JavaScript is required

ਐਮਰਜੈਂਸੀ ਰਿਕਵਰੀ ਵਿਕਟੋਰੀਆ ਦੀਆਂ ਸੇਵਾਵਾਂ - ਪੰਜਾਬੀ (Punjabi)

ਕਿਸੇ ਵੱਡੀ ਐਮਰਜੈਂਸੀ ਤੋਂ ਬਾਅਦ ਰਿਕਵਰੀ (ਮੁੜ-ਬਹਾਲੀ) ਲਈ ਸਹਾਇਤਾ ਲੱਭੋ

ਰਿਕਵਰੀ ਸਹਾਇਤਾ ਪ੍ਰਾਪਤ ਕਰੋ

ਐਮਰਜੈਂਸੀ ਘਰ ਅਤੇ ਰਿਹਾਇਸ਼

ਜੇ ਤੁਹਾਨੂੰ ਐਮਰਜੈਂਸੀ ਤੋਂ ਬਾਅਦ ਰਿਹਾਇਸ਼ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ(opens in a new window)

ਐਮਰਜੈਂਸੀ ਭੁਗਤਾਨ

ਜੇਕਰ ਤੁਸੀਂ ਕਿਸੇ ਕੁਦਰਤੀ ਆਫ਼ਤ ਤੋਂ ਪ੍ਰਭਾਵਿਤ ਹੋਏ ਹੋ ਤਾਂ ਤੁਸੀਂ ਐਮਰਜੈਂਸੀ ਭੁਗਤਾਨ ਸਹਾਇਤਾ ਲੈਣ ਲਈ ਯੋਗ ਹੋ ਸਕਦੇ ਹੋ। 

ਜੇਕਰ ਜਿੱਥੇ ਤੁਸੀਂ ਰਹਿੰਦੇ ਹੋ ਉੱਥੇ ਕੋਈ ਵੱਡੀ ਐਮਰਜੈਂਸੀ ਵਾਪਰਦੀ ਹੈ, ਤਾਂ ਵਿਕਟੋਰੀਆ ਸਰਕਾਰ ਤੁਹਾਡੀ ਮੱਦਦ ਕਰਨ ਲਈ ਤੁਹਾਨੂੰ ਪੈਸੇ ਦੇ ਸਕਦੀ ਹੈ। ਤੁਹਾਨੂੰ ਇਹ ਪੈਸੇ ਵਾਪਸ ਮੋੜਨ ਦੀ ਲੋੜ ਨਹੀਂ ਹੁੰਦੀ ਹੈ।

ਇੱਥੇ ਦੋ ਕਿਸਮਾਂ ਦੇ ਸਹਾਇਤਾ ਭੁਗਤਾਨ ਹਨ:

  1. ਐਮਰਜੈਂਸੀ ਰਾਹਤ ਭੁਗਤਾਨ
  2. ਐਮਰਜੈਂਸੀ ਮੁੜ-ਸਥਾਪਨਾ ਸਹਾਇਤਾ।

ਤੁਹਾਨੂੰ ਭੁਗਤਾਨ ਲਈ ਅਰਜ਼ੀ ਦੇਣ ਦੀ ਲੋੜ ਹੋਵੇਗੀ। ਡਿਪਾਰਟਮੈਂਟ ਆਫ਼ ਫੈਮਿਲੀਜ਼, ਫੇਅਰਨੈੱਸ ਅਤੇ ਹਾਊਸਿੰਗ ਤੁਹਾਡੀ ਅਰਜ਼ੀ ਨੂੰ ਦੇਖੇਗਾ। ਉਹ ਤੁਹਾਨੂੰ ਦੱਸਣਗੇ ਕਿ ਕੀ ਤੁਸੀਂ ਭੁਗਤਾਨ ਲਈ ਯੋਗ ਹੋ।

