ਵਿਕਟੋਰੀਅਨ ਸਿਕ ਪੇਅ ਗਾਰੰਟੀ - ਪੰਜਾਬੀ (Victorian Sick Pay Guarantee - Punjabi)

ਕੈਜ਼ੂਅਲ ਅਤੇ ਸਵੈ-ਰੁਜ਼ਗਾਰ (ਸੇਲਫ-ਇਮਪਲਾਇਡ) ਵਾਲੇ ਕਰਮਚਾਰੀਆਂ ਲਈ ਬਿਮਾਰੀ ਅਤੇ ਦੇਖਭਾਲਕਰਤਾ ਵਜੋਂ ਤਨਖ਼ਾਹ ਸ਼ੁਦਾ ਛੁੱਟੀ (Victorian Sick Pay Guarantee)

ਕੈਜ਼ੂਅਲ ਅਤੇ ਸਵੈ-ਰੁਜ਼ਗਾਰ ਵਾਲੇ ਕਰਮਚਾਰੀਆਂ ਨੂੰ ਸਾਲ ਵਿੱਚ 38 ਘੰਟੇ ਬਿਮਾਰੀ ਅਤੇ ਦੇਖਭਾਲਕਰਤਾ ਤਨਖ਼ਾਹ ਸ਼ੁਦਾ ਛੁੱਟੀ ਦੀ ਵਰਤੋਂ ਕਰਨ ਲਈ ਦਿੰਦੀ ਹੈ ਜਿਸਦੀ ਵਰਤੋਂ ਉਹ ਤਦੋਂ ਕਰ ਸਕਦੇ ਹਨ ਜਦੋਂ ਉਹ ਬਿਮਾਰ ਹੁੰਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਕਿਸੇ ਵੀ ਕਰਮਚਾਰੀ ਨੂੰ ਇੱਕ ਦਿਨ ਦੀ ਤਨਖ਼ਾਹ ਅਤੇ ਆਪਣੀ ਸਿਹਤ ਵਿੱਚੋਂ ਇੱਕ ਚੁਣਨ ਦੀ ਲੋੜ ਨਹੀਂ ਹੋਣੀ ਚਾਹੀਦੀ ਹੈ।

ਇਹ ਅਜ਼ਮਾਇਸ਼ ਪ੍ਰੋਗਰਾਮ ਵਿਕਟੋਰੀਅਨ ਸਰਕਾਰ ਦੁਆਰਾ ਪੂਰੀ ਤਰ੍ਹਾਂ ਮਾਲੀ ਸਹਾਇਤਾ ਪ੍ਰਾਪਤ ਹੈ।

ਅੱਜ ਹੀ ਸਾਈਨ ਅੱਪ ਕਰੋ। ਇਹ ਸਾਈਨ ਅੱਪ ਕਰਨ ਲਈ ਮੁਫ਼ਤ ਹੈ।

ਫਿਰ ਜੇਕਰ ਤੁਹਾਨੂੰ ਕੰਮ ਤੋਂ ਛੁੱਟੀ ਲੈਣ ਦੀ ਲੋੜ ਹੈ ਕਿਉਂਕਿ ਤੁਸੀਂ ਬਿਮਾਰ ਹੋ ਜਾਂ ਕਿਸੇ ਦੀ ਦੇਖਭਾਲ ਕਰ ਰਹੇ ਹੋ, ਤਾਂ ਤੁਸੀਂ ਉਹਨਾਂ ਘੰਟਿਆਂ ਲਈ ਸਿਕ ਪੇਅ ਗਾਰੰਟੀ ਦਾ ਦਾਅਵਾ ਕਰ ਸਕਦੇ ਹੋ ਜੋ ਤੁਸੀਂ ਖੁੰਝਾ ਚੁੱਕੇ ਹੋ।

