Victoria government logo

Victorian Sick Pay Guarantee - (Punjabi) ਪੰਜਾਬੀ

ਕੈਜ਼ੂਅਲ ਅਤੇ ਠੇਕੇਦਾਰੀ ਕਾਮਿਆਂ ਲਈ ਬਿਮਾਰੀ ਅਤੇ ਦੇਖਭਾਲਕਰਤਾ ਵਜੋਂ ਤਨਖ਼ਾਹਸੁਦਾ ਛੁੱਟੀ (Victorian Sick Pay Guarantee)

Victorian Sick Pay Guarantee (ਵਿਕਟੋਰੀਅਨ ਸਿਕ ਪੇਅ ਗਾਰੰਟੀ) ਕੈਜ਼ੂਅਲ ਅਤੇ ਸਵੈ-ਰੁਜ਼ਗਾਰ ਵਾਲੇ (ਸੇਲਫ-ਇਮਪਲਾਇਡ) ਕਾਮਿਆਂ ਨੂੰ ਸਾਲ ਵਿੱਚ 38 ਘੰਟੇ ਬਿਮਾਰੀ ਅਤੇ ਦੇਖਭਾਲਕਰਤਾ ਵਜੋਂ ਉਸ ਸਥਿਤੀ ਵਿੱਚ ਵਰਤੋਂ ਕਰਨ ਲਈ ਤਨਖ਼ਾਹਸੁਦਾ ਛੁੱਟੀ ਦਿੰਦੀ ਹੈ ਜਦੋਂ ਉਹ ਬਿਮਾਰ ਹੁੰਦੇ ਹਨ ਜਾਂ ਉਨ੍ਹਾਂ ਨੂੰ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਕਰਨ ਦੀ ਲੋੜ ਹੁੰਦੀ ਹੈ। ਕਿਉਂਕਿ ਕਿਸੇ ਵੀ ਕਰਮਚਾਰੀ ਨੂੰ ਉਸ ਦਿਨ ਦੀ ਤਨਖ਼ਾਹ ਅਤੇ ਆਪਣੀ ਸਿਹਤ ਵਿੱਚੋਂ ਕਿਸੇ ਇੱਕ ਦੀ ਚੋਣ ਕਰਨ ਦੀ ਲੋੜ ਨਹੀਂ ਪੈਣੀ ਚਾਹੀਦੀ ਹੈ।

ਕੁੱਝ ਵਿਸ਼ੇਸ਼ ਨੌਕਰੀਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਲਈ ਇਹ ਅਜਮਾਇਸ਼ ਪ੍ਰੋਗਰਾਮ 2024 ਦੇ ਸ਼ੁਰੂ ਤੱਕ ਵਿਕਟੋਰੀਆ ਸਰਕਾਰ ਦੁਆਰਾ ਪੂਰੀ ਤਰ੍ਹਾਂ ਫ਼ੰਡ ਕੀਤਾ ਗਿਆ ਹੈ। Sick Pay Guarantee ਦਾ ਭੁਗਤਾਨ ਰਾਸ਼ਟਰੀ ਨਿਮਨਤਮ ਵੇਤਨ ਦਰ $21.38 ਪ੍ਰਤੀ ਘੰਟਾ (1 ਜੁਲਾਈ 2022 ਅਨੁਸਾਰ) ਦੇ ਹਿਸਾਬ ਨਾਲ ਕੀਤਾ ਜਾਂਦਾ ਹੈ

