ਉੱਚੀ ਯੋਗਤਾ ਵਾਲੇ ਗ੍ਰੈਜੂਏਟਾਂ ਦੀ ਔਸਤ ਤਨਖ਼ਾਹ ਬੈਚਲਰ ਡਿਗਰੀ ਵਾਲੇ ਯੂਨੀਵਰਸਿਟੀ ਗ੍ਰੈਜੂਏਟਾਂ ਨਾਲੋਂ ਵੱਧ ਹੁੰਦੀ ਹੈ।

Free TAFE ਤੁਹਾਨੂੰ ਅਸਲ ਰੁਜ਼ਗਾਰ ਦੇ ਮੌਕੇ ਅਤੇ ਤੁਹਾਡੇ ਭਵਿੱਖ ਲਈ ਅਸਲੀ ਸੁਰੱਖਿਆ ਪ੍ਰਦਾਨ ਕਰਦਾ ਹੈ।

ਤੁਸੀਂ ਭਾਵੇਂ ਕੋਈ ਵੀ ਕੋਰਸ ਚੁਣੋ, ਤੁਸੀਂ ਇਹ ਭਰੋਸਾ ਕਰ ਸਕਦੇ ਹੋ ਕਿ ਤੁਹਾਡੀ ਵਿੱਦਿਅਕ ਯੋਗਤਾ ਅਤੇ ਹੁਨਰ ਤੁਹਾਨੂੰ ਭਾਰੀ ਮੰਗ ਵਾਲੇ ਵਿਦਿਆਰਥੀਆਂ ਵਿੱਚ ਸ਼ਾਮਲ ਕਰ ਦੇਣਗੇ। ਹੇਠਾਂ ਦਿੱਤੇ ਖੇਤਰਾਂ ਵਿੱਚ ਕੋਰਸ ਉਪਲਬਧ ਹਨ:

  • ਅਕਾਊਂਟਿੰਗ ਅਤੇ ਬੁੱਕ-ਕੀਪਿੰਗ (Accounting and Bookkeeping)
  • ਬਿਰਧ ਦੇਖਭਾਲ ਅਤੇ ਬਾਲ ਦੇਖਭਾਲ (Aged and Child Care)
  • ਖੇਤੀਬਾੜੀ ਅਤੇ ਬਾਗ਼ਬਾਨੀ (Agriculture and Horticulture)
  • ਆਟੋਮੋਟਿਵ ਅਤੇ ਇੰਜੀਨੀਅਰਿੰਗ (Automotive and Engineering)
  • ਸੁੰਦਰਤਾ ਸੇਵਾਵਾਂ ਅਤੇ ਹੇਅਰਡ੍ਰੈਸਿੰਗ (Beauty and Hairdressing)
  • ਇਮਾਰਤ, ਉਸਾਰੀ ਅਤੇ ਵਪਾਰ (Building, Construction and Trades)
  • ਸਿੱਖਿਆ ਅਤੇ ਸਿਖਲਾਈ (Education and Training)
  • ਵਿੱਤ ਅਤੇ ਕਾਰੋਬਾਰ ਸਹਾਇਤਾ (Finance and Business Support)
  • ਸਿਹਤ ਅਤੇ ਭਾਈਚਾਰਕ ਸੇਵਾਵਾਂ (Health and Community Services)
  • ਹੌਸਪਿਟੈਲਿਟੀ ਅਤੇ ਸੈਰ-ਸਪਾਟਾ (Hospitality and Tourism)
  • ਸੂਚਨਾ ਤਕਨਾਲੋਜੀ (Information Technology)
  • ਨਰਸਿੰਗ ਅਤੇ ਸਹਾਇਕ ਸਿਹਤ ਸੇਵਾਵਾਂ (Nursing and Allied Health)
  • ਪਸ਼ੂ ਵਿਗਿਆਨ (Veterinary Studies)

TAFE ਸਿੱਖਿਆ ਕਿਹੋ ਜਿਹੀ ਹੁੰਦੀ ਹੈ, ਇਸ ਬਾਰੇ ਹੋਰ ਜਾਣਕਾਰੀ ਲਈ “Why TAFEਪੇਜ ‘ਤੇ ਜਾਓ।

ਕੀ Free TAFE ਦਾ ਮਤਲਬ ਹੈ ਕਿ ਇਹ ਕੋਰਸ ਪੂਰੀ ਤਰ੍ਹਾਂ ਮੁਫ਼ਤ ਹੈ?

TAFE ਕੋਰਸ ਦੀ ਲਾਗਤ ਤਿੰਨ ਹਿੱਸਿਆਂ ‘ਤੇ ਆਧਾਰਿਤ ਹੁੰਦੀ ਹੈ:

  • ਕੋਰਸ (ਟਿਊਸ਼ਨ) ਫ਼ੀਸ
  • ਵਿਦਿਆਰਥੀ ਫ਼ੀਸ
  • ਕੋਰਸ ਸਮੱਗਰੀ

Free TAFE ਦਾ ਅਰਥ ਇਹ ਹੈ ਕਿ ਤੁਹਾਨੂੰ ਟਿਊਸ਼ਨ ਫ਼ੀਸ ਨਹੀਂ ਦੇਣੀ ਪਵੇਗੀ।

ਹਰੇਕ ਕੋਰਸ ਜਾਂ TAFE ਵਿੱਚ ਵਿਦਿਆਰਥੀਆਂ ਲਈ ਵਧੀਕ ਫ਼ੀਸਾਂ ਜਾਂ ਕੋਰਸ ਸਮੱਗਰੀ ਦੀਆਂ ਫ਼ੀਸਾਂ ਲਾਗੂ ਹੋ ਸਕਦੀਆਂ ਹਨ, ਜਿਨ੍ਹਾਂ ਬਾਰੇ ਤੁਸੀਂ ਉਸ TAFE ਨਾਲ ਸਿੱਧਾ ਸੰਪਰਕ ਕਰਕੇ ਪੁੱਛਗਿੱਛ ਕਰ ਸਕਦੇ ਹੋ ਜਿਸ ਵਿੱਚ ਤੁਸੀਂ ਦਾਖ਼ਲਾ ਲੈਣਾ ਚਾਹੁੰਦੇ ਹੋ। ਉਹ ਵਾਧੂ ਖ਼ਰਚੇ ਜੋ Free TAFE ਹੇਠ ਕਵਰ ਨਹੀਂ ਹੁੰਦੇ ਹਨ, ਉਨ੍ਹਾਂ ਵਿੱਚ ਮੱਦਦ ਕਰਨ ਲਈ ਕਈ TAFE ਸੰਸਥਾਵਾਂ ਵਿਦਿਆਰਥੀ ਲੋਨ, ਭੁਗਤਾਨ ਯੋਜਨਾਵਾਂ ਜਾਂ ਸਕਾਲਰਸ਼ਿਪਸ ਪ੍ਰਦਾਨ ਕਰਦੀਆਂ ਹਨ। ਤੁਸੀਂ ਹਰੇਕ TAFE ਦੀ ਵੈੱਬਸਾਈਟ 'ਤੇ ਜਾ ਕੇ ਵਾਧੂ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।

ਕੀ ਸ਼ਰਣ ਮੰਗਣ ਵਾਲੇ Free TAFE ਲਈ ਅਰਜ਼ੀ ਦੇ ਸਕਦੇ ਹਨ?

ਹਾਂ। 'ਅਸਾਇਲਮ ਸੀਕਰ ਵੋਕੇਸ਼ਨਲ ਐਜੂਕੇਸ਼ਨ ਐਂਡ ਟ੍ਰੇਨਿੰਗ ਪ੍ਰੋਗਰਾਮ' (ASVET) ਨਾਮਕ ਪ੍ਰੋਗਰਾਮ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਸ਼ਰਣ ਮੰਗਣ ਵਾਲਿਆਂ ਨੂੰ Free TAFE ਕੋਰਸ ਵਿੱਚ ਦਾਖ਼ਲੇ ਲਈ ਲੋੜੀਂਦੇ ਆਮ ਨਾਗਰਿਕਤਾ ਜਾਂ ਰਿਹਾਇਸ਼ੀ ਯੋਗਤਾ ਮਾਪਦੰਡਾਂ ਤੋਂ ਛੋਟ ਦਿੰਦਾ ਹੈ।

Free TAFE ਲਈ ਯੋਗਤਾ ਬਾਰੇ ਹੋਰ ਜਾਣਕਾਰੀ ਇੱਥੇ ਮਿਲ ਸਕਦੀ ਹੈ: Free TAFE eligibility

TAFE ਕੋਰਸਾਂ ਵਿੱਚ ਦਾਖ਼ਲੇ ਲਈ ਅੰਗਰੇਜ਼ੀ ਪੜ੍ਹਨ, ਲਿਖਣ, ਬੋਲਣ ਅਤੇ ਸੁਣਨ ਦੇ ਹੁਨਰਾਂ ਦੀ ਲੋੜ ਹੁੰਦੀ ਹੈ। ਕੋਰਸ ਵਿੱਚ ਦਾਖ਼ਲੇ ਦੀਆਂ ਸ਼ਰਤਾਂ ਬਾਰੇ ਹੋਰ ਜਾਣਕਾਰੀ ਤੁਹਾਨੂੰ TAFE ਵੈੱਬਸਾਈਟਾਂ ‘ਤੇ ਮਿਲ ਸਕਦੀ ਹੈ।

Free TAFE ਬਾਰੇ ਹੋਰ ਜਾਣਕਾਰੀ ਲਈ ਅਤੇ ਇਸ ਪ੍ਰੋਗਰਾਮ ਹੇਠ ਸ਼ਾਮਲ ਵਿੱਦਿਅਕ ਯੋਗਤਾਵਾਂ ਬਾਰੇ ਜਾਣਨ ਲਈ “About Free TAFEਪੇਜ ‘ਤੇ ਜਾਓ।

ਕੀ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਕੀ ਤੁਸੀਂ ਯੋਗ ਹੋ ਜਾਂ ਨਹੀਂ?

ਪਤਾ ਕਰੋ ਕਿ ਵਿਕਟੋਰੀਆ ਵਿੱਚ Free TAFE ਕੌਣ ਪ੍ਰਾਪਤ ਕਰ ਸਕਦਾ ਹੈ, ਜਿਸ ਵਿੱਚ ਨਿਵਾਸੀਆਂ, ਸ਼ਰਣ ਮੰਗਣ ਵਾਲਿਆਂ ਲਈ ਯੋਗਤਾ ਅਤੇ ਕਿਸੇ ਕੋਰਸ ਨੂੰ ਮੁਕੰਮਲ ਕਰਨ ਦੇ ਕਈ ਤਰੀਕਿਆਂ ਬਾਰੇ ਜਾਣਕਾਰੀ ਸ਼ਾਮਲ ਹੈ।

ਇੱਥੇ ਜਾ ਕੇ ਹੋਰ ਜਾਣੋ Free TAFE eligibility

Updated