ਤੁਸੀਂ ਸਾਈਨ ਅੱਪ ਕਰਨ ਤੋਂ ਪਹਿਲਾਂ ਦਾਅਵਾ ਨਹੀਂ ਕਰ ਸਕਦੇ ਹੋ।

ਇਸ ਸਿਕ ਪੇਅ ਗਾਰੰਟੀ ਦਾ ਭੁਗਤਾਨ ਘੱਟੋ-ਘੱਟ ਰਾਸ਼ਟਰੀ ਵੇਤਨ (ਜੋ 1 ਜੁਲਾਈ 2023 ਨੂੰ ਸੀ) $23.23 ਪ੍ਰਤੀ ਘੰਟਾ ਦੇ ਹਿਸਾਬ ਨਾਲ ਕੀਤਾ ਜਾਂਦਾ ਹੈ।

ਇਸ ਅਜਮਾਇਸ਼ ਪ੍ਰੋਗਰਾਮ ਵਿੱਚ ਸ਼ਾਮਲ ਨੌਕਰੀਆਂ

ਨੌਕਰੀਕੰਮ ਦੀ ਕਿਸਮ
ਪ੍ਰਾਹੁਣਚਾਰੀ (ਹਾਸਪੀਟੇਲਿਟੀ) ਕਰਮਚਾਰੀਹੋਟਲ, ਬਾਰ, ਕੈਫੇ, ਰੈਸਟੋਰੈਂਟ, ਕੈਸੀਨੋ ਅਤੇ ਅਜਿਹੇ ਹੋਰ ਕਾਰੋਬਾਰਾਂ ਵਿੱਚ ਗਾਹਕਾਂ ਲਈ ਸੇਵਾਵਾਂ ਪ੍ਰਦਾਨ ਕਰਨ ਵਾਲੇ।
ਭੋਜਨ ਤਿਆਰ ਕਰਨ ਵਾਲੇ ਸਹਾਇਕ
 • ਭੋਜਨ ਬਣਾਉਣ, ਪਕਾਉਣ ਜਾਂ ਪਰੋਸਣ ਵਿੱਚ ਲੋਕਾਂ ਦੀ ਮੱਦਦ ਕਰਨ ਵਾਲੇ।
 • ਫਾਸਟ ਫੂਡ ਬਣਾਉਣ ਜਾਂ ਪਕਾਉਣ ਵਾਲੇ।
 • ਉਹਨਾਂ ਖੇਤਰਾਂ ਦੀ ਸਫ਼ਾਈ ਕਰਨ ਵਾਲੇ ਜਿੱਥੇ ਲੋਕ ਭੋਜਨ ਬਣਾਉਂਦੇ, ਪਕਾਉਂਦੇ ਜਾਂ ਪਰੋਸਦੇ ਹਨ।
ਭੋਜਨ ਦਾ ਵਪਾਰ ਕਰਨ ਵਾਲੇ ਕਰਮਚਾਰੀ
 • ਬੇਕਿੰਗ ਬਰੈੱਡ ਅਤੇ ਪੇਸਟਰੀ ਦੀਆਂ ਚੀਜ਼ਾਂ ਬਣਾਉਣ ਵਾਲੇ।
 • ਵਿਕਰੀ ਲਈ ਮੀਟ ਤਿਆਰ ਕਰਨ ਵਾਲੇ।
 • ਡਾਇਨਿੰਗ ਅਤੇ ਕੇਟਰਿੰਗ ਕਾਰੋਬਾਰਾਂ ਲਈ ਯੋਜਨਾ ਬਣਾਉਣ, ਭੋਜਨ ਬਣਾਉਣ ਜਾਂ ਖਾਣਾ ਪਕਾਉਣ ਵਾਲੇ।
ਸੇਲਜ਼ ਸਪੋਰਟ ਵਰਕਰ

ਉਹਨਾਂ ਕਾਰੋਬਾਰਾਂ ਲਈ ਸਹਾਇਤਾ ਪ੍ਰਦਾਨ ਕਰਨ ਵਾਲੇ ਜੋ ਜਨਤਾ ਨੂੰ ਪ੍ਰਚੂਨ ਜਾਂ ਥੋਕ ਵਸਤਾਂ ਅਤੇ ਸੇਵਾਵਾਂ ਵੇਚਦੇ ਹਨ।