ਇਸ ਅਜਮਾਇਸ਼ ਪ੍ਰੋਗਰਾਮ ਵਿੱਚ ਸ਼ਾਮਲ ਨੌਕਰੀਆਂ

ਨੌਕਰੀ ਕੰਮ ਦੀ ਕਿਸਮ

ਪ੍ਰਾਹੁਣਾਚਾਰੀ (ਹਾਸਪਿਟੇਲਿਟੀ) ਕਰਮਚਾਰੀ

ਹੋਟਲਾਂ, ਬਾਰਾਂ, ਕੈਫੇ, ਰੈਸਟੋਰੈਂਟਾਂ, ਕੈਸੀਨੋ ਅਤੇ ਇਨ੍ਹਾਂ ਵਰਗੇ ਹੀ ਹੋਰ ਅਦਾਰਿਆਂ ਦੇ ਮਹਿਮਾਨਾਂ ਨੂੰ ਸੇਵਾਵਾਂ ਪ੍ਰਦਾਨ ਕਰਨਾ।
ਭੋਜਨ ਤਿਆਰ ਕਰਨ ਵਾਲੇ ਸਹਾਇਕ ਫਾਸਟ ਫੂਡ ਅਦਾਰਿਆਂ ਵਿੱਚ ਭੋਜਨ ਤਿਆਰ ਕਰਨਾ, ਭੋਜਨ ਤਿਆਰ ਕਰਨ ਅਤੇ ਸੇਵਾ ਦੇਣ ਵਾਲੇ ਫੂਡ ਟਰੇਡ ਵਰਕਰਾਂ ਅਤੇ ਸੇਵਾ ਕਰਮਚਾਰੀਆਂ ਦੀ ਸਹਾਇਤਾ ਕਰਨਾ, ਭੋਜਨ ਤਿਆਰ ਕਰਨ ਅਤੇ ਪਰੋਸੇ ਜਾਣ ਦੇ ਖੇਤਰਾਂ ਦੀ ਸਫ਼ਾਈ ਕਰਨਾ।
ਫੂਡ ਟਰੇਡ ਵਰਕਰ ਬਰੈੱਡ ਅਤੇ ਪੇਸਟਰੀ ਦੇ ਸਮਾਨ ਦੀ ਬੇਕਿੰਗ; ਵਿਕਰੀ ਲਈ ਮੀਟ ਤਿਆਰ ਕਰਨਾ; ਡਾਇਨਿੰਗ ਅਤੇ ਕੇਟਰਿੰਗ ਅਦਾਰਿਆਂ ਲਈ ਭੋਜਨ ਦੀ ਯੋਜਨਾ ਬਣਾਉਣਾ, ਪ੍ਰਬੰਧ ਕਰਨਾ, ਤਿਆਰ ਕਰਨਾ ਅਤੇ ਖਾਣਾ ਪਕਾਉਣਾ।
ਸੇਲਜ਼ ਸਪੋਰਟ ਵਰਕਰ ਰਿਟੇਲਰਾਂ, ਥੋਕ ਵਿਕਰੇਤਾਵਾਂ ਅਤੇ ਵਿਕਰੀ ਸਟਾਫ਼ ਨੂੰ ਨਕਦ ਰਜਿਸਟਰਾਂ ਚਲਾਉਣ, ਮਾਡਲਿੰਗ, ਪ੍ਰਦਰਸ਼ਨ, ਚੋਣ, ਖਰੀਦ, ਪ੍ਰਚਾਰ ਅਤੇ ਮਾਲ ਪ੍ਰਦਰਸ਼ਿਤ ਕਰਨ ਦੁਆਰਾ ਸਹਾਇਤਾ ਪ੍ਰਦਾਨ ਕਰਨਾ।
ਵਿਕਰੀ ਸਹਾਇਕ ਪ੍ਰਚੂਨ ਅਤੇ ਥੋਕ ਅਦਾਰਿਆਂ ਦੀ ਤਰਫੋਂ ਲੋਕਾਂ ਨੂੰ ਸਿੱਧੇ ਤੌਰ 'ਤੇ ਚੀਜ਼ਾਂ ਅਤੇ ਸੇਵਾਵਾਂ ਵੇਚਣਾ।
ਹੋਰ ਮਜ਼ਦੂਰ ਜੋ ਸੁਪਰਮਾਰਕੀਟ ਸਪਲਾਈ ਚੇਨਾਂ ਵਿੱਚ ਕੰਮ ਕਰਦੇ ਹਨ ਸਟੋਰਾਂ ਅਤੇ ਸੁਪਰਮਾਰਕੀਟਾਂ ਵਿੱਚ ਸ਼ੈਲਫਾਂ ਅਤੇ ਡਿਸਪਲੇ ਖੇਤਰਾਂ ਨੂੰ ਭਰਨ ਵਾਲੇ ਕਰਮਚਾਰੀਆਂ ਸਮੇਤ; ਟਰੱਕਾਂ ਅਤੇ ਕੰਟੇਨਰਾਂ ਨੂੰ ਲੋਡ ਅਤੇ ਅਨਲੋਡ ਕਰਨ; ਅਤੇ ਮਾਲ ਅਤੇ ਭਾੜੇ ਦਾ ਪ੍ਰਬੰਧਨ ਕਰਨ ਵਾਲੇ ਕਰਮਚਾਰੀ।
ਬਿਰਧ ਅਤੇ ਅਪਾਹਜਤਾ ਖੇਤਰ ਵਿੱਚ ਦੇਖਭਾਲ ਕਰਨ ਵਾਲੇ ਬਿਰਧ ਅਤੇ ਅਪਾਹਜ ਵਿਅਕਤੀਆਂ ਨੂੰ ਉਨ੍ਹਾਂ ਦੇ ਆਪਣੇ ਘਰਾਂ ਵਿੱਚ ਆਮ ਘਰੇਲੂ ਸਹਾਇਤਾ, ਭਾਵਨਾਤਮਕ ਸਹਾਇਤਾ, ਦੇਖਭਾਲ ਅਤੇ ਸਹਿਯੋਗ ਪ੍ਰਦਾਨ ਕਰਨਾ। 'ਘਰ' ਸ਼ਬਦ ਵਿੱਚ ਜਿੱਥੇ ਕੋਈ ਵਿਅਕਤੀ ਰਹਿੰਦਾ ਹੈ ਉਹ ਰਿਹਾਇਸ਼ੀ ਪਰਿਸਰ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਰਿਹਾਇਸ਼ੀ ਬਿਰਧ ਦੇਖਭਾਲ ਸਹੂਲਤ, ਆਤਮ-ਨਿਰਭਰ ਰਹਿਣ ਲਈ ਸਹਾਇਤਾ ਪ੍ਰਾਪਤ ਰਿਹਾਇਸ਼, ਅਤੇ ਮਾਹਰ ਅਪੰਗਤਾ ਰਿਹਾਇਸ਼। ਇਸ ਵਿੱਚ ਪਰਿਵਾਰ ਅਤੇ ਦੋਸਤਾਂ ਲਈ ਬਗ਼ੈਰ ਭੁਗਤਾਨਸੁਦਾ ਦੇਖਭਾਲਕਰਤਾ ਵਜੋਂ ਸਹਾਇਤਾ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ।
ਸਫ਼ਾਈ-ਸੇਵਕ ਅਤੇ ਲਾਂਡਰੀ ਵਰਕਰ ਵਾਹਨਾਂ, ਵਪਾਰਕ, ਉਦਯੋਗਿਕ ਅਤੇ ਘਰੇਲੂ ਸਥਾਨਾਂ, ਨਿਰਮਾਣ ਸਥਾਨਾਂ ਅਤੇ ਉਦਯੋਗਿਕ ਮਸ਼ੀਨਾਂ, ਅਤੇ ਲਾਂਡਰੀ ਅਤੇ ਡਰਾਈ-ਕਲੀਨਿੰਗ ਅਦਾਰਿਆਂ ਵਿੱਚ ਕੱਪੜੇ ਅਤੇ ਹੋਰ ਚੀਜ਼ਾਂ ਦੀ ਸਫ਼ਾਈ ਕਰਨ ਵਾਲੇ।
ਸੁਰੱਖਿਆ ਕਰਮਚਾਰੀ ਅਤੇ ਗਾਰਡ ਸੰਸਥਾਵਾਂ ਅਤੇ ਵਿਅਕਤੀਆਂ ਨੂੰ ਸੁਰੱਖਿਆ ਅਤੇ ਜਾਂਚ ਸੇਵਾਵਾਂ ਪ੍ਰਦਾਨ ਕਰਨ ਵਾਲੇ, ਬਖਤਰਬੰਦ ਕਾਰ ਨੂੰ ਲਿਆਉਣ-ਲਿਜਾਉਣ ਵਾਲਿਆਂ ਅਤੇ ਪ੍ਰਾਈਵੇਟ ਜਾਂਚਕਰਤਾਵਾਂ ਨੂੰ ਛੱਡ ਕੇ।