ਤੁਸੀਂ ਇੰਨ੍ਹਾਂ ਭੁਗਤਾਨਾਂ ਬਾਰੇ ਡਿਪਾਰਟਮੈਂਟ ਆਫ਼ ਫੈਮਿਲੀਜ਼, ਫੇਅਰਨੈੱਸ ਅਤੇ ਹਾਊਸਿੰਗ ਦੀ ਵੈੱਬਸਾਈਟ 'ਤੇ ਆਪਣੀ ਭਾਸ਼ਾ ਵਿੱਚ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। 

ਅਰਜ਼ੀ ਕਿਵੇਂ ਦੇਣੀ ਹੈ

ਜੇ ਤੁਹਾਡੇ ਨੇੜੇ ਕੋਈ ਐਮਰਜੈਂਸੀ ਰਾਹਤ ਕੇਂਦਰ (Emergency Relief Centre) ਖੁੱਲ੍ਹਾ ਹੈ ਤਾਂ ਤੁਸੀਂ ਉਸ ਵਿੱਚ ਵਿਅਕਤੀਗਤ ਤੌਰ 'ਤੇ ਅਰਜ਼ੀ ਦੇ ਸਕਦੇ ਹੋ। ਰਾਹਤ ਕੇਂਦਰਾਂ ਦੇ ਸਥਾਨ VicEmergency ਦੀ ਵੈੱਬਸਾਈਟ 'ਤੇ ਦੱਸੇ ਗਏ ਹਨ। 

ਤੁਹਾਨੂੰ ਆਪਣੀ ਸਥਾਨਕ ਕੌਂਸਲ(opens in a new window) ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਉਹ ਤੁਹਾਨੂੰ ਭੁਗਤਾਨ ਲਈ ਅਰਜ਼ੀ ਦੇਣ ਲਈ 'ਡਿਪਾਰਟਮੈਂਟ ਆਫ਼ ਫੈਮਿਲੀਜ਼, ਫੇਅਰਨੈੱਸ ਅਤੇ ਹਾਊਸਿੰਗ' ਨਾਲ ਜੋੜ ਸਕਦੇ ਹਨ।

ਤੁਹਾਡੀ ਕੌਂਸਲ ਤੁਹਾਨੂੰ ਉਨ੍ਹਾਂ ਹੋਰ ਰਾਹਤ ਸੇਵਾਵਾਂ ਬਾਰੇ ਵੀ ਦੱਸੇਗੀ ਜੋ ਤੁਹਾਡੇ ਲਈ ਉਪਲਬਧ ਹੋ ਸਕਦੀਆਂ ਹਨ।

ਰਿਕਵਰੀ ਸਪੋਰਟ ਪ੍ਰੋਗਰਾਮ

ਕਿਸੇ ਐਮਰਜੈਂਸੀ ਤੋਂ ਬਾਅਦ ਇਹ ਜਾਣਨਾ ਔਖਾ ਹੋ ਸਕਦਾ ਹੈ ਕਿ ਅੱਗੇ ਕੀ ਕਰਨਾ ਹੈ। ਐਮਰਜੈਂਸੀ ਰਿਕਵਰੀ ਵਿਕਟੋਰੀਆ (Emergency Recovery Victoria) ਦਾ ਰਿਕਵਰੀ ਸਪੋਰਟ ਪ੍ਰੋਗਰਾਮ ਮੱਦਦ ਕਰ ਸਕਦਾ ਹੈ।

ਤੁਹਾਡੀ ਲੋੜ ਦੇ ਆਧਾਰ 'ਤੇ, ਅਸੀਂ ਤੁਹਾਡੀ ਮੱਦਦ ਕਰ ਸਕਦੇ ਹਾਂ:

  • ਭੁਗਤਾਨ ਲਈ ਅਰਜ਼ੀ ਦੇਣ ਅਤੇ ਵਿੱਤੀ ਮੱਦਦ ਪ੍ਰਾਪਤ ਕਰਨ ਵਿੱਚ
  • ਤੁਹਾਡੀ ਰਿਕਵਰੀ ਵਿੱਚ ਸਹਾਇਤਾ ਕਰਨ ਲਈ ਸੇਵਾਵਾਂ ਲੱਭਣ ਵਿੱਚ
  • ਬੀਮਾ ਦਾਅਵੇ ਨੂੰ ਅੱਗੇ ਵਧਾਉਣ ਵਿੱਚ
  • ਮਾਨਸਿਕ ਸਿਹਤ ਜਾਂ ਭਲਾਈ ਸੇਵਾਵਾਂ ਲਈ ਰੈਫ਼ਰ ਕਰਨ ਵਿੱਚ
  • ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਤਣਾਅ ਨਾਲ ਸਿੱਝਣ ਵਿੱਚ ਮੱਦਦ ਕਰਨ ਲਈ ਸੁਝਾਅ ਸਿੱਖਣ ਵਿੱਚ
  • ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਵਿੱਚ
  • ਤੁਹਾਡੇ ਕਾਰੋਬਾਰ ਲਈ ਸਹਾਇਤਾ ਪ੍ਰਾਪਤ ਕਰਨ ਵਿੱਚ

ਜੇਕਰ ਤੁਹਾਡੇ ਘਰ ਨੂੰ ਤੂਫ਼ਾਨ, ਬੁਸ਼ਫ਼ਾਇਰ ਜਾਂ ਹੜ੍ਹ ਤੋਂ ਨੁਕਸਾਨ ਪਹੁੰਚਦਾ ਹੈ ਤਾਂ ਬਾਅਦ ਵਿੱਚ ਅਸੀਂ ਤੁਹਾਡੀ ਸਾਫ਼-ਸਫ਼ਾਈ ਵਾਲੀਆਂ ਸੇਵਾਵਾਂ ਨਾਲ ਜੁੜਨ ਵਿੱਚ ਮੱਦਦ ਕਰਨ ਦੇ ਯੋਗ ਵੀ ਹੋ ਸਕਦੇ ਹਾਂ।

ਜੇਕਰ ਤੁਸੀਂ ਕਾਫ਼ੀ ਜ਼ਿਆਦਾ ਪ੍ਰਭਾਵਿਤ ਹੋਏ ਹੋ, ਤਾਂ ਤੁਸੀਂ ਰਿਕਵਰੀ ਸਪੋਰਟ ਵਰਕਰ ਨੂੰ ਮਿਲਣ ਲਈ ਵੀ ਯੋਗ ਹੋ ਸਕਦੇ ਹੋ। ਸਮੇਂ ਦੇ ਨਾਲ-ਨਾਲ, ਉਹ ਤੁਹਾਡੇ ਨਾਲ ਮਿਲ ਕੇ ਉਹ ਸਾਰੀਆਂ ਸੇਵਾਵਾਂ ਲੱਭਣ ਅਤੇ ਪਹੁੰਚ ਕਰਨ ਵਿੱਚ ਤੁਹਾਡੀ ਮੱਦਦ ਕਰਨਗੇ ਜੋ ਤੁਹਾਨੂੰ ਚਾਹੀਦੀਆਂ ਹਨ।

ਸਾਡੀ ਰਿਕਵਰੀ ਸਪੋਰਟ ਪ੍ਰੋਗਰਾਮ ਟੀਮ ਦੇ ਕਿਸੇ ਮੈਂਬਰ ਨਾਲ ਗੱਲ ਕਰਨ ਲਈ, ਐਮਰਜੈਂਸੀ ਰਿਕਵਰੀ ਹੌਟਲਾਈਨ ਨੂੰ 1800 560 760 'ਤੇ ਫ਼ੋਨ ਕਰੋ। ਕਿਸੇ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ, ਦੁਭਾਸ਼ੀਏ ਲਈ 9 ਡਾਇਲ ਕਰੋ।

ਕਿਸ ਨੂੰ ਸਹਾਇਤਾ ਮਿਲ ਸਕਦੀ ਹੈ

ਜੇਕਰ ਤੁਸੀਂ ਇਹਨਾਂ ਘਟਨਾਵਾਂ ਵਿੱਚੋਂ ਕਿਸੇ ਇੱਕ ਦੁਆਰਾ ਪ੍ਰਭਾਵਿਤ ਹੋਏ ਹੋ ਤਾਂ ਰਿਕਵਰੀ ਸਹਾਇਤਾ ਇਸ ਵੇਲੇ ਉਪਲਬਧ ਹੈ:

  • ਫਰਵਰੀ 2024 ਦੇ ਵਿਕਟੋਰੀਆਈ ਤੂਫ਼ਾਨ
  • ਫਰਵਰੀ 2024 ਦੀਆਂ ਵੈਸਟਰਨ ਵਿਕਟੋਰੀਅਨ ਬੁਸ਼ਫਾਇਰਜ਼
  • ਦਸੰਬਰ 2023 ਤੋਂ ਮੱਧ ਜਨਵਰੀ 2024 ਤੱਕ ਦੇ ਵਿਕਟੋਰੀਆਈ ਤੂਫ਼ਾਨ ਅਤੇ ਹੜ੍ਹ
  • ਅਕਤੂਬਰ 2022 ਦੇ ਵਿਕਟੋਰੀਆਈ ਹੜ੍ਹ।

ਜੇਕਰ ਤੁਸੀਂ ਕਿਸੇ ਵੱਖਰੀ ਐਮਰਜੈਂਸੀ ਤੋਂ ਪ੍ਰਭਾਵਿਤ ਹੋਏ ਹੋ, ਤਾਂ ਆਪਣੇ ਇਲਾਕੇ ਵਿੱਚ ਸਹਾਇਤਾ ਲੱਭਣ ਲਈ ਆਪਣੀ ਸਥਾਨਕ ਕੌਂਸਲ ਨਾਲ ਸੰਪਰਕ ਕਰੋ।

ਤੁਹਾਡੀ ਭਾਸ਼ਾ ਵਿੱਚ ਭਲਾਈ ਸਹਾਇਤਾ

ਕਿਸੇ ਐਮਰਜੈਂਸੀ ਤੋਂ ਬਾਅਦ ਨਕਾਰਾਤਮਕ ਭਾਵਨਾਵਾਂ ਦਾ ਅਨੁਭਵ ਕਰਨਾ ਆਮ ਗੱਲ ਹੈ। ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਮੱਦਦ ਉਪਲਬਧ ਹੈ।

ਹੇਠਾਂ ਤੁਹਾਡੀ ਭਲਾਈ ਲਈ ਸਹਾਇਤਾ ਸੇਵਾਵਾਂ ਦੀ ਇੱਕ ਸੂਚੀ ਦਿੱਤੀ ਗਈ ਹੈ ਜਿਨ੍ਹਾਂ ਤੱਕ ਤੁਸੀਂ ਪਹੁੰਚ ਕਰ ਸਕਦੇ ਹੋ।

Lifeline

Lifeline ਇੱਕ ਚੈਰਿਟੀ ਹੈ ਜੋ ਉਹਨਾਂ ਸਾਰੇ ਆਸਟ੍ਰੇਲੀਆਈ ਲੋਕਾਂ ਨੂੰ 24-ਘੰਟੇ ਸੰਕਟ ਸਹਾਇਤਾ ਅਤੇ ਖੁਦਕੁਸ਼ੀ ਰੋਕਥਾਮ ਸੇਵਾਵਾਂ ਤੱਕ ਪਹੁੰਚ ਦਿੰਦੀ ਹੈ ਜੋ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ।

lifeline.org.au 'ਤੇ ਜਾਓ ਜਾਂ 13 11 14 'ਤੇ ਫ਼ੋਨ ਕਰੋ।

Lifeline ਨੂੰ ਦੁਭਾਸ਼ੀਏ ਨਾਲ ਕਿਵੇਂ ਫ਼ੋਨ ਕਰਨਾ ਹੈ:

  1. 131 450 'ਤੇ ਫ਼ੋਨ ਕਰੋ (ਸਥਾਨਕ ਫ਼ੋਨ ਖਰਚੇ ਲਾਗੂ)
  2. ਆਪਣੀ ਭਾਸ਼ਾ ਦਾ ਨਾਮ ਦੱਸੋ
  3. Lifeline 13 11 14 ਕਹੋ
  4. ਸੰਪਰਕ ਹੋਣ ਤੱਕ ਉਡੀਕ ਕਰੋ
  5. Lifeline ਸੰਕਟ ਸਹਾਇਤਾ ਕਰਤਾ ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰੋ।

Parentline

Parentline ਜਨਮ ਤੋਂ 18 ਸਾਲ ਤੱਕ ਦੇ ਬੱਚਿਆਂ ਦੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਲਈ ਇੱਕ ਫ਼ੋਨ ਸੇਵਾ ਹੈ। ਉਹ ਪਾਲਣ-ਪੋਸ਼ਣ ਨਾਲ ਸੰਬੰਧਿਤ ਮੁੱਦਿਆਂ 'ਤੇ ਗੁਪਤ ਅਤੇ ਅਗਿਆਤ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੇ ਹਨ।

ਉਹ ਅੰਗਰੇਜ਼ੀ ਨਾ ਬੋਲਣ ਵਾਲੇ ਮਾਪਿਆਂ ਅਤੇ ਦੇਖਭਾਲ ਕਰਨ ਵਾਲਿਆਂ ਦੀ ਅਨੁਵਾਦ ਅਤੇ ਦੁਭਾਸ਼ੀਆ ਸੇਵਾ ਨਾਲ ਜੁੜਨ ਵਿੱਚ ਵੀ ਮੱਦਦ ਕਰ ਸਕਦੇ ਹਨ।

services.dffh.vic.gov.au/parentline 'ਤੇ ਜਾਓ ਜਾਂ 13 22 89 'ਤੇ ਫ਼ੋਨ ਕਰੋ।

ਕਿੱਡਜ਼ ਹੈਲਪਲਾਈਨ

ਕਿੱਡਜ਼ ਹੈਲਪਲਾਈਨ 5 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਲਈ ਇੱਕ ਮੁਫ਼ਤ (ਮੋਬਾਈਲ ਤੋਂ ਵੀ), ਗੁਪਤ 24/7 ਉਪਲਬਧ ਔਨਲਾਈਨ ਅਤੇ ਫ਼ੋਨ ਸਲਾਹ ਸੇਵਾ ਹੈ।

kidshelpline.com.au 'ਤੇ ਜਾਓ ਜਾਂ 1800 55 1800 'ਤੇ ਫ਼ੋਨ ਕਰੋ।

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ 131 450 'ਤੇ ਨੈਸ਼ਨਲ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸ (TIS) ਨੈਸ਼ਨਲ ਨੂੰ ਫ਼ੋਨ ਕਰ ਸਕਦੇ ਹੋ ਅਤੇ ਕਿੱਡਜ਼ ਹੈਲਪਲਾਈਨ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।

ਨਰਸ-ਔਨ-ਕਾਲ

ਨਰਸ-ਔਨ-ਕਾਲ ਇੱਕ ਫ਼ੋਨ ਸੇਵਾ ਹੈ ਜੋ ਇੱਕ ਰਜਿਸਟਰਡ ਨਰਸ ਤੋਂ ਤੁਰੰਤ, ਮਾਹਰ ਸਿਹਤ ਸਲਾਹ, ਦਿਨ ਦੇ 24 ਘੰਟੇ, ਹਫ਼ਤੇ ਦੇ 7 ਦਿਨ ਪ੍ਰਦਾਨ ਕਰਦੀ ਹੈ।

healthdirect.gov.au/nurse-on-call 'ਤੇ ਜਾਓ ਜਾਂ 1300 60 60 24 'ਤੇ ਫ਼ੋਨ ਕਰੋ।

ਜੇਕਰ ਤੁਹਾਨੂੰ ਕਿਸੇ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 131 450 'ਤੇ ਫ਼ੋਨ ਕਰ ਸਕਦੇ ਹੋ ਅਤੇ ਨਰਸ-ਔਨ-ਕਾਲ ਨਾਲ ਗੱਲ ਕਰਨ ਲਈ ਕਹਿ ਸਕਦੇ ਹੋ।