ਇਸ ਵਿੱਚ ਉਹ ਕਰਮਚਾਰੀ ਸ਼ਾਮਲ ਹਨ ਜੋ:

 • ਕੈਸ਼ ਰਜਿਸਟਰਾਂ ਦੀ ਵਰਤੋਂ ਕਰਦੇ ਹਨ
 • ਚੀਜ਼ਾਂ ਚਲਾਕੇ ਦਿਖਾਉਂਦੇ, ਨੁਮਾਇਸ਼ ਕਰਦੇ ਜਾਂ ਉਨ੍ਹਾਂ ਦਾ ਪ੍ਰਚਾਰ ਕਰਦੇ ਹਨ
 • ਚੀਜ਼ਾਂ ਦੀ ਚੋਣ ਜਾਂ ਖ਼ਰੀਦ ਕਰਦੇ ਹਨ।
ਵਿਕਰੀ ਸਹਾਇਕਜਨਤਾ ਨੂੰ ਪ੍ਰਚੂਨ ਜਾਂ ਥੋਕ ਵਸਤੂਆਂ ਅਤੇ ਸੇਵਾਵਾਂ ਵੇਚਣ ਵਾਲੇ।
ਹੋਰ ਮਜ਼ਦੂਰ ਜੋ ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕੰਮ ਕਰਦੇ ਹਨ

ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕੰਮ ਕਰਨ ਵਾਲੇ।

ਇਸ ਵਿੱਚ ਉਹ ਕਰਮਚਾਰੀ ਸ਼ਾਮਲ ਹਨ ਜੋ:

 • ਸਟੋਰਾਂ ਅਤੇ ਸੁਪਰਮਾਰਕੀਟਾਂ ਵਿੱਚ ਸ਼ੈਲਫਾਂ ਅਤੇ ਨੁਮਾਇਸ਼ ਖੇਤਰ ਵਿੱਚ ਚੀਜ਼ਾਂ ਨੂੰ ਭਰਦੇ ਹਨ
 • ਟਰੱਕਾਂ ਅਤੇ ਕੰਟੇਨਰਾਂ ਨੂੰ ਲੋਡ ਅਤੇ ਅਨਲੋਡ ਕਰਦੇ ਹਨ
 • ਮਾਲ ਅਤੇ ਭਾੜੇ ਨੂੰ ਸੰਭਾਲਦੇ ਹਨ
 • ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕਲਰਕ ਦਾ ਕੰਮ ਕਰਦੇ ਹਨ।
ਬਿਰਧ ਅਤੇ ਅਪਾਹਜਤਾ ਵਾਲੇ ਲੋਕਾਂ ਦੀ ਦੇਖਭਾਲ ਕਰਨ ਵਾਲੇ

ਜੋ ਬਿਰਧ ਲੋਕਾਂ ਅਤੇ ਅਪਾਹਜ ਲੋਕਾਂ ਲਈ ਸਹਾਇਤਾ, ਭਾਵਨਾਤਮਕ ਸਹਾਇਤਾ, ਦੇਖਭਾਲ ਅਤੇ ਸਾਥ ਪ੍ਰਦਾਨ ਕਰਦੇ ਹਨ।

ਇਹ ਸਹਾਇਤਾ ਬਿਰਧ ਵਿਅਕਤੀ ਜਾਂ ਅਪਾਹਜ ਵਿਅਕਤੀ ਦੇ ਘਰ ਵਿੱਚ ਪ੍ਰਦਾਨ ਕੀਤੀ ਗਈ ਹੋਣੀ ਲਾਜ਼ਮੀ ਹੈ। ਘਰ ਵਿੱਚ ਅਜਿਹੀਆਂ ਥਾਵਾਂ ਸ਼ਾਮਲ ਹਨ:

 • ਰਿਹਾਇਸ਼ੀ ਬਜ਼ੁਰਗ ਦੇਖਭਾਲ
 • ਸਹਾਇਤਾ ਪ੍ਰਾਪਤ ਆਤਮ-ਨਿਰਭਰ ਰਹਿਣ ਵਾਲੀਆਂ ਥਾਵਾਂ
 • ਮਾਹਰ ਅਪਾਹਜਤਾ ਰਿਹਾਇਸ਼

ਇਸ ਵਿੱਚ ਉਹ ਲੋਕ ਸ਼ਾਮਲ ਨਹੀਂ ਹਨ ਜੋ ਪਰਿਵਾਰ ਅਤੇ ਦੋਸਤਾਂ ਲਈ ਬਿਨਾਂ ਭੁਗਤਾਨ ਕੀਤੇ ਦੇਖਭਾਲਕਰਤਾ ਸਹਾਇਤਾ ਪ੍ਰਦਾਨ ਕਰਦੇ ਹਨ।

ਦੇਖਭਾਲ ਕਰਨ ਵਾਲੇ ਅਤੇ ਸਹਾਇਕਜੋ ਲੋਕਾਂ ਦੀ ਸਿੱਖਿਆ, ਸਿਹਤ, ਭਲਾਈ ਜਾਂ ਆਰਾਮ ਵਿੱਚ ਸੁਧਾਰ ਕਰਨ ਵਿੱਚ ਮੱਦਦ ਕਰਨ ਲਈ ਦੇਖਭਾਲ, ਨਿਗਰਾਨੀ ਅਤੇ ਸਹਾਇਤਾ ਸੇਵਾਵਾਂ ਪ੍ਰਦਾਨ ਕਰਦੇ ਹਨ।
ਵੈਲਫੇਅਰ ਸਪੋਰਟ ਵਰਕਰ

ਜੋ ਗਾਹਕਾਂ ਨੂੰ ਉਹਨਾਂ ਦੀ ਭਲਾਈ ਨੂੰ ਬਿਹਤਰ ਬਣਾਉਣ ਲਈ ਸਹਾਇਤਾ, ਜਾਣਕਾਰੀ ਅਤੇ ਸਲਾਹ ਪ੍ਰਦਾਨ ਕਰਦਾ ਹੈ।

ਜੋ ਭਲਾਈ ਅਤੇ ਭਾਈਚਾਰਕ ਸੇਵਾ ਏਜੰਸੀਆਂ ਦੀਆਂ ਸੇਵਾਵਾਂ ਦਾ ਮੁਲਾਂਕਣ ਅਤੇ ਤਾਲਮੇਲ ਕਰਦੇ ਹਨ।

ਸਫ਼ਾਈ ਸੇਵਕ ਅਤੇ ਲਾਂਡਰੀ ਕਰਮਚਾਰੀ

ਜੋ ਇਨ੍ਹਾਂ ਚੀਜ਼ਾਂ ਦੇ ਸਫ਼ਾਈ ਸੇਵਕ ਵਜੋਂ ਕੰਮ ਕਰਦੇ ਹਨ:

 • ਵਾਹਨਾਂ ਦੇ
 • ਵਪਾਰਕ, ਉਦਯੋਗਿਕ ਅਤੇ ਘਰੇਲੂ ਸਥਾਨਾਂ ਦੇ
 • ਉਸਾਰੀ ਸਥਾਨਾਂ ਅਤੇ ਉਦਯੋਗਿਕ ਮਸ਼ੀਨਾਂ ਦੇ
 • ਲਾਂਡਰੀ ਵਿੱਚ ਕੱਪੜੇ ਅਤੇ ਹੋਰ ਚੀਜ਼ਾਂ ਦੇ
 • ਡਰਾਈ-ਕਲੀਨਿੰਗ ਕਾਰੋਬਾਰਾਂ ਵਿੱਚ ਕੱਪੜੇ ਅਤੇ ਹੋਰ ਚੀਜ਼ਾਂ ਦੇ।
ਸੁਰੱਖਿਆ ਅਧਿਕਾਰੀ ਅਤੇ ਗਾਰਡ