ਯੋਗ ਨੌਕਰੀਆਂ ਦੀ ਪੂਰੀ ਸੂਚੀ ਦੇਖੋExternal Link

ਕੀ ਮੈਂ ਯੋਗ ਹਾਂ?

Sick Pay Guarantee ਲਈ ਯੋਗ ਹੋਣ ਲਈ, ਤੁਹਾਨੂੰ ਲਾਜ਼ਮੀ ਤੌਰ 'ਤੇ:

  • ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ
  • 15 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋਣਾ ਚਾਹੀਦਾ ਹੈ
  • ਪ੍ਰਤੀ ਹਫ਼ਤੇ ਔਸਤਨ 7.6 ਜਾਂ ਵੱਧ ਘੰਟਿਆਂ ਲਈ ਕੰਮ ਕਰਨਾ ਚਾਹੀਦਾ ਹੈ
  • ਤੁਹਾਡੀ ਕਿਸੇ ਵੀ ਨੌਕਰੀ 'ਤੇ ਤਨਖ਼ਾਹਸੁਦਾ ਸਾਲਾਨਾ, ਨਿੱਜੀ, ਬਿਮਾਰੀ ਜਾਂ ਦੇਖਭਾਲਕਰਤਾ ਵਜੋਂ ਛੁੱਟੀ ਤੱਕ ਪਹੁੰਚ ਨਹੀਂ ਹੈ।
  • ਵਿਕਟੋਰੀਆ ਵਿੱਚ ਕੰਮ ਕਰਨਾ ਚਾਹੀਦਾ ਹੈ
  • ਉਪਰੋਕਤ ਸੂਚੀਬੱਧ ਪੇਸ਼ਿਆਂ ਵਿੱਚੋਂ ਇੱਕ ਵਿੱਚ ਕੰਮ ਕਰਨਾ ਚਾਹੀਦਾ ਹੈ।