ਸੇਫ਼ ਸਟੈੱਪਸ (Safe Steps)

ਸੇਫ਼ ਸਟੈੱਪਸ ਵਿਕਟੋਰੀਆ ਦੀ 24/7 ਉਪਲਬਧ ਪਰਿਵਾਰਕ ਹਿੰਸਾ ਸੰਕਟ ਸੇਵਾ ਹੈ।

ਇਹ ਇੱਕ ਫ਼ੋਨ ਸੇਵਾ ਹੈ। ਸਾਡੀ ਸੰਕਟ ਲਾਈਨ ਦਾ ਜਵਾਬ ਉੱਚ ਸਿਖਲਾਈ ਪ੍ਰਾਪਤ, ਤਜਰਬੇਕਾਰ ਅਤੇ ਹਮਦਰਦੀ ਰੱਖਣ ਵਾਲੇ ਪਰਿਵਾਰਕ ਹਿੰਸਾ ਸੰਕਟ ਮਾਹਿਰਾਂ ਦੁਆਰਾ ਦਿੱਤਾ ਜਾਂਦਾ ਹੈ।

safesteps.org.au'ਤੇ ਜਾਓ ਜਾਂ 1800 015 188 'ਤੇ ਫ਼ੋਨ ਕਰੋ।

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਤੁਸੀਂ ਇਹ ਕਰ ਸਕਦੇ ਹੋ:

  • ਉਹਨਾਂ ਦੀ ਸੰਕਟ ਲਾਈਨ 1800 015 188 'ਤੇ ਫ਼ੋਨ ਕਰ ਸਕਦੇ ਹੋ
  • safesteps@safesteps.org.au 'ਤੇ ਈਮੇਲ ਕਰ ਸਕਦੇ ਹੋ, ਜਾਂ
  • ਉਹਨਾਂ ਨੂੰ ਵੈੱਬ ਚੈਟ safesteps.org.au/chat 'ਤੇ ਟੈਕਸਟ ਕਰ ਸਕਦੇ ਹੋ।

ਉਹਨਾਂ ਨੂੰ ਇਹ ਜਾਣਨ ਦੀ ਲੋੜ ਹੋਵੇਗੀ:

  • ਤੁਹਾਡੀ ਪਸੰਦੀਦਾ ਭਾਸ਼ਾ
  • ਤੁਹਾਡੇ ਤੱਕ ਪਹੁੰਚ ਕਰਨ ਲਈ ਇੱਕ ਫ਼ੋਨ ਨੰਬਰ
  • ਤੁਹਾਨੂੰ ਫ਼ੋਨ ਕਰਨ ਦਾ ਸੁਰੱਖਿਅਤ ਸਮਾਂ।

ਦਾ ਔਰੇਂਜ ਡੋਰ (The Orange Door)

ਦਾ ਔਰੇਂਜ ਡੋਰ ਪਰਿਵਾਰਕ ਹਿੰਸਾ ਦੀਆਂ ਸਥਿਤੀਆਂ ਵਿੱਚ ਸ਼ਾਮਲ ਬਾਲਗਾਂ, ਬੱਚਿਆਂ ਅਤੇ ਨੌਜਵਾਨਾਂ ਲਈ ਸੇਵਾਵਾਂ ਪ੍ਰਦਾਨ ਕਰਦਾ ਹੈ।

ਇਹ ਸੇਵਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੀ ਰਹਿੰਦੀ ਹੈ (ਜਨਤਕ ਛੁੱਟੀਆਂ ਵਾਲੇ ਦਿਨ ਬੰਦ ਰਹਿੰਦੀ ਹੈ)।