ਜੋ ਸੰਸਥਾਵਾਂ ਅਤੇ ਵਿਅਕਤੀਗਤ ਲੋਕਾਂ ਨੂੰ ਸੁਰੱਖਿਆ ਅਤੇ ਜਾਂਚ ਸੇਵਾਵਾਂ ਪ੍ਰਦਾਨ ਕਰਦੇ ਹਨ।

ਇਸ ਵਿੱਚ ਬਖਤਰਬੰਦ ਕਾਰ ਵਿੱਚ ਲਿਆਉਣ-ਲਿਜਾਣ ਵਾਲੇ ਅਤੇ ਪ੍ਰਾਈਵੇਟ ਜਾਂਚਕਰਤਾ ਸ਼ਾਮਲ ਨਹੀਂ ਹਨ।

ਖੇਤ, ਜੰਗਲਾਤ ਅਤੇ ਬਾਗਬਾਨੀ ਕਰਮਚਾਰੀ
 • ਜੋ ਫਸਲਾਂ, ਪੌਦਿਆਂ ਜਾਂ ਜੰਗਲਾਂ ਨੂੰ ਉਗਾਉਂਦੇ ਅਤੇ ਕੱਟਦੇ ਹਨ।
 • ਜੋ ਪਸ਼ੂਆਂ ਦਾ ਪ੍ਰਜਨਨ ਅਤੇ ਪਾਲਣ-ਪੋਸ਼ਣ ਕਰਦੇ ਹਨ।
 • ਜੋ ਜਲ ਜੀਵਾਂ ਦਾ ਪ੍ਰਜਨਨ ਅਤੇ ਪਾਲਣ-ਪੋਸ਼ਣ ਕਰਦੇ ਹਨ।
 • ਜੋ ਮਾਲ ਡੰਗਰ ਪਾਲਣ, ਮੀਟ, ਦੁੱਧ, ਅੰਡੇ, ਉੱਨ, ਲੱਕੜ, ਫਸਲਾਂ ਅਤੇ ਪੌਦਿਆਂ ਦੇ ਉਤਪਾਦਨ ਵਿੱਚ ਸਹਾਇਤਾ ਲਈ ਕੀੜਿਆਂ ਅਤੇ ਨਦੀਨਾਂ ਦਾ ਪ੍ਰਬੰਧਨ ਕਰਦੇ ਹਨ।
ਹੁਨਰਮੰਦ ਜਾਨਵਰ ਅਤੇ ਬਾਗਬਾਨੀ ਕਰਮਚਾਰੀ
 • ਜੋ ਜਾਨਵਰਾਂ ਦੀ ਦੇਖਭਾਲ, ਸ਼ਿੰਗਾਰ, ਸਿਖਲਾਈ ਅਤੇ ਜੱਤ ਕਟਾਈ ਕਰਦੇ ਹਨ।
 • ਜੋ ਪਸ਼ੂਆਂ, ਜਲ-ਸਟਾਕ, ਫਸਲਾਂ ਅਤੇ ਜੰਗਲਾਂ ਦੀ ਖੇਤੀ ਅਤੇ ਕਟਾਈ ਦਾ ਪ੍ਰਬੰਧਨ ਕਰਦਾ ਹੈ।
 • ਜੋ ਬਗੀਚਿਆਂ, ਪਾਰਕਾਂ ਅਤੇ ਖੇਡਾਂ ਮੈਦਾਨਾਂ ਦੀਆਂ ਸਤਹਾਂ ਬਣਾਉਂਦੇ ਅਤੇ ਉਨ੍ਹਾਂ ਦਾ ਰੱਖ-ਰਖਾਅ ਕਰਦੇ ਹਨ।
 • ਜੋ ਫੁੱਲ ਅਤੇ ਗੁਲਦਸਤੇ ਤਿਆਰ ਕਰਦੇ ਅਤੇ ਵੇਚਦੇ ਹਨ।
ਖੇਡਾਂ ਅਤੇ ਨਿੱਜੀ ਸੇਵਾ ਕਰਮਚਾਰੀ
 • ਜੋ ਖੇਡਾਂ ਅਤੇ ਫਿੱਟਨੈੱਸ ਵਿੱਚ ਲੋਕਾਂ ਦੀ ਅਗਵਾਈ ਕਰਦੇ ਅਤੇ ਨਿਰਦੇਸ਼ ਦਿੰਦੇ ਹਨ।
 • ਜੋ ਯਾਤਰਾ ਅਤੇ ਸੈਰ-ਸਪਾਟਾ ਸੇਵਾਵਾਂ ਪ੍ਰਦਾਨ ਕਰਦੇ ਹਨ।
 • ਜੋ ਨਿੱਜੀ ਸੇਵਾਵਾਂ ਜਿਵੇਂ ਕਿ ਵਾਲ ਅਤੇ ਸੁੰਦਰਤਾ ਸੇਵਾਵਾਂ ਪ੍ਰਦਾਨ ਕਰਦੇ ਹਨ।
ਕਾਲ ਸੈਂਟਰ ਵਰਕਰ ਅਤੇ ਰਿਸੈਪਸ਼ਨਿਸਟ
 • ਜੋ ਲੋਕਾਂ ਦਾ ਸੁਆਗਤ ਕਰਦੇ ਹਨ।
 • ਜੋ ਜਾਣਕਾਰੀ ਲਈ ਬੇਨਤੀਆਂ ਦਾ ਜਵਾਬ ਦਿੰਦੇ ਹਨ
 • ਜੋ ਆਮ ਪ੍ਰਸ਼ਾਸਕੀ ਕੰਮ ਕਰਦੇ ਹਨ।
ਕਲੈਰੀਕਲ ਕਰਮਚਾਰੀ