ਅਸਥਾਈ ਨਿਵਾਸੀ, ਸਥਾਈ ਨਿਵਾਸੀ, ਵੀਜ਼ਾ ਧਾਰਕ ਅਤੇ ਨਿਊਜ਼ੀਲੈਂਡ ਦੇ ਲੋਕ ਇਸ ਅਜ਼ਮਾਇਸ਼ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ ਜੇਕਰ ਉਹ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ ਜਿਸ ਵਿੱਚ ਆਸਟ੍ਰੇਲੀਆ ਵਿੱਚ ਕੰਮ ਕਰਨ ਦਾ ਅਧਿਕਾਰ ਵੀ ਸ਼ਾਮਲ ਹੈ।

ਹੁਣੇ ਸਾਈਨ ਅੱਪ ਕਰੋ

ਤੁਸੀਂ ਸਰਵਿਸ ਵਿਕਟੋਰੀਆExternal Link ਰਾਹੀਂ Sick Pay Guarantee (ਬੀਮਾਰੀ ਲਈ ਤਨਖ਼ਾਹਸੁਦਾ ਗਰੰਟੀ) ਲਈ ਸਾਈਨ ਅੱਪ ਕਰ ਸਕਦੇ ਹੋ।

ਇਸ ਤੋਂ ਪਹਿਲਾਂ ਕਿ ਤੁਸੀਂ ਬੀਮਾਰੀ ਜਾਂ ਦੇਖਭਾਲਕਰਤਾ ਵਜੋਂ ਤਨਖ਼ਾਹਸੁਦਾ ਛੁੱਟੀ ਦਾ ਦਾਅਵਾ ਕਰ ਸਕੋ, ਤੁਹਾਨੂੰ ਸਾਈਨ ਅੱਪ ਕਰਨਾ ਅਤੇ ਇਸ ਲਈ ਮਨਜ਼ੂਰੀ ਮਿਲੀ ਹੋਣੀ ਲਾਜ਼ਮੀ ਹੈ।

ਔਨਲਾਈਨ ਅਰਜ਼ੀ ਦੇ ਦੌਰਾਨ ਅਸੀਂ ਤੁਹਾਨੂੰ ਇਹ ਪ੍ਰਦਾਨ ਕਰਨ ਲਈ ਕਹਾਂਗੇ:

  • ਦੋ ID (ਸ਼ਨਾਖਤੀ) ਦਸਤਾਵੇਜ਼
  • ਕੰਮ ਕਰਨ ਦੇ ਸਬੂਤ ਦਾ ਦਸਤਾਵੇਜ਼
  • ਤੁਹਾਡੇ ਬੈਂਕ ਵੇਰਵੇ।

ਜੇਕਰ ਤੁਹਾਡੇ ਕੋਲ ਦੋ ID (ਸ਼ਨਾਖਤੀ ਪੱਤਰ) ਨਹੀਂ ਹਨ ਅਤੇ ਤੁਸੀਂ ਆਸਟ੍ਰੇਲੀਆ ਦੇ ਨਾਗਰਿਕ ਜਾਂ ਸਥਾਈ ਨਿਵਾਸੀ ਨਹੀਂ ਹੋ, ਤਾਂ ਇੱਕ ID ਪ੍ਰਦਾਨ ਕਰੋ। ਦੂਜੇ “Choose your ID screen” ਵਿੱਚ ਤੁਸੀਂ “I don’t have this” ਵਿਕਲਪ ਚੁਣ ਸਕਦੇ ਹੋ।

ID ਅਤੇ ਕੰਮ ਕਰਨ ਦੇ ਸਬੂਤ ਦੇ ਦਸਤਾਵੇਜ਼ਾਂ ਬਾਰੇ ਹੋਰ ਜਾਣੋExternal Link

ਸਾਡੇ ਨਾਲ ਸੰਪਰਕ ਕਰੋ

Victorian Sick Pay Guarantee

ਈਮੇਲ: sickpayguarantee@ecodev.vic.gov.au

ਅਨੁਵਾਦ ਅਤੇ ਦੁਭਾਸ਼ੀਆ ਸੇਵਾExternal Link (TIS)External Link : 131 450 'ਤੇ ਫ਼ੋਨ ਕਰੋ ਅਤੇ Victorian Sick Pay Guarantee (ਵਿਕਟੋਰੀਅਨ ਸਿਕ ਪੇਅ ਗਾਰੰਟੀ) ਬਾਰੇ ਪੁੱਛ

Reviewed 17 October 2022

Was this page helpful?