ਆਪਣੀ ਸਥਾਨਕ ਸੇਵਾ ਲੱਭਣ ਲਈ ਸਥਾਨ ਜਾਂ ਪੋਸਟਕੋਡ ਭਰਕੇ ਲੱਭੋ।

ਆਪਣੀ ਭਾਸ਼ਾ ਵਿੱਚ ਜਾਣਕਾਰੀ ਲੈਣ ਲਈ orangedoor.vic.gov.au/languages 'ਤੇ ਜਾਓ।

ਜੇਕਰ ਤੁਹਾਨੂੰ ਦੁਭਾਸ਼ੀਏ ਦੀ ਲੋੜ ਹੈ, ਤਾਂ ਸੇਵਾ ਨੂੰ ਦੱਸੋ:

  • ਤੁਹਾਡਾ ਫ਼ੋਨ ਨੰਬਰ
  • ਤੁਹਾਡੀ ਭਾਸ਼ਾ
  • ਕਦੋਂ ਕਾਲ ਕਰਨਾ ਸੁਰੱਖਿਅਤ ਹੈ।

 ਇੱਕ ਦੁਭਾਸ਼ੀਆ ਉਦੋਂ ਤੁਹਾਨੂੰ ਵਾਪਸ ਕਾਲ ਕਰੇਗਾ।

ਮਾਨਸਿਕ ਸਿਹਤ ਅਤੇ ਭਲਾਈ ਹੱਬ

ਮਾਨਸਿਕ ਸਿਹਤ ਅਤੇ ਭਲਾਈ ਹੱਬ ਤੁਹਾਡੀ ਕਈ ਕਿਸਮਾਂ ਦੇ ਵੱਖ-ਵੱਖ ਮੁੱਦਿਆਂ ਵਿੱਚ ਮੱਦਦ ਕਰ ਸਕਦੇ ਹਨ, ਜਿਸ ਵਿੱਚ ਸ਼ਾਮਲ ਹਨ:

  • ਚਿੰਤਾ ਰੋਗ
  • ਬੇਘਰਤਾ
  • ਵਿੱਤੀ ਮੁਸ਼ਕਲਾਂ
  • ਸਮਾਜਿਕ ਇਕੱਲਾਪਣ
  • ਨਸ਼ੀਲੇ ਪਦਾਰਥਾਂ ਦੀ ਵਰਤੋਂ ਜਾਂ ਆਦੀ ਹੋਣਾ, ਜਾਂ
  • ਜਾਂ ਤੁਹਾਨੂੰ ਹੋਣ ਵਾਲੀ ਕੋਈ ਵੀ ਪ੍ਰੇਸ਼ਾਨੀ।

ਹੋਰ ਜਾਣਕਾਰੀ ਲਈ betterhealth.vic.gov.au/mental-health-and-wellbeing-hubs 'ਤੇ ਜਾਓ ਜਾਂ 1300 375 330 'ਤੇ ਫ਼ੋਨ ਕਰੋ।

ਜੇਕਰ ਤੁਹਾਨੂੰ ਆਪਣੀ ਭਾਸ਼ਾ ਵਿੱਚ ਮੱਦਦ ਦੀ ਲੋੜ ਹੈ, ਤਾਂ ਤੁਸੀਂ TIS ਨੈਸ਼ਨਲ ਨੂੰ 13 14 50 'ਤੇ ਫ਼ੋਨ ਕਰ ਸਕਦੇ ਹੋ ਅਤੇ ਦੁਭਾਸ਼ੀਏ ਦੀ ਮੰਗ ਕਰ ਸਕਦੇ ਹੋ। ਫਿਰ 1300 375 330 'ਤੇ ਮਾਨਸਿਕ ਸਿਹਤ ਅਤੇ ਭਲਾਈ ਹੱਬ ਨਾਲ ਜੋੜਨ ਲਈ ਕਹੋ।

ਵਾਲੰਟੀਅਰ ਅਤੇ ਦਾਨ ਕਰਨਾ

ਜੇਕਰ ਤੁਸੀਂ ਐਮਰਜੈਂਸੀ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਗ਼ੈਰ-ਮੁਨਾਫ਼ਾਕਾਰੀ ਸੰਸਥਾ GIVIT ਰਾਹੀਂ ਦਾਨ ਕਰ ਸਕਦੇ ਹੋ।

Updated