ਜੋ ਇਹ ਕੰਮ ਕਰਦੇ ਹਨ ਜਿਸ ਵਿੱਚ ਸ਼ਾਮਲ ਹਨ:

 • ਆਮ ਪ੍ਰਸ਼ਾਸਕੀ ਕਾਰਜ
 • ਡੇਟਾ ਐਂਟਰੀ
 • ਵਰਡ ਪ੍ਰੋਸੈਸਿੰਗ ਕੰਮ।
ਫੈਕਟਰੀ ਪ੍ਰਕਿਰਿਆ ਕਰਮਚਾਰੀ

ਜੋ ਫੈਕਟਰੀਆਂ ਵਿੱਚ ਕੰਮ ਕਰਦੇ ਹਨ।

ਇਸ ਵਿੱਚ ਪ੍ਰੋਸੈਸਿੰਗ, ਨਿਰਮਾਣ ਅਤੇ ਪੈਕੇਜਿੰਗ ਕਾਰਜ ਸ਼ਾਮਲ ਹਨ।

ਰੋਡ ਡਰਾਈਵਰਜੋ ਲੋਕਾਂ ਅਤੇ ਮਾਲ ਦੀ ਢੋਆ-ਢੁਆਈ ਲਈ ਕਾਰਾਂ, ਵੈਨਾਂ ਅਤੇ ਟਰੱਕ ਚਲਾਉਂਦੇ ਹਨ।
ਕਲਾ ਕਰਮਚਾਰੀਜੋ ਕਲਾਤਮਕ ਅਤੇ ਸਿਰਜਣਾਤਮਕ ਕਾਰਜਾਂ ਦੀ ਸਿਰਜਣਾ, ਉਤਪਾਦਨ ਅਤੇ ਪ੍ਰਦਰਸ਼ਨ ਕਰਦੇ ਹਨ।

ਯੋਗ ਨੌਕਰੀਆਂ ਦੀ ਪੂਰੀ ਸੂਚੀ ਦੇਖੋ

ਕੀ ਮੈਂ ਯੋਗ ਹਾਂ?

ਸਿਕ ਪੇਅ ਗਾਰੰਟੀ ਲਈ ਯੋਗ ਹੋਣ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ:

 • ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ
 • 15 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ
 • ਪ੍ਰਤੀ ਹਫ਼ਤੇ ਔਸਤਨ 7.6 ਘੰਟੇ ਜਾਂ ਵੱਧ ਕੰਮ ਕਰਨਾ ਚਾਹੀਦਾ ਹੈ।
 • ਤੁਹਾਡੀ ਕਿਸੇ ਵੀ ਨੌਕਰੀ 'ਤੇ ਭੁਗਤਾਨ ਸ਼ੁਦਾ ਸਾਲਾਨਾ, ਨਿੱਜੀ, ਬਿਮਾਰੀ ਜਾਂ ਦੇਖਭਾਲਕਰਤਾ ਛੁੱਟੀ ਤੱਕ ਪਹੁੰਚ ਨਹੀਂ ਹੋਣੀ ਚਾਹੀਦੀ ਹੈ।
 • ਵਿਕਟੋਰੀਆ ਵਿੱਚ ਕੰਮ 'ਤੇ ਜਾਣਾ ਚਾਹੀਦਾ ਹੈ
 • ਉਪਰੋਕਤ ਸੂਚੀਬੱਧ ਨੌਕਰੀਆਂ ਵਿੱਚੋਂ ਇੱਕ ਵਿੱਚ ਕੰਮ ਕਰਨਾ ਚਾਹੀਦਾ ਹੈ।

ਅਸਥਾਈ ਨਿਵਾਸੀ, ਸਥਾਈ ਨਿਵਾਸੀ, ਵੀਜ਼ਾ ਧਾਰਕ ਅਤੇ ਨਿਊਜ਼ੀਲੈਂਡ ਦੇ ਲੋਕ ਇਸ ਅਜ਼ਮਾਇਸ਼ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ ਜੇਕਰ ਤੁਸੀਂ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋ, ਜਿਸ ਵਿੱਚ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ।

ਕੈਜ਼ੂਅਲ ਕਰਮਚਾਰੀ ਕੀ ਹੁੰਦਾ ਹੈ?

ਇੱਕ ਕੈਜ਼ੂਅਲ ਕਰਮਚਾਰੀ ਕੋਲ ਨਿਯਮਤ, ਨਿਰੰਤਰ ਚੱਲਣ ਵਾਲੇ ਕੰਮ ਦੀ ਗਾਰੰਟੀ ਨਹੀਂ ਹੁੰਦੀ ਹੈ। ਉਹਨਾਂ ਦੇ ਘੰਟੇ ਜਾਂ ਰੋਸਟਰ ਹਫ਼ਤੇ ਦਰ ਹਫ਼ਤੇ ਬਦਲ ਸਕਦੇ ਹਨ। ਉਹਨਾਂ ਨੂੰ ਆਮ ਤੌਰ 'ਤੇ ਬੀਮਾਰੀ ਛੁੱਟੀ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ।

ਵਧੇਰੇ ਜਾਣਕਾਰੀ ਲਈ, ਫੇਅਰ ਵਰਕ ਦੀ ਵੈੱਬਸਾਈਟ 'ਤੇ ਜਾਓ।

ਹੁਣੇ ਸਾਈਨ ਅੱਪ ਕਰੋ

ਤੁਸੀਂ ਸਰਵਿਸ ਵਿਕਟੋਰੀਆ ਰਾਹੀਂ ਸਿਕ ਪੇਅ ਗਾਰੰਟੀ ਲਈ ਸਾਈਨ ਅੱਪ ਕਰ ਸਕਦੇ ਹੋ।

ਇਸਤੋਂ ਪਹਿਲਾਂ ਕਿ ਤੁਸੀਂ ਬੀਮਾਰੀ ਜਾਂ ਦੇਖਭਾਲਕਰਤਾ ਵਜੋਂ ਤਨਖ਼ਾਹ ਦਾ ਦਾਅਵਾ ਕਰ ਸਕੋ, ਤੁਹਾਨੂੰ ਸਾਈਨ ਅੱਪ ਕਰਨਾ ਅਤੇ ਇਸਦੀ ਮੰਨਜ਼ੂਰੀ ਮਿਲਣਾ ਲਾਜ਼ਮੀ ਹੈ।

ਸਿਰਫ਼ ਕਰਮਚਾਰੀ ਹੀ ਸਾਈਨ ਅੱਪ ਕਰ ਸਕਦੇ ਹਨ। ਰੁਜ਼ਗਾਰਦਾਤਾ ਆਪਣੇ ਕਰਮਚਾਰੀਆਂ ਦੀ ਤਰਫੋਂ ਸਾਈਨ ਅੱਪ ਜਾਂ ਦਾਅਵਾ ਨਹੀਂ ਕਰ ਸਕਦੇ ਹਨ।

ਔਨਲਾਈਨ ਅਰਜ਼ੀ ਜਮ੍ਹਾ ਕਰਨ ਦੇ ਦੌਰਾਨ ਅਸੀਂ ਤੁਹਾਨੂੰ ਇਹ ਪ੍ਰਦਾਨ ਕਰਨ ਲਈ ਕਹਾਂਗੇ:

 • ਦੋ ID ਦਸਤਾਵੇਜ਼
 • ਕੰਮ ਦੇ ਦਸਤਾਵੇਜ਼ ਦਾ ਸਬੂਤ
 • ਤੁਹਾਡੇ ਬੈਂਕ ਵੇਰਵੇ।

ਜੇਕਰ ਤੁਹਾਡੇ ਕੋਲ ID ਦੇ ਦੋ ਰੂਪ ਨਹੀਂ ਹਨ ਅਤੇ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੋ, ਤਾਂ ID ਦਾ ਇੱਕ ਰੂਪ ਪ੍ਰਦਾਨ ਕਰੋ। ਦੂਜੇ "Choose your ID screen" ਤੁਸੀਂ "I don’t have this" ਨੂੰ ਚੁਣ ਸਕਦੇ ਹੋ।

ID ਅਤੇ ਕੰਮ ਦੇ ਦਸਤਾਵੇਜ਼ਾਂ ਦੇ ਸਬੂਤ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰੋ

ਤੁਹਾਡੀ ਅਰਜ਼ੀ ਜਮ੍ਹਾਂ ਕਰਾਉਣ ਤੋਂ ਬਾਅਦ, ਅਸੀਂ ਤੁਹਾਡੇ ਨਾਲ ਈਮੇਲ ਰਾਹੀਂ ਸੰਪਰਕ ਕਰਾਂਗੇ। ਅਸੀਂ ਹੋਰ ਜਾਣਕਾਰੀ ਲਈ ਪੁੱਛ ਸਕਦੇ ਹਾਂ।

ਜੇਕਰ ਤੁਹਾਨੂੰ ਆਪਣੀ ਅਰਜ਼ੀ ਨੂੰ ਸਾਈਨ ਅੱਪ ਕਰਨ ਜਾਂ ਪੂਰਾ ਕਰਨ ਲਈ ਮੱਦਦ ਦੀ ਲੋੜ ਹੈ, ਤਾਂ ਤੁਸੀਂ ਸਾਨੂੰ ਈਮੇਲ ਜਾਂ ਫ਼ੋਨ ਰਾਹੀਂ ਸੰਪਰਕ ਕਰ ਸਕਦੇ ਹੋ।

ਸਾਡੇ ਨਾਲ ਸੰਪਰਕ ਕਰੋ

Victorian Sick Pay Guarantee

ਫ਼ੋਨ: 1800 979 641(opens in a new window)

ਈਮੇਲ: sickpayguarantee@ecodev.vic.gov.au(opens in a new window)

ਅਨੁਵਾਦ ਅਤੇ ਦੁਭਾਸ਼ੀਆ ਸੇਵਾ (opens in a new window)(TIS): 131 450(opens in a new window) 'ਤੇ ਫ਼ੋਨ ਕਰੋ ਅਤੇ Victorian Sick Pay Guarantee (ਵਿਕਟੋਰੀਅਨ ਸਿਕ ਪੇਅ ਗਾਰੰਟੀ) ਲਈ ਪੁੱਛੋ।

